Punjab News

June 8, 2010

ਫਰਜ਼ੀ ਮੁਕਾਬਲੇ ਦਾ ਮੁੱਦਾ ‘ਕੌਮ ਲਈ ਸ਼ਰਮਨਾਕ’ ਕਰਾਰ -ਪ੍ਰਧਾਨ ਮੰਤਰੀ ਦੀ ਸਿਆਸੀ ਵਫ਼ਦਾਂ ਨਾਲ ਗੱਲਬਾਤ

PTI6_8_2010_000154Bਸ੍ਰੀਨਗਰ, 8 ਜੂਨ-ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਇੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਹੋਈਆਂ ਮੀਟਿੰਗਾਂ ਵਿਚ ਮਛੀਲ ਦੇ ਫਰਜ਼ੀ ਮੁਕਾਬਲੇ ਦਾ ਮੁੱਦਾ ਛਾਇਆ ਰਿਹਾ ਜਦਕਿ ਕੁਝ ਆਗੂਆਂ ਨੇ ਤਾਂ ਇਸ ਨੂੰ ‘ਕੌਮ ਲਈ ਸ਼ਰਮਨਾਕ’ ਕਰਾਰ ਦਿੰਦਿਆਂ ਕਿਹਾ ਕਿ ਇਸ ਇਕ ਘਟਨਾ ਨੇ ਹੀ ਸੂਬੇ ਦੇ ਰਾਜਸੀ ਹਾਲਾਤ ਵਿਚ ਆਏ ਸੁਧਾਰ ਧੋ ਦਿੱਤੇ ਹਨ।ਸਿਆਸੀ ਆਗੂਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਸੂਬੇ ਵਿਚ ਹਥਿਆਰਬੰਦ ਦਸਤਿਆਂ ਦੇ ਵਿਸ਼ੇਸ਼ ਅਧਿਕਾਰ ਬਾਰੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਬਾਰੇ ਵੀ ਜਾਣੂ ਕਰਾਇਆ ਗਿਆ। ਇਹ ਮੀਟਿੰਗਾਂ ਕੱਲ੍ਹ ਦੇਰ ਰਾਤੀਂ ਕੀਤੀਆਂ ਗਈਆਂ। ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਚੌਧਰੀ ਮੁਹੰਮਦ ਰਮਜ਼ਾਨ ਦੀ ਅਗਵਾਈ ਹੇਠ ਮਿਲੇ ਵਫ਼ਦ ਨੇ ਹੁਰੀਅਤ ਕਾਨਫਰੰਸ ਨਾਲ ਛੇਤੀ ਗੱਲਬਾਤ ਮੁੜ ਸ਼ੁਰੂ ਕਰਨ ਅਤੇ ਅਸਲ ਕੰਟਰੋਲ ਰੇਖਾ ਪਾਰ ਕਰਕੇ ਗਏ ਨੌਜਵਾਨਾਂ ਦੇ ਆਤਮ-ਸਮਰਪਣ ਬਾਰੇ ਨੀਤੀ ਬਣਾਉਣ ਦੀ ਵੀ ਮੰਗ ਕੀਤੀ।ਮੁਹੰਮਦ ਯੂਸਫ ਤਾਰੀਗਾਮੀ ਦੀ ਅਗਵਾਈ ਹੇਠ ਸੀ.ਪੀ.ਐਮ. ਦੇ ਵਫਦ ਨੇ ਮਛੀਲ ਮੁਕਾਬਲੇ ਨੂੰ ‘ਕੌਮ ਲਈ ਸ਼ਰਮਨਾਕ’ ਕਰਾਰ ਦਿੰਦਿਆਂ ਇਸ ਕੇਸ ਦੇ ਛੇਤੀ ਨਿਬੇੜੇ ਦੀ ਮੰਗ ਕੀਤੀ ਤਾਂ ਕਿ ਕਾਨੂੰਨ ਦੇ ਰਾਜ ਵਿਚ ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾ ਸਕੇ।ਮੁੱਖ ਵਿਰੋਧੀ ਪੀ.ਡੀ.ਪੀ. ਨੇ ਇਸ ਵਿਚਾਰ ਦੀ ਤਾਈਦ ਕੀਤੀ ਅਤੇ ਕਿਹਾ ਕਿ ਇਹ ਕੇਸ ਵਾਦੀ ਵਿਚ ਖਰਾਬ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ਦਾ ਪ੍ਰਤੀਕ ਹੈ। ਸ੍ਰੀ ਤਾਰੀਗਾਮੀ ਨੇ ਪੀ.ਟੀ.ਆਈ. ਨੂੰ ਦੱਸਿਆ, ‘‘ਪ੍ਰਧਾਨ ਮੰਤਰੀ ਇਸ ਗੱਲ ਨਾਲ ਸਹਿਮਤ ਹੋਏ ਕਿ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਕੇਸਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ।’’ਮਛੀਲ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਲਾਗੇ ਫੌਜ ਨੇ ਇਕ ਮੁਕਾਬਲੇ ਵਿਚ ਤਿੰਨ ਬੇਕਸੂਰ ਨਾਗਰਿਕਾਂ ਨੂੰ ਹਲਾਕ ਕਰ ਦਿੱਤਾ ਸੀ।ਪ੍ਰਧਾਨ ਮੰਤਰੀ ਉਮਰ ਤੋਂ ਪ੍ਰਭਾਵਿਤ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਸੂਬੇ ਦੇ ਵਿਕਾਸ ਤੇ ਲੋੜਾਂ ਦੀ ਕੀਤੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੋਏ ਪ੍ਰਧਾਨ ਮੰਤਰੀ ਉਮਰ ਦੀ ਤਾਰੀਫ ਕਰਨੋਂ ਨਾ ਰਹਿ ਸਕੇ ਅਤੇ ਉਨ੍ਹਾਂ ਉਮਰ ਅਬਦੁੱਲਾ ਨੂੰ ਨਾ ਕੇਵਲ ਸਭ ਤੋਂ ਛੋਟੀ ਉਮਰ ਪਰ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੁੱਖ ਮੰਤਰੀ ਵੀ ਕਰਾਰ ਦਿੱਤਾ। 40 ਸਾਲਾ ਸ੍ਰੀ ਉਮਰ ਅਬਦੁੱਲਾ ਨੇ ਵਿਕਾਸ ਦੀਆਂ ਲੋੜਾਂ ਅਤੇ ਸੂਬੇ ਨੂੰ ਦਰਪੇਸ਼ ਚੁਣੌਤੀਆਂ ਨੂੰ ਉਭਾਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕੀਤੀ। 40 ਮਿੰਟ ਦੀ ਇਸ ਪੇਸ਼ਕਾਰੀ ਦੇ ਅੰਤ ’ਤੇ ਪ੍ਰਧਾਨ ਮੰਤਰੀ ਨੇ  ਕਿਹਾ, ‘‘ਮੈਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੀ ਅਜਿਹੀ ਤਫਸੀਲੀ ਅਤੇ ਵਿਆਪਕ ਪੇਸ਼ਕਾਰੀ ਬਦਲੇ ਪ੍ਰਸੰਸਾ ਕਰਦਾ ਹਾਂ। ਬਾਅਦ ਵਿਚ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨਾਲ ਇਕੱਲਿਆਂ ਮੁਲਾਕਾਤ ਕੀਤੀ, ਜਿਸ ਦੌਰਾਨ ਸਿਆਸੀ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ 24000 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਮੁੜ ਉਸਾਰੀ ਯੋਜਨਾ ਨੂੰ ਅਮਲ ਵਿਚ ਲਿਆਉਣ ਸਬੰਧੀ ਆ ਰਹੀਆਂ ਦਿੱਕਤਾਂ ਬਾਰੇ ਵੀ ਦੱਸਿਆ। ਪ੍ਰਧਾਨ ਮੰਤਰੀ ਨੇ ਸ੍ਰੀ ਅਬਦੁੱਲਾ ਨੂੰ ਇਨ੍ਹਾਂ ਸਾਰੇ ਮੁੱਦਿਆਂ ’ਤੇ ਗੌਰ ਕਰਨ ਦਾ ਭਰੋਸਾ ਦਿਵਾਇਆ। ਮੁੱਖ ਮੰਤਰੀ ਅਬਦੁੱਲਾ ਨੇ ਪ੍ਰਧਾਨ ਮੰਤਰੀ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ।ਇਸ ਤੋਂ ਇਲਾਵਾ ਸੂਬੇ ਦੀਆਂ ਵਪਾਰਕ, ਵਣਜ ਅਤੇ ਸਮਾਜਕ ਜਥੇਬੰਦੀਆਂ ਦੇ ਵਫਦਾਂ ਨੇ ਵੀ ਪ੍ਰਧਾਨ ਮੰਤਰੀ ਸਾਹਮਣੇ ਆਪੋ-ਆਪਣੀਆਂ ਮੰਗਾਂ ਪੇਸ਼ ਕੀਤੀਆਂ। ਗੁੱਜਰ ਅਤੇ ਬਕਰਵਾਲ ਭਾਈਚਾਰੇ ਦੇ ਵਫਦ ਨੇ ਭਾਈਚਾਰੇ ਦੇ ਮਾਮਲਿਆਂ ਸਬੰਧੀ ਵੱਖਰਾ ਮੰਤਰਾਲਾ ਕਾਇਮ ਕਰਨ ਦੀ ਮੰਗ ਕੀਤੀ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੈਫੂਦੀਨ ਸੋਜ਼ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸ੍ਰੀਨਗਰ ਤੇ ਦਿੱਲੀ ਵਿਚ ਕਸ਼ਮੀਰੀ ਸ਼ਾਲਾਂ ਦੀ ਸਥਾਈ ਨੁਮਾਇਸ਼ ਖੋਲ੍ਹਣ ਵਿਚ ਮਦਦ ਦੇਣ ਅਤੇ ਰਾਜ ਵਿਚ ਕੇਸਰ ਦੀ ਕਾਸ਼ਤ ਨੂੰ ਹੱਲਾਸ਼ੇਰੀ ਦੇਣ ਦੇ ਹੱਕ ਵਿਚ ਹਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO