Punjab News

May 29, 2010

ਬਖਸ਼ੀਸ਼ ਸਿੰਘ ਉਰਫ਼ ਬਾਬਾ ਨੂੰ ਕਾਬੂ ਕੀਤੇ ਜਾਣ ਦੀ ਚਰਚਾ-ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ

babaਅੰਮ੍ਰਿਤਸਰ-ਖ਼ਾਲਿਸਤਾਨ ਲਿਬਰੇਸ਼ਨ ਫੋਰਸ  ਨਾਲ ਸਬੰਧਤ ਖਾੜਕੂ ਬਖਸ਼ੀਸ਼ ਸਿੰਘ ਉਰਫ਼ ਬਾਬਾ, ਜਿਸ ਨੂੰ ਪੰਜਾਬ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਸੈੱਲ (ਐਸ.ਐਸ.ਓ. ਸੈੱਲ) ਵਲੋਂ ਕਾਬੂ ਕੀਤੇ ਜਾਣ ਦੀ ਚਰਚਾ ਹੈ, ਬਾਰੇ ਸਥਾਨਕ ਪੁਲੀਸ ਨੇ ਹੁਣ ਤਕ ਚੁੱਪ ਧਾਰੀ ਹੋਈ ਹੈ।ਮਿਲੇ ਵੇਰਵਿਆਂ ਅਨੁਸਾਰ ਇਸ ਖਾੜਕੂ ਨੂੰ ਪੁਲੀਸ ਦੇ ਖੁਫ਼ੀਆ ਸੈੱਲ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤਾ ਗਿਆ ਸੀ। ਇਸ ਸਬੰਧ ਵਿਚ ਮੀਡੀਆ ਦੇ ਇਕ ਹਿੱਸੇ ਵਿਚ ਕੁਝ ਖ਼ਬਰਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ਇਨ੍ਹਾਂ ਖ਼ਬਰਾਂ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇੱਥੇ ਇਸ ਸੈੱਲ ਦੇ ਦਫ਼ਤਰ ਵਿਖੇ ਅੱਜ ਸਵੇਰ ਤੋਂ ਹੀ ਮੀਡੀਆ ਦਾ ਮੇਲਾ ਲੱਗਾ ਰਿਹਾ। ਐਸ.ਐਸ.ਓ. ਸੈੱਲ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਰੱਖੀ ਅਤੇ ਕੁਝ ਵੀ ਨਹੀਂ ਦੱਸਿਆ। ਮੀਡੀਆ ਨੂੰ ਸਿਰਫ ਇਹੀ ਜਾਣਕਾਰੀ ਦਿੱਤੀ ਗਈ ਹੈ ਕਿ ਐਸ.ਐਸ.ਓ. ਸੈੱਲ ਨੇ ਬੀਤੀ ਰਾਤ ਤੋਂ ਸਥਾਨਕ ਸੁਲਤਾਨਵਿੰਡ ਖੇਤਰ ਵਿਚ ਕੁਝ ਥਾਵਾਂ ਨੂੰ ਘੇਰਾ ਪਾਇਆ ਹੋਇਆ ਹੈ ਅਤੇ ਨਾਕੇ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੂੰ ਆਸ ਹੈ ਕਿ ਇਸ ਇਲਾਕੇ ਵਿਚੋਂ ਸਬੰਧਤ ਖਾੜਕੂ ਦੇ ਹੋਰ ਸਾਥੀ ਅਤੇ ਅਸਲਾ ਆਦਿ ਬਰਾਮਦ ਹੋ ਸਕਦਾ ਹੈ।ਬਖਸ਼ੀਸ਼ ਸਿੰਘ ਬਾਬਾ ’ਤੇ ਦੋਸ਼ ਹੈ ਕਿ ਦੋ ਸਾਲ ਪਹਿਲਾਂ ਕਰਨਾਲ ਵਿਖੇ ਡੇਰਾ ਸਿਰਸਾ ਦੇ ਮੁਖੀ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਉਹ ਕਥਿਤ ਮੁੱਖ ਸਾਜ਼ਿਸ਼ੀ ਸੀ। ਇਸ ਤੋਂ ਇਲਾਵਾ ਵੀ ਉਸ ਖ਼ਿਲਾਫ਼ ਪੰਜਾਬ, ਹਰਿਆਣਾ, ਉਤਰਾਂਚਲ ਅਤੇ ਦਿੱਲੀ ਵਿਚ ਕਈ ਕੇਸ ਦਰਜ ਹਨ ਅਤੇ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ.ਐਸ.ਆਈ. ਨਾਲ  ਉਸ ਦੇ ਨੇੜਲੇ ਸਬੰਧ ਹਨ।ਇਸੇ ਦੌਰਾਨ ਅੱਜ ਇਕ ਸਰਕਾਰੀ ਚੈਨਲ ਤੋਂ ਪ੍ਰਸਾਰਿਤ ਖ਼ਬਰਾਂ ਵਿਚ ਬਖਸ਼ੀਸ਼ ਸਿੰਘ ਬਾਬਾ ਨੂੰ ਗ੍ਰਿਫ਼ਤਾਰ ਕਰਨ ਬਾਰੇ ਦਿੱਤੀ ਗਈ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਐਸ.ਐਸ.ਓ. ਸੈੱਲ ਵਲੋਂ ਉਸ ਨੂੰ ਉਤਰਾਂਚਲ ਦੇ ਇਕ ਫਾਰਮ ਤੋਂ ਕਾਬੂ ਕਰਕੇ ਅੰਮ੍ਰਿਤਸਰ ਵਿਚ ਪੁੱਛ-ਗਿੱਛ ਲਈ ਲਿਆਂਦਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਬਾਰੇ 30 ਮਈ ਨੂੰ ਡੀ.ਜੀ.ਪੀ. ਵਲੋਂ ਖੁਲਾਸਾ ਕੀਤਾ ਜਾਵੇਗਾ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO