Punjab News

May 26, 2010

ਸੁਖਮਿੰਦਰ ਪਾਲ ਸਿੰਘ ਗਰੇਵਾਲ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਜੁਆਇੰਟ ਸਕੱਤਰ ਨਿਯੁਕਤ

sukhmindergrewalਜਗਰਾਉਂ(ਸੁਖਦੇਵ ਗਰਗ) : ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੂੰ ਪੈਟਰੌਲ ਪੰਪਾਂ ਦੀ ਕੌਮੀ ਪੱਧਰੀ ਇੱਕੋ ਇਕ ਜਥੇਬੰਦੀ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਨਾਂ ਨੂੰ ਜ਼ੋਨਲ ਇੰਚਾਰਜ ਨਾਰਥ ਦਾ ਕੰਮ ਦੇਖਣ ਜ਼ੁੰਮੇਵਾਰੀ ਦਿੱਤੀ ਗਈ ਹੈ। ਇਹ ਨਿਯੁਕਤੀ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਪ੍ਰਧਾਨ ਸ੍ਰੀ ਅਸ਼ੋਕ ਬਦਵਾਰ ਵੱਲੋਂ ਕੀਤੀ ਗਈ ਹੈ। ਕੌਮੀ ਪ੍ਰਧਾਨ ਅਸ਼ੋਕ ਬਦਵਾਰ ਵੱਲੋਂ ਅਜੇ ਬਾਂਸਲ ਨੂੰ ਫੈਡਰੇਸ਼ਨ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਦਿੱਲੀ ਦੇ ਪੰਜ ਸਿਤਾਰਾਂ ਹੋਟਲ ਉਬਰਾਏ ਮੇਡਨ ਸਿਵਲ ਲਾਈਨਜ਼ ਨਵੀਂ ਦਿੱਲੀ ਵਿੱਚ ਰੱਖੀ ਫੈਡਰੇਸ਼ਨ ਦੀ ਕੌਮੀ ਪੱਧਰੀ ਮੀਟਿੰਗ ਵਿੱਚ ਫੈਸਲਾ ਲੈਂਦੇ ਹੋਏ ਕੀਤੀਆਂ ਗਈਆਂ ਹਨ। ਇਸ ਮੀਟਿੰਗ ਤੋਂ ਪਹਿਲਾਂ ਮਾਨਯੋਗ ਹਾਈ-ਕੋਰਟ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਹਾਈ-ਕੋਰਟ ਵੱਲੋਂ ਨਿਯੁਕਤ ਅਬਜ਼ਰਬਰ ਦੀ ਦੇਖ ਰੇਖ ਹੇਠ 6 ਫਰਵਰੀ ਨੂੰ ਕੌਮੀ ਪ੍ਰਧਾਨ ਅਸ਼ੋਕ ਬਦਵਾਰ ਦੀ ਚੋਣ ਹੋਈ ਸੀ ਤੇ ਅਬਜ਼ਰਬਰ ਵੱਲੋਂ ਬੈਲਟ ਬਾਕਸ ਸੀਲ ਕਰਕੇ ਮਾਨਯੋਗ ਹਾਈ-ਕੋਰਟ ਵਿੱਚ ਲਿਆਂਦਾ ਗਿਆ ਸੀ। 28 ਅਪ੍ਰੈਲ ਨੂੰ ਮਾਨਯੋਗ ਜਸਟਿਸ ਸੁਨੀਲ ਗੌੜ ਦੀ ਹਾਈ-ਕੋਰਟ ਵਿਖੇ ਅਦਾਲਤ ਸੀਲ ਬੰਦ ਬੈਲਟ ਬਾਕਸ ਨੂੰ ਖੋਲਿ•ਆ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਪ੍ਰਧਾਨ ਅਸ਼ੋਕ ਬਦਵਾਰ ਉਪ ਪ੍ਰਧਾਨ ਪਸ਼ੂਪਤੀ ਮਾਟਾ, ਬੀ. ਐਨ. ਸ਼ੁਕਲਾ, ਬਾਵਾ ਸਾਹਿਬ ਧੂਮਲ, ਅਜੇ ਸਿੰਘ, ਐਮ. ਪ੍ਰਭਾਕਰ ਰੈਡੀ, ਗਿਆਨ ਅਗਰਵਾਲ, ਅਨਿਲ ਬਿਜ਼ਲਾਨੀ, ਅਨੁਰਾਗ ਨਰਾਇਣ ਅਤੇ ਖਜਾਨਚੀ ਵਜੋਂ ਟੀ. ਐਸ. ਅਨੰਦ ਨੂੰ ਜੇਤੂ ਐਲਾਨ ਕੀਤਾ ਗਿਆ ਸੀ। ਹੂੰਝਾ ਫੇਰ ਜਿੱਤ ਤੋਂ ਬਾਅਦ ਕੌਮੀ ਪ੍ਰਧਾਨ ਸ੍ਰੀ ਅਸ਼ੋਕ ਬਦਵਾਰ ਵੱਲੋਂ ਇਹ ਪਹਿਲੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿੱਚ ਐਮ.ਡੀ.ਜੀ ਦੇ ਮਸਲੇ, ਦੇਸ਼ ਭਰ ਵਿੱਚ ਤੇਲ ਕੰਪਨੀਆਂ ਵੱਲੋਂ ਕੱਢੀਆਂ ਜਾ ਰਹੀਆਂ ਨਵੀਆਂ ਐਡਵਰਟਾਈਜ਼ਮੈਟਾਂ, ਸਾਰੇ ਪ੍ਰਦੇਸ਼ਾਂ ਵਿਚ ਪੈਟਰੌਲ ਤੇ ਡੀਜ਼ਲ ਦਾ ਇੱਕੋ ਹੀ ਰੇਟ ਹੋਵੇ, ਸਰਕਾਰੀ ਮੁਲਾਜ਼ਮਾਂ ਨੂੰ ਮਿਲੇ 8% ਮਹਿੰਗਾਈ ਭੱਤੇ ਦੀ ਤਰਜ਼ ਤੇ ਪੈਟਰੌਲ ਤੇ ਡੀਜ਼ਲ ਤੇ 5% ਕਮਿਸ਼ਨ ਵਧਾਉਣ ਦੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ। ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਪ੍ਰਧਾਨ ਅਸ਼ੋਕ ਬਦਵਾਰ ਵੱਲੋਂ ਯਕੀਨ ਦੁਆਇਆ ਗਿਆ ਕਿ ਭਵਿੱਖ ਵਿੱਚ ਇਹ ਮੁੱਦਿਆਂ ਦੇ ਨਾਲ ਨਾਲ ਦੇਸ਼ ਭਰ ਦੇ ਪੈਟਰੌਲ ਪੰਪ ਮਾਲਕਾਂ ਦੀਆਂ ਹੋਰ ਮੁਸ਼ਕਲਾਤਾ ਸਮੇਤ ਜਲਦੀ ਹੀ ਪ੍ਰੋਗਰਾਮ ਦਿੱਤਾ ਜਾਏਗਾ ਤਾਂ ਜੋ ਪੈਟਰੌਲ ਪੰਪ ਮਾਲਕਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਤੇ ਡੁੱਬਦੇ ਜਾ ਰਹੇ ਵਪਾਰ ਵਿੱਚ ਵੀ ਜਾਨ ਪਾਈ ਜਾ ਸਕੇ। ਕੌਮੀ ਪ੍ਰਧਾਨ ਅਸ਼ੋਕ ਬਦਵਾਰ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਕਿਉਂ ਕਿ ਜਿੱਤਣ ਤੋਂ ਬਾਅਦ ਉਹ ਪ੍ਰਧਾਨ ਬਣ ਗਏ ਹਨ ਤੇ ਸਭ ਦੇ ਹਨ ਉਨਾਂ ਦਾ ਕੋਈ ਧੜਾ ਨਹੀਂ ਅੱਜ ਉਹ ਸਭ ਦੇ ਸਾਂਝੇ ਹਨ। ਅਸ਼ੋਕ ਬਦਵਾਰ ਨੇ ਸਮੂਹ ਪੈਟਰੌਲ ਪੰਪ ਮਾਲਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਫੈਡਰੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO