Punjab News

July 15, 2010

ਭਾਰਤ-ਪਾਕਿ ਵਿਚਾਲੇ ਗੱਲਬਾਤ ਜਾਰੀ ਰਹੇਗੀ- ਵਿਦੇਸ਼ ਮੰਤਰੀ ਐਸ. ਐਮ.ਕ੍ਰਿਸ਼ਨਾ ਦੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ

kureਇਸਲਾਮਾਬਾਦ, 15 ਜੁਲਾਈ -ਭਾਰਤ ਨੇ ਅੱਜ ਮੁੰਬਈ ਹਮਲਿਆਂ ਦੀ ਸਾਜਿਸ਼ ਸਬੰਧੀ ਪਾਕਿਸਤਾਨੀ-ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਦੇ ਕੀਤੇ ਗਏ੍ਯ ਇੰਕਸ਼ਾਫ਼ ਸਬੰਧੀ ਪਾਕਿਸਤਾਨ ਵੱਲੋਂ ਕਰਵਾਈ ਕੀਤੇ ਜਾਣ ਦਾ ਭਰੋਸਾ ਹਾਸਿਲ ਕਰਨ ਤੋਂ ਬਾਅਦ ਗੱਲਬਾਤ ਜਾਰੀ ਰੱਖਣ ਲਈ ਸਹਿਮਤੀ ਪ੍ਰਗਟ ਕੀਤੀ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐ¤ਸ. ਐ¤ਮ. ਕ੍ਰਿਸ਼ਨਾ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਿਚਾਲੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਦੋਵਾਂ ਮੰਤਰੀਆਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਨੇੜ ਭਵਿੱਖ ’ਚ ਉਹ ਭਾਰਤ ’ਚ ਅਗਲੇ ਗੇੜ ਦੀ ਗੱਲਬਾਤ ਕਰਨਗੇ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਅੱਤਵਾਦ ਦੇ ਮੁੱਦੇ ’ਤੇ ਖੁਲ੍ਹ ਕੇ ਸਲਾਹ ਮਸ਼ਵਰਾ ਕੀਤਾ ਅਤੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਹੀ ਭੜਕਾਊ ਭਾਸ਼ਣ ਦੇਣ ਵਾਲੇ ਵਿਅਕਤੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਸ੍ਰੀ ਕ੍ਰਿਸ਼ਨਾ ਨੇ ਲਸ਼ਕਰ-ਏ-ਤਾਇਬਾ ਦੇ ਮੁੱਖੀ ਹਾਫ਼ਿਜ਼ ਸਈਦ ਅਤੇ ਸ੍ਰੀ ਕੁਰੈਸ਼ੀ ਨੇ ਗ੍ਰਹਿ ਸਕੱਤਰ ਜੀ. ਕੇ. ਪਿੱਲੇ ਦੇ ਬਿਆਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਬਿਆਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਕੁਰੈਸ਼ੀ ਨੇ ਕਿਹਾ ਕਿ ਹੈਡਲੀ ਤੋਂ ਕੀਤੀ ਗਈ ਪੁੱਛਗਿੱਛ ਬਾਰੇ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਪਾਕਿਸਤਾਨ ਗੰਭੀਰਤਾ ਨਾਲ ਲਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਈ ਬੇਭਰੋਸਗੀ ਕਿਸੇ ਹੱਦ ਤੱਕ ਜ਼ਰੂਰ ਖ਼ਤਮ ਹੋ ਜਾਵੇਗੀ। ਸ੍ਰੀ ਕ੍ਰਿਸ਼ਨਾ ਨੇ ਕਿਹਾ ਹੈ ਕਿ 26/11 ਮੁੰਬਈ ਹਮਲਿਆਂ ਸਬੰਧੀ ਪਾਕਿਸਤਾਨ ’ਚ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਕੇਸਾਂ ਦਾ ਜਲਦੀ ਨਿਪਟਾਰਾ ਕਰਨ ਲਈ ਵੀ ਉਨ੍ਹਾਂ ਨੇ ਪੂਰਾ ਜ਼ੋਰ ਦਿੱਤਾ ਅਤੇ ਸ੍ਰੀ ਕੁਰੈਸ਼ੀ ਨੇ ਕਿਹਾ ਕਿ ਮੁੰਬਈ ਹਮਲਿਆਂ ਦੌਰਾਨ ਕਾਬੂ ਕੀਤੇ ਗਏ ਅੱਤਵਾਦੀ ਕਸਾਬ ਦੇ ਬਿਆਨ ਦਰਜ ਕਰਨ ਵਾਲੇ ਮੈਜਿਸਟਰੇਟ ਅਤੇ ਹੋਰ ਅਧਿਕਾਰੀਆਂ ਨੂੰ ਪਾਕਿਸਤਾਨ ਦੀ ਅਦਾਲਤ ’ਚ ਪੇਸ਼ ਹੋਣਾ ਚਾਹੀਦਾ ਹੈ।
ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਨੇ ਅੱਜ ਇਥੇ ਭਰੋਸਾ ਬਹਾਲ ਕਰਨ ਅਤੇ ਦੁਵੱਲੇ ਸਬੰਧਾਂ ਵਿਚ ਭਰੋਸਾ ਵਧਾਉਣ ਦੇ ਉਦੇਸ਼ ਨਾਲ ਅੱਜ ਇਥੇ ਮੀਟਿੰਗ ਕੀਤੀ। ਭਾਰਤ ਡੈਵਿਡ ਕੋਲਮਨ ਹੈਡਲੀ ਵ¤ਲੋਂ ਦੱਸੀਆਂ ਗੱਲਾਂ ਦੇ ਆਧਾਰ ’ਤੇ 26 ਨਵੰਬਰ, 2008 ਦੇ ਮੁੰਬਈ ਹਮਲਿਆਂ ਵਿਚ ਸ਼ਾਮਿਲ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਨਾ ਜਿਹੜੇ ਕਲ੍ਹ ਇਥੇ ਤਿੰਨ ਦਿਨਾਂ ਸਰਕਾਰੀ ਦੌਰੇ ’ਤੇ ਪੁੱਜੇ ਹਨ, ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ ਇਸ ਮੌਕੇ ਸ੍ਰੀ ਕ੍ਰਿਸ਼ਨਾ ਅਤੇ ਸ੍ਰੀ ਕੁਰੈਸ਼ੀ ਦੇ ਨਾਲ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਕ੍ਰਿਸ਼ਨਾ ਦੀ ਟੀਮ ਵਿਚ ਵਿਦੇਸ਼ ਸਕੱਤਰ ਨਿਰੂਪਮਾ ਰਾਓ ਅਤੇ ਵਿਦੇਸ਼ ਮੰਤਰਾਲੇ ਵਿਚ ਪਾਕਿਸਤਾਨੀ ਮਾਮਲਿਆਂ ਦੇ ਜਾਇੰਟ ਸਕੱਤਰ ਯਸ਼ ਸਿਨਹਾ ਅਤੇ ਸ੍ਰੀ ਕੁਰੈਸ਼ੀ ਦੀ ਟੀਮ ਵਿਚ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਅਤੇ ਬੁਲਾਰਾ ਅਬਦੁਲ ਬਸਿਤ ਸ਼ਾਮਿਲ ਸਨ। ਮੁੰਬਈ ਹਮਲਿਆਂ ਪਿੱਛੋਂ ਵਿਦੇਸ਼ ਮੰਤਰੀਆਂ ਵਿਚਕਾਰ ਇਹ ਦੂਸਰੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਿਛਲੇ ਸਾਲ ਸਤੰਬਰ ਵਿਚ ਨਿਊਯਾਰਕ ਵਿਚ ਮੁਲਾਕਾਤ ਹੋਈ ਸੀ। ਸ੍ਰੀ ਕ੍ਰਿਸ਼ਨਾ ਨੇ ਕਲ੍ਹ ਜ਼ੋਰ ਦੇ ਕੇ ਕਿਹਾ ਸੀ ਕਿ ਹੁਣ ਪਾਕਿਸਤਾਨ ਨੂੰ ਨਿੱਗਰ ਸਬੂਤਾਂ ’ਤੇ ਕਾਰਵਾਈ ਕਰਨ ਦੀ ਲੋੜ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਜੱਹਾਦੀ ਨੇਤਾਵਾਂ ਵ¤ਲੋਂ ਕੀਤੇ ਜਾ ਰਹੇ ਭਾਰਤ ਵਿਰੋਧੀ ਪ੍ਰਚਾਰ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਾਰਨ ’ਚ ਮਦਦ ਨਹੀਂ ਮਿਲੇਗੀ। ਇਹ ਆਖਦਿਆਂ ਕਿ ਲਸ਼ਕਰੇ ਤਾਇਬਾ ਦੇ ਆਪਰੇਸ਼ਨ ਕਮਾਂਡਰ ਜ਼ਕੀਰ ਰਹਿਮਾਨ ਲਖਵੀ ਸਮੇਤ ਮੁੰਬਈ ਹਮਲਿਆਂ ਦੇ 7 ਦੋਸ਼ੀਆਂ ਖਿਲਾਫ ਕੇਸ ਦੀ ਸੁਣਵਾਈ ਹੌਲੀ ਚਲ ਰਹੀ ਹੈ। ਭਾਰਤ ਨੇ ਸਪ¤ਸ਼ਟ ਕੀਤਾ ਕਿ ਉਹ ਕੇਸ ਦਾ ਛੇਤੀ ਨਾਲ ਸਫਲ ਨਤੀਜਾ ਦੇਖਣਾ ਚਾਹੁੰਦਾ ਹੈ। ਭਾਰਤ ਦੇ ਗ੍ਰਹਿ ਸਕਤੱਰ ਜੀ ਕੇ ਪਿੱਲੇ ਵ¤ਲੋਂ ਕੀਤੀਆਂ ਇਨ੍ਹਾਂ ਟਿੱਪਣੀਆਂ ਕਿ ਹੈਡਲੀ ਤੋਂ ਪੁੱਛਗਿੱਛ ਦੇ ਆਧਾਰ ’ਤੇ ਜੋ ਗੱਲ ਸਾਹਮਣੇ ਆਈ ਹੈ ਉਸ ਮੁਤਾਬਕ ਮੁੰਬਈ ਹਮਲਿਆਂ ਵਿਚ ਆਈ. ਐਸ. ਆਈ. ਅਤੇ ਲਸ਼ਕਰੇ ਤਾਇਬਾ ਦੇ ਮੁਖੀ ਹਾਫਿਜ਼ ਸਈਅਦ ਨੇ ਪਹਿਲਾਂ ਸੋਚੇ ਤੋਂ ਕਾਫੀ ਵੱਡਾ ਰੋਲ ਨਿਭਾਇਆ ਸੀ , ਦੇ ਪਿਛੋਕੜ ਵਿਚ ਹੈਡਲੀ ਦਾ ਮਾਮਲਾ ਉਠਾਇਆ ਜਾਣ ਕਾਫੀ ਮਹੱਤਵਪੂਰਨ ਹੈ। ਬੀਤੀ ਰਾਤ ਦੋਵਾਂ ਨੇਤਾਵਾਂ ਨੇ ਗੈਰ-ਰਸਮੀ ਗੱਲਬਾਤ ਕੀਤੀ ਸੀ। ਦੂਸਰੇ ਪਾਸੇ ਪਾਕਿਸਤਾਨ ਨੇ ਇਕ ਵਾਰ ਫਿਰ ਕਸ਼ਮੀਰ ਮੁੱਦਾ ਉਠਾਇਆ। ਅਸਲ ਵਿਚ ਸ੍ਰੀ ਕੁਰੈਸ਼ੀ ਨੇ ਸਪ¤ਸ਼ਟ ਕਰ ਦਿੱਤਾ ਸੀ ਕਿ ਉਹ ਜੰਮੂ ਤੇ ਕਸ਼ਮੀਰ ਵਿਚ ਮਾਨਵੀ ਹੱਕਾਂ ਦੀਆਂ ਕਥਿਤ ਉਲੰਘਣਾਵਾਂ ਦਾ ਮਾਮਲਾ ਉਠਾਉਣਗੇ ਪਰ ਸ੍ਰੀ ਕ੍ਰਿਸ਼ਨਾ ਨੇ ਸਪ¤ਸ਼ਟ ਕੀਤਾ ਕਿ ਇਹ ਸਾਡਾ ਅੰਦਰੂਨੀ ਮਾਮਲਾ ਹੈ ਅਤੇ ਅਸੀਂ ਕਿਸੇ ਤੀਸਰੇ ਦੇਸ਼ ਦੇ ਪ੍ਰਸ਼ਨ ਦਾ ਜਵਾਬ ਨਹੀਂ ਦੇਵਾਂਗੇ। ਦੋਵਾਂ ਵਿਦੇਸ਼ ਮੰਤਰੀਆਂ ਨੂੰ ਉਨ੍ਹਾਂ ਦੇ ਪ੍ਰਧਾਨ ਮੰਤਰੀ ਜਿਹੜੇ ਅਪ੍ਰੈਲ ਮਹੀਨੇ ਭੂਟਾਨ ਦੀ ਰਾਜਧਾਨੀ ’ਚ ਮਿਲੇ ਸੀ, ਨੇ ਭਰੋਸੇ ਦੀ ਕਮੀ ਦੂਰ ਕਰਨ ਅਤੇ ਸਬੰਧਾਂ ਵਿਚ ਭਰੋਸਾ ਵਧਾਉਣ ਦਾ ਕੰਮ ਸੌਂਪਿਆ ਸੀ।  ਸ੍ਰੀ ਕ੍ਰਿਸ਼ਨਾ ਅਤੇ ਸ੍ਰੀ ਕੁਰੈਸ਼ੀ ਵਿਚਕਾਰ ਵਿਚਾਰ-ਵਟਾਂਦਰੇ ਦੌਰਾਨ ਅਫਗਾਨਿਸਤਾਨ ਇਕ ਹੋਰ ਮਹੱਤਵਪੂਰਨ ਮੁੱਦਾ ਹੋ ਸਕਦਾ ਹੈ।
ਕ੍ਰਿਸ਼ਨਾ ਜ਼ਰਦਾਰੀ ਨੂੰ ਮਿਲੇ-ਵਿਦੇਸ਼ ਮੰਤਰੀ ਐਸ. ਐਮ ਕ੍ਰਿਸ਼ਨਾ ਨੇ ਬਾਅਦ ਵਿਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨਾਲ ਮੁਲਾਕਾਤ ਕੀਤੀ ਅਤੇ ਅੱਤਵਾਦ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਪਾਕਿਸਤਾਨੀ ਰਾਸ਼ਟਰਪਤੀ ਨੇ ਅੱਤਵਾਦੀ ਕਾਰਵਾਈਆਂ ਰੋਕਣ ਲਈ ਦੋਵਾਂ ਦੇਸ਼ਾਂ ਵ¤ਲੋਂ ਇਕ-ਦੂਸਰੇ ਨਾਲ ਸਮੇਂ ਸਿਰ ਖੁਫ਼ੀਆ ਜਾਣਕਾਰੀ ਸਾਂਝੀ ਕਰਨ ’ਤੇ ਜ਼ੋਰ ਦਿੱਤਾ। ਸ੍ਰੀ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਦੀ ਬਿਹਤਰੀ ਅਤੇ ਸਮੁੱਚੇ ਖੇਤਰ ਦਾ ਵਿਕਾਸ ਦੋਵਾਂ ਦੇਸ਼ਾਂ ਵਿਚਕਾਰ ਦੋਸਤਾਨਾ, ਸਹਿਯੋਗ ਵਾਲੇ ਅਤੇ ਚੰਗੇ ਗੁਆਂਢੀਆਂ ਵਾਲੇ ਸਬੰਧਾਂ ਨਾਲ ਹੀ ਸੰਭਵ ਹੈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO