ਸਕਾਟਲੈਂਡ-20 ਮਈ -ਦੁਨੀਆ ਦੀ ਪਹਿਲੀ ਆਟੋਮੈਟਿਕ ਟੈਲਰ ਮਸ਼ੀਨ ਦੀ ਕਾਢ ਕੱਢਣ ਵਾਲੇ ਜੌਨ ਸ਼ੈਫਰਡ ਬਰਾਊਨ ਦੀ ਮੌਤ ਹੋ ਗਈ। ਉਹ 84 ਸਾਲਾਂ ਦੇ ਸਨ। ਸ਼ੈਫਰਡ ਦੀ ਮੌਤ ਸਨਿਚਰਵਾਰ ਨੂੰ ਸਕਾਟਲੈਂਡ ਦੇ ਰੇਗਮੋਰ ਹਸਪਤਾਲ ਵਿਚ ਹੋਈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਪੁੱਤਰ ਛੱਡ ਗਏ ਹਨ। ਜੌਨ ਦੇ ਦਿਮਾਗ ਵਿਚ ਏ. ਟੀ. ਐਮ. ਦਾ ਖਿਆਲ ਉਸ ਸਮੇਂ ਆਇਆ ਸੀ, ਜਦੋਂ ਉਹ ਪੈਸੇ ਕਢਵਾਉਣ ਬੈਂਕ ਗਿਆ ਪਰ ਉਸ ਸਮੇਂ ਬੈਂਕ ਬੰਦ ਹੋ ਗਈ ਸੀ। ਸ਼ੈਫਰਡ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਉਸ ਨੇ ਏ. ਟੀ. ਐਮ. ਬਣਾਉਣ ਦੀ ਜੁਗਤ ਚਾਕਲੇਟ ਵੇਂਡਿੰਗ ਮਸ਼ੀਨ ਤੋਂ ਲਈ ਜਿਸ ਤਰ੍ਹਾਂ ਬਾਰ ਡਿਸਪੈਂਸਰ ਤੋਂ ਚਾਕਲੇਟ ਨਿਕਲਦੀ ਹੈ, ਉਸੇ ਤਰ੍ਹਾਂ ਹੀ ਉਹ ਮਸ਼ੀਨਾਂ ਤੋਂ ਕੈਸ਼ ਨਿਕਲਦਾ ਵੇਖਣਾ ਚਾਹੁੰਦੇ ਸਨ। ਉਹ ਚਾਹੁੰਦੇ ਸਨ ਕਿ ਦੁਨੀਆ ਵਿਚ ਹਰ ਜਗ੍ਹਾ ਤੋਂ ਕਿਸੇ ਵੀ ਸਮੇਂ ਪੈਸੇ ਕਢਵਾਏ ਜਾ ਸਕਣ। ਸਥਿਤ ਬਾਰਕਲੇ ਇਨਫੀਲਡ ਸ਼ਾਖਾ ਵਿਚ ਪਹਿਲੀ ਵਾਰ 27 ਜੂਨ, 1967 ਨੂੰ ਏ. ਟੀ. ਐਮ. ਸਥਾਪਿਤ ਕੀਤਾ ਗਿਆ ਸੀ। ਉਸ ਸਮੇਂ ਪਲਾਸਟਿਕ ਕਾਰਡ ਦੀ ਖੋਜ ਨਹੀਂ ਹੋਈ ਸੀ, ਇਸ ਲਈ ਸ਼ੈਫਰਡ ਦੀ ਮਸ਼ੀਨ ਲਈ ਇਕ ਵਿਸ਼ੇਸ਼ ਚੈ¤ਕ ਦੀ ਵਰਤੋਂ ਕੀਤੀ ਜਾਂਦੀ ਸੀ, ਜਿਸ ਉ¤ਤੇ ਰਸਾਇਣਕ ਪਰਤ ਚੜ੍ਹੀ ਹੁੰਦੀ ਸੀ। ਗਾਹਕ ਪਹਿਲਾਂ ਇਕ ਚੈਕ ਨੂੰ ਮਸ਼ੀਨ ਵਿਚ ਪਾ ਕੇ ਪਿੰਨ ਨੰਬਰ ਲਾਉਂਦਾ ਤਾਂ ਉਸ ਨੂੰ ਕੈਸ਼ ਮਿਲਦਾ ਸੀ। ਸ਼ੈਫਰਡ ਨੇ ਪਹਿਲਾਂ 6 ਅੰਕਾਂ ਦਾ ਪਿੰਨ ਨੰਬਰ ਬਣਾਇਆ ਸੀ ਪਰ ਬਾਅਦ ਵਿਚ ਉਸ ਨੂੰ ਚਾਰ ਅੰਕਾਂ ਦਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਹੁਣ ਦੁਨੀਆ ਵਿਚ 17 ਲੱਖ ਤੋਂ ਵੱਧ ਏ. ਟੀ. ਐਮ. ਮੌਜੂਦ ਹਨ।