ਲੁਧਿਆਣਾ (ਗੁਰਮੀਤ ਨਿੱਝਰ)ਅਕਾਲੀ ਜੱਥਾਂ ਸਹਿਰੀ ਦੀ ਇੱਕ ਵਿਸੇਸ ਮੀਟਿੰਗ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਵਿਸਵਕਰਮਾ ਕਲੌਨੀ ਸਥਿੱਤ ਜੰਜ ਘਰ ਵਿਖੇ ਬੁਲਾਈ ਗਈ ਜਿਸ ਦੋਰਾਨ ਵਿਸੇਸ ਤੌਰ ਤੇ ਪੰਜਾਬ ਦੇ ਕੈਬਨਿੰਟ ਮੰਤਰੀ ਜੱਥੇ:ਹੀਰਾ ਸਿੰਘ ਗਾਬੜੀਆ ਨੇ ਸਿਰਕਤ ਕੀਤੀ ਪਾਰਟੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਵੱਲੌਂ ਬੀਤੇ ਤਿੰਨ ਸਾਲ ਦੋਰਾਨ ਕੀਤੇ ਗਏ ਵਿਕਾਸ ਕਾਰਜਾਂ ਵਾਰੇ ਬਾਦਲ ਸਾਹਿਬ ਦੀ ਤਰੀਫ ਵਿੱਚ ਗਾਬੜ•ੀਆ ਸਾਹਿਬ ਬੁੱਲ ਨਾਂ ਸੁੱਕੇ।ਇਸ ਮੌਕੇ ਲੁਧਿਆਣਾ ਸਹਿਰ ਲਈ ਵਿਸੇਸ ਤੌਰ ਤੇ ਬੀਤੇ ਸਮੇ ਵਿੱਚ ਕੀਤੇ ਗਏ ਅਤੇ ਆਰੰਭੇ ਹੋਏ ਵਿਕਾਸ ਕਾਰਜਾਂ ਦੀ ਤਾਰੀਫ ਕਰਦੇ ਹੋਏ ਗਾਬੜ•ੀਆ ਸਾਹਿਬ ਨੇ ਕਿਹਾ ਕਿ ਉਹ ਦਿਨ ਦੂਰ ਨਹੀ ਜਦ ਲੁਧਿਆਣਾ ਨੂੰ ਕੈਲੀਫੋਰਨੀਆ ਬਨਾਉਣ ਦਾ ਸੁਪਨਾ ਸੱਚ ਹੋ ਜਾਵੇਗਾ ਤੇ ਲੁਧਿਆਣਾ ਕੈਲੀਫੋਰਨੀਆਂ ਦੀ ਤਰਾ ਨਜ਼ਰ ਆਵੇਗਾ ਉਨਾਂ ਕਿਹਾ ਸਨਅਤੀ ਸਹਿਰ ਲੁਧਿਆਣਾ ਨੂੰ ਬਹੁਤ ਜਲਦ ਬਿਜਲੀ ਦੇ ਕੱਟਾਂ ਤੋ ਰਾਹਤ ਦਿਵਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਜਾਰੀ ਹਨ ਲੁਧਿਆਣਾ ਸਹਿਰ ਵਿੱਚ ਸੱਭ ਤੋਂ ਵੱਡੀ ਸਮੱਸਿਆ ਦਿਨੋ-ਦਿਨ ਵੱਧ ਰਹੇ ਪ੍ਰਦੁਸ਼ਨ ਅਤੇ ਟ੍ਰੈਫਿਕ ਕੰਟਰੋਲ ਨੂੰ ਰੋਕਣ ਲਈ ਸਰਕਾਰ ਵੱਲੋਂ ਵੱਡੀ ਪੱਧਰ ਤੇ ਫਲਾਈ ਉਵਰਾਂ ਦਾ ਨਿਰਮਾਣ ਜਾਰੀ ਹੈ ਆਉਣ ਵਾਲੇ ਸਾਲ ਲਈ ਮੌਜੂਦਾ ਸਰਕਾਰ ਵੱਲੋਂ ਲੋਕ ਹਿੱਤ ਯੋਜਨਾਵਾਂ ਵੀ ਉਲੀਕੀਆਂ ਜਾ ਰਹੀਆਂ ਹਨ ਇਸ ਮੌਕੇ ਵਿਸੇਸ ਤੌਰ ਤੇ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਗਈ ਕਿ 11 ਜੂਨ ਨੂੰ ਗੁਰੂਦੁਆਰਾ ਸਿੰਘ ਸਭਾ ਮਾਡਲ ਟਾਊਨ ਨਜਦੀਕ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਅਰਜਰਬਰ ਬਿਕਰਮ ਸਿੰਘ ਮਜੀਠੀਆ ਅਕਾਲੀ ਜੱਥਾ ਸ਼ਹਿਰੀ ਦੀ ਮੀਟਿੰਗ ਵਿੱਚ ਭਾਗ ਲੈਣਗੇ ਅਤੇ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ ਇਸ ਮੀਟਿੰਗ ਵਿੱਚ ਪਾਰਟੀ ਵਰਕਰਾ ਦਾ ਇਕੱਠ ਬੇ-ਮਿਸਾਲ ਹੋਣਾ ਚਾਹੀਦਾ ਹੈ ਵਾਰੇ ਪਾਰਟੀ ਆਹੁਦੇਦਾਰਾ ਦੀਆਂ ਡਿਉਟੀਆਂ ਵੀ ਲਗਾਈਆ ਗਈਆ ਅਤੇ ਪਾਰਟੀ ਵਰਕਰਾਂ ਨੂੰ ਕਿਹਾ ਗਿਆ ਕਿ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆ ਚੋਣਾ ਲਈ ਬਣਾਈਆਂ ਜਾ ਰਹੀਆ ਵੋਟਾਂ ਵੱਲ ਵਿਸੇਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਜੋ ਮੈਬਰ ਸਿੱਖ ਮਰਿਆਦਾ ਤੋਂ ਰਹਿਤ ਹਨ ਉਹ ਅਪਣੇ ਘਰ ਵਿੱਚ ਔਰਤਾਂ ਦੀਆਂ ਵੋਟਾਂ ਤਾਂ ਜਰੂਰ ਬਨਾਉਣ ਇਸ ਮੌਕੇ ਪਾਰਟੀ ਵਰਕਰਾਂ ਵੱਲੌਂ ਜੱਥੇ:ਹੀਰਾ ਸਿੰਘ ਗਾਬੜ•ੀਆ ਦਾ ਵਿਸੇਸ ਤੌਰ ਤੇ ਸਰੋਪਾਉ ਦੇ ਕਿ ਸਨਮਾਨ ਵੀ ਕੀਤਾ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਦੀਪ ਕੇਬਲ ਵਾਲੇ,ਗੁਰਚਰਨ ਸਿੰਘ ਰਾਜ ਟ੍ਰਾਸਪੋਟਰ,ਪਰਵਿੰਦਰ ਸਿੰਘ ਸੋਹਲ,ਅਮਰਜੀਤ ਸਿੰਘ ਮਣਕੂ,ਰਾਜਾ ਸਿੰਘ ਖੁਰਲ,ਬਲਜਿੰਦਰ ਸਿੰਘ ਪਨੇਸਰ,ਕਿਰਪਾਲ ਸਿੰਘ ਸੰਧੂ ਐਨ.ਪੀ.ਸੀ,ਸੁਖਵਿੰਦਰ ਸਿੰਘ ਦਹੇਲਾ,ਅਰਜਨ ਸਿੰਘ ਚੀਮਾ,ਦਰਸਨ ਸਿੰਘ ਚਾਨੀ,ਬਾਉ ਦਲੀਪ ਚੰਦ ਵੀ ਮੌਜੂਦ ਸਨ।