Punjab News

June 24, 2010

ਭਾਰਤ ਨੇ ਪਾਕਿ ਕੋਲ ਅੱਤਵਾਦ ਦਾ ਮੁੱਦਾ ਉਠਾਇਆ

aaaaaaਇਸਲਾਮਾਬਾਦ-ਦੋਵਾਂ ਦੇਸ਼ਾਂ ਵਿਚਕਾਰ ਬੇਭਰੋਸਗੀ ਦਾ ਪਾੜਾ ਭਰਨ ਦੀ ਪਹਿਲੀ ਕੋਸ਼ਿਸ਼ ਵਜੋਂ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਨੇ ਦੋਵਾਂ ਨਾਲ ਸਬੰਧ ਰੱਖਣ ਵਾਲੇ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਭਾਰਤ ਨੇ ਪਾਕਿਸਤਾਨ ਦੀ ਧਰਤੀ ਤੋਂ ਪਣਪ ਰਹੇ ਅੱਤਵਾਦ ਦਾ ਮੁੱਦਾ ਉਠਾਇਆ। ਚਾਰ ਮਹੀਨਿਆਂ ਵਿਚ ਦੂਸਰੀ ਵਾਰ ਹੋਈ ਮੀਟਿੰਗ ਵਿਚ ਵਿਦੇਸ਼ ਸਕੱਤਰਾਂ ਨਿਰੂਪਮਾ ਰਾਓ ਅਤੇ ਸਲਮਾਨ ਬਸ਼ੀਰ ਨੇ ਆਪਣੀ ਗੱਲਬਾਤ ਨੂੰ ਸਦਭਾਵਨਾ ਪੂਰਨ ਅਤੇ ਉਸਾਰੂ ਦੱਸਿਆ ਜਿਸ ਵਿਚ ਦੋਵਾਂ ਧਿਰਾਂ ਨੇ ਇਕ ਦੂਸਰੇ ਦੀ ਸਥਿਤੀ ਅਤੇ ਚਿੰਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਲਮਾਨ ਬਸ਼ੀਰ ਨਾਲ ਇਸਲਾਮਾਬਾਦ ਵਿਚ ਗੱਲਬਾਤ ਕਰਨ ਪਿੱਛੋਂ ਨਿਰੂਪਮਾ ਰਾਓ ਨੇ ਕਿਹਾ ਕਿ ਪਾਕਿਸਤਾਨ ਨਾਲ ਸਬੰਧ ਸੁਧਾਰਨ ਲਈ ਗੱਲਬਾਤ ਹੀ ਇਕੋ-ਇਕੋ ਵਧੀਆ ਰਸਤਾ ਹੈ। ਸ੍ਰੀਮਤੀ ਰਾਓ ਨੇ ਸ੍ਰੀ ਬਸ਼ੀਰ ਨਾਲ ਇਸਲਾਮਾਬਾਦ ਵਿਚ ਸਾਂਝੀ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਵਿਸ਼ਵਾਸ ਹੈ ਕਿ ਅੱਗੇ ਵਧਣ ਲਈ ਗੱਲਬਾਤ ਹੀ ਇਕ ਵਧੀਆ ਰਸਤਾ ਹੈ। ਉਨ੍ਹਾਂ ਦੱਸਿਆ ਕਿ ਵਿਚਾਰ ਵਟ੍ਯਾਂਦਰੇ ਦੌਰਾਨ ਭਾਰਤ ਦੀ ਮੁੱਖ ਚਿੰਤਾ ਅੱਤਵਾਦ ’ਤੇ ਵੀ ਵਿਚਾਰ ਵਟਾਂਦਰਾ ਹੋਇਆ ਅਤੇ ਪਾਕਿਸਤਾਨ ਨੂੰ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਵ¤ਲੋਂ ਕੀਤੇ ਇਸ ਵਾਅਦੇ ਬਾਰੇ ਯਾਦ ਕਰਾਇਆ ਗਿਆ ਕਿ ਉਨ੍ਹਾਂ ਦਾ ਦੇਸ਼ ਭਾਰਤ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਅੱਤਵਾਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਨਿਰਪੂਮਾ ਰਾਓ ਨੇ ਕਿਹਾ ਕਿ ਸਾਡਾ ਖਿਆਲ ਹੈ ਕਿ ਇਹ ਮਹੱਤਵਪੂਰਨ ਵਾਅਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਧਿਰਾਂ ਇਨ੍ਹਾਂ ਖਤਰਿਆਂ ਅਤੇ ਬੁਰਾਈਆਂ ਖਿਲਾਫ ਮਿਲ ਕੇ ਕੰਮ ਕਰਨਗੀਆਂ। ਅੱਤਵਾਦੀ ਤੱਤਾਂ ਨੂੰ ਸਬੰਧ ਸੁਧਾਰਨ ਦੇ ਆਸਾਰਾਂ ਨੂੰ ਪੁਠਾ ਗੇੜ ਦੇਣ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ। ਸ੍ਰੀਮਤੀ ਰਾਓ ਨੇ ਅੱਗੇ ਕਿਹਾ ਕਿ ਵਿਚਾਰ ਵਟਾਂਦਰੇ ਦੌਰਾਨ ਅਸੀਂ ਵਿਆਪਕ ਅਤੇ ਅਰਥਭਰਪੂਰ ਗੱਲਬਾਤ ਲਈ ਭਰੋਸਾ ਬਹਾਲ ਕਰਨ ਦੇ ਤੌਰ ਤਰੀਕਿਆਂ ਨੂੰ ਸਵੀਕਾਰ ਕਰ ਲਿਆ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਗੱਲਬਾਤ ਕੇਵਲ ਮੁੱਦਿਆਂ ਨੂੰ ਖੰਗਾਲਣ ਤਕ ਹੀ ਸੀਮਤ ਨਹੀਂ ਸੀ ਸਗੋਂ ਦੋਵਾਂ ਧਿਰਾਂ ਨੇ ਇਕ ਦੂਸਰੇ ਦੀ ਸਥਿਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ। 26 ਨਵੰਬਰ 2008 ਦੇ ਮੁੰਬਈ ਹਮਲਿਆਂ ਪਿੱਛੋਂ ਰਾਓ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਭਾਰਤ ਦੀ ਪਹਿਲੀ ਸੀਨੀਅਰ ਅਧਿਕਾਰੀ ਹੈ।ਪਾਕਿਸਤਾਨ ਦਾ ਪੱਖ- ਉਧਰ ਪਾਕਿਸਤਾਨ ਨੇ ਭਰੋਸਾ ਜ਼ਾਹਿਰ ਕੀਤਾ ਕਿ ਅਗਲੇ ਮਹੀਨੇ ਪਾਕਿਸਤਾਨ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਹੋ ਰਹੀ ਮੀਟਿੰਗ ਦੇ ਵਧੀਆ ਨਤੀਜੇ ਸਾਹਮਣੇ ਆਉਣਗੇ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਬਸ਼ੀਰ ਨੇ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਫੀ ਭਰੋਸਾ ਹੈ ਕਿ ਮੰਤਰੀ ਪੱਧਰ ਦੀ ਮੀਟਿੰਗ ਦੇ ਵਧੀਆ ਨਤੀਜੇ ਨਿਕਲਣਗੇ। ਮੀਟਿੰਗ ਬਹੁਤ ਹੀ ਸੁਹਿਰਦਤਾ, ਈਮਾਨਦਾਰੀ ਅਤੇ ਸੰਜੀਦਗੀ ਵਾਲੇ ਵਾਤਾਵਰਨ ’ਚ ਹੋਈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਰਾਓ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਉਸਾਰੂ ਹੋਈ ਹੈ। ਅਸੀਂ ਆਪਣੇ ਦੁਵੱਲੇ ਸਬੰਧਾਂ ਦੀ ਸਥਿਤੀ ਦਾ ਵਿਆਪਕ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਲਾਭਦਾਇਕ ਮੀਟਿੰਗ ਸੀ। ਸਾਨੂੰ ਅੱਗੇ ਵਧਣ ਦੀ ਲੋੜ ਹੈ। ਦੋਵਾਂ ਧਿਰਾਂ ਨੇ ਕਸ਼ਮੀਰ, ਮਾਨਵੀ ਮੁੱਦੇ ਅਤੇ ਅੱਤਵਾਦ ਸਮੇਤ ਬਕਾਇਆ ਮੁੱਦਿਆਂ ’ਤੇ ਤਜਵੀਜ਼ਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਨ੍ਹਾਂ ਤਜਵੀਜ਼ਾਂ ਦੀ ਪੁਸ਼ਟੀ ਲਈ ਹੁਣ ਇਨ੍ਹਾਂ ਨੂੰ ਦੋਵਾਂ ਧਿਰਾਂ ਦੀ ਸਿਆਸੀ ਲੀਡਰਸ਼ਿਪ ਦੇ ਸਾਹਮਣੇ ਰੱਖਿਆ ਜਾਵੇਗਾ। ਵਿਦੇਸ਼ ਸਕੱਤਰਾਂ ਵਿਚਕਾਰ ਮੀਟਿੰਗ ਦਾ ਉਦੇਸ਼ 15 ਜੁਲਾਈ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਵਿਚਕਾਰ ਹੋ ਰਹੀ ਮੀਟਿੰਗ ਲਈ ਏਜੰਡਾ ਤਹਿ ਕਰਨਾ ਸੀ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਸਾਰਕ ਗ੍ਰਹਿ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਸਨਿਚਰਵਾਰ ਨੂੰ ਇਸਲਾਮਾਬਾਦ ਜਾ ਰਹੇ ਹਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO