ਭਾਮਿਆਂ ਕਲਾਂ (ਲੁਧਿਆਣਾ), :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੀ ਅਗਵਾਈ ਹੇਠ 45ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਮੁੱਖ ਸਮਾਗਮ ਅੱਜ ਪਿੰਡ ਮਾਛੀਆਂ ਕਲਾਂ ਵਿਖੇ ਬੜੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਭਾਈ ਗੁਰਦੇਵ ਸਿੰਘ ਅਤੇ ਭਾਈ ਮਖੱਣ ਸਿੰਘ ਦੇ ਹਜ਼ੂਰੀ ਰਾਗੀ ਜਥਿਆ, ਭਾਈ ਜਸਬੀਰ ਸਿੰਘ ਅਤੇ ਭਾਈ ਬਲਦੇਵ ਸਿੰਘ ਲੋਂਗੋਵਾਲ ਦੇ ਢਾਡੀ ਜਥਿਆ ਅਤੇ ਸ਼੍ਰੋਮਣੀ ਪ੍ਰਚਾਰਕਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆਂ। ਸਮਾਗਮ ਦੌਰਾਨ ਜਥੇਦਾਰ ਬਲਦੇਵ ਸਿੰਘ ਨੇ ਸੰਗਤਾ ਨਾਲ ਗੁਰਮਤਿ ਵਿਚਾਰ ਸਾਂਝੇ ਕਰਦੀਆ ਕਿਹਾ ਕਿ ਪੰਜਾਬ ਦੀ ਧਰਤੀ ਤੇ ਜਿਹੜੇ ਪਾਖੰਡੀ ਸਾਧ ਡੇਰੇ ਬਣਾ ਕੇ ਬੈਠ ਗਏ ਹਨ। ਇਨਾਂ ਪਾਖੰਡੀ ਸਾਧਾ ਅਤੇ ਇਨਾਂ ਦੇ ਡੇਰਿਆ ਨੂੰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਤਾਕਤ ਦੇ ਨਾਲ ਢਹਿ-ਢੇਰੀ ਕਰਨਾ ਧਰਮ ਪ੍ਰਚਾਰ ਲਹਿਰ ਦਾ ਮੁਖ ਨਿਸ਼ਾਨਾ ਹੈ। ਉਨਾਂ ਭਰੂਣ ਹੱਤਿਆ, ਦਾਜ-ਦਹੇਜ ਅਤੇ ਨਸ਼ਿਆ ਵਰਗੇ ਕੋਹੜ ਪ੍ਰਤੀ ਸੰਗਤਾਂ ਨੂੰ ਲਾਮਬੰਦ ਹੋਣ ਲਈ ਕਿਹਾ। ਉਨਾਂ ਰਾਹੇ ਕੁਰਾਹੇ ਡੇਰਿਆ ਵਲ ਨੂੰ ਚਲੇ ਗਏ ਲੋਕਾ ਨੂੰ ਅਪੀਲ ਕੀਤੀ ਕਿ ਪਾਖੰਡੀ ਬਾਬਿਆ ਨੂੰ ਛੱਡ ਕਿ ਗੁਰੂ ਗ੍ਰੰਥ ਦੇ ਲੱੜ ਲਗੋ। ਇਸ ਮੌਕੇ ਭਾਈ ਰਣਜੀਤ ਸਿੰਘ ਮੰਗਲੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਜਥੇਦਾਰ ਬਲਦੇਵ ਸਿੰਘ ਵਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਲਈ ਜੋ ਉਪਰਾਲਾ ਕਿਤਾ ਜਾਂ ਰਿਹਾ ਹੇ ਉਹ ਬਹੁਤ ਸ਼ਲਾਘਾਯੋਗ ਹੈ। ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਅਤੇ ਧਰਮ ਪ੍ਰਚਾਰ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਅਤੇ ਸਮੂਹ ਸੰਗਤਾਂ ਦਾ ਇਨ•ਾਂ ਸਮਾਗਮਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁੱਜੇ ਪੰਜ ਪਿਆਰਿਆ ਨੇ ਖੰਡੇ-ਬਾਟੇ ਦਾ ਅੰਮ੍ਰਿਤ ਪ੍ਰਾਣੀਆ ਨੂੰ ਛਕਾਇਆ। ਇਨਾਂ ਸੱਤ ਦਿਨਾਂ ਸਮਾਗਮਾਂ ਦੌਰਾਨ 1890 ਪ੍ਰਾਣੀਆ ਨੇ ਅੰਮ੍ਰਿਤਪਾਨ ਕੀਤਾ, 2266 ਨੌਜਵਾਨਾਂ ਨੇ ਕੇਸ ਰੱਖਣ ਦਾ ਪ੍ਰਣ ਲਿਆ , 250 ਸਿੰਘਾਂ ਅਤੇ ਸਿੰਘਣੀਆਂ ਨੂੰ ਮੁੱਖ ਸੇਵਾਦਾਰ ਦੀ ਸੇਵਾ ਸੋਂਪੀ ਗਈ, 95 ਨੌਜਵਾਨਾਂ ਨੂੰ ਨਸ਼ਾ ਛਡਨ ਲਈ ਮੁਫਤ ਇਲਾਜ ਕਰਵਾਉਨ ਦੀਆਂ ਚਿੱਠੀਆਂ ਦਿੱਤੀਆਂ ਹਈਆ। ਹੁਣ ਤੱਕ ਧਰਮ ਪ੍ਰਚਾਰ ਲਹਿਰ ਵਲੋ ਪਿਲੇ ਸਾਡੇ ਤਿੰਨ ਸਾਲਾਂ ਦੋਰਾਨ 155290 ਪ੍ਰਾਣੀਆਂ ਅੰਮ੍ਰਿਤਪਾਨ ਕੀਤਾ ਅਤੇ 185880 ਤੋ ਵਧ ਨੌਜਵਾਨਾਂ ਨੇ ਕੇਸ ਰਖਣ ਦਾ ਪ੍ਰਣ ਲਿਆ। ਸਮਾਗਮਾਂ ਨੂੰ ਸਫਲ ਬਣਾਉਣ ਲਈ ਭਾਈ ਰਣਜੀਤ ਸਿੰਘ ਮੰਗਲੀ, ਸ੍ਰ. ਅਵਤਾਰ ਸਿੰਘ, ਬੀਬੀ ਭੁਪਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਜੋਗਾ ਸਿੰਘ ਸਰਪੰਚ ਕਾਲਸ ਕਲਾਂ, ਭਾਈ ਤਮਿੰਦਰ ਸਿੰਘ ਮੀਡੀਆਂ ਸਲਾਹਕਾਰ, ਪ੍ਰਧਾਨ ਮਹਿੰਦਰ ਸਿੰਘ, ਭਾਈ ਪ੍ਰੀਤਮ ਸਿੰਘ, ਪਿੰਸੀਪਲ ਬੀਬੀ ਲਖਬੀਰ ਕੌਰ ਧਰਮੀ ਫੌਜੀ ਭਾਈ ਮੇਹਰ ਸਿੰਘ, ਭਾਈ ਮੇਜਰ ਸਿੰਘ ਡੇਮਰੂ ਨੇ ਵੱਡਾ ਯੋਗਦਾਨ ਪਾਇਆ।