ਫ਼ਤਹਿਗੜ ਸਾਹਿਬ( ਗੁਰਪ੍ਰੀਤ ਮਹਿਕ) : ਫ਼ਤਹਿਗੜ ਸਾਹਿਬ ਪੁਲਿਸ ਨੇ ਵਿਦੇਸ਼ ਭੇਜਣ ਵਾਲੀ ਫਰਮ ਦੇ ਡਾਇਰੈਕਟਰ ਨੂੰ ਧੋਖਾਧੜੀ ਦੇ ਦੋਸ਼ ਵਿੱਚ ਉਸ ਵਿਰੁਧ ਕੇਸ ਦਰਜ ਕੀਤਾ ਹੈ। ਦੋਸ਼ੀ ਖਿਲਾਫ ਆਈ ਪੀ ਸੀ ਦੀ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੁਣ ਫ਼ਤਹਿਗੜ ਸਾਹਿਬ ਪੁਲਿਸ ਦਾ ਆਰਥਿਕ ਅਪਰਾਧ ਵਿੰਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਖੋਜੇਮਾਜਰਾ ਨਿਵਾਸੀ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਉਸ ਨੇ ਦੋਸ਼ ਲਗਾਏ ਸਨ ਕਿ ਕਰੀਬ (more…)
ਕਾਦੀਆਂ 27 ਜੁਲਾਈ (ਸ.ਤ) ਕਾਦੀਆਂ ਦੇ ਨਜ਼ਦੀਕ ਪਿੰਡ ਤੱਤਲਾਂ ਦੀ ਰਹਿਣ ਵਾਲੀ ਬੀਰੋ ਅੱਜ ਵੀ ਆਪਣੇ ਪਤੀ ਦੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੀ ਹੈ। ਇਸ ਬਾਰੇ ਹੋਰ ਜਾਨਕਾਰੀ ਦਿੰਦਿਆ ਬੀਰੋ ਨੇ ਕਿਹਾ ਕਿ ਮੇਰਾ ਪਤੀ ਸ਼ਹੀਦ ਜਗਰਿ ਸਿੰਘ 45 ਸਾਲ ਪੁਤਰ ਦਰਸ਼ਨ ਸਿੰਘ ਤੱਤਲਾ ਪਿੰਡ ਦਾ ਰਹਿਣ ਵਾਲਾ ਸੀ ਉਹ ਆਰਮੀ ਦੀ ਸਿੰਖ ਰੈਜੀਮੈਂਟ ਵਿਚ 3359069 ਰਾਮਗੜ ਵਿਚ ਡਿਉਟੀ ਕਰਦੇ ਸੱਨ। ਬੀਰੋ ਜਿਸ ਦੀ ਉਮਰ ਹੁਣ ਸੱਠ ਸਾਲ ਹੈ ਨੇ ਦਸਿਆ ਕਿ 1965 ਵਿੱਚ ਉਹਨਾਂ ਦੇ ਪਤੀ ਦਾ ਮੁਕਾਬਲਾ ਦੁਸ਼ਮਨਾਂ ਨਾਲ ਹੋ (more…)
ਡਰਬੀ – ਸ: ਪਾਲਾ ਸਿੰਘ ਫਰਾਂਸ ਜੋ ਅਜਕਲ ਆਪਣੇ ਜਦੀ ਪਿੰਡ ਢੰਡੇ ਵਿਖੇ ਰਹਿ ਕੇ ਸਿਖੀ ਦਾ ਪ੍ਰਚਾਰ ਕਰਦੇ ਸਨ, ਨੂੰ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਹਲ ਵਿਚ ਬੰਦ ਕਰਨ ਦੀ ਅਖੰਡ ਕੀਰਤਨੀ ਜਥਾ ਯੂ ਕੇ ਅਤੇ ਸਿ¤ਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ । ਸਿਖ ਸੇਵਕ ਸੁਸਾਇਟੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਅਤੇ ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਭਾਈ ਰਘਵੀਰ ਸਿੰਘ ਤੇ 25 ਮੈਂਬਰੀ ਕਾਰਜਕਾਰਨੀ ਕਮੇਟੀ ਨੇ ਸ: ਪਾਲਾ ਸਿੰਘ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ: ਪਾਲਾ ਸਿੰਘ ਸਿਖ ਧਰਮ ਤੇ ਗੁਰਮਤਿ ਦਾ ਪ੍ਰਚਾਰ ਕਰਦੇ ਸਨ, ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ । ਸ: ਪਾਲਾ ਸਿੰਘ ਨੇ ਵੀਹ ਕੁ ਸਾਲ ਫਰਾਂਸ ਤੇ ਅਮਰੀਕਾ ਵਿਚ ਰਹਿੰਦਿਆਂ ਕੈਨੇਡਾ, ਇੰਗਲੈਂਡ, ਇਟਲੀ, ਜਰਮਨੀ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਵਿਚ ਸਿਖੀ ਦਾ ਕਾਫ਼ੀ ਪ੍ਰਚਾਰ ਕੀਤਾ ਹੈ ਉਹਨਾਂ ਉਤੇ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਦਿਤੇ ਗਏ ਹਨ । ਸ: ਪਾਲਾ ਸਿੰਘ ਵਿਦੇਸ਼ਾਂ ਵਿਚ ਗਤਕਾ ਅਤੇ ਸਿਖੀ ਪ੍ਰਚਾਰ ਹਿਤ ਗੁਰਮਤਿ ਕੈਂਪ ਲਾਇਆ ਕਰਦੇ ਸਨ, ਤੇ ਹੁਣ ਕੁਝ ਸਾਲਾਂ ਤੋਂ ਉਹ ਪੰਜਾਬ ਦੇ ਪਿੰਡਾਂ, ਸਕੂਲਾਂ ਕਾਲਜਾਂ ਵਿਚ ਸਿਖੀ ਦੇ ਕੈਂਪ ਲਾ ਕੇ ਗੁਰਮਤਿ ਪ੍ਰਚਾਰ ਕਰਦੇ ਸਨ । (more…)