Punjab News

June 30, 2010

ਸਾਲ ਦੇ ਪਹਿਲੇ ਛੇ ਮਹੀਨਿਆਂ ’ਚ 4900 ਸ਼ਿਕਾਇਤਾਂ

ਚੰਡੀਗੜ੍ਹ-ਪੰਜਾਬ ਵਿਚ ਪੁਲੀਸ ਦੀਆਂ ਜ਼ਿਆਦਤੀਆਂ ਪਹਿਲਾਂ ਨਾਲੋਂ ਵਧੀਆਂ ਹਨ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁਲੀਸ ਦੇ ਖ਼ਿਲਾਫ਼ ਚਾਲੂ ਸਾਲ ਦੇ ਅੱਧ ਤਕ (30 ਜੂਨ) ਪਿਛਲੇ ਸਾਲਾਂ ਦੇ ਮੁਕਾਬਲੇ ਸੈਂਕੜੇ ਵੱਧ ਸ਼ਿਕਾਇਤਾਂ ਆ ਚੁੱਕੀਆਂ ਹਨ।ਕਮਿਸ਼ਨ ਤੋਂ ਸਾਲ ਦੇ ਪਹਿਲੇ 6 ਮਹੀਨਿਆਂ ਦੇ ਲਏ ਅੰਕੜਿਆਂ ਅਨੁਸਾਰ ਅੱਜ ਤਕ ਪੁਲੀਸ ਵਿਰੁੱਧ 4901 ਸ਼ਿਕਾਇਤਾਂ ਆ ਚੁੱਕੀਆਂ ਹਨ ਜਦੋਂ ਕਿ ਪਿਛਲੇ ਪੂਰੇ ਸਾਲ ਦੌਰਾਨ ਪ੍ਰਾਪਤ ਸ਼ਿਕਾਇਤਾਂ ਦੀ ਗਿਣਤੀ 8905 ਸੀ। ਜੇਲ੍ਹਾਂ ਅਤੇ ਪੁਲੀਸ ਹਿਰਾਸਤ ਦੌਰਾਨ ਵਧੀਕੀਆਂ ਸਮੇਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸਾਂ ਵਿਚ ਪਿਛਲੇ ਸਾਲ ਨਾਲੋਂ ਭਾਰੀ ਵਾਧਾ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 1997 ਵਿਚ (ਕਮਿਸ਼ਨ ਦੇ ਗਠਨ ਪਿੱਛੋਂ) ਪੁਲੀਸ ਖ਼ਿਲਾਫ਼ ਕੁੱਲ 57 ਸ਼ਿਕਾਇਤਾਂ ਸੁਣਵਾਈ ਲਈ ਆਈਆਂ ਸਨ ਜਦੋਂ ਕਿ ਅਗਲੇ ਸਾਲ ਇਹ ਗਿਣਤੀ ਵੱਧ ਕੇ 492 ਹੋ ਗਈ। ਸਾਲ 1999 ’ਚ 1094, ਸਾਲ 2000 ਵਿਚ 2401, ਸਾਲ 2001 ਵਿਚ 3642, ਸਾਲ 2002 ਵਿਚ 4344, ਸਾਲ 2003 ਵਿਚ 6422, ਸਾਲ 2004 ਵਿਚ 9661, ਸਾਲ 2005 ਵਿਚ 9835, ਸਾਲ 2006 ਵਿਚ 8852, ਸਾਲ 2007 ਵਿਚ 9410 ਅਤੇ ਸਾਲ 2008 ਵਿਚ ਪੁਲੀਸ ਜ਼ਿਆਦਤੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਧ ਕੇ 9026 ਹੋ ਗਈ। ਇਸ ਸਾਲ ਦੇ ਅੰਤ ਤਕ ਪੁਲੀਸ ਵਧੀਕੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਦਸ ਹਜ਼ਾਰ ਦਾ ਅੰਕੜਾ ਪਾਰ ਕਰਨ ਦੀ ਸੰਭਾਵਨਾ ਬਣ ਗਈ ਹੈ।ਜੇਲ੍ਹਾਂ ਵਿਚ ਵਧੀਕੀਆਂ ਦੀਆਂ 30 ਜੂਨ ਤਕ ਪ੍ਰਾਪਤ ਸ਼ਿਕਾਇਤਾਂ ਦੀ ਗਿਣਤੀ 198 ਨੂੰ ਪੁੱਜ ਗਈ ਹੈ, ਜਦੋਂ ਕਿ ਪਿਛਲੇ ਪੂਰੇ ਸਾਲ ਦੌਰਾਨ ਇਹ ਗਿਣਤੀ 336 ਸੀ। ਸਾਲ 2008 ’ਚ ਜੇਲ੍ਹਾਂ ਵਿਚ ਵਧੀਕੀ ਦੀਆਂ 243, ਸਾਲ 2007 ’ਚ 268, ਸਾਲ 2006 213, ਸਾਲ 2005 ’ਚ 232, ਸਾਲ 2004 ’ਚ 116, ਸਾਲ 2003 ’ਚ 306, ਸਾਲ 2002 ਵਿਚ 278, ਸਾਲ 2001 ਵਿਚ 63, ਸਾਲ 2000 ਵਿਚ 38, ਸਾਲ 1999 ਵਿਚ 16 ਅਤੇ ਸਾਲ 1998 ਵਿਚ ਪਹਿਲੀ ਵਾਰ ਕੇਵਲ ਤਿੰਨ ਸ਼ਿਕਾਇਤਾਂ ਹੀ ਸੁਣਵਾਈ ਲਈ ਪ੍ਰਾਪਤ ਹੋਈਆਂ ਸਨ। ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਗਿਣਤੀ ਪਹਿਲੇ ਛੇ ਮਹੀਨਿਆਂ ਵਿਚ ਇਕ ਸੌ ਨੂੰ ਟੱਪ ਗਈ ਹੈ ਜਦੋਂ ਕਿ ਸਾਲ 2009 ਵਿਚ ਇਸ ਕਿਸਮ ਦੀਆਂ ਕੇਵਲ 188 ਸ਼ਿਕਾਇਤਾਂ ਹੀ ਮਿਲੀਆਂ ਸਨ। ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਸਾਲ 1988 ਵਿਚ ਕੇਵਲ ਦੋ ਸ਼ਿਕਾਇਤਾਂ ਹੀ ਮਿਲੀਆਂ ਜਦੋਂ ਕਿ ਅਗਲੇ ਸਾਲ ਹੀ 8 ਗੁਣਾ ਵੱਧ ਗਈਆਂ। ਸਾਲ 2008 ਵਿਚ ਇਸ ਕਿਸਮ ਦੀਆਂ ਸ਼ਿਕਾਇਤਾਂ ਦੀ ਗਿਣਤੀ 103 ਸੀ ਅਤੇ ਉਸ ਤੋਂ ਪਹਿਲੇ ਸਾਲ ਕੇਵਲ 86 ਸਨ। ਸਭ ਤੋਂ ਵੱਧ ਸ਼ਿਕਾਇਤਾਂ ਸਾਲ 2005 ਵਿਚ 120 ਆਈਆਂ। ਬਾਲ ਅਪਰਾਧ ਦੀਆਂ ਸ਼ਿਕਾਇਤਾਂ ਵਿਚ ਹਾਲ ਦੀ ਘੜੀ ਕੋਈ ਵਾਧਾ ਨਹੀਂ ਹੋਇਆ। ਅਜੇ ਤਕ ਮਿਲੀਆਂ ਸ਼ਿਕਾਇਤਾਂ ਦੀ ਗਿਣਤੀ 19 ਹੈ ਜਦੋਂ ਕਿ ਸਾਲ 2009 ਦੇ ਅੰਤ ਤਕ 39 ਸੀ। ਬਾਲ ਅਪਰਾਧ ਦੀਆਂ ਪਹਿਲੀ ਵਾਰ 1998 ਵਿਚ ਚਾਰ ਸ਼ਿਕਾਇਤਾਂ ਆਈਆਂ ਸਨ। ਔਰਤਾਂ ਉਤੇ ਵਧੀਕੀਆਂ ਦੇ ਕੇਸ ਪਹਿਲਾਂ ਨਾਲੋਂ ਘੱਟ ਹੋਏ ਹਨ। ਜੂਨ 30 ਤਕ ਕਮਿਸ਼ਨ ਨੂੰ ਇਸ ਕਿਸਮ ਦੀਆਂ ਕੇਵਲ 310 ਸ਼ਿਕਾਇਤਾਂ ਮਿਲੀਆਂ ਹਨ ਜਦੋਂਕਿ ਪਿਛਲੇ ਸਾਲ ਸ਼ਿਕਾਇਤਾਂ ਦੀ ਗਿਣਤੀ 718 ਸੀ। ਉਸ ਤੋਂ ਪਹਿਲਾਂ ਸਾਲ 2008 ਵਿਚ 518, ਸਾਲ 2007 ਵਿਚ 510, ਸਾਲ 2006 ਵਿਚ 472, ਸਾਲ 2005 ਵਿਚ 523, ਸਾਲ 2004 ਵਿਚ 501, ਸਾਲ 2003 ਵਿਚ 351, ਸਾਲ 2002 ਵਿਚ 291 ਅਤੇ ਸਾਲ 2001 ਵਿਚ 318 ਸ਼ਿਕਾਇਤਾਂ ਪ੍ਰਾਪਤ ਹੋਈਆਂ।ਰਾਖਵੇਂ ਵਰਗ ਦੇ ਲੋਕਾਂ ਉਤੇ ਜ਼ਿਆਦਤੀਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਵਿਚ ਵੀ ਪਿਛਲੇ ਸਾਲ ਦੀ ਨਿਸਬਤ ਵਾਧਾ ਹੋਇਆ ਹੈ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਇਸ ਵਰਗ ਨਾਲ ਸਬੰਧਤ ਸ਼ਿਕਾਇਤਾਂ ਦੀ ਗਿਣਤੀ 104 ਹੈ।ਕਮਿਸ਼ਨ ਦੇ ਰਜਿਸਟਰਾਰ ਰੋਹਿਤ ਚਤਰਥ ਅਨੁਸਾਰ ਪੁਲੀਸ ਖ਼ਿਲਾਫ਼ ਦੂਜੇ ਅਧਿਕਾਰੀਆਂ ਵਿਰੁੱਧ ਸ਼ਿਕਾਇਤਾਂ ਦੀ ਗਿਣਤੀ ਵਿਚ ਵਾਧਾ ਹੋਣ ਦਾ ਕਾਰਨ ਲੋਕਾਂ ਵਿਚ ਮਨੁੱਖੀ ਅਧਿਕਾਰਾਂ ਸਬੰਧੀ ਆ ਰਹੀ ਜਾਗਰੂਕਤਾ ਹੈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO