ਸਿਆਟਲ- ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਕਰਵਾਏ ਜਾਣ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਸਲਾਨਾ ਖੇਡ ਮੇਲਾ ਜੋ 18 ਜੁਲਾਈ ਨੂੰ ਕੈਂਟ ਫੀਨਿਕਸ ਅਕੈਡਮੀ ਸਿਆਟਲ ਵਿਖੇ ਇਸ ਵਰੇ• ਖੱਟੀਆ ਮਿੱਠੀਆਂ ਯਾਦਾਂ ਛੱਡਦਾ ਧੂਮ ਧੜੱਕੇ ਨਾਲ ਸਮਾਪਤ ਹੋਇਆ। ਇਸ ਵਾਰ ਕਬੱਡੀ ਦੇ ਦੋਹਾਂ ਵਰਗਾਂ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਚੜਤ ਰਹੀ।ਇਸ ਵਰੇ ਕਬੱਡੀਆਂ ਦੀਆਂ 8 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ ਦਿਲਸਚਪ ਸੰਘਰਸ਼ਪੂਰਨ ਮੁਕਾਬਲੇ ਹੋਏ। ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਵੇਅ-ਏਰੀਆ ਕੈਲੇਫੋਰਨੀਆ ਦੀ ਟੀਮ ਨੇ ਕਾਮਾਗਾਟਾ ਮਾਰੂ ਕਲੱਬ ਕਨੇਡਾ ਨੂੰ 32-27 ਨਾਲ ਹਰਾਇਆ। ਵੱਖ ਵੱਖ ਮੈਚਾਂ ਦੌਰਾਨ ਅਮਰੀਕਾ ਵਲੋਂ ਭਾਰਤ ਵਿੱਚ ਵਿਸ਼ਵ ਕੱਪ ਖੇਡੇ ਕਬੱਡੀ ਸਟਾਰ ਤੀਰਥ ਗਾਖਲ, ਅੰਕਿਤ ਦਿੱਲੀ, ਜੋਗੀ ਘੱਗੇਵਾਲਾ, ਭੂਰਾ ਘੜੂੰਆ, ਜੱਸਾ ਸਿੱਧਵਾਂ, ਸੇਠੀ ਹਰਖੋਵਾਲ, ਢੋਲਾ ਸਿਆਟਲ ਆਦਿ ਹੋਰ ਨਾਮੀ ਖਿਡਾਰੀਆਂ ਨੇ ਆਪਣੀ ਵਧੀਆ ਖੇਡ ਸਦਕਾ ਦਰਸ਼ਕਾਂ ਦੇ ਮਨ ਮੋਹੇ। ਅੰਡਰ 21 ਸਾਲ ਵਰਗ ਵਿੱਚ ਵੇਅ-ਏਰੀਆ ਕੈਲੇਫੋਰਨੀਆ ਨੇ ਗਦਰੀ ਬਾਬਾ ਸਟਾਕਟਨ ਨੂੰ 25-30 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ ਜਦਕਿ ਵਾਲੀਬਾਲ ਵਿੱਚ ਕਨੇਡਾ ਨੇ ਸਿਆਟਲ ਨੂੰ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ। ਫੁੱਟਬਾਲ ਦੇ ਵਿੱਚ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਦੀਆਂ ਟੀਮਾਂ ਦਾ ਜੇਤੂ ਦਬਦਬਾ ਰਿਹਾ। ਜਦਕਿ ਪਹਿਲਵਾਨਾਂ ਦੀਆਂ ਕੁਸ਼ਤੀਆ ਵਿੱਚ ਸਿਆਟਲ ਅਤੇ ਕੈਲੇਫੋਰਨੀਆ ਦੇ ਪਹਿਲਵਾਨ ਚੈਪੀਅਨ ਬਣੇ। ਇਨ•ਾਂ ਮੈਚਾਂ ਦੌਰਾਨ ਪ੍ਰੋ: ਮੱਖਣ ਸਿੰਘ ਹਕੀਮਪੁਰ ਅਤੇ ਆਪਣਾ ਪੰਜਾਬ ਹੋਵੇ ਗੀਤ ਵਾਲੇ ਗੀਤਕਾਰ ਮੱਖਣ ਬਰਾੜ ਨੇ ਆਪਣੇ ਨਿਵੇਕਲੇ ਅੰਦਾਜ਼ ਦੀ ਕੁਮੈਂਟਰੀ ਨਾਲ ਖੇਡ ਪ੍ਰੇਮੀਆਂ ਦੇ ਜਿਥੇ ਮਨ ਮੋਹੇ ਉਥੇ ਖੇਡਾਂ ਦੇ ਮਾਹੌਲ ਨੂੰ ਵੀ ਉਹ ਸੁਹਾਵਨਾ ਕੀਤਾ। ਕਬੱਡੀ ਮੈਚਾਂ ਦੇ ਮਨਮੋਹਨ ਜੋਧਾਂ ਅਤੇ ਕਰਨੈਲ ਕੈਲ ਨੇ ਕਨਵੀਨਰ ਵਜੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਜਦਕਿ ਫੁੱਟਬਾਲ ਮੈਚਾਂ ਦੇ ਜਗਦੇਵ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਨੇ ਨੇਪਰੇ ਚਾੜਿਆ। ਵਾਲੀਬਾਲ ਦੇ ਮੈਚਾਂ ਦੌਰਾਨ ਰਾਜ ਪੱਡਾ ਅਤੇ ਉਂਕਾਰ ਭੰਡਾਰ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਜਦਕਿ ਕੁਸ਼ਤੀਆਂ ਦੇ ਵਿੱਚ ਬਰਜਿੰਦਰ ਲਤਾਲਾ ਅਤੇ ਕੁਲਵੰਤ ਸ਼ਾਹ ਨੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ। ਮੇਲੇ ਦੇ ਸ਼ੁਰੂਆਤ ਸਮੇਂ ਸਿਆਟਲ ਮੇਲੇ ਦੇ ਮੁੱਖ ਪ੍ਰਬੰਧਕ ਕਰਨਵੀਰ ਸਿੰਘ ਸਿੱਧੂ ਜਿਨਾਂ ਦੇ ਪਿਤਾ ਐਡਵੋਕੇਟ ਹਰਦਮ ਸਿੰਘ ਸਿੱਧੂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨਾਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਜਲੀ ਭੇਂਟ ਕੀਤੀ ਗਈ ਅਤੇ ਫਿਰ ਪ੍ਰਬੰਧਕਾਂ ਵਲੋਂ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਖੇਡਾਂ ਦੇ ਫਾਈਨਲ ਸਮਾਰੋਹ ਤੇ ਕਨੇਡਾ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਅਤੇ ਉਘੇ ਸਾਹਿਤਕਾਰ ਪੱਤਰਕਾਰ ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਖੇਡਾਂ ਦੇ ਫਾਈਨਲ ਮੌਕੇ ਸਿਆਟਲ ਦੇ ਵਿੱਚ ਸਮਾਜ ਸੇਵਾ ਦੇ ਪੁੰਜ ਵਜੋਂ ਜਾਣੇ ਜਾਂਦੇ ਡਾ. ਹਰਚੰਦ ਸਿੰਘ ਸੁਧਾਰ ਦਾ ਟੂਰਨਾਮੈਂਟ ਦੀ ਕਮੇਟੀ ਵਲੋਂ ਪੰਜਾਬੀਆਂ ਦੇ ਮਾਣ ਐਵਾਰਡ ਵਜੋਂ ਸਨਮਾਨਿਤ ਕੀਤਾ ਗਿਆ। ਜਦਕਿ ਟੂਰਨਾਮੈਂਟ ਦੇ ਡਾਇਮੰਡ ਸਪੋਂਸਰ ਜਸਮੇਲ ਸੰਘਾ, ਡੇਵਿਡ ਮਲਿਕ, ਅਮਰੀਕ ਘੱਗ, ਰਿੱਕੀ ਕਲੇਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਸਿਆਟਲ ਦੇ ਮੇਅਰ ਸ੍ਰੀਮਤੀ ਸੂਜਟ ਕੁੱਕ ਨੇ ਸਿਆਟਲ ਖੇਡ ਮੇਲੇ ਦੇ ਬਾਗੋ ਬਾਗ ਹੁੰਦਿਆਂ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਜਿਨਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਖੇਡਾਂ ਦਾ ਮਹਾਂਕੁੰਭ ਕਰਵਾਇਆ। ਸੂਜਟ ਕੁੱਕ ਨੇ ਇਸ ਮੌਕੇ ਤੇ ਸਰਕਾਰ ਦੀ ਤਰਫੋਂ ਸਿਆਟਲ ਸਪੋਰਟਸ ਐਂਡ ਕਲਚਰਲ ਕਲੱਬ ਨੂੰ ਵਧਾਈ ਵਜੋਂ ਮਾਣ ਪੱਤਰ ਵੀ ਦਿੱਤਾ। ਖੇਡਾਂ ਦੇ ਫਾਈਨਲ ਸਮਾਰੋਹ ਉਘੇ ਲੋਕ ਗਾਇਕ ਗਿੱਲ ਹਰਦੀਪ, ਨਰਿੰਦਰ ਮਾਵੀ, ਜਸਵੰਤ ਸੰਦੀਲਾ, ਸਿਮਰਨ ਢੋਟ, ਰਾਜ ਬਰਾੜ, ਪ੍ਰੀਤ ਬਰਾੜ, ਆਦਿ ਹੋਰ ਕਲਕਾਰਾਂ ਨੇ ਆਪਣੇ ਚੋਣਵੇਂ ਗੀਤਾਂ ਨਾਲ ਦਰਸ਼ਕਾਂ ਦਾ ਲੰਬਾ ਸਮਾਂ ਮਨੋਰੰਜਨ ਕੀਤਾ। ਜਦਕਿ ਸਿਆਟਲ ਦੀ ਬੀਬੀ ਸ਼ੁੱਭ ਗਿੱਲ ਨੇ ਬੱਚਿਆਂ ਦੇ ਆਧਾਰਿਤ ਤਿਆਰ ਕੀਤਾ ਪੰਜਾਬੀ ਸੱਭਿਆਚਾਰ ਤੇ ਰੰਗਾਰੰਗ ਪ੍ਰੋਗਰਾਮ ਦਰਸ਼ਕਾਂ ਦਾ ਮਨ ਮੋਹ ਕੇ ਲੈ ਗਿਆ। ਇਸ ਮੌਕੇ ਸਿਆਟਲ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕਾਲਾ ਟਰੇਸੀ, ਮਨਜੀਤ ਸਿੰਘ ਚਾਹਲ, ਮਨਮੋਹਨ ਸਿੰਘ ਜੋਧਾਂ, ਕਰਨੈਲ ਸਿੰਘ ਕੈਲ, ਕੁਲਵੰਤ ਮਿਨਹਾਸ, ਬਲਜੀਤ ਸਿੰਘ ਚੀਨਾ, ਜਸਵਿੰਦਰ ਸਿੰਘ ਸੋਹਲ, ਸੰਦੀਪ ਸਿੰਘ ਖਹਿਰਾ, ਅਮਰੀਕ ਸਿੰਘ ਘੱਗ, ਕਰਨਵੀਰ ਸਿੰਘ ਸਿੱਧੂ, ਸਨਮੋਹਨ ਸੋਢੀ, ਸਜਵੰਤ ਧਾਲੀਵਾਲ, ਜਗਦੇਵ ਸੰਧੂ, ਚਰਨ ਸਿੰਘ ਗਿੱਲ, ਪ੍ਰੀਤਮ ਗਰੇਵਾਲ, ਦੇਵ ਸਿੱਧੂ, ਬਰਜਿੰਦਰ ਸਿੰਘ ਲਤਾਲਾ, ਸੁਰਿੰਦਰ ਸ਼ਿੰਦਾ, ਅੰਤਰਰਾਸ਼ਟਰੀ ਬਾਕਸਰ ਗੁਰਮੀਤ ਸਿੰਘ ਮੇਜਰ, ਕੁਲਵੰਤ ਸ਼ਾਹ, ਬਲਜੀਤ ਸਿੰਘ ਸਹਿੰਬੀ, ਹਰਦੇਵ ਸਿੰਘ ਸਿੱਧੂ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਸਮੂਹ ਮੈਂਬਰ ਆਦਿ ਹੋਰ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਇਸ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਤਨ-ਮਨ-ਧਨ ਸਹਾਇਤਾ ਕੀਤੀ, ਜਦਕਿ ਅੰਤ ਵਿੱਚ ਪ੍ਰਬੰਧਕ ਮਨਮੋਹਨ ਜੋਧਾਂ, ਮਨਜੀਤ ਚਾਹਲ ਆਦਿ ਹੋਰਨਾਂ ਕਮੇਟੀ ਮੈਂਬਰਾਂ ਨੇ ਮੇਲੇ ਵਿੱਚ ਆਏ ਖਿਡਾਰੀਆਂ, ਦਰਸ਼ਕਾਂ ਅਤੇ ਮੀਡੀਏ ਵਲੋਂ ਦਿੱਤੇ ਗਏ ਸਹਿਯੋਗ ਦਾ ਸਵਾਗਤ ਕਰਦਿਆਂ ਅਗਲੇ ਵਰੇ• ਫਿਰ ਮਿਲਣ ਦੇ ਵਾਅਦੇ ਨਾਲ ਕੋਟਿ ਕੋਟਿਨ ਧੰਨਵਾਦ ਕੀਤਾ।