Punjab News

July 16, 2010

ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਵੱਲੋਂ ਦੋ ਰੋਜਾ ਕਾਨਫਰੱਸ ਸਮਾਪਤ- ਐਮ ਪੀ ਸੁੱਖ ਧਾਲੀਵਾਲ, ਰੂਬਾ ਢੱਲਾ ਤੇ ਹੋਰ ਆਗੂਆਂ ਨੇ ਮੁਸ਼ਕਲਾਂ ਦੇ ਹੱਲ ਲਈ ਰੱਖੇ ਵਿਚਾਰ।

napa-speakers

ਸੱਨੀਵੇਲ (ਕੈਲੀਫੋਰਨੀਆ) (ਹੁਸਨ ਲੜੋਆ ਬੰਗਾ)-ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ (ਨਾਪਾ) ਵੱਲੋਂ ਕਰਵਾਈ ਗਈ ਕਾਨਫਰੱਸ ਦੇ ਦੂਸਰੇ ਦਿਨ ਦੀ ਕਾਨਫਰੱਸ ਸਥਾਨਕ ਹਿੱਦੂ ਮੱਦਰ ਦੇ ਕਮਿਊਨਿਟੀ ਹਾਲ ਵਿਚ ਕਰਵਾਈ ਗਈ, ਜਿਸ ਵਿਚ ਵੱਖ ਵੱਖ ਸ਼ਹਿਰਾਂ ਵਿਚੋਂ ਪੱਜਾਬੀਆਂ ਨੇ ਬੜੀ ਭਾਰੀ ਗਿਣਤੀ ਵਿਚ ਸ਼ਾਮਲ ਹੋ ਕੇ ਨਾਪਾ ਨੂੰ ਆਪਣੇ ਭਰਪੂਰ ਸਮਰਥਨ ਦਾ ਹੁੱਗਾਰਾ ਦਿੱਤਾ।ਜਿਸ ਵਿਚ ਹੋਰਨਾਂ ਤੋਂ ਇਲਾਵਾ ਡਾ. ਰੂਬੀ ਢੱਲਾ ਐਮ. ਪੀ., ਸੁੱਖ ਧਾਲੀਵਾਲ ਐਮ. ਪੀ., ਸੁਰੇਸ਼ ਕੁਮਾਰ ਆਈ. ਏ. ਐਸ., ਦੀਦਾਰ ਸਿੱਘ ਬੈਂਸ, ਕੈਸ਼ ਗਿੱਲ ਮੇਅਰ ਸੂਬਾ ਸਿਟੀ, ਰੂਬੀ ਧਾਲੀਵਾਲ ਮੇਅਰ ਸਾਨਵਾਕੀਨ, ਸੱਨੀ ਧਾਲੀਵਾਲ ਵਾਈਸ ਮੇਅਰ ਧਾਲੀਵਾਲ, ਕੌਂਸਲ ਮੈਂਬਰ ਹਰਪ੍ਰੀਤ ਸਿੱਘ ਸੱਧੂ ਆਦਿ ਨੇ ਪ੍ਰਭਾਵਸ਼ਾਲੀ ਵਿਚਾਰ ਰੱਖੇ।ਕਾਨਫਰੱਸ ਨੂੰ ਸੱਬੋਧਨ ਕਰਦਿਆਂ ਨਾਪਾ ਦੇ ਚੇਅਰਮੈਨ ਦਲਵਿੱਦਰ ਸਿੱਘ ਧੂਤ ਨੇ ਭਾਰਤ ਸਰਕਾਰ ਦੀ ਇਸ ਗੱਲ ਤੋਂ ਆਲੋਚਨਾ ਕਰਦਿਆਂ ਕਿ ਭਾਰਤ ਸਰਕਾਰ ਨੇ ਕੈਲੀਫੋਰਨੀਆ ਦੇ ਸਭ ਤੋਂ ਮਹਿੱਗੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਇਕ ਅਜਿਹੀ ਥਾਂ ਤੇ ਸਫਾਰਤਖਾਨੇ ਦਾ ਦਫਤਰ ਖੋਲ੍ਹ ਕੇ ਰੱਖਿਆ ਹੈ, ਜਿਸ ਸ਼ਹਿਰ ਵਿਚ ਨਾ ਤਾਂ ਭਾਰਤੀ ਮੂਲ ਦੇ ਲੋਕਾਂ ਦੀ ਕੋਈ ਆਬਾਦੀ ਹੈ ਤੇ ਨਾ ਹੀ ਸਫਾਰਤਖਾਨੇ ਦੇ ਆਸ-ਪਸ ਕਾਰਾਂ ਪਾਰਕ ਕਰਨ ਦੀ ਕੋਈ ਸਹੂਲਤ ਹੈ। ਜਿਸ ਕਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ। ਸ. ਧੂਤ ਨੇ ਮੱਗ ਕੀਤੀ ਕਿ ਕੈਲੀਫੋਰਨੀਆ ਦੇ ਸਫਾਰਤਖਾਨੇ ਨੂੰ ਕਿਸੇ ਅਜਿਹੀ ਥਾਂ ਤੇ ਲਿਜਾਇਆ ਜਾਵੇ, ਜਿੱਥੇ ਲੋਕਾਂ ਨੂੰ ਆਉਣ-ਜਾਣ ਦੀ ਆਸਾਨੀ ਹੋਵੇ। ਨਾਪਾ ਦੇ ਪ੍ਰਧਾਨ ਸਤਨਾਮ ਸਿੱਘ ਚਾਹਲ ਨੇ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਬਾਰੇ ਦੱਸਦਿਆਂ ਕਿਹਾ ਕਿ ਨਾਰਥ ਅਮਰੀਕਨ ਪੱਜਾਬੀ ਐਸੋਸੀਏਸ਼ਨ ਇਕ ਗੈਰ ਸਿਆਸੀ ਅਜਿਹੀ ਸੱਸਥਾ ਹੈ, ਜਿਸ ਦਾ ਮੁੱਖ ਕੱਮ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਠੋਸ ਹੱਲ ਲਈ ਯਤਨ ਕਰਨਾ ਹੈ।ਪੰਜਾਬ ਵਿਚੋਂ ਵਾਇਦਾ ਕਰਕੇ ਵੀ ਨਾ ਆਉਣ ਵਾਲੇ ਸਿਆਸੀ ਲੀਡਰਾਂ ਉਪਰ ਨੁਕਤਾਚੀਨੀ ਕਰਦਿਆਂ ਸ: ਚਾਹਲ ਨੇ ਕਿਹਾ ਕਿ ਜਿਹੜੇ ਲੀਡਰ ਮੁਫਤ ਵਿਚ ਤੁਹਾਡੀਆਂ ਮੁਸ਼ਕਲਾਂ ਨੂੰ ਸੁਣਨ ਵੀ ਨਹੀਂ ਆ ਸਕਦੇ ਉਹਨਾਂ ਲੀਡਰਾਂ ਤੋਂ ਕਿਸੇ ਵੀ ਕਿਸਮ ਦੀ ਆਸ ਰਖਣਾ ਹਵਾ ਵਿਚ ਤਲਵਾਰਾਂ ਮਾਰਨ ਦੇ ਬਰਾਬਰ ਹੈ।ਸਾਨਵਾਕੀਨ ਸ਼ਹਿਰ ਦੇ ਮੇਅਰ ਰੂਬੀ ਧਾਲੀਵਾਲ ਨੇ ਕਿਹਾ ਕਿ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀਆਂ ਨੂੰ ਇਕ ਐਸੇ ਪਲੇਟਫਾਰਮ ਦੀ ਲੋੜ ਸੀ, ਜਿਸ ਪਲੇਟ ਫਾਰਮ ਉਪਰ ਇਕੱਠੇ ਹੋ ਕੇ ਭਾਈਚਾਰੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦਾ ਕੋਈ ਹੱਲ ਲੱਭਿਆ ਜਾ ਸਕੇ। ਯੂਬਾ ਸਿਟੀ ਦੇ ਮੇਅਰ ਕੈਸ਼ ਗਿੱਲ ਨੇ ਆਪਣੇ ਸੱਬੋਧਨ ਵਿਚ ਕਿਹਾ ਕਿ ਨਾਪਾ ਦੇ ਇਸ ਮੱਚ ਤੇ ਉਹਨਾਂ ਨੂੰ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਜਾਣਕਾਰੀ ਮਿਲੀ ਹੈ। ਉਹਨਾਂ ਨੇ ਨਾਪਾ ਦੇ ਆਗੂਆਂ ਨੂੰ ਨਸੀਹਤ ਦਿੱਤੀ ਕਿ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਪੱਜਾਬ ਦੇ ਸਿਆਸਤਦਾਨਾਂ ਵੱਲ ਦੌੜਨ ਦੀ ਬਜਾਏ ਆਪਣੀ ਕਮਿਊਨਿਟੀ ਦੇ ਸਥਾਨਕ ਲੀਡਰਾਂ ਦੀ ਸਹਾਇਤਾ ਲੈਣ।ਲੈਥਰੌਪ ਸਿਟੀ ਦੇ ਵਾਈਸ ਮੇਅਰ ਸੱਨੀ ਧਾਲੀਵਾਲ ਨੇ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਸਾਡੀ ਕਮਿਊਨਿਟੀ ਵਿਚ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ, ਜਿਹੜੇ ਕਮਿਊਨਿਟੀ ਦੇ ਭਲੇ ਲਈ ਹੋਣ ਵਾਲੇ ਹਰ ਕੱਮ ਵਿਚ ਰੁਕਾਵਟ ਖੜ੍ਹੀ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਦੀ ਇਸ ਕਾਨਫਰੱਸ ਵਿਚ ਲੋਕਾਂ ਦੇ ਭਾਰੀ ਇਕੱਠ ਨਾਲ ਖਚਾਖਚ ਭਰਿਆ ਇਹ ਹਾਲ ਇਸ ਗੱਲ ਦਾ ਸਬੂਤ ਹੈ ਕਿ ਲੋਕ ਭਾਰਤੀ ਸਫਾਰਤਖਾਨਿਆਂ ਅੰਦਰ ਪੰਜਾਬੀਆਂ ਦੀ ਹੋ ਰਹੀ ਖਜਲ ਖੁਆਰੀ ਤੇ ਪੰਜਾਬ ਅੰਦਰ ਭੂਮੀ ਮਾਫੀਏ ਦੀਆਂ ਵਧ ਰਹੀਆਂ ਸਰਗਰਮੀਆਂ ਤੋਂ ਲੋਕ ਕਿਸ ਹੱਦ ਤਕ ਦੁਖੀ ਹਨ।ਕੈਨੇਡਾ ਦੇ ਰੇਡੀਓ ਸ਼ੇਰੇ ਪੱਜਾਬ ਦੇ ਡਾਇਰੈਕਟਰ ਸ. ਗੁਰਵਿੱਦਰ ਸਿੱਘ ਧਾਲੀਵਾਲ ਨੇ ਕਿਹਾ ਕਿ ਜਿਹੜੇ ਆਗੂ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ, ਲੋਕ ਅਜਿਹੇ ਆਗੂਆਂ ਨੂੰ ਜਲਦੀ ਹੀ ਦੁਰਕਾਰ ਕੇ ਉਹਨਾਂ ਦਾ ਆਪਣਾ ਰਸਤਾ ਵੀ ਵਿਖਾ ਦਿੱਦੇ ਹਨ, ਇਸ ਮੌਕੇ ਉਨਾਂ ਕਿਹਾ ਕਿ ਜਿਥੇ ਅਮਰੀਕਾ ਵਿੱਚ ਸਿਆਸੀ ਸ਼ਰਨ ਵਾਲਿਆਂ ਲਈ ਵੀਜਾ ਪਾਸਪੋਰਟ ਦੀ ਮੁਸ਼ਕਿਲ ਹੈ ਉਥੇ ਕਨੇਡਾ ਵਿਚ ਕਾਲੀ ਸੂਚੀਆਂ ਦਾ ਗੰਭੀਰ ਮਸਲਾ ਹੈ। ਜੱਸ ਟੀ. ਵੀ.ਦੇ ਐਂਕਰ ਹਰਵਿੱਦਰ ਰਿਆੜ ਨੇ ਆਪਣੇ ਸੱਬੋਧਨ ਵਿਚ ਕਿਹਾ ਕਿ ਭਾਵੇਂ ਉਹ ਵੀ ਹਮੇਸ਼ਾ ਪੱਜਾਬੀ ਮੂਲ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਆਪਣੇ ਟੀ. ਵੀ. ਚੈਨਲ ਰਾਹੀਂ ਉਭਾਰਦੇ ਰਹਿੱਦੇ ਹਨ, ਪਰ ਨਾਪਾ ਵੱਲੋਂ ਆਰੱਭਿਆ ਗਿਆ ਕਾਰਜ ਬਹੁਤ ਸ਼ਲਾਘਾਯੋਗ ਹੈ। ਸਿੱਖ ਆਗੂ ਦਿਦਾਰ ਸਿੱਘ ਬੈਂਸ ਨੇ ਆਪਣੀ ਤਕਰੀਰ ਦੌਰਾਨ ਨਾਪਾ ਆਗੂਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਮਸਲਿਆਂ ਨੂੰ ਅੱਧ ਵਿਚਕਾਰ ਲਟਕਦੇ ਨਾ ਛੱਡ
ਦੇਣ।ਇਸ ਮੌਕੇ ਤੇ ਕਮਿਊਨਿਟੀ ਦੀ ਸੇਵਾ ਵਿਚ ਬਹੁਤ ਠੋਸ ਯੋਗਦਾਨ ਪਾਉਣ ਦੇ ਲਈ ਜਿਹੜੀਆਂ ਸ਼ਖਸੀਅਤਾਂ ਨੂੰ ਵੱਖ ਵੱਖ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਉਹਨਾਂ ਵਿਚ ਦੀਦਾਰ ਸਿੱਘ ਬੈਂਸ, ਰਾਜ ਭਨੋਟ, ਸੁਰਜੀਤ ਟੁੱਟ, ਪੈਨੀ ਜੋਗੀ ਰਾਜ ਸੱਧੂ ਚੇਅਰਮੈਨ ਜੱਸ ਟੀ. ਵੀ., ਡਾਕਟਰ ਜੋਗਿੱਦਰ ਸਿੱਘ, ਮਰਹੂਮ ਲਾਹੌਰੀ ਰਾਮ ਤੇ ਡਾ. ਰਕੇਸ਼ ਸਿੱਘ ਸੱਧੂ ਸ਼ਾਮਲ ਸਨ। ਮਰਹੂਮ ਲਾਹੌਰੀ ਰਾਮ ਨੂੰ ਦਿੱਤਾ ਗਿਆ ਐਵਾਰਡ ਉਹਨਾਂ ਦੇ ਸਪੁੱਤਰਾਂ ਅਟਾਰਨੀ ਜਗਦੇਵ ਰਾਮ (ਜੈਕ ਰਾਮ) ਤੇ ਅਟਾਰਨੀ ਅਜੈਪਾਲ ਰਾਮ (ਪਾਲ) ਨੇ ਪ੍ਰਾਪਤ ਕੀਤਾ। ਸਵਰਗਵਾਸੀ ਲਾਹੌਰੀ ਰਾਮ ਦੀ ਪਤਨੀ ਬੀਬੀ ਪ੍ਰੀਤਮ ਕੌਰ ਨੇ ਪੈਨੀ ਯੋਗੀ ਰਾਜ ਸੱਧੂ ਤੇ ਡਾ. ਰੂਬੀ ਢੱਲਾ ਨੂੰ ਸ਼ਾਲ ਤੇ ਮਮੈਂਟੋ ਦੇ ਕੇ ਸਨਮਾਨਿਤ ਕੀਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਤੋਂ ਆਏ ਆਈ.ਏ.ਐਸ ਅਧਿਕਾਰੀ ਸੁਰੇਸ਼ ਕੁਮਾਰ ਨੇ ਬਹੁਤ ਹੀ ਪਰਭਾਵਸ਼ਾਲੀ ਤਕਰੀਰ ਕਰਦਿਆਂ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੇ ਇਕ ਪੰਜਾਬੀ ਹੋਣ ਦਾ ਮਾਣ ਹੋਣਾ ਚਾਹੀਦਾ ਹੈ।ਸਮਾਗਮ ਦੌਰਾਨ ਉਠਾਏ ਗਏ ਮਸਲਿਆਂ ਉਪਰ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਉਹ ਇਹਨਾਂ ਮਸਲਿਆਂ ਦੇ ਹਲ ਲਈ ਜਲਦੀ ਹੀ ਪੰਜਾਬ ਦੇ ਮੁਖ ਮੰਤਰੀ ਨੂੰ ਮਿਲਣਗੇ। ਸਮਾਗਮ ਦੇ ਅੱਤ ਵਿਚ ਬੋਲਦਿਆਂ ਕੈਨੇਡਾ ਪਾਰਲੀਮੈਂਟ ਦੇ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਸਟੇਜ ਤੋਂ ਬੋਲਣ ਵਾਲੇ ਹਰ ਇਕ ਬੁਲਾਰੇ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਨੂੰ ਬਹੁਤ ਧਿਆਨ ਨਾਲ ਸੁਣਕੇ ਕਲਮਬੱਦ ਕਰ ਲਿਆ ਹੈ ਤੇ ਉਹ ਉਸ ਵਕਤ ਤੱਕ ਆਰਾਮ ਨਾਲ ਨਹੀਂ ਬੈਠਣਗੇ ਜਦੋਂ ਤੱਕ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਹੀਂ ਨਿਕਲ ਆਉਂਦਾ।
ਡਾ. ਰੂਬੀ ਢੱਲਾ ਐਮ. ਪੀ. ਨੇ ਸੱਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਯੋਗ ਹੱਲ ਲੱਭ ਕੇ ਇਹਨਾਂ ਮੁਸ਼ਕਿਲਾਂ ਤੋਂ ਸੁਰਖਰੂ ਹੋਣਾ ਚਾਹੁੱਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਵਾਲਾ ਰਵੱਈਆ ਤਿਆਗਣਾ ਪਵੇਗਾ। ਉਹਨਾਂ ਬੜੇ ਦੁੱਖ ਨਾਲ ਕਿਹਾ ਕਿ ਸਾਡੀ ਕਮਿਊਨਿਟੀ ਵਿਚ ਕੁਝ ਐਸੇ ਲੋਕ ਹਮੇਸ਼ਾ ਹੀ ਮੌਜੂਦ ਰਹਿੱਦੇ ਹਨ, ਜਿਹੜੇ ਹਰ ਚੱਗੇ ਕੱਮ ਦੀ ਵਿਰੋਧਤਾ ਕਰਨਾ ਹੀ ਆਪਣਾ ਧਰਮ ਸਮਝਦੇ ਹਨ। ਉਹਨਾਂ ਕਿਹਾ ਕਿ ਗੁਰਦੁਆਰਿਆਂ ਤੇ ਮੱਦਰਾਂ ਦੀਆਂ ਧੜੇਬੱਦਕ ਲੜਾਈਆਂ ਨੇ ਪਹਿਲਾਂ ਹੀ ਪੱਜਾਬੀ ਕਮਿਊਨਿਟੀ ਨੂੰ ਬਹੁਤ ਕਮਜ਼ੋਰ ਕਰਕੇ ਰੱਖ ਦਿੱਤਾ ਹੈ। ਉਹਨਾਂ ਨਾਪਾ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਭਾਰਤ ਦੇ ਪ੍ਰਧਾਨ ਮੱਤਰੀ ਡਾ. ਮਨਮੋਹਨ ਸਿੱਘ ਨੂੰ ਇਸ ਖੇਤਰ ਵਿਚ ਰਹਿਣ ਵਾਲੇ ਪੱਜਾਬੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਖ਼ਤ ਲਿਖਣਗੇ ਤੇ ਜੇਕਰ ਲੋੜ ਪਈ ਤਾਂ ਉਹ ਨਾਪਾ ਦਾ ਇਕ ਪ੍ਰਤੀਨਿਧ ਮੰਡਲ ਲੈ ਕੇ ਪਰਧਾਨ ਮੰਤਰੀ ਨੂੰ ਮਿਲਣ ਲਈ ਨਵੀਂ ਦਿਲੀ ਵੀ ਜਾਣਗੇ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਠੋਸ ਹੱਲ ਜਲਦੀ ਹੀ ਲੱਭ ਲਿਆ ਜਾਵੇਗਾ।ਬਾਕੀ ਸ਼ਾਮਿਲ ਹੋਣ ਵਾਲੀਆਂ ਸਖਸ਼ੀਅਤਾਂ ਵਿੱਚ ਅਮੋਲਕ ਸਿੱਘ ਗਾਖਲ, ਚਰਨਜੀਤ ਸਿੱਘ ਬਾਠ, ਮੱਗਲ ਸਿੱਘ ਭੱਡਾਲ, ਭੁਪਿੱਦਰ ਸਿੱਘ ਢਿੱਲੋਂ, ਸੁਖਦੇਵ ਸਿੱਘ ਬੈਣੀਵਾਲ, ਸਰਬਜੋਤ ਸਿੱਘ ਸਵੱਦੀ,ਰਜਿੰਦਰ ਸਿੰਘ ਟਾਂਡਾ, ਬਿਕਰਮ ਸਿੱਘ ਬਾਜਵਾ, ਬਹਾਦੁਰ ਸਿੱਘ ਸੇਲਮ,ਨਾਜਰ ਸਿੱਘ ਸਹੋਤਾ, ਕੈਨੀ ਵਿਰਕ, ਪਵਿੱਤਰ ਸਿੱਘ ਕੁਲਾਰ, ਜੱਸ ਕੌਰ ਸੱਘਾ ਟਰੇਸੀ, ਹਰਵਿੱਦਰ ਸਿੱਘ ਕੁਲਾਰ, ਕਰਮਦੀਪ ਸਿੱਘ ਬੈਂਸ, ਸਰਦੂਲ ਸਿੱਘ ਬਾਜਵਾ,ਤਰਲੋਚਨ ਸਿੰਘ ਲੱਛਰ,ਅਮਰਜੀਤ ਸਿੰਘ ਸੰਘਾ, ਮਲਵਿੱਦਰ ਸਿੱਘ ਚਾਹਲ, ਸਤਵਿੱਦਰ ਸਿੱਘ ਸਰਾਂ,ਗੁਰਵਿੱਦਰ ਸਿੱਘ ਧਾਲੀਵਾਲ, ਗੁਲਿੰਦਰ ਗਿੱਲ ਡੈਨੀਜ ਰੈਸਟੋਰਂੈਟਸ, ਚਰਨ ਸਿੱਘ ਜੱਜ,ਇੰਦਰਜੀਤ ਸਿੰਘ ਬੜਿੰਗ, ਨੀਟਾ ਮਾਛੀਕੇ, ਸੱਤੋਖ ਸਿੱਘ ਜੱਜ, ਜੋਰਾ ਸਿੱਘ ਸੱਧੂ, ਡਾ: ਜੇ. ਪੀ. ਸਿੱਘ, ਡਾ. ਜੋਗਿੱਦਰ ਸਿੱਘ ਡਾਇਰੈਕਟਰ ਸਟੇਟ ਹਸਪਤਾਲ, ਸੁਤੱਤਰਤਾ ਸੈਨਾਨੀ ਦੇਵਾ ਸਿੱਘ ਧੂਤ, ਸਰਬਜੀਤ ਸਰੋਆ, ਗੁਰਮੀਤ ਸਿੱਘ ਜੌਹਲ, ਹਰਦੇਵ ਸਿੱਘ ਖਿੱਡਾ, ਅਟਾਰਨੀ ਜੈਕ ਰਾਮ, ਅਟਾਰਨੀ ਅਜੈ ਰਾਮ, ਸਰਬਜੀਤ ਕੌਰ ਚੀਮਾ,ਦਰਸ਼ਨ ਸਿੱਘ ਕਿੱਗਰਾ, ਲਾਲੀ ਧਨੌਲਾ, ਓ. ਪੀ. ਬਾਲੀ, ਵਿਨੋਦ ਬਾਲੀ, ਮੋਨਿਕਾ ਬਾਲੀ, ਕਸ਼ਮੀਰ ਗਿੱਲ, ਕਸ਼ਮੀਰ ਸਿੱਘ ਕੈਸ਼ ਫੈਬਰਿਕਸ, ਪਰਮਜੀਤ ਸਿੱਘ ਦੋਸਾਂਝ, ਪਰਮਿੱਦਰ ਸਿੱਘ, ਪਰਲਾਦ ਸਿੱਘ ਗਰੇਵਾਲ, ਪ੍ਰਿੱਸੀਪਲ ਭਜਨ ਸਿੱਘ ਮੱਡੇਰ, ਲਹਿੱਬਰ ਸਿੱਘ, ਸਤਵਿੱਦਰ ਸਰਾਂ, ਡਾ. ਸੱਦੀਪ ਸ਼ਰਮਾ, ਪਵਿੱਤਰ ਸਿੱਘ ਕੁਲਾਰ, ਕੈਨੀ ਵਿਰਕ, ਹਰਦੇਵ ਸਿੱਘ ਤੱਖਰ ਆਦਿ ਆਗੂ ਸ਼ਾਮਲ ਹੋਏ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO