ਅਮ੍ਰਿਤਸਰ 22, ਜੂਨ-‘‘ ਹਲਕਾ ਰਾਜਾਸਾਂਸੀ ਦੇ ਹਦੂਦ ਅੰਦਰ ਪੈਦੇ ਇਤਿਹਾਸਕ ਪਿੰਡ ਗੁਰੂਸਰ ਮਾਦੋਕੇ ਬਰਾੜ ਵਿਖੇ 5 ਜੁਲਾਈ ਨੂੰ ਧਾਰਮਿਕ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 415 ਵਾਂ ਪ੍ਰਕਾਸ਼ ਗੁਰਪੁਰਬ ਸੰਬੰਧੀ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।’’ ਇਸ ਗਲ ਦਾ ਪ੍ਰਗਟਾਵਾ ਸਮਾਗਮ ਦੀ ਤਿਆਰੀ ਸੰਬੰਧੀ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਅਕਾਲੀ ਆਗੂਆਂ, ਸਰਗਰਮ ਵਰਕਰਾਂ ਅਤੇ ਪੰਚਾਂ ਸਰਪੰਚਾਂ ਨਾਲ ਅਨੇਕਾਂ ਪ੍ਰਭਾਵਸ਼ਾਲੀ ਮੀਟਿੰਗਾਂ ਕਰਨ ਉਪਰੰਤ ਅਜ ਇਥੇ ਪਤਰਕਾਰਾਂ ਨਾਲ ਗਲਬਾਤ ਮੌਕੇ ਅਕਾਲੀ ਦਲ ਦੇ ਜ਼ਿਲਾ ਸਕੱਤਰ ਜਨਰਲ ਤੇ ਮੈਬਰ ਸ਼੍ਰੋਮਣੀ ਕਮੇਟੀ ਬਲਦੇਵ ਸਿੰਘ ਐਮ. ਏ., ਸਰਪੰਚ ਯੂਨੀਅਨ ਦੇ ਪ੍ਰਧਾਨ ਸ. ਜਗੀਰ ਸਿੰਘ ਚੱਕ ਮਿਸ਼ਰੀ ਖਾਂ, ਜ਼ਿਲਾ ਖਜਾਨਚੀ ਮਨਿੰਦਰ ਸਿੰਘ ਔਲਖ ਅਤੇ ਜ਼ਿਲਾ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਉਨਾਂ ਦਸਿਆ ਕਿ ਪਿੰਡ ਬਰਾੜ ਵਿਖੇ ਹੋਈ ਮੀਟਿੰਗ ਦੌਰਾਨ ਮੈਂਬਰ ਬਲਾਕ ਸੰਮਤੀ ਕਾਰਜ ਸਿੰਘ, ਸਰਪੰਚ ਸੁਖਵੰਤ ਸਿੰਘ ਪੱਧਰੀ, ਮੱਸਾ ਸਿੰਘ ਪੱਧਰੀ, ਡਾ.ਕਾਰਜ ਸਿੰਘ, ਸਰਪੰਚ ਸ਼ਮਸ਼ੇਰ ਸਿੰਘ ਬਰਾੜ, ਬਾਬਾ ਅਮਰ ਸਿੰਘ, ਨੰਬਰਦਾਰ ਲਖਵਿੰਦਰ ਸਿੰਘ ਮਾਦੋਕੇ, ਲਾਡਾ ਸਿੰਘ, ਪ੍ਰਧਾਨ ਪ੍ਰਮਜੀਤ ਸਿੰਘ ਚਵਿੰਡਾ, ਮੈਨੇਜਰ ਕੇਵਲ ਸਿੰਘ, ਬਾਬਾ ਨਿਰਵੈਰ ਸਿੰਘ, ਸੁਖਦੇਵ ਸਿੰਘ ਸਾਬਕਾ ਸਰਪੰਚ, ਸਰਪੰਚ ਕੁਲਵੰਤ ਸਿੰਘ ਕੌਲੋਵਾਲ ਆਦਿ ਪ੍ਰਭਾਵਸ਼ਾਲੀ ਆਗੂਆਂ ਨੇ ਗੁਰਪੁਰਬ ਮੌਕੇ ਭਾਰੀ ਗਿਣਤੀ ਨਾਲ ਹਿੱਸਾ ਲੈਣ ਅਤੇ ਹਰ ਤਰਾਂ ਤਨ ਮਨ ਨਾਲ ਸੇਵਾ ਨਿਭਾਉਣ ਦਾ ਐਲਾਨ ਕੀਤਾ ਹੈ। ਉਨਾਂ ਅਗੇ ਕਿਹਾ ਕਿ ਪਿੰਡ ਕੋਹਾਲਾ, ਵੈਰੋਕੇ, ਮਾਨਾਵਾਲਾ, ਭੁਲਰ, ਟਪਿਆਲਾ ਦੇ ਦੌਰੇ ਮੌਕੇ ਸਰਪੰਚ ਕੁਲਦੀਪ ਸਿੰਘ, ਕਾਮਰੇਡ, ਹਰਦੀਪ ਸਿੰਘ, ਬਲਦੇਵ ਸਿੰਘ, ਜਥੇਦਾਰ ਅਜੀਤ ਸਿੰਘ, ਅਰਜਨ ਸਿੰਘ ਪ੍ਰਧਾਨ, ਕੁਲਵੰਤ ਸਿੰਘ ਈ ਓ, ਡਾ. ਗੁਜਰ ਸਿੰਘ, ਨੰਬਰਦਾਰ ਲਖਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਕੋਹਾਲਾ ਸਾਬਕਾ ਚੇਅਰਮੈਨ ਆਦਿ ਆਗੂਆਂ ਨੇ ਵੀ ਵਿਸੇਸ਼ ਤੌਰ ’ਤੇ ਸਹਿਯੋਗ ਦੇਣ ਅਤੇ ਸੌਪੀ ਗਈ ਜ਼ਿਮੇਵਾਰੀ ਨਿਪਾਉਣ ਦਾ ਵਿਸ਼ਵਾਸ ਦਿਤਾ ਹੈ। ਇਸ ਦੌਰਾਨ ਆਗੂਆਂ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸੰਬੰਧੀ ਵੋਟਾਂ ਬਣਾਉਣ ਲਈ ਵਡੀ ਗਿਣਤੀ ਵਿਚ ਫਾਰਮ ਵੰਡੇ ਗਏ।