ਫਤਿਹਗੜਸਾਹਿਬ, (ਗੁਰਪ੍ਰੀਤ ਮਹਿਕ) : ‘‘ਖਾਲਿਸਤਾਨ ਨੂੰ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਦੇ ਦਾਇਰਿਆਂ ਵਿੱਚ ਰਹਿੰਦੇ ਹੋਏ ਕੌਮਾਂਤਰੀ ਪੱਧਰ ਉ¤ਤੇ ਦਲੀਲ ਸਹਿਤ ਜੇਕਰ ਖਾਲਿਸਤਾਨ ਦੇ ਹੱਕ ਵਿੱਚ ਪੂਰਨ ਦ੍ਰਿੜਤਾ ਅਤੇ ਸੁਹਿਰਦਤਾਂ ਨਾਲ ਕੋਈ ਸਖਸੀਅਤ ਲੋਕਰਾਏ ਲਾਮਬੱਧ ਕਰ ਰਹੀ ਹੈ, ਉਹ ਕੇਵਲ ਸ: ਸਿਮਰਨਜੀਤ ਸਿੰਘ ਮਾਨ ਦੀ ਸਖਸੀਅਤ ਅਤੇ ਉਨਾ ਦੀ ਅਗਵਾਈ ਵਿੱਚ ਸਰਗਰਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੈ। ਬਾਕੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਗੋਦ ਦਾ ਨਿੱਘ ਮਾਣਨ ਦਾ ਦਾਅਵਾ ਕਰਨ ਵਾਲੇ ਉਹ ਆਗੂ ਜੋ ਪ੍ਰਛਾਵੇਂ ਦੀ ਤਰਾ ਸੰਤਾਂ ਦੇ ਨਾਲ ਰਹਿੰਦੇ ਸਨ ਅਤੇ ਆਪਣੇ ਆਪ ਨੂੰ ਸਭ ਤੋਂ ਵੱਡੇ ਖਾਲਿਸਤਾਨੀ ਕਹਿਲਾਉਂਦੇ ਸਨ। ਅੱਜ ਉਹ ਥੱਕ-ਟੁੱਟ ਕੇ ‘‘ਖਾਲਿਸਤਾਨੂ ਦੇ ਕੌਮੀ ਮਿਸ਼ਨ ਨੂੰ ਪੂਰੀ ਤਰਾ ਪਿੱਠ ਦੇ ਕੇ ਜਾਂ ਤਾਂ ਰਿਟਾਇਰਮੈਂਟ ਲੈ ਚੁੱਕੇ ਹਨ ਜਾਂ ਫਿਰ ਹਿੰਦ ਹਕੂਮਤ ਦੀਆਂ ਖੁਫੀਆ ਏਜੰਸੀਆਂ ਦੇ ਆਦੇਸ਼ਾਂ ਉ¤ਤੇ ਕੌਮ ਨੂੰ ਸ਼ਾਜਿਸਾਂ ਵਿੱਚ ਉਲਝਾਉਣ ਅਤੇ ਭੰਬਲਭੂਸੇ ਵਿੱਚ ਪਾਉਣ ਲੱਗੇ ਹੋਏ ਹਨ।
ਇਹ ਵਿਚਾਰ ਅੱਜ ਇੱਥੇ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ, ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਗੁਰਿੰਦਰਪਾਲ ਸਿੰਘ ਧਨੌਲਾ, ਪ੍ਰੋ: ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜ: ਸਕੱਤਰ) ਅਤੇ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ ਮੁਖੀ ਧਰਮ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ਤੇ ਦਸਤਖਤ ਕੀਤੇ ਗਏ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਗੁਰੂ ਨਾਨਕ ਮਿਸ਼ਨ ਜਰਮਨੀ ਵੱਲੋਂ ਸ: ਸਿਮਰਨਜੀਤ ਸਿੰਘ ਮਾਨ ਦੀ ਬੇਦਾਗ ਸਖਸੀਅਤ ਉ¤ਤੇ ਗੈਰ ਦਲੀਲ ਤਰੀਕੇ ਬਿਆਨਬਾਜ਼ੀ ਕਰਨ ਉ¤ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਜ਼ਾਹਿਰ ਕੀਤੇ। ਆਗੂਆਂ ਨੇ ਕਿਹਾ ਕਿ ਅਸੀਂ ਗੁਰਦੁਆਰਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਪਹਿਲੇ ਕਈ ਵਾਰ ਅਖਬਾਰਾਂ ਅਤੇ ਮੀਡੀਏ ਵਿੱਚ ਅਪੀਲਾਂ ਕਰ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਉਣ ਵਾਲੀਆਂ ਗੁਰਦੁਆਰਾ ਚੋਣਾਂ ‘‘ਖਾਲਿਸਤਾਨੂ ਦੇ ਮੁੱਦੇ ਉ¤ਤੇ ਲੜੇਗਾ। ਜੋ ਜਥੇਬੰਦੀਆਂ ਅਤੇ ਆਗੂ ਖਾਲਿਸਤਾਨ ਨੂੰ ਕਾਇਮ ਕਰਨ ਲਈ ਸੰਜੀਦਾ ਹਨ, ਉਨਾ ਨਾਲ ਅਸੀਂ ਹਰ ਤਰਾ ਗੱਲਬਾਤ ਕਰਨ ਲਈ ਵੀ ਤਿਆਰ ਹਾਂ ਅਤੇ ਸੀਟਾਂ ਦੀ ਲੈ-ਦੇ ਵੀ ਕਰ ਸਕਦੇ ਹਾਂ। ਪਰ ਅਤਿ ਦੁੱਖ ਅਤੇ ਅਫਸੋਸ ਹੈ ਕਿ 1992 ਵਿੱਚ ਯੂ ਐਨ ਦੇ ਸਕੱਤਰ ਜਨਰਲ ਬੁਤਰੋਸ ਘਾਲੀ ਨੂੰ ਖਾਲਿਸਤਾਨ ਦੇ ਦਿੱਤੇ ਗਏ ਯਾਦ ਪੱਤਰ, ਅੰਮ੍ਰਿਤਸਰ ਐਲਾਨਨਾਮੇ ਉਤੇ ਦਸਤਖਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਣ ਕਰਕੇ ਸਮੁੱਚੀਆਂ ਜਥੇਬੰਦੀਆਂ ਅਤੇ ਆਗੂ ਭੱਜ ਚੁੱਕੇ ਹਨ। ਹਿੰਦ ਹਕੂਮਤ ਅਤੇ ਉਸਦੀਆਂ ਖੁਫੀਆ ਏਜੰਸੀਆਂ ਦੇ ਗੁਲਾਮ ਬਣ ਕੇ ਵਿਚਰ ਰਹੇ ਹਨ, ਅਜਿਹੇ ਆਗੂਆਂ ਨਾਲ ਅਸੀਂ ਕਤਈ ਵੀ ਸਮਝੌਤਾ ਨਹੀਂ ਕਰਾਂਗੇ। ਕਿਉਂਕਿ ਅਜਿਹੀਆਂ ਜਥੇਬੰਦੀਆਂ ਅਤੇ ਆਗੂ ਕੌਮੀ ਮਿਸ਼ਨ ਪ੍ਰਤੀ ਕਦੀ ਵੀ ਸੁਹਿਰਦ ਨਹੀਂ ਹੋ ਸਕਦੇ। ਆਗੂਆਂ ਨੇ ਕਿਹਾ ਕਿ 21 ਜੂਨ ਨੂੰ ਜਗਰਾਓ ਵਿਖੇ ਪਾਰਟੀ ਵੱਲੋਂ ਗੁਰਦੁਆਰਾ ਚੋਣਾਂ ਦੇ 54 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਉ¤ਤੇ ਹੀ ਬੌਖਲਾਹਟ ਵਿੱਚ ਆ ਕੇ ਬਿਆਨਬਾਜ਼ੀ ਕਰਨ ਵਾਲੇ ਗੁਰੂ ਨਾਨਕ ਮਿਸ਼ਨ ਜਰਮਨੀ ਵਰਗੀ ਜਥੇਬੰਦੀਆਂ ਦੇ ਆਗੂਆਂ ਨੂੰ ਕੋਈ ਇਖਲਾਕੀ ਹੱਕ ਨਹੀਂ ਕਿ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਾਲਿਸਤਾਨ ਦੀ ਪ੍ਰਾਪਤੀ ਲਈ ਕੀਤੇ ਗਏ ਕੌਮ ਪੱਖੀ ਮਜ਼ਬੂਤ ਫੈਸਲੇ ਉ¤ਤੇ ਕਿੰਤੂ-ਪ੍ਰੰਤੂ ਕਰਕੇ ਆਪਣੇ ਆਪ ਨੂੰ ਸਿੱਖ ਕੌਮ ਦੇ ਵੱਡੇ ਹਿਤੈਸ਼ੀ ਸਾਬਿਤ ਕਰਨ। ਉਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ, ਹਿੰਦ ਹਕੂਮਤ ਅਤੇ ਸਿੱਖੀ ਭੇਖ ਵਿੱਚ ਵਿਚਰ ਰਹੇ ਉਨਾ ਦੇ ਏਜੰਟਾਂ ਵਿਰੁੱਧ ਮੈਦਾਨ-ਏ-ਜੰਗ ਵਿੱਚ ਲੰਮੇ ਸਮੇਂ ਤੋਂ ਜੂਝਦੀ ਹੋਈ ‘‘ਖਾਲਿਸਤਾਨੂ ਨੂੰ ਕਾਇਮ ਕਰਨ ਲਈ ਯਤਨਸ਼ੀਲ ਹੈ। ਪੰਜਾਬ ਦੇ ਵੱਖ ਵੱਖ ਜੰਗ ਰੂਪੀ ਚੋਣ ਪਿਕਟਾਂ ਉ¤ਤੇ ਲੜਣ ਵਾਲੇ ਪਾਰਟੀ ਦੇ ਜਰਨੈਲਾਂ ਜਿਨ•ਾ ਦੀ ਸੂਚੀ ਜਾਰੀ ਕੀਤੀ ਗਈ ਹੈ, ਇਹ ਵੀ ਮਿਸ਼ਨ ਦੀ ਪ੍ਰਾਪਤੀ ਦੇ ਢੰਗ-ਤਰੀਕਿਆਂ ਦੇ ਪੈਂਤੜੇ ਹਨ। ਇਸਦਾ, ਉਹੀ ਲੋਕ ਵਿਰੋਧ ਕਰ ਰਹੇ ਹਨ, ਜਿਨਾ ਦਾ ਪੰਜਾਬ ਜਾਂ ਸਿੱਖ ਕੌਮ ਵਿੱਚ ਨਾ ਤਾਂ ਕੋਈ ਆਧਾਰ ਹੈ ਅਤੇ ਨਾ ਹੀ ਕੋਈ ਯੋਗਦਾਨ। ਸਿਵਾਏ ਹਕੂਮਤਾਂ ਦੀਆਂ ਸਾਜਿਸਾਂ ਨੂੰ ਨੇਪਰੇ ਚਾੜਣ ਅਤੇ ਇਵਜ਼ਾਨੇ ਵਿੱਚ ਹਕੂਮਤਾਂ ਤੋਂ ਮਾਲੀ ਫਾਇਦੇ ਲੈਣ ਦੇ। ਉਨ•ਾ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ 28 ਸਤੰਬਰ ਨੂੰ ਪਾਰਟੀ ਜਗਰਾਓ ਵਿਖੇ, ਪੰਜਾਬ ਬਚਾਓ ਰੈਲੀ ਕਰਨ ਜਾ ਰਹੀ ਹੈ, ਜਿਸ ਵਿੱਚ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦਿੱਲੀ ਅਤੇ ਪੰਜਾਬ ਹਕੂਮਤ ਦੀਆਂ ਪੰਜਾਬ ਅਤੇ ਸਿੱਖ ਮਾਰੂ ਕਾਰਵਾਈਆਂ ਵਿਰੁੱਧ ਲਾਮਬੱਧ ਕਰਦੇ ਹੋਏ ਗੁਰਦੁਆਰਾ ਚੋਣਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਸ: ਮਾਨ ਦਾ ਇੱਕ ਵੀ ਉਮੀਦਵਾਰ ਦੀ ਜਿੱਤ ਨਹੀਂ ਹੋਵੇਗੀ, ਉਨਾ ਨੂੰ ਸਾਡੀ ਚੁਣੌਤੀ ਹੈ ਕਿ ਚੋਣਾਂ ਹੋਣ ਦਿਓ ਅਤੇ ਨਤੀਜੇ ਆਉਣ ਉਪਰੰਤ ਅਜਿਹੇ ਲੋਕਾਂ ਦੇ ਮੂੰਹ ਅਤੇ ਅੱਖਾਂ ਟੱਡੀਆਂ ਰਹਿ ਜਾਣਗੀਆਂ। ਆਉਣ ਵਾਲੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇ ਹਾਊਸ ਦੀ ਅਗਵਾਈ ਬਤੌਰ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਕਰਨਗੇ। ਜਿਸਦਾ ਪ੍ਰਬੰਧ ਨਮੂਨੇ ਦਾ ਹੋੇਵੇਗਾ ਅਤੇ ਹਰ ਗੁਰਸਿੱਖ ਇਸ ਪ੍ਰਬੰਧ ਉ¤ਤੇ ਫਖਰ ਮਹਿਸੂਸ ਕਰੇਗਾ। ਇਸ ਲਈ ਸਾਡੀ ਸਮੁੱਚੀ ਕੌਮ ਨੂੰ ਅਪੀਲ ਹੈ ਕਿ ਉਹ ਖੱਬੇ-ਸੱਜੇ ਹੋ ਰਹੀਆਂ ਨਿਰਾਰਥਕ ਕਾਰਵਾਈਆਂ ਨੂੰ ਨਜ਼ਰ ਅੰਦਾਜ਼ ਕਰਕੇ ‘‘ਖਾਲਿਸਤਾਨੂ ਦੇ ਮਿਸ਼ਨ ਉ¤ਤੇ ਦ੍ਰਿੜ ਹੋ ਕੇ ਪਾਰਟੀ ਵੱਲੋਂ ਐਲਾਨੀ ਗਈ ਸੂਚੀ ਵਾਲੇ ਸਿੱਖ ਜਰਨੈਲਾਂ ਨੂੰ ਹਰ ਤਰਾ ਸਹਿਯੋਗ ਕਰਕੇ ਆਪਣੇ ਕੌਮੀ ਫਰਜ਼ਾਂ ਦੀ ਪੂਰਤੀ ਕਰਨ। ਦੂਸਰੀ ਸੂਚੀ ਪਹਿਲੀ ਜੁਲਾਈ ਨੂੰ ਅਬੋਹਰ ਵਿਖੇ ਜਾਰੀ ਕੀਤੀ ਜਾਵੇਗੀ।