ਜਗਰਾਉਂ, 20 ਸਤੰਬਰ (ਸੁਖਦੇਵ ਗਰਗ) : ਗਊ ਬਚਾਓ, ਦੇਸ਼ ਬਚਾਓ ਦੀ ਮੁਹਿੰਮ ਹੇਠ ਵਿਸ਼ਵ ਮੰਗਲ ਗਊ ਗ੍ਰਾਮ ਯਾਤਰਾ 30 ਸਤੰਬਰ ਤੋਂ 17 ਜਨਵਰੀ ਤੱਕ ਦੇਸ਼ ’ਚ 20 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਇਸ ਯਾਤਰਾ ਵਿੱਚ ਪੂਰੇ ਦੇਸ਼ ’ਚੋਂ 50 ਕਰੋੜ ਲੋਕਾਂ ਦੇ ਹਸਤਾਖਰ ਕਰਵਾਏ ਜਾਣਗੇ ਤਾਂ ਕਿ ਇਹ ਹਸਤਾਖਰ ਭਾਰਤ ਦੇ ਰਾਸ਼ਟਰਪਤੀ ਨੂੰ ਦਿੱਤੇ ਜਾ ਸਕਣ ਇਸ ਮੁਹਿੰਮ ਤਹਿਤ ਅੱਜ ਜਗਰਾਉਂ ਤੋਂ ਇਕ ਗ੍ਰਾਮ ਗਾਊ ਯਾਤਰਾ ਸ਼ੁਰੂ ਕੀਤੀ ਗਈ ਜਿਸ ਨੂੰ ਲਾਲਾ ਮਦਨ ਲਾਲ ਬਾਂਸਲ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਗਊ ਯਾਤਰਾ ਅੱਜ ਜਗਰਾਉਂ ਤੋਂ ਸ਼ੁਰੂ ਹੋਈ ਜਿਹੜੀ ਬਤੋਲਵਾਲਾ, ਸਵੱਦੀ, ਰਾਮਗੜ• ਭੁੱਲਰ, ਤੱਪੜ, ਲੀਲਾ, ਬੰਗਸੀਪੁਰਾ, ਸਦਰ ਪੁਰਾ, ਸਿਧਵਾਂ ਬੇਟ, ਸਲੇਮਪੁਰਾ ਪਿੰਡ ਗਈ ਜਿੱਥੇ ਜਾ ਕੇ ਲੋਕਾਂ ਨੂੰ ਗਊ ਦੀ ਮਹੱਤਤਾ ਅਤੇ ਵਿਸ਼ਵ ਮੰਗਲ ਗਾਊ ਗ੍ਰਾਮ ਯਾਤਰਾ ਦੇ ਪ੍ਰੋਗਰਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਯਾਤਰਾ ਦਾ ਕੰਟਰੋਲ ਕਰ ਰਹੇ ਜਗਰਾਉਂ ਤਹਿਸੀਲ ਦੇ ਇੰਚਾਰਜ ਰਵਿੰਦਰ ਸਿੰਘ ਵਰਮਾ ਅਤੇ ਜਗਰਾਉਂ ਸ਼ਹਿਰ ਦੇ ਪ੍ਰਧਾਨ ਜਗਦੀਸ਼ ਓਹਰੀ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਜਿਹੜਾ ਹਸਤਾਖਰਾਂ ਵਾਲਾ
ਚਿੱਠਾ ਦਿੱਤਾ ਜਾਵੇਗਾ ਉਸ ਵਿੱਚ ਮੰਗ ਕੀਤੀ ਜਾਵੇਗੀ ਕਿ ਗਊ ਮਾਤਾ ਨੂੰ ਰਾਸ਼ਟਰੀ ਪ੍ਰਾਣੀ ਘੋਸ਼ਿਤ ਕੀਤਾ ਜਾਵੇ, ਗਊ ਦੀ ਰੱਖਿਆ ਲਈ ਸਖ਼ਤ ਕਾਨੂੰਨ ਬਣੇ, ਵਿਦੇਸ਼ੀ ਨਸਲ ਦੇ ਗਊ ਧਨ ਅਤੇ ਗਰਭ ਧਾਰਨ ਬੰਦ ਕਰਵਾਏ ਜਾਣ, ਗਊ ਦੇ ਗੋਬਰ, ਗਊ ਮੂਤਰ ਦੀ ਵਰਤੋਂ ਕਰਕੇ ਦੇਸ਼ ਨੂੰ ਸਵਾਲ ਲੰਬੀ, ਸੰਪੱਨ ਬਣਾਇਆ ਜਾਵੇ, ਗਊ ਰੱਖਿਆ ਲਈ ਅਲੱਗ ਗਊ ਮੰਤਰਾਲਿਆਂ ਬਣਾਇਆ ਜਾਵੇ ਆਦਿ ਮੰਗਾਂ ਨੂੰ ਪੂਰਾ ਕਰਵਾਉਣ ਲਈ 50 ਕਰੋੜ ਲੋਕਾਂ ਦੇ ਹਸਤਾਖਰ ਕਰਵਾ ਕੇ ਦਿੱਤੇ ਜਾਣਗੇ। ਗਊ ਗ੍ਰਾਮ ਯਾਤਰਾ ਦੇ ਪ੍ਰਬੰਧਕਾਂ ਨੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਦੱਸਿਆ ਕਿ ਗਊ ਭਾਰਤ ਦੀ ਸਨਮਾਨ, ਸੰਸਕ੍ਰਿਤੀ ਧਰਮ ਸੱਭਿਅਤਾ ਅਤੇ ਆਧਯਾਤਮਿਕਤਾ ਦਾ ਮੂਲ ਆਧਾਰ ਹੈ। ਅਨੇਕਾਂ ਹੀ ਰਿਸ਼ੀਆਂ ਅਤੇ ਖੁਦ ਭਗਵਾਨ ਨੇ ਗਊ ਮਾਤਾ ਦੇ ਲਈ ਧਰਤੀ ਉਪਰ ਅਵਤਾਰ ਲੈ ਕੇ ਮਨੁੱਖ ਨੂੰ ਇਸਦਾ ਮਹੱਤਵ ਦੱਸਿਆ ਹੈ। ਉਨਾਂ ਕਿਹਾ ਕਿ ਵਿਸ਼ਵ ਜੀਵਨ ਦਾ ਅਧਾਰ ਭਾਰਤ, ਭਾਰਤ ਦੀ ਆਤਮਾ ਪਿੰਡ, ਪਿੰਡ ਦਾ ਆਧਾਰ ਕਿਸਾਨ, ਕਿਸਾਨ ਦਾ ਆਧਾਰ ਖੇਤੀ ਅਤੇ ਖੇਤੀ ਦਾ ਆਧਾਰ ਹੈ ਸਾਡੀ ਪਿਆਰੀ ਗਊ ਮਾਤਾ ਪਰ ਬਦਕਿਸਮਤੀ ਨਾਲ ਅੱਜ ਗਊ ਅਤੇ ਪਿੰਡ ਦੋਵੇਂ ਹੀ ਸੰਕਟ ਵਿੱਚ ਹਨ। ਆਗੂਆਂ ਨੇ ਕਿਹਾ ਕਿ ਗਊ ਅਤੇ ਪਿੰਡ ਦੀ ਰੱਖਿਆ ਅਤੇ ਭਾਰਤ ਦੀ ਸੰਸਕ੍ਰਿਤੀ ਪਰੰਪਰਾ ਨੂੰ ਬਚਾਉਣ ਦੇ ਲਈ ਭਾਰਤ ਦੇ ਪੂਜਨੀਕ ਸੰਤਾਂ ਨੇ ਵਰਤਮਾਨ ਯੁੱਗ ਦੀ ਇਤਿਹਾਸਕ ਮੰਗਲ ਗਊ ਗ੍ਰਾਮ ਯਾਤਰਾ ਦੇ ਰੂਪ ਵਿੱਚ ਕ੍ਰਾਂਤੀ ਦਾ ਸੂਤਰ ਪਾਤ ਕਰਨ ਦੀ ਸੰਕਲਪ ਲਿਆ ਹੈ। ਅੱਜ ਦੀ ਯਾਤਰਾ ਵਿੱਚ ਡਾ. ਰਾਜਿੰਦਰ ਸ਼ਰਮਾ, ਗੋਪਾਲ ਕਤਿਆਲ, ਸੁਮਿਤ ਸੱਭਰਵਾਲ, ਰਾਕੇਸ਼ ਕਤਿਆਲ, ਰਾਜੇਸ਼ ਬੋਬੀ, ਬਲਦੇਵ ਕ੍ਰਿਸ਼ਨ ਗੋਇਲ, ਹਰਵਿੰਦਰ ਪਾਲ ਬਾਂਸਲ, ਵਿਕਰਮ ਖੁਰਾਣਾ, ਤਿਲਕ ਰਾਜ ਸੋਨੀ, ਓਮ ਪ੍ਰਕਾਸ਼, ਅਸ਼ੋਕ ਕੁਮਾਰ ਸਿੰਗਲਾ (ਸਿਓ), ਧਰਮਵੀਰ ਗੁਪਤਾ, ਰਾਜੇਸ਼ ਭੰਡਾਰੀ, ਬਾਲ ਕ੍ਰਿਸ਼ਨ ਭੰਡਾਰੀ, ਵਿਨੋਦ ਸਿੰਗਲਾ, ਬੱਬੀ ਕਤਿਆਲ, ਸੋਮ ਨਾਥ ਯੋਧਾ, ਸੰਜੀਵ ਸਿੰਗਲਾ, ਵਿਜੇ ਵਰਮਾ, ਸੁਰਜੀਤ ਬਾਂਸਲ, ਪ੍ਰਮੋਦ ਸਿੰਗਲਾ, ਵਰੁਣ ਬਾਂਸਲ, ਰਾਜੀਵ ਗੁਪਤਾ, ਐਡਵੋਕੇਟ ਨਵੀਨ ਗੁਪਤਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਗਊ ਭਗਤ ਹਾਜ਼ਰ ਸਨ।