Punjab News

June 21, 2010

ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ 53 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ

ਜਗਰਾਉਂ, 21 ਜੁੂਨ (ਸੁਖਦੇਵ ਗਰਗ) : ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਫਿਲਹਾਲ ਚੋਣ ਕਮਿਸ਼ਨਰ ਵੱਲੋਂ ਨਹੀਂ ਕੀਤਾ ਗਿਆ ਪਰ ਸ਼੍ਰੋਮਣੀ ਅਕਾਲੀ (ਅ) ਨੇ ਆਪਣੇ ਉਮੀਦਵਾਰ ਦੀ ਪਹਿਲੀ ਸੂਚੀ ਜਾਰੀ ਕਰਕੇ ਪਹਿਲਾ ਸਥਾਨ ਜਰੂਰ ਪ੍ਰਾਪਤ ਕਰ ਲਿਆ ਹੈ। 28 ਸਤੰਬਰ ਨੂੰ ਜਗਰਾਉਂ ਵਿਚ ਪਾਰਟੀ ਵੱਲੋਂ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਸਬੰਧੀ ਅੱਜ ਦਫ਼ਤਰ ਦਾ ਉਦਘਾਟਨ ਜਗਰਾਉਂ ਵਿਖੇ ਕਰਨ ਅਤੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਹਰਦੀਪ ਸਿੰਘ ਖਾਲਸਾ ਨੂੰ ਹਲਕਾ ਮਲੌਟ ਤੋਂ, ਰੇਸ਼ਮ ਸਿੰਘ ਨੂੰ ਮਲੋਟ ਤੋਂ, ਜਗਦੇਵ ਸਿੰਘ ਨੂੰ ਗਿਦੱੜਬਾਹਾ ਤੋਂ, ਬਲਦੇਵ ਸਿੰਘ ਬੜਿੰਗ• ਨੂੰ ਦੋਦਾ ਤੋਂ, ਗੁਰਚਰਨ ਸਿੰਘ ਭੁੱਲਰ ਨੂੰ ਮਮਦੋਟ ਤੋਂ, ਬਲਵਿੰਦਰ ਸਿੰਘ ਖਾਲਸਾ ਨੂੰ ਫਿਰੋਜ਼ਪੁਰ ਤੋਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਤਲਵੰਡੀ ਭਾਈ ਤੋਂ, ਰਾਜਵੰਤ ਕੌਰ ਚੱਬਾ ਨੂੰ ਤਲਵੰਡੀ ਭਾਈ ਤੋਂ, ਇਕਬਾਲ ਸਿੰਘ ਜ਼ੀਰਾ ਨੂੰ ਜ਼ੀਰਾ ਤੋਂ, ਧਿਆਨ ਸਿੰਘ ਮੰਡ ਨੂੰ ਧਰਮਕੋਟ ਤੋਂ, ਮਨਜੀਤ ਸਿੰਘ ਮੱਲ•ਾ ਨੂੰ ਘੱਲ ਕਲਾਂ ਤੋਂ, ਨਿਰਮਲ ਸਿੰਘ ਮੀਨੀਆ ਨੂੰ ਬੱਧਨੀ ਕਲਾਂ ਤੋਂ, ਬੀਬੀ ਅਮਨਦੀਪ ਕੌਰ ਨੂੰ ਬੱਧਨੀ ਕਲਾਂ (ਇ) ਤੋਂ, ਬਲਦੇਵ ਸਿੰਘ ਗਗੜਾ ਨੂੰ ਮੋਗਾ (ਐਸ ਸੀ) ਤੋਂ, ਅਵਤਾਰ ਸਿੰਘ ਖੋਸਾ ਨੂੰ ਕੋਟਕਪੂਰਾ ਤੋਂ, ਬੀਬੀ ਸਿਮਰਜੀਤ ਕੌਰ ਨੂੰ ਰਾਮਪੁਰਾ ਫੂਲ ਤੋਂ, ਪ੍ਰਿੰ: ਰਣਜੀਤ ਸਿੰਘ ਨੂੰ ਬਠਿੰਡਾ ਤੋਂ, ਹਰਪਾਲ ਸਿੰਘ ਨੂੰ ਚੱਕ ਤੋਂ ਅਤਰ ਸਿੰਘ ਨੂੰ ਬੱਲੂਆਣਾ ਤੋਂ, ਅਵਤਾਰ ਸਿੰਘ ਨੂੰ ਬੱਲੂਆਣਾ (ਐਸ.ਸੀ.) ਤੋਂ, ਪਰਮਿੰਦਰ ਪਾਲ ਸਿੰਘ ਨੂੰ ਬਾਲਿਆਂ ਵਾਲੀ ਮੌੜ ਤੋਂ, ਗੁਰਸੇਵਕ ਸਿੰਘ ਜਵਾਹਰਕੇ ਨੂੰ ਮਾਨਸਾ ਤੋਂ, ਦਰਸ਼ਨ ਸਿੰਘ ਕਲੇਰ ਨੂੰ ਮਾਨਸਾ (ਐਸ ਸੀ), ਗੁਰਪ੍ਰੀਤ ਸਿੰਘ ਝੱਬਰ ਨੂੰ ਜੋਗਾ ਤੋਂ, ਬਲਵਿੰਦਰ ਸਿੰਘ ਮੰਡੇਰ ਨੂੰ ਬੁਢਲਾਡਾ ਤੋਂ, ਪ੍ਰਗਟ ਸਿੰਘ ਗਾਗਾ ਨੂੰ ਮੂਣਕ ਤੋਂ, ਸਹਿਬਾਜ਼ ਸਿੰਘ ਡਸਕਾਂ ਨੂੰ ਸੁਨਾਮ ਤੋਂ, ਹਰਦੇਵ ਸਿੰਘ ਪੱਪੂ ਨੂੰ ਮਲੇਰਕੋਟਲਾ ਤੋਂ, ਮਾਸਟਰ ਕਰਨੈਲ ਸਿੰਘ ਨਾਰੀਕੇ ਨੂੰ ਅਮਰਗੜ• ਤੋਂ, ਗੁਰਿੰਦਰ ਪਾਲ ਸਿੰਘ ਧਨੋਲਾ ਨੂੰ ਬਰਨਾਲਾ ਤੋਂ, ਬਾਬਾ ਅਮਰਜੀਤ ਸਿੰਘ ਕਿਲ•ਾ ਹਕੀਮਾਂ ਨੂੰ ਚੰਨਣਵਾਲ (ਐਸ ਸੀ), ਪ੍ਰੋ: ਮਹਿੰਦਰਪਾਲ ਸਿੰਘ ਨੂੰ ਪਟਿਆਲਾ ਤੋਂ , ਸ਼ਿੰਗਾਰਾ ਸਿੰਘ ਨੂੰ ਅਮਲੋਹ ਤੋਂ, ਧਰਮ ਸਿੰਘ ਕਲੋੜ ਨੂੰ ਬੱਸੀ ਪਠਾਣਾ ਤੋਂ, ਅਨੂਪ ਸਿੰਘ ਸੰਧੂ ਨੂੰ ਲੁਧਿਆਣਾ ਦਿਹਾਤੀ ਤੋਂ, ਅਵਤਾਰ ਸਿੰਘ ਸੈਣੀ ਨੂੰ ਲੁਧਿਆਣਾ ਉਤਰੀ ਤੋਂ, ਬਾਬਾ ਦਰਸ਼ਨ ਸਿੰਘ ਨੂੰ ਲੁਧਿਆਣਾ ਦੱਖਣੀ ਤੋਂ, ਜੱਸਾ ਸਿੰਘ ਗਲਵੱਡੀ ਨੂੰ ਖੰਨਾ ਤੋਂ, ਤਰਲੋਕ ਸਿੰਘ ਡੱਲਾ ਨੂੰ ਜਗਰਾਉਂ ਤੋਂ, ਹਰਜ਼ਾਪ ਸਿੰਘ ਨੂੰ ਨਵਾਂ ਸ਼ਹਿਰ ਤੋਂ, ਸੂਬਾ ਸਿੰਘ ਲਿੱਤਰਾਂ ਯੂ.ਕੇ. ਨੂੰ ਨਕੋਦਰ ਤੋਂ, ਸੁੱਲਖਣ ਸਿੰਘ ਨੂੰ ਸਾਹਕੋਟ ਤੋਂ, ਰਾਜਿੰਦਰ ਸਿੰਘ ਫੌਜੀ ਨੂੰ ਫਗਵਾੜਾ ਤੋਂ, ਸਵਿੰਦਰ ਸਿੰਘ ਕਾਕਾ ਨੂੰ ਨੋਸ਼ਿਹਰਾ ਪੰਨੂਆਂ ਤੋਂ, ਬਲਵਿੰਦਰ ਸਿੰਘ ਕਾਲਾ ਨੂੰ ਅੰਮ੍ਰਿਤਸਰ ਪੂਰਬੀ, ਸੁਰਿੰਦਰ ਸਿੰਘ ਕੋਟ ਖਾਲਸਾ ਨੂੰ ਅੰਮ੍ਰਿਤਸਰ ਪੱਛਮੀ, ਸੁਖਜਿੰਦਰ ਸਿੰਘ ਕਾਜ਼ਮਪੁਰ ਨੂੰ ਸ੍ਰੀ ਹਰਿਗੋਬਿੰਦ ਪੁਰ, ਗੁਰਬਚਨ ਸਿੰਘ ਪੁਆਰ ਨੂੰ ਬਟਾਲਾ ਤੋਂ, ਸੁਖਜੀਤ ਸਿੰਘ ਕਾਲਾ ਅਫਗਾਨਾ ਨੂੰ ਕਾਲਾ ਅਫਗਾਨਾ ਤੋਂ, ਭਾਈ ਗੁਰਵਿੰਦਰ ਸਿੰਘ ਜੌਲੀ ਨੂੰ ਡੇਰਾ ਬਾਬਾ ਨਾਨਕ ਤੋਂ, ਸੰਤ ਮਹਾਂਵੀਰ ਨੂੰ ਹੁਸ਼ਿਆਰਪੁਰ ਤੋਂ, ਸੁਰਜੀਤ ਸਿੰਘ ਨੂੰ ਗੜ•ਸ਼ੰਕਰ ਤੋਂ , ਸੁਖਦੇਵ ਸਿੰਘ ਰੰਧਾਵਾ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਸਵਰਨ ਸਿੰਘ ਬੈਂਸ ਨੂੰ ਸ੍ਰੀ ਆਨੰਦਪੁਰ ਸਾਹਿਬ (ਐਸ.ਸੀ.) ਤੋਂ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਗਿਆ। ਪਾਰਟੀ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਵੇਲੇ 170 ਉਮੀਦਵਾਰ ਖੜੇ ਕੀਤੇ ਜਾਣਗੇ ਜਿਨ•ਾਂ ਚੋਂ 53 ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕੀਤੀ ਗਈ ਹੈ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਸਮੇਂ ਪਾਰਟੀ ਵੱਲੋਂ ਐਲਾਨ ਕੀਤੇ ਉਮੀਦਵਾਰਾਂ ਦਾ ਸਨਮਾਨ ਵੀ ਕੀਤਾ ਗਿਆ



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO