ਲੁਧਿਆਣਾ (ਭੁਪਿੰਦਰ) ਰਾਜੀਵ-ਲੌਗੋਵਾਲ ਸਮਝੋਤੇ ਤੋਂ ਵੀ ਪਹਿਲਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਸਨ ਉਸ ਸਮੇਂ ‘ਤਕੱੜੀ’ ਚੋਣ ਨਿਸ਼ਾਨ ਚੋਣ ਕਮਿਸ਼ਨਰ ਪਾਸੋਂ ਸ਼੍ਰੋਮਣੀ ਅਕਾਲੀ ਦਲ ਲੌਗੋਵਾਲ ਨੂੰ ਅਲਾਟ ਹੋਇਆ ਸੀ । ਜਿਸ ਦੇ ਮੁਦੇਨਜ਼ਰ ਲੌਗੋਵਾਲ ਦਲ ਨੇ ਆਪਣੇ ਉਮੀਦਵਾਰ ਖੜੇ ਕਰਕੇ ਕਈ ਚੋਣਾਂ ਲੱੜੀਆ ਹਨ । ਪਰ ਬਾਦਲ ਧੱੜੇ ਨੇ ਤਕੱੜੀ ਨਿਸ਼ਾਨ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਇਸ ਚੋਣ ਨਿਸ਼ਾਨ ਤੇ ਚੋਣਾਂ ਲੜਦੀ ਆਈ ਹੈ । ਹੁਣ ਜੋ ਸੱਤਾ ਵਿੱਚ ਅਕਾਲੀ ਸਰਕਾਰ ਹੈ ਉਹ ਵੀ ਤਕੱੜੀ ਦੀ ਜਿੱਤ ਦਾ ਹੀ ਕਾਰਣ ਹੈ ।ਪੰਜਾਬ ਦੇ ਰਾਜਸੀ ਖੈਤਰ ਵਿੱਚ ਦਿਨੋ-ਦਿਨ ਆਪਣੀ ਪਕੜ ਬਨਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਲੌਗੋਵਾਲ ਦੀ ਕੌਮੀ ਪ੍ਰਧਾਨ ਬੀਬੀ ਸੁਰਜੀਤ ਸਿੰਘ ਬਰਨਾਲਾ ਨੇ ਦਆਵਾ ਕੀਤਾ ਕਿ ‘ਤਕੱੜੀ’ ਚੋਣ ਨਿਸ਼ਾਨ ਸਿਰਫ ਸਾਡਾ ਹੈ ਇਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ‘ਤਕੱੜੀ’ ਨਿਸ਼ਾਨ ਦੀ ਵਰਤੋਂ ਬਾਦਲ ਧੱੜੇ ਨੂੰ ਨਹੀਂ ਕੀਤੀ ਜਾਣ ਦਿੱਤੀ ਜਾਵੇਗੀ । ਜੋ ਵੀ ਇਸ ਦੀ ਬਿਨ੍ਹਾਂ ਸਹਿਮਤੀ ਨਾਲ ਵਰਤੋਂ ਕਰੇਗਾ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ । ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਲੌਗੋਵਾਲ ਦੇ ਜਿਲ੍ਹਾਂ ਪ੍ਰਧਾਨ ਜੱਥੇਦਾਰ ਭਾਗ ਸਿੰਘ ਭੰਮਰਾ ਨੇ ਪੱਤਰਕਾਰਾਂ ਨੂੰ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਵਿਖੇ ਦਿੱਤੀ । ਉਨ੍ਹਾਂ ਕਿਹਾ ਲੌਗੋਵਾਲ ਦਲ ਦਿਨੋ ਦਿਨ ਮਜਬੂਤ ਹੋ ਰਿਹਾ ਹੈ ਅਕਾਲੀ, ਬਾਦਲ ਧੜੇ ਤੇ ਕਾਂਗਰਸ ਪਾਰਟੀ ਦੇ ਦਰਜਨਾਂ ਸੀਨੀਅਰ ਆਗੂ ਪਾਰਟੀ ਛੱਡਕੇ ਲੌਗੋਵਾਲ ਦਲ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਚੁੱਕੇ ਹਨ । ਕਿਸੇ ਵੀ ਸਮੇਂ ਵਿਰੋਧੀ ਰਾਜਸੀ ਪਾਰਟੀਆਂ ਨੂੰ ਭਾਰੀ ਝੱਟਕੇ ਲੱਗਣ ਦੇ ਆਸਾਰ ਲੋਕਾਂ ਦੇ ਸਾਹਮਣੇ ਆ ਚੁੱਕੇ ਹਨ । ਧਰਮ ਦੀ ਆੜ ਵਿੱਚ ਰਾਜਨੀਤੀ ਕਰਨ ਵਾਲੇ ਬਾਦਲ ਧੱੜੇ ਨੂੰ ਗੁਰਦੁਆਰਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਵੇਗਾ । ਵੋਟਾਂ ਬਣਾਉਨ ਦਾ ਕੰਮ ਕਰੀਬ ਸਾਰੇ ਇਲਾਕਿਆਂ ਵਿੱਚ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬਾਦਲ ਧੜੇ ਦੀਆਂ ਕਾਰਗੁਜਾਰੀਆਂ ਲੋਕਾਂ ਦੇ ਸਾਹਮਣੇ ਆ ਗਈਆ ਹਨ । ਅੱਜ ਪੰਜਾਬ ਵਾਸੀਆਂ ਨੂੰ ਕਰਪੱਟ, ਭ੍ਰਿਸ਼ਟ ਤੇ ਬੇਈਮਾਨ ਲੀਡਰਾਂ ਦੀ ਲੋੜ ਨਹੀਂ ਰਹੀਂ ਸਗੋਂ ਪੰਜਾਬ ਵਿੱਚ ਸ਼ਾਂਤੀ ਤੇ ਧਰਮ ਲਈ ਸਹੀ ਸੇਵਾ ਕਰਨ ਵਾਲੇ ਉਮੀਦਵਾਰਾਂ ਦੀ ਲੋੜ ਹੈ । ਜੋ ਕਿ ਆਉਣ ਵਾਲੇ ਸਮੇਂ ਵਿੱਚ ਲੌਗੋਵਾਲ ਦਲ ਪੰਜਾਬ ਵਾਸੀਆਂ ਨੂੰ ਦੇਣ ਦਾ ਭਰੋਸਾ ਦਿਵਾਉਂਦਾ ਹੈ । ਅਜਾਦ ਚੋਣ ਨਿਸ਼ਾਨਾਂ ਤੇ ਚੋਣ ਲੜਣ ਵਾਲਿਆ ਨੂੰ ਹਾਰ ਦਾ ਹੀ ਮੂੰਹ ਦੇਖਣਾ ਪੈਂਦਾ ਹੈ ।।।।।।।।।।।