Punjab News

May 26, 2010

ਸੀਚੇਵਾਲ ‘ਚ ਸੰਤ ਅਵਤਾਰ ਸਿੰਘ ਜੀ ਦੀ ਬਰਸੀ ਮੌਕੇ ਕਵੀ ਦਰਬਾਰ ਤੇ ਢਾਡੀ ਦਰਬਾਰ ਦਾ ਆਯੋਜਨ

ਮਲਸੀਆਂ, 26 ਮਈ (ਸੁਖਦੀਪ ਸਚਦੇਵਾ)  ਨਿਰਮਲ ਕੁਟੀਆ ਸੀਚੇਵਾਲ ਵਿ¤ਚ ਸੰਤ ਅਵਤਾਰ ਸਿੰਘ ਜੀ ਦੀ 22ਵੀਂ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਚਲ ਰਹੇ ਸਮਾਗਮਾਂ ਦੇ ਦੂਜੇ ਦਿਨ ਢਾਡੀ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸਵੇਰੇ 8:30 ਵਜੇ ਜੱਪ ਜੱਗ ਦੇ ਭੋਗ ਪਾਏ ਗਏ। ਉਪਰੰਤ ਸਵੇਰੇ 9:30 ਵਜੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ’ਚ ਸਜਾਏ ਢਾਡੀ ਦਰਬਾਰ ’ਚ ਗਿਆਨੀ ਗੁਰਚਰਨ ਸਿੰਘ ਰਸੀਆਂ, ਗਿਆਨੀ ਨੱਥਾ ਸਿੰਘ ਸੰਧਾ, ਗਿਆਨੀ ਸੁਖਦੇਵ ਸਿੰਘ ਬੂ, ਗਿਆਨੀ ਹਰਜਿੰਦਰ ਸਿੰਘ ਫੱਕਰ, ਗਿਆਨੀ ਦੀਦਾਰ ਸਿੰਘ ਦਰਦੀ, ਗਿਆਨੀ ਬਲਵਿੰਦਰ ਸਿੰਘ, ਬੀਬੀ ਬਲਵਿੰਦਰ ਕੌਰ ਖਹਿਰਾ ਅਤੇ ਗਿਆਨੀ ਬਚਨ ਸਿੰਘ ਚਾਹਲ ਦੇ ਢਾਡੀ ਜੱਥਿਆ ਨੇ ਗੁਰੂ ਇਤਿਹਾਸ ਦੇ ਵੱਖ ਵੱਖ ਪ੍ਰਸੰਗਾਂ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 
11 ਵਜੇ ਕਵੀ ਦਰਬਾਰ ਆਰੰਭ ਹੋਇਆ।  ਅੱਜ ਦੇ ਕਵੀ ਦਰਬਾਰ ’ਚ 3 ਦਰਜਨ ਦੇ ਕਰੀਬ ਪਜੰਬੀ ਦੇ ਮਸ਼ਹੂਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਤਰੰਨਮ ਵਿੱਚ ਗਾ ਕੇ ਸਰੋਤਿਆਂ ਨੂੰ ਅਨੰਦਿਤ ਕਰੀ ਰੱਖਿਆ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਵੀ ਦਰਬਾਰ ਵਿ¤ਚ ਪਹੁੰਚੇ ਕਵੀਆਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਕਿਹਾ ਕਿ ਕਵੀ ਦਰਬਾਰਾਂ ਰਾਹੀਂ ਸਮਾਜ ਨੂੰ ਸੇਧ ਮਿਲਦੀ ਹੈ। ਉਹਨਾਂ ਕਿਹਾ ਕਿ ਕਵੀ ਦਰਬਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗੰਮੀ ਸੋਚ ਦਾ ਮਹ¤ਤਵਪੂਰਨ ਪਹਿਲੂ ਹੈ। ਕਵੀਆਂ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਲੋਕ ਸਮੱਸਿਆਵਾਂ ਨੂੰ ਅਧਾਰ ਬਣਾਉਂਦੇ ਹੋਏ ਆਪਣੀ ਕਵਿਤਾਵਾਂ ਦੀ ਰਚਨਾ ਕਰਨ। ਉਹਨਾਂ ਕਿਹਾ ਕਿ ਉਹ ਦਰਿਆਵਾਂ, ਨਦੀਆਂ ਤੇ ਕੁਦਰਤੀ ਸੋਮਿਆਂ ਦੀ ਹੋ ਰਹੀ ਦੁਰਦਸ਼ਾ ‘ਤੇ ਵ¤ਧ ਤੋਂ ਵ¤ਧ ਕਵਿਤਾਵਾਂ ਲਿਖਣ ਤਾਂ ਜੋ ਲੋਕਾਂ ਵਿ¤ਚ ਵਾਤਾਵਰਣ ਨੂੰ ਸੰਭਾਲਣ ਪ੍ਰਤੀ ਜਾਗ੍ਰਿਤੀ ਪੈਦਾ ਹੋ ਸਕੇ। ਅਜ ਦੇ ਕਵੀ ਦਰਬਾਰ ਵਿ¤ਚ ਕਵਿਤਾ ਪੜਣ ਵਾਲੇ ਕਵੀਆਂ ’ਚ ਆਸੀ ਈਸ਼ਪੁਰੀ ਆਪਣੀ ਕਵਿਤਾ ‘ਮੈਂ ਰੁੱਖ ਹਾਂ ਬੋਲ ਰਿਹਾ’ ਪੜ ਕੇ ਮਨੁਖ ਦੇ ਜੀਵਨ ‘ਚ ਰੁ¤ਖਾਂ ਦੀ ਮਹਾਨਤਾ ਪ੍ਰਗਟ ਕੀਤੀ।, ਕੰਵਲ ਇਕਬਾਲ ਨੇ ਆਪਣੀ ਕਵਿਤਾ ਹੱਥ ਜੋੜ ਜੋਦੜੀ ਕਰਦੀ ਹਾਂ ਕੁੱਖ ਵਿੱਚ ਨਾ ਦੇਵੀਂ ਮਾਰ ਮਾਏਂ ਗਾ ਕੇ ਭਰੂਣ ਹ¤ਤਿਆ ਵਰਗੀ ਸਮਾਜਿਕ ਕੁਰੀਤੀ ਨੂੰ ਸਮਾਜ ਵਿ¤ਚੋਂ ਖਤਮ ਕਰਨ ਲਈ ਸਰੋਤਿਆਂ ਨੂੰ ਸੁਚੇਤ ਕੀਤਾ।, ਸੁਰਜੀਤ ਸਾਜਨ ਦੀ ਕਵਿਤਾ ‘ਸਭ ਤੋਂ ਵੱਡਾ ਖਤਰਾ ਹੈ ਪ੍ਰਦੂਸ਼ਿਤ ਪਾਣੀ ਦਾ’ ਨੇ ਸਰੋਤਿਆਂ ਨੂੰ ਪ੍ਰਦੂਸ਼ਿਤ ਹੋ ਰਹੇ ਪਾਣੀਆਂ ਨੂੰ ਬਚਾਉਣ ਦਾ ਸੰਕੇਤ ਦਿੱਤਾ।  ਇਸ ਤੋਂ ਇਲਾਵਾ ਕਵੀ ਦਰਬਾਰ ਵਿੱਚ ਡਾ. ਹਰਬੰਸ ਸਿੰਘ ਚਾਹਲ, ਡਾ. ਕੇਵਲ ਸਿੰਘ ਪਰਵਾਨਾ, ਮੁੱਖਤਿਆਰ ਸਿੰਘ ਨਾਗੋਕੇ, ਜੋਗਿੰਦਰ ਸਿੰਘ ਤੁਫਾਨ, ਹਰਦੀਪ ਸਿੰਘ ਖਡੂਰ ਸਾਹਿਬ, ਗੁਰਦੇਵ ਸਿੰਘ ਖਾਨਪੂਰੀ, ਤਾਰਾ ਸਿੰਘ ਸ਼ਾਹਕੋਟੀ, ਜਸਪਾਲ ਜੀਰਵੀ, ਮਨੋਹਰ ਸਾਦਕ, ਚਰਨ ਸੀਚੇਵਾਲਵੀ, ਗੁਰਮੁੱਖ ਸਿੰਘ ਢੋਟ, ਰੂਪ ਦਬੁਰਜ਼ੀ, ਦੀਸ਼ ਦਬੁਰਜ਼ੀ, ਸੁੱਚਾ ਸਿੰਘ ਢੰਡੋਵਾਲ, ਚੰਨ ਮੋਮੀ, ਸੰਤ ਸੰਧੂ, ਕਾਲਾ ਮਲ•ੀਆਂ ਵਾਲਾ, ਸਰਪੰਚ ਸ਼ਾਲਾਪੁਰ, ਤਰਸੇਮ ਸਿੰਘ ਮਲ•ਸੀਆਂ, ਬਿਅੰਤ ਸਿੰਘ ਮੁਹੱਬਲੀਪੁਰ, ਨਵਦੀਪ ਸਿੰਘ, ਬੁੱਧ ਸਿੰਘ ਨੱਥੂਪਰ, ਪ੍ਰੀਤ ਸਿੰਘ ਸੈਦਪੁਰ, ਗਿਆਨੀ ਰੂਪ ਲਾਲ ਰੂਪ, ਗੁਰਲੀਨ ਕੌਰ, ਪ੍ਰਦੀਪ ਕੌਰ, ਮਮਤਾ, ਗੁਰਜੋਤ ਕੌਰ, ਚਰਨਜੀਤ ਕੌਰ, ਨਵਦੀਪ ਸਿੰਘ, ਪਰਮੀਤ ਕੌਰ, ਹਰਪ੍ਰੀਤ ਕੌਰ, ਕੁਲਜੀਤ ਕੌਰ, ਜਤਿੰਦਰ ਸਿੰਘ, ਸ਼ਨਵੀਰ ਸਿੰਘ ਨਾਗੋਕੇ ਅਤੇ ਪਵਨਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਕਵੀ ਦਰਬਾਰ ਦੇ ਅੰਤ ਵਿ¤ਚ ਸੰਤ ਬਲਬੀਰ ਸਿੰਘ ਜੀ ਨੇ ਸਾਰੇ ਕਵੀਆਂ ਦਾ ਧੰਨਵਾਦ ਕੀਤਾ ਅਤੇ ਢਾਡੀ ਦਰਬਾਰ ’ਚ ਆਏ ਹੋਏ ਸਾਰੇ ਕਵੀਆਂ ਨੂੰ ਬੂਟਿਆਂ ਦਾ ਪ੍ਰਸ਼ਾਦਿ ਦੇ ਕੇ ਸਨਮਾਨਿਤ ਕੀਤਾ। ਸਟੇਜ ਦੀ ਕਾਰਵਾਈ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬਾਖੂਬੀ ਨਿਭਾਈ। 

 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO