ਸ੍ਰੀ ਮੁਕਤਸਰ ਸਾਹਿਬ, 18 ਜੁਲਾਈ – ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ, ਮੁਕਤਸਰ ਵਿਖੇ ਗ੍ਰੰਥੀ ਸਿੰਘਾਂ ਲਈ ਲਗਾਇਆ ਗਿਆ ਸੂਬਾ ਪੱਧਰੀ ਤਿੰਨ ਦਿਨਾਂ ਗੁਰਮਤਿ ਗਿਆਨ ਕੈਂਪ ਅੱਜ ਸੰਪੰਨ ਹੋਇਆ। ਕੈਂਪ ਦੌਰਾਨ ਪੰਥਕ ਬੁਲਾਰਿਆਂ, ਵਿਦਵਾਨਾਂ ਅਤੇ ਸਿੰਘ ਸਾਹਿਬਾਨ ਨੇ ਗ੍ਰੰਥੀ ਸਿੰਘਾਂ ਨਾਲ ਦੀਰਘ ਵਿਚਾਰਾਂ ਕੀਤੀਆਂ ਅਤੇ ਉੇਨਾਂ ਨੂੰ ਗਰਬਾਣੀ ਦੇ ਚਾਣਨ ਨੂੰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਲਈ ਕਿਹਾ। ਕੈਂਪ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਬਾਬਾ ਬੁੱਡਾ ਜੀ ਦੇ ਵਾਰਿਸ ਦਸਦਿਆਂ ਉਨਾਂ ਨੂੰ ਗੁਰਬਾਣੀ ਪਾਠ ਬੋਧ ਅਤੇ ਸ਼ੁਧ ਉਚਾਰਣ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਪੱਧਰ ਤੇ ਸਿੱਖੀ ਪ੍ਰਚਾਰ ਦੀ ਸਭ ਤੋਂ ਅਹੀਮ ਭੁਮੀਕਾ ਗ੍ਰੰਥੀ ਸਿੰਘਾਂ ਦੀ ਹੀ ਹੁੰਦੀ ਹੈ। ਇਸ ਲਈ ਗ੍ਰੰਥੀ ਸਿੰਘਾਂ ਨੂੰ ਪੰਥਕ ਸਿੱਖ ਰਹਿਤ ਮਰਯਾਦਾ ਹਰ ਹਾਲਤ ‘ਚ ਕਾਇਮ ਰੱਖਣੀ ਚਾਹੀਦੀ ਹੈ। ਇਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਨੇ ਆਪਣੇ ਵਿਧਵਤਾ ਭਰਭੁਰ ਲੈਕਚਰ ਦੌਰਾਨ ਕਿਹਾ ਕਿ ਗ੍ਰੰਥੀ ਦੀ ਪਦਵੀ ਬੜੀ ਉ¤ਚੀ ਸੁੱਚੀ ਹੈ। ਪਿੰਡਾਂ ਵਿਚ ਗ੍ਰੰਥੀ ਸਿੰਘ ਨੂੰ ਸਿੱਖਾਂ ਦਾ ਰੋਲਮਾਡਲ ਬਣਕੇ ਵਿਚਰਣਾ ਚਾਹੀਦਾ ਹੈ ਅਤੇ ਕਿਸੇ ਧੜੇ ਬੰਦੀ ਵਿਚ ਨਹੀ ਪੈਣਾ ਚਾਹੀਦਾ। ਕੈਂਪ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ੍ਰ. ਹਰਜੀਤ ਸਿੰਘ ਉੇਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਨਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਕਮੇਟੀ ਪਿੰਡ ਪੱਧਰ ਤੇ ਗ੍ਰੰਥੀ ਸਿੰਘਾਂ ਦਾ ਮਿਆਰ ਉਚਾ ਚੁਕਣ ਲਈ ਹਮੇਸ਼ਾ ਤੱਤਪਰ ਹੈ ਅਤੇ ਅਜੀਹੇ ਗੁਰਮਤਿ ਗਿਆਨ ਕੈਂਪ ਭਵੀਖ ਵਿਚ ਲਗਾਤਾਰ ਲਗਾਏ ਜਾਇਆ ਕਰਨਗੇ। ਜਿਸ ਨਾਲ ਗ੍ਰੰਥੀ ਸਿੰਘਾਂ ਨੂੰ ਗੁਰਮਤਿ ਅਨੁਸਾਰ ਸੇਧ ਦਿੱਤੀ ਜਾ ਸਕੇ ਅਤੇ ਪਿੰਡਾਂ ‘ਚ ਪ੍ਰਚਾਰ ਖੇਤਰ ‘ਚ ਵਿਚਰਦਿਆਂ ਉਨਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਪੱਤਾ ਲੱਗ ਸਕੇ। ਸ੍ਰੀ ਦਰਬਾਰ ਸਾਹਿਬ ਮੁਕਤਸਰ ਦੇ ਹੈਡ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਅੱਖਰ ਉਚਾਰਣ ਦਾ ਸਹੀ ਢੰਗ ਗ੍ਰੰਥੀ ਸਿੰਘਾਂ ਨਾਲ ਸਾਂਝਾਂ ਕਰਦਿਆ ਉਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਦੀ ਸੰਥੀਆਂ ਦਿੱਤੀ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ ਨੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਦਿੰਦਿਆਂ ਇਤਿਹਾਸਕ ਤੱਥਾ ਦੇ ਹਵਾਲੇ ਨਾਲ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਸਾਰੇ ਸਿੱਖ ਪੰਥ ਦੀ ਮਰਯਾਦਾ ਹੈ ਅਤੇ ਇਹ ਸਾਰੇ ਪੰਥ ਤੇ ਲਾਗੂ ਹੁੰਦੀ ਹੈ। ਇਸ ਮੋਕੇ ਵੱਡੀ ਗਿਣਤੀ ਵਿਚ ਜਿਲ•ਾ ਮੁਕਤਸਰ, ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਪਿੰਡਾਂ ਤੋਂ ਗ੍ਰੰਥੀ ਸਾਹਿਬਾਨ ਕੈਂਪ ‘ਚ ਸ਼ਾਮਲ ਹੋਣ ਲਈ ਪੁੱਜੇ। ਜਿਨਾਂ ਇਕ ਮੱਤ ਹੋ ਕਿ ਪ੍ਰਣ ਕਿਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥਕ ਰਹਿਤ ਮਰਯਾਦਾ ਦੇ ਧਾਰਨੀ ਹੋਣਗੇ।ਇਸ ਮੌਕੇ ਗ੍ਰੰਥੀ ਸਿੰਘਾਂ ਨੂੰ ਪ੍ਰਚਾਰ ਲਈ ਆਉਂਦੀਆਂ ਮੁਸ਼ਕਲਾ ਬਾਰੇ ਵੀ ਵਿਚਾਰਾਂ ਕੀਤੀਆਂ ਗਈਆ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਇਨਾਂ ਮੁਸ਼ਕਲਾ ਦੇ ਹੱਲ ਲਈ ਹਦਾਇਤਾ ਜਾਰੀ ਕੀਤੀਆਂ।