Punjab News

May 29, 2010

ਪ੍ਰਵਾਸੀ ਭਾਰਤੀ ਅਮਰਸ਼ੀ ਪੋਪਟ ਹਾਊਸ ਆਫ਼ ਲਾਰਡਜ਼ ਲਈ ਨਾਮਜ਼ਦ

ਲੰਡਨ-ਸਾਲ 1971 ਵਿਚ ਯੂਗਾਂਡਾ ਤੋਂ ਜਾ ਕੇ ਇੰਗਲੈਂਡ ਵਿਚ ਬੈਰੇ ਦਾ ਕੰਮ ਕਰਨ ਅਤੇ ਇਸ ਮਗਰੋਂ ਸਫ਼ਲ ਸਨਅਤਕਾਰ ਬਣਨ ਵਾਲੇ ਪ੍ਰਵਾਸੀ ਭਾਰਤੀ ਅਮਰਸ਼ੀ ਪੋਪਟ ਨੂੰ ਪ੍ਰਧਾਨ ਮੰਤਰੀ ਡੇਵਿਡ ਕੇਮਰੋਨ ਨੇ ਹਾਊਸ ਆਫ਼ ਲਾਰਡਜ਼ ਲਈ ਨਾਮਜ਼ਦ ਕੀਤਾ ਹੈ। ਪੋਪਟ ਨੇ ਕੰਜ਼ਰਵੇਟਿਵ ਪਾਰਟੀ ਨੂੰ ਹਜ਼ਾਰਾਂ ਪੌਂਡ ਦਾਨ ਕੀਤੇ ਹਨ। ਉਸ ਵੱਲੋਂ ਸਥਾਪਤ ਟੀ.ਐਲ.ਸੀ. ਗਰੁੱਪ ਦੇ ਪੂਰੇ ਬਰਤਾਨੀਆ ਵਿਚ ਹੋਟਲ ਅਤੇ ਸੰਭਾਲ ਘਰ ਹਨ। ਉਸ ਦਾ ਨਾਂ ਮਹਾਰਾਣੀ ਅਲਿਜ਼ਬੈੱਥ ਵੱਲੋਂ ਪ੍ਰਮਾਣਿਤ ਦਾਨੀਆਂ ਦੀ ਸੂਚੀ ਵਿਚ ਸ਼ਾਮਲ ਹੈ। 55 ਸਾਲਾ ਪੋਪਟ ਸਤਾਰਾਂ ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਨਾਲ ਇੰਗਲੈਂਡ ਪਹੁੰਚਿਆ। ਇਕ ਰੈਸਟੋਰੈਂਟ ਵਿਚ ਬੈਰੇ ਵਜੋਂ ਕੰਮ ਕਰਕੇ ਉਸ ਨੇ ਆਪਣੀ ਬਿਜ਼ਨਸ ਸਟੱਡੀਜ਼ ਦੀ ਪੜ੍ਹਾਈ ਜਾਰੀ ਰੱਖੀ। ਇਸ ਮਗਰੋਂ ਉਹ ਖਜ਼ਾਨਚੀ ਬਣ ਗਿਆ ਅਤੇ ਟੀ.ਐਲ.ਸੀ. ਗਰੁੱਪ ਸਥਾਪਤ ਕਰਨ ਮਗਰੋਂ ਉਸ ਦੀ ਜਾਇਦਾਦ ਵਧਦੀ ਗਈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO