Punjab News

July 19, 2010

ਹਰਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫਤਾਰੀ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਡੂੰਘੀ ਸ਼ਾਜਿਸ :- ਮਾਨ

ਫਤਿਹਗੜ ਸਾਹਿਬ, 19 ਜੁਲਾਈ (ਗੁਰਪ੍ਰੀਤ ਮਹਿਕ) :- ‘‘ਜਦੋਂ ਹੁਣ ਪੰਜਾਬ ਵਿੱਚ ਕੋਈ ਖਾੜਕੂ ਕਾਰਵਾਈ ਨਹੀਂ ਹੋ ਰਹੀ ਅਤੇ ਨਾ ਕੀ ਕੋਈ ਸਿੱਖ ਨੌਜਵਾਨ ਕਿਸੇ ਖਾੜਕੂ ਕਾਰਵਾਈ ਵਿੱਚ ਸ਼ਾਮਿਲ ਹੋ ਰਿਹਾ ਹੈ, ਉਦੋਂ ਸ: ਹਰਮਿੰਦਰ ਸਿੰਘ ਅਤੇ ਉਸਦੇ ਤਿੰਨ ਸਾਥੀਆਂ ਸ: ਗੁਰਜੰਟ ਸਿੰਘ ਜੰਗਪੁਰ (ਮੋਹਾਲੀ), ਸ: ਜਸਮਿੰਦਰ ਸਿੰਘ ਹੁਸੈਨਪੁਰ (ਪਟਿਆਲਾ), ਸ: ਮਨਜਿੰਦਰ ਸਿੰਘ ਰਾਗੀ ਹੁਸੈਨਪੁਰ (ਪਟਿਆਲਾ) ਇਨ•ਾ ਸਾਰੇ ਨੌਜਵਾਨਾਂ ਨੂੰ ਜਿਨਾ ਨੁੰ ਪੁਲਿਸ ਵੱਲੋ ਉਨ•ਾ ਦੇ ਘਰਾਂ ਤੋਂ ਸਵੇਰੇ ਚਾਰ ਵਜੇ ਚੁੱਕ ਕੇ ਲੈ ਗਈ ਸੀ, ਉਨਾ ਨੂੰ ਲੁਧਿਆਣਾ ਤੋਂ ਭਾਰੀ ਵਿਸਫੋਟਕ ਸਮੱਗਰੀ ਤਿੰਨ ਕਿਲੋ ਆਰ ਡੀ ਐਕਸ, ਚਾਰ ਡੋਟਨੇਟਰ, ਚਾਰ ਟਾਈਮਰ, ਇੱਕ ਏ ਕੇ 47, ਪੰਜਾਬ ਰੌਦ ਅਤੇ ਇੱਕ 30 ਬੋਰ ਦਾ ਪਿਸਟਲ ਅਤੇ 68 ਰੋਂਦ, 320 ਅਮਰੀਕੀ ਡਾਲਰ ਅਤੇ 57000 ਭਾਰਤੀ ਕਰੰਸੀ ਅਤੇ ਦੋ ਖਾਲੀ ਪਾਈਪਾਂ ਵਿਖਾ ਕੇ, ਇਸ ਕਹਾਣੀ ਨੂੰ ਸੱਚ ਸਾਬਿਤ ਕਰਨ ਲਈ ਬਣਾਇਆ ਗਿਆ ਡਰਾਮਾ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇੱਕ ਡੂੰਘੀ ਸ਼ਾਜਿਸ ਹੈ।
 ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਪੁਲਿਸ ਵੱਲੋਂ ਫਿਰ ਤੋਂ ਕੇ ਪੀ ਐਸ ਗਿੱਲ ਅਤੇ ਇਜ਼ਹਾਰ ਆਲਮ ਸੈਨਾ ਦੇ ਬਣਾਏ ਪੰਜਾਬ ਅਤੇ ਸਿੱਖ ਵਿਰੋਧੀ ਫਾਰਮੂਲੇ ਨੂੰ ਲਾਗੂ ਕਰਕੇ ਪੰਜਾਬ ਵਿੱਚ ਫਿਰ ਤੋਂ ਦਹਿਸ਼ਤ ਪਾਉਣ ਅਤੇ ਸਿੱਖ ਨੌਜਵਾਨੀ ਨੂੰ ਨਿਸ਼ਾਨਾ ਬਣਾਉਣ ਦੇ ਅਪਣਾਏ ਜਾ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਹੱਥਕੰਡਿਆਂ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨਾ ਕਿਹਾ ਕਿ ਪੰਜਾਬ ਦੇ ਅਖਬਾਰਾਂ ਵਿੱਚ ਇਸ ਸੰਬੰਧੀ ਪ੍ਰਕਾਸ਼ਿਤ ਹੋਈਆਂ ਰਿਪੋਰਟਾਂ ਜਿਸ ਵਿੱਚ ਉਪਰੋਕਤ ਨੌਜਵਾਨਾਂ ਨੂੰ ਪਾਕਿਸਤਾਨ ਤੋਂ ਟ੍ਰੇਨਿੰਗ ਪ੍ਰਾਪਤ ਜ਼ਾਹਿਰ ਕੀਤਾ ਗਿਆ ਹੈ ਅਤੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨੇਮਾ ਲੁਧਿਆਣਾ ਵਿਖੇ ਹੋਏ ਬੰਬ ਧਮਾਕੇ ਦੇ ਦੋਸ਼ੀ ਠਹਿਰਾ ਕੇ ਬਣਾਈ ਗਈ ਕਹਾਣੀ ‘‘ਝੂਠ ਦੇ ਪੁਲੰਦੇੂ ਤੋਂ ਵੱਧ ਕੁਝ ਨਹੀਂ। ਪਰ ਫਿਰ ਵੀ ਜੇਕਰ ਅਖਬਾਰਾਂ ਅਤੇ ਖੁਫੀਆ ਏਜੰਸੀਆਂ ਦੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਰਿਪੋਰਟਾਂ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਇੱਕ ਬਹੁਤ ਹੀ ਸੰਜੀਦਾ ਸਵਾਲ ਹਿੰਦੋਸਤਾਨੀ ਹੁਕਮਰਾਨਾਂ, ਪੰਜਾਬ ਸਰਕਾਰ ਅਤੇ ਹਿੰਦ ਵਿੱਚ ਸਰਗਰਮ ਸਿਆਸੀ ਜਮਾਤਾਂ ਲਈ ਉ¤ਠਦਾ ਹੈ ਕਿ ਲੁਧਿਆਣਾ ਸ਼ਿੰਗਾਰ ਸਿਨੇਮੇ ਦੇ ਹੋਏ ਬੰਬ ਕਾਂਡ ਦੌਰਾਨ ਜਿੰਨੇ ਵੀ ਲੋਕ ਮਾਰੇ ਗਏ ਸਨ, ਉਹ ਸਭ ਮੁਸਲਿਮ ਕੌਮ ਨਾਲ ਸੰਬੰਧਿਤ ਸਨ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਜੋ ਇੱਕ ਕੱਟੜ ਮੁਸਲਿਮ ਮੁਲਕ ਹੈ, ਉਹ ਸਿੱਖ ਨੌਜਵਾਨਾਂ ਨੂੰ ਟ੍ਰੇਨਿੰਗ ਇਸ ਲਈ ਥੌੜਾ ਦੇਵੇਗਾ ਕਿ ਮੁਸਲਿਮ ਕੌਮ ਨੂੰ ਹੀ ਨਿਸ਼ਾਨਾ ਬਣਾਇਆ ਜਾਵੇ? ਉਪਰੋਕਤ ਨੌਜਵਾਨਾਂ ਨੂੰ ਉਨਾ ਦੇ ਘਰੋਂ ਗ੍ਰਿਫਤਾਰ ਕਰਕੇ ਭਾਰੀ ਵਿਸਫੋਟਕ ਸਮੱਗਰੀ ਦੀ ਬਰਾਮਦਗੀ ਦਿਖਾਉਣ ਦੀ ਕਾਰਵਾਈ ਅਤੇ ਸ਼ਿੰਗਾਰ ਸਿਨੇਮੇ ਵਿੱਚ ਮੁਸਲਮਾਨਾਂ ਨੂੰ ਮਾਰਨ ਦੀ ਕਾਰਵਾਈ ਆਪਣੇ ਆਪ ਵਿੱਚ ਅਸਲ ਸੱਚਾਈ ਨੂੰ ਪ੍ਰਗਟ ਕਰਦੀ ਹੈ ਕਿ ਸ਼ਿੰਗਾਰ ਸਿਨੇਮੇ ਦੀ ਦੁਖਾਂਤਿਕ ਘਟਨਾ ਹਿੰਦੂ ਅੱਤਵਾਦੀ ਸੰਗਠਨਾਂ ਅਤੇ ਖੁਫੀਆ ਏਜੰਸੀਆਂ ਦੀ ਸਾਂਝੀ ਕਾਰਵਾਈ ਸੀ ਅਤੇ ਉਸਨੂੰ ਸਿੱਖ ਕੌਮ ਨਾਲ ਜੋੜ ਕੇ ਹੁਣ ਉਸਦੇ ਦੋਸ਼ੀ ਸਿੱਖ ਕੌਮ ਨੂੰ ਗਰਦਾਨਣਾ ਵੀ ਉਸੇ ਸ਼ਾਜਿਸ਼ ਦੀ ਕੜੀ ਹੈ। ਹਿੰਦ ਵਿੱਚ ਹਿੰਦੂ ਅੱਤਵਾਦੀ ਸੰਗਠਨਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਉ¤ਤੇ ਕੋਈ ਰੋਕ ਨਹੀਂ ਲਾਈ ਜਾ ਰਹੀ, ਜਦੋਂ ਕਿ ਮੁਸਲਿਮ ਅਤੇ ਸਿੱਖ ਕੌਮ ਨਾਲ ਸੰਬੰਧਿਤ ਸੰਗਠਨ ਜੋ ਸਰਬੱਤ ਦੇ ਭਲੇ ਦੀ ਸੋਚ ਅਧੀਨ ਉਦਮ ਕਰ ਰਹੇ ਹਨ ਅਤੇ ਆਪੋ ਆਪਣੀਆਂ ਕੌਮਾਂ ਦੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਣ ਲਈ ਦ੍ਰਿੜ ਹਨ, ਉਨ•ਾ ਸੰਗਠਨਾਂ ਨੂੰ ਅੱਤਵਾਦੀ ਕਰਾਰ ਦੇ ਕੇ ਜਬਰੀ ਰੋਕ ਲਗਾਈ ਜਾ ਰਹੀ ਹੈ। ਦੂਸਰੇ ਪਾਸੇ ਆਰ ਐਸ ਐਸ, ਬਜਰੰਗ ਦਲ, ਸ਼ਿਵ ਸੈਨਾ, ਹਿੰਦੂ ਸੁਰੱਕਸ਼ਾ ਸੰਮਤੀ ਆਦਿ ਫਿਰਕੂ ਸੰਗਠਨ, ਜਿਨਾ ਦੀਆਂ ਅੱਤਵਾਦੀ ਕਾਰਵਾਈਆਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਚੁੱਕੀਆਂ ਹਨ। ਪ੍ਰਗਿੱਆ ਠਾਕੁਰ ਸਿੰਘ, ਸਵਾਮੀ ਦਯਾਨੰਦ ਪਾਂਡੇ, ਕਰਨਲ ਪੁਰੋਹਿਤ ਵਰਗੇ ਬੰਬ ਵਿਸਫੋਟਾਂ ਦੇ ਦੋਸ਼ੀਆਂ ਨੂੰ ਹਿੰਦੂਤਵ ਤਾਕਤਾਂ ਅਤੇ ਹਿੰਦੂਤਵ ਕਾਨੂੰਨ ਬਚਾਉਣ ‘ਤੇ ਲੱਗੇ ਹੋਏ ਹਨ, ਜੋ ਹਿੰਦੋਸਤਾਨੀ ਕਾਨੂੰਨ ਦੇ ਦੋਹਰੇ ਮਾਪਦੰਡ ਅਤੇ ਹੁਕਮਰਾਨਾਂ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਦੀ ਪ੍ਰਤੱਖ ਮਿਸਾਲ ਹੈ। ਸ: ਮਾਨ ਨੇ ਯੂਨਾਈਟਿਡ ਨੇਸ਼ਨਜ਼, ਏਸ਼ੀਆ ਵਾਚ ਹਿਊਮਨ ਰਾਈਟਸ ਅਤੇ ਹੋਰ ਕੌਮਾਂਤਰੀ ਪੱਧਰ ਦੀਆਂ ਮਨੁੱਖੀ ਹੱਕਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ‘‘ਹਿੰਦੂਤਵ ਤਾਕਤਾਂ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਵਿਰੁੱਧ ਸਖਤ ਸਟੈਂਡ ਲੈਣ ਅਤੇ ਸੱਚਾਈ ਸਾਹਮਣੇ ਲਿਆਉਣ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO