Punjab News

June 8, 2010

ਸ਼ੇਖ ਹਸੀਨਾ ਕਰਵਾਏਗੀ ਅਗਨੀ ਕਾਂਡ ਦੀ ਪੀੜਤ ਲੜਕੀ ਦਾ ਵਿਆਹ

ਢਾਕਾ-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਕ ਨਵੀਂ ਉਦਾਹਰਨ ਪੇਸ਼ ਕਰਦਿਆਂ ਅਗਨੀ ਕਾਂਡ ਦੀ ਪੀੜਤ ਲੜਕੀ ਦਾ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ। ਇਸ ਅਗਨੀ ਕਾਂਡ ਜਿਸ ’ਚ 118 ਵਿਅਕਤੀਆਂ ਦੀ ਮੌਤ ਹੋ ਗਈ ਸੀ, ’ਚ ਸਕੀਨਾ ਅਖਤਰ ਰਤਨਾ ਨਾਂ ਦੀ ਲੜਕੀ ਦੇ ਮਾਪੇ ਤੇ ਰਿਸ਼ਤੇਦਾਰ ਵੀ ਸੜ ਕੇ ਮਰ ਗਏ ਸਨ। ਰਤਨਾ ਤੇ ਉਸ ਦੀ ਛੋਟੀ ਭੈਣ ਰੂਨਾ ਦੀ ਫਰਿਆਦ ’ਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਉਨ੍ਹਾਂ ਦੇ ਵਿਆਹ ਮੌਕੇ ਮਾਂ ਦੇ ਫਰਜ਼ ਖੁਦ ਨਿਭਾਉਣ ਦਾ ਐਲਾਨ ਕੀਤਾ ਸੀ। ਰਤਨਾ ਦਾ ਵਿਆਹ 22 ਜੂਨ ਨੂੰ ਹੋਣਾ ਸੀ, ਪਰ ਹੁਣ ਇਹ ਭਲਕੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਹੋਵੇਗਾ, ਜਦੋਂ ਕਿ ਉਸ ਦੀ ਛੋਟੀ ਭੈਣ ਰੂਨਾ ਦਾ ਵਿਆਹ ਉਸ ਦੇ ਮੰਗੇਤਰ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਦਫਤਰ ਤੋਂ ਜਾਰੀ ਬਿਆਨ ਅਨੁਸਾਰ ਇਹ ਫੈਸਲਾ ਰਤਨਾ ਤੇ ਰੂਨਾ ਵੱਲੋਂ ਆਪਣੇ ਪਤੀਆਂ ਤੇ ਬਚੇ ਹੋਏ ਪਰਿਵਾਰਕ ਮੈਂਬਰਾਂ ਸਣੇ ਪ੍ਰਧਾਨ ਮੰਤਰੀ ਨਾਲ ਕੀਤੀ ਗਈ ਮੁਲਾਕਾਤ ਤੋਂ ਬਾਅਦ ਲਿਆ ਗਿਆ। ਇਹ ਭਿਆਨਕ ਅੱਗ ਉਸ ਵੇਲੇ ਲੱਗੀ ਸੀ ਜਦੋਂ ਰੂਨਾ ਦੀ ਮੰਗਣੀ ਦੀ ਰਸਮ ਚੱਲ ਰਹੀ ਸੀ। 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO