ਟੋਰਾਂਟੋ–ਪਿਛਲੇ ਹਫਤੇ ਬਰੈਂਪਟਨ–ਸਪਰਿੰਗ ਡੇਲ ਹਲਕੇ ਤੋਂ ਸੰਸਦ ਮੈਂਬਰ ਡਾ: ਰੂਬੀ ਢਾਲਾ ਵੱਲੋਂ ਹਲਕੇ ਦੇ ਬਜ਼ੁਰਗਾਂ ਨੂੰ ਨਾਲ ਲੈ ਕੇ ਸੰਸਦ ਦਾ ਦੌਰਾ ਕਰਵਾਇਆ। ਜੂਨ ਮਹੀਨਾ ਓਂਟਾਰੀਓ ਸੂਬੇ ਵਿਚ ਬਜ਼ੁਰਗਾਂ ਨੂੰ ਸਮਰਪਿਤ ਮਹੀਨੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਕਿਉਂਕਿ ਉਨ੍ਹਾਂ ਦੀ ਮੁਲਕ ਅਤੇ ਭਾਈਚਾਰੇ ਨੂੰ ਦੇਣ ਲਈ ਸਿਜਦਾ ਕਰਨ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾ: ਢਾਲਾ ਨੇ ਉਨ੍ਹਾਂ ਬਜ਼ੁਰਗਾਂ ਨਾਲ ਕੀਤਾ ਜੋ ਉਨ੍ਹਾਂ ਦੇ ਨਾਲ ਕੈਨੇਡਾ ਦੀ ਸੰਸਦ ਦਾ ਦੌਰਾ ਕਰਨ ਵਾਸਤੇ ਗਏ ਸਨ। ਡਾ: ਰੂਬੀ ਢਾਲਾ ਨੇ ਆਪਣੇ ਹਲਕੇ ਦੇ ਤਕਰੀਬਨ 50 ਦੇ ਕਰੀਬ ਬਜ਼ੁਰਗਾਂ ਨੂੰ ਦੇਸ਼ ਦੀ ਰਾਜਧਾਨੀ ਓਟਾਵਾ ਦੀ ਸੈਰ ਕਰਵਾਈ।