Punjab News

May 28, 2010

ਪੰਜਾਬੀ ਮੂਲ ਦੇ ਕਸ਼ਮਿੰਦਰ ਪਾਲ ਨੂੰ ਓਬਾਮਾ ਪ੍ਰਸ਼ਾਸਨ ਨੇ ਸੌਂਪਿਆ ਅਹਿਮ ਅਹੁਦਾ

USA-Flagਵਾਸ਼ਿੰਗਟਨ-ਓਬਾਮਾ ਪ੍ਰਸ਼ਾਸਨ ਨੇ ਇਕ ਭਾਰਤੀ ਅਮਰੀਕੀ ਕਸ਼ਮਿੰਦਰ ਪਾਲ ਨੂੰ ਸੂਚਨਾ ਤਕਨਾਲੋਜੀ ਨਾਲ ਸਬੰਧਤ ਇਕ ਬੇਹੱਦ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਹੈ। ਪਾਲ ਨੂੰ ਉਸ ਏਜੰਸੀ ਦਾ ਮੁਖੀ ਲਾਇਆ ਗਿਆ ਹੈ, ਜੋ ਅਤਿਵਾਦ ਨਾਲ ਸਬੰਧਤ ਜਾਣਕਾਰੀਆਂ ਦਾ ਅਮਰੀਕਾ ਸਰਕਾਰ ਦੇ ਵੱਖ-ਵੱਖ ਵਿੰਗਾਂ ’ਚ ਅਦਾਨ-ਪ੍ਰਦਾਨ ਕਰਦੀ ਹੈ।ਪਾਲ, ਜਿਸ ਦੇ ਮਾਪੇ 1950ਵਿਆਂ ’ਚ ਪੰਜਾਬ ਤੋਂ ਅਮਰੀਕਾ ਪੁੱਜੇ ਸਨ, ਨੂੰ ਇਨਫਰਮੇਸ਼ਨ ਸ਼ੇਅਰਿੰਗ ਇਨਵਾਇਰਨਮੈਂਟ ਲਈ ਪ੍ਰੋਗਰਾਮ ਮੈਨੇਜਰ (ਪੀ.ਐਮ.ਆਈ.ਐਸ.ਈ.) ਲਾਇਆ ਗਿਆ ਹੈ। ਇਸ ਏਜੰਸੀ ਦਾ ਕੰਮ ਇਸ ਵੇਲੇ ਅਹਿਮੀਅਤ ਅਖ਼ਤਿਆਰ ਕਰ ਗਿਆ ਹੈ, ਕਿਉਂਕਿ ਪ੍ਰਸ਼ਾਸਨ ਦਾ ਸਾਰਾ ਧਿਆਨ ਅਮਰੀਕੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਤੋਂ ਅਤਿਵਾਦ ਸਬੰਧੀ ਵੱਡੇ ਪੱਧਰ ’ਤੇ ਮਿਲਦੀਆਂ ਜਾਣਕਾਰੀਆਂ ਤੇ ਸੂਚਨਾਵਾਂ ਨੂੰ ਸੰਗਠਿਤ ਤੇ ਅੱਪਡੇਟ ਕਰਨ ਉਤੇ ਕੇਂਦਰਿਤ ਕੀਤਾ ਗਿਆ ਹੈ। ਵਰਤਮਾਨ ਸਮੇਂ ਪਾਲ, ਮੈਨੇਜਮੈਂਟ ਤੇ ਬਜਟ ਦੇ ਆਫਿਸ ’ਚ ਫੈਡਰਲ ਚੀਫ ਆਰਕੀਟੈਕਟ ਹੈ।ਅਤਿਵਾਦ ਸਬੰਧੀ ਹਰ ਤਰ੍ਹਾਂ ਦੀ ਸੂਚਨਾ ਸਾਂਝੀ ਕਰਨ ਸਬੰਧੀ ਅਸਰਦਾਇਕ ਢੰਗ ਨਾਲ ਕੰਮ ਕਰਨ ਲਈ ਪੀ.ਐਮ.ਆਈ.ਐਸ.ਈ. ਦੇ ਵਾੲ੍ਹੀਟ ਹਾਊਸ ਨਾਲ ਜੁੜੇ ਹੋਣ ਦੀ ਵੱਡੀ ਲੋੜ ਮਹਿਸੂਸ ਕੀਤੇ ਜਾਣ ’ਤੇ ਨੈਸ਼ਨਲ ਸਕਿਓਰਿਟੀ ਸਟਾਫ ਵੱਲੋਂ ਹਾਲ ਹੀ ’ਚ ਲਏ ਗਏ ਜਾਇਜ਼ੇ ਮਗਰੋਂ ਪਾਲ ਦੀ ਨਿਯੁਕਤੀ ਇਸ ਅਹਿਮ ਥਾਂ ’ਤੇ ਹੋਈ ਹੈ।ਓਬਾਮਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੈਸ਼ਨਲ ਸਕਿਓਰਿਟੀ ਸਟਾਫ ਦੀਆਂ, ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ’ਚ ਪਾਲ ਕੋ-ਚੇਅਰਮੈਨ ਹੋਇਆ ਕਰਨਗੇ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪੀ.ਐਮ.ਆਈ. ਐਸ.ਈ. ਦੇ ਦਫ਼ਤਰ ਨੂੰ ਵਾੲ੍ਹੀਟ ਹਾਊਸ ਨਾਲ ਸੁਚਾਰੂ ਢੰਗ ਨਾਲ ਜੋੜਨਾ ਹੋਵੇਗਾ। ਪੀ.ਐਮ.ਆਈ.ਐਸ.ਈ. ਦੇ ਮੁੱਖ ਯਤਨਾਂ ’ਚ ਇਹ ਸ਼ਾਮਲ ਹੋਵੇਗਾ ਕਿ ਖੁਫ਼ੀਆ ਸੁਧਾਰ ਤੇ ਅਤਿਵਾਦ ਰੋਕੂ ਐਕਟ (ਆਈ.ਆਰ.ਟੀ.ਪੀ.ਏ.) 2004 ਤਹਿਤ ਨਿਰਧਾਰਤ ਸੂਚਨਾ ਤਕਨਾਲੋਜੀ ਦੀ ਪਹੁੰਚ ’ਤੇ ਧਿਆਨ ਮੁੜ ਕੇਂਦਰਿਤ ਕੀਤਾ ਜਾਵੇ।ਐਕਟ ਤਹਿਤ ਤੈਅ ਕੀਤਾ ਗਿਆ ਸੀ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਪ੍ਰੋਗਰਾਮ ਮੈਨੇਜਰ ਦਾ ਇਕ ਅਹੁਦਾ ਕਾਇਮ ਕੀਤਾ ਜਾਵੇ। 2005 ਤੋਂ ਪੀ. ਐਮ.ਆਈ.ਐਸ.ਈ. ਦਾ ਦਫ਼ਤਰ ਇਸ ਦਿਸ਼ਾ ’ਚ ਲੱਗਿਆ ਹੋਇਆ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੜ੍ਹਾਈ ਕਰਕੇ ਪਾਲ 1950ਵਿਆਂ ’ਚ ਮਿਸ਼ੀਗਨ ਯੂਨੀਵਰਸਿਟੀ ਤੋਂ ਲਾਇਬਰੇਰੀ ਸਾਇੰਸ ’ਚ ਐਮ.ਏ. ਕਰਨ ਅਮਰੀਕਾ ਆ ਗਿਆ ਸੀ। ਉਦੋਂ ਉਹਦੀ ਜੇਬ ’ਚ ਸਿਰਫ਼ 50 ਡਾਲਰ ਸਨ। ਮਗਰੋਂ ਪਾਲ ਨੇ ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ (ਜੀ.ਏ.ਓ.) ਲਈ ਕੰਮ ਕੀਤਾ। ਪਾਲ ਦੀ ਪਤਨੀ ਵੀ ਭਾਰਤੀ ਮੂਲ ਦੀ ਹੈ। 2005 ’ਚ ਉਹ ਯੂ.ਐਸ. ਡਿਪਾਰਟਮੈਂਟ ਆਫ ਜਸਟਿਸ ’ਚ ਚੱਲਿਆ ਗਿਆ, ਜਿੱਥੇ ਉਸ ਕੋਲ ਚੀਫ ਆਰਕੀਟੈਕਟ ਦਾ ਅਹੁਦਾ ਸੀ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO