Punjab News

September 22, 2009

ਕਾਨਪੁਰ: ਬਸ-ਟਰੱਕ ਦੀ ਟੱਕਰ ਵਿੱਚ ਤਿੰਨ ਦੀ ਮੌਤ, 50 ਜਖਮੀ

ਕਾਨਪੁਰ, 22 ਸਤੰਬਰ :ਕਾਨਪੁਰ ਜਿਲ੍ਹੇ ਦੇ ਅਕਬਰਪੁਰ ਥਾਣਾ ਖੇਤਰ ਵਿੱਚ ਹਾਈਵੇ ਤੇ ਇੱਕ ਯਾਤਰੀ ਬਸ ਅਤੇ ਡੀ ਸੀ ਐਮ ਟਰੱਕ ਦੀ ਜਬਰਦਸਤ ਟੱਕਰ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 50 ਲੋਕ ਜਖਮੀ ਹੋ ਗਏ ਜਿਨ੍ਹਾਂ ਵਿਚੋਂ ਕੁਝ ਦੀ ਹਾਲਤ ਕਾਫੀ ਗੰਭੀਰ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਅਕਬਰਪੁਰ ਦੇ ਬਾੜਾਪੁਰ ਦੇ ਕੋਲ ਹਾਈਵੇ ਤੇ ਸੋਮਵਾਰ ਨੂੰ ਉਸ ਸਮੇਂ ਹੋਇਆ ਜਦੋਂ ਉਰਈਆ ਤੋਂ ਕਾਨਪੁਰ ਜਾ ਰਹੀ ਬੱਸ ਨੂੰ ਇੱਕ ਤੇਜ ਰਫਤਾਰ ਡੀ ਸੀ ਐਮ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਬੱਸ ਦੂਰ ਤੱਕ ਪਲਟਣ ਤੋਂ ਬਾਅਦ ਇੱਕ ਖੱਡੇ ਵਿੱਚ ਜਾ ਗਿਰੀ। ਬੱਸ ਯਾਤਰੀਆਂ ਨਾਲ ਖਚਾਖਚ ਭਰੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਦੋ ਮਹਿਲਾਵਾਂ ਸੁਸ਼ੀਲਾ ਦੇਵੀ, ਕੁਸੁਮਲਤਾ

ਅਤੇ ਡੀਸੀਐਮ ਟਰੱਕ ਦੇ ਕਲੀਨਰ ਅਰਵਿੰਦ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਕਰੀਬ 50 ਯਾਤਰੀ ਜਖਮੀ ਹੋ ਗਏ। ਜਿਨ੍ਹਾਂ ਨੂੰ ਅਕਬਰਪੁਰ ਦੇ ਜਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਗੰਭੀਰ ਰੂਪ ਨਾਲ ਜਖਮੀ ਕਰੀਬ ਅੱਧਾ ਦਰਜਨ ਯਾਤਰੀਆਂ ਨੂੰ ਇਲਾਜ ਲਈ ਕਾਨਪੁਰ ਦੇ ਹੈਲਟ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪੁਲੀਸ ਅਨੁਸਾਰ ਮਰਨ ਵਾਲੇ ਤਿੰਨਾਂ ਯਾਤਰੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO