Punjab News

June 23, 2010

ਭਾਰਤ-ਅਮਰੀਕਾ ਸਬੰਧਾਂ ’ਚ ਮਜ਼ਬੂਤੀ ਲਈ ਪੈਨਲ ਬਣੇਗਾ: ਮੁਖਰਜੀ

PTI6_23_2010_000056Bਵਾਸ਼ਿੰਗਟਨ-ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਅਮਰੀਕਾ ਨਾਲ ਆਰਥਿਕ ਸਾਂਝ ਮਜ਼ਬੂਤ ਕਰਨ ਲਈ ਇਕ ਪੈਨਲ ਕਾਇਮ ਕੀਤਾ ਜਾਵੇਗਾ ਜੋ ਅਜਿਹੇ ਬੁਨਿਆਦੀ ਖੇਤਰਾਂ ਦੀ ਪਛਾਣ ਕਰੇਗਾ, ਜਿੱਥੇ 250-300 ਅਰਬ ਡਾਲਰਾਂ ਦਾ ਨਿਵੇਸ਼ ਹੋ ਸਕੇ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੈਨਲ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਬਣੇਗਾ, ਜੋ ਵੱਖ-ਵੱਖ ਮੰਤਰਾਲਿਆਂ ਨਾਲ ਤਾਲਮੇਲ ਕਰੇਗਾ। ਪੈਨਲ ਵੱਲੋਂ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਵੰਬਰ ਫੇਰੀ ਤੋਂ ਪਹਿਲਾਂ ਆਰਥਿਕ ਸਬੰਧ ਹੋਰ ਮਜ਼ਬੂਤ ਕਰਨ ਲਈ ਖਾਕਾ ਤਿਆਰ ਕਰ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਭਾਰਤ ਨੂੰ ਬੁਨਿਆਦੀ ਢਾਂਚੇ ਵਿਚ ਨਿਵੇਸ਼ ਲਈ ਇਕ ਅਰਬ ਡਾਲਰਾਂ ਦੀ ਲੋੜ ਹੈ, ਜਿੱਥੇ ਕਿਤੇ 25-30 ਫੀਸਦ ਦੀ ਥੁੜ੍ਹ ਹੈ ਉਹ ਅਮਰੀਕੀ ਕੰਪਨੀਆਂ ਦੀ ਮਦਦ ਨਾਲ ਪੂਰੀ ਕਰ ਲਈ ਜਾਵੇਗੀ।ਭਾਰਤ ਅਮਰੀਕੀ ਸੀ.ਈ.ਓਜ਼ ਫੋਰਮ ਦੀ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਸ੍ਰੀ ਮੁਖਰਜੀ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਬੀਮਾ ਤੇ ਹੋਰ ਖੇਤਰਾਂ ਵਿਚ ਆਰਥਿਕ ਸੁਧਾਰਾਂ ਲਈ ਭਾਰਤ ਆਪਣੇ ਕਾਨੂੰਨ ਵਿਚ ਤਬਦੀਲੀ ਲਿਆਏ।ਆਪਣੀਆਂ ਇੱਥੇ ਹੋਈਆਂ ਮੀਟਿੰਗਾਂ ਨੂੰ ਸਫਲ ਕਰਾਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, ‘‘ਮੇਰੀ ਇਥੋਂ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਖਜ਼ਾਨਾ ਮੰਤਰੀ ਟਿਮੋਥੀ ਨਾਲ ਖੁੱਲ੍ਹੀ ਗੱਲਬਾਤ ਹੋਈ ਹੈ। ਉਨ੍ਹਾਂ ਨਾਲ ਗੱਲਬਾਤ ਤੋਂ ਸਾਫ ਸੰਕੇਤ ਮਿਲੇ ਹਨ ਕਿ ਅਮਰੀਕਾ ਭਾਰਤ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਬਣਾਉਣ ਦਾ ਇੱਛੁਕ ਹੈ। ਕੁਲ ਮਿਲਾ ਕੇ ਮੈਂ ਆਪਣੀ ਇਸ ਯਾਤਰਾ ਨੂੰ ਸਫਲ ਕਹਾਂਗਾ।’’ ਜਦੋਂ ਸ੍ਰੀ ਮੁਖਰਜੀ ਨੂੰ ਪੁੱਛਿਆ ਗਿਆ ਕਿ ਅਮਰੀਕਾ ਵੱਲੋਂ ਭਾਰਤ ਦੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਪ੍ਰਤੀ ਝਿਜਕ ਕਿਉਂ ਹੈ ਤਾਂ ਉਨ੍ਹਾਂ ਕਿਹਾ, ‘‘ਅਜਿਹੀ ਕੋਈ ਗੱਲ ਨਹੀਂ, ਇਹ ਸਹੀ ਨਹੀਂ ਹੈ ਕਿ ਅਮਰੀਕਾ ਸਾਡੇ ਬੁਨਿਆਦੀ ਢਾਂਚੇ ਵਿਚ ਨਿਵੇਸ਼ ਨਹੀਂ ਕਰ ਰਿਹਾ। ਸਾਡੇ ਬੁਨਿਆਦੀ ਢਾਂਚੇ ਲਈ ਨਿਵੇਸ਼ ਹੋ ਰਿਹਾ ਹੈ, ਪਰ ਜੋ ਹੋ ਰਿਹਾ ਹੈ, ਉਹ ਥੋੜ੍ਹਾ ਹੈ ਤੇ ਸਾਨੂੰ ਹੋਰ ਨਿਵੇਸ਼ ਦੀ ਲੋੜ ਹੈ।’’ 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO