ਲਡਨ (ਨਰਪਾਲ ਸਿੰਘ ਸ਼ੇਰਗਿੱਲ)-ਇਥੇ 8, ਸਾਊਥ ਆਡਲੀ ਸਟਰੀਟ ਸਥਿਤ ਨਹਿਰੂ ਕੇਂਦਰ ਵਿਖੇ 20 ਤੋਂ 30 ਜੁਲਾਈ ਤੱਕ ਭਾਰਤ ਦੀ ਪ੍ਰਸਿੱਧ ਚਿੱਤਰਕਾਰਾ ਕਿਰਨ ਸੋਨੀ ਦੇ ਚਿੱਤਰਾਂ ਦੀ ਨੁਮਾਇਸ਼ ਲੱਗ ਰਹੀ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਬਰਤਾਨੀਆ ਦੇ ਹਾਊਸ ਆਫ ਲਾਰਡਜ਼ ਦੇ ਸਾਬਕਾ ਡਿਪਟੀ ਸਪੀਕਰ ਅਤੇ ਇਥੇ ਵਸਦੇ ਸਭ ਤੋਂ ਵੱਡੇ ਪੰਜਾਬੀ ਉਦਯੋਗਪਤੀ ਲਾਰਡ ਸਵਰਾਜ ਪਾਲ ਵੱਲੋਂ ਕੀਤਾ ਗਿਆ। ਪਟਿਆਲਾ ਦੇ ਇਕ ਗੁਪਤਾ ਪਰਿਵਾਰ ਦੀ ਨੂੰਹ, ਸ੍ਰੀਮਤੀ ਕਿਰਨ ਸੋਨੀ ਗੁਪਤਾ, ਇਕ ਪ੍ਰਸਿੱਧ ਕਲਾਕਾਰ ਦੇ ਨਾਲ-ਨਾਲ ਭਾਰਤੀ ਪ੍ਰਸ਼ਾਸਨ ਸੇਵਾਵਾਂ ਨਾਲ ਸੰਬੰਧਿਤ ਹੋਣ ਨਾਤੇ ਰਾਜਸਥਾਨ ਵਿਚ ਇਸ ਵੇਲੇ ਜੈਪੁਰ ਦੀ ਡਵੀਜ਼ਨਲ ਕਮਿਸ਼ਨਰ ਅਤੇ ਉਥੋਂ ਦੀ ਸੰਸਕ੍ਰਿਤ ਯੂਨੀਵਰਸਿਟੀ ਦੀ ਉਪ ਕੁਲਪਤੀ ਦੀਆਂ ਜ਼ਿੰਮੇਵਾਰ ਉਚ ਪਦਵੀਆਂ ’ਤੇ ਸੇਵਾ ਨਿਭਾਅ ਰਹੀ ਹੈ। ¦ਡਨ ਦੀ ਇਹ ਨੁਮਾਇਸ਼ ਚਿੱਤਰਕਾਰਾ ਕਿਰਨ ਸੋਨੀ ਦੀ ਪਹਿਲੀ ਪ੍ਰਦਰਸ਼ਨੀ ਨਹੀਂ ਹੈ। ਇਸ ਤੋਂ ਪਹਿਲਾਂ ਇਸ ਚਿੱਤਰਕਾਰਾ ਦੀਆਂ ਦੁਰਲੱਭ ਕਲਾਕ੍ਰਿਤਾਂ ਦੀਆਂ ਪ੍ਰਦਰਸ਼ਨੀਆਂ ਅਮਰੀਕਾ ਵਿਚ ਕੈਲੀਫੋਰਨੀਆ, ਨਿਊਯਾਰਕ ਅਤੇ ਸ਼ਿਕਾਗੋ, ਕੈਨੇਡਾ ਵਿਚ ਓਟਾਵਾ ਅਤੇ ਟੋਰਾਂਟੋ, ਬਰਤਾਨੀਆ ਵਿਚ ¦ਦਨ ਤੇ ਕੈਂਬਰਿਜ ਦੇ ਨਾਲ-ਨਾਲ ਈਰਾਨ ਅਤੇ ਸ੍ਰੀ¦ਕਾ ਆਦਿ ਦੇਸ਼ਾਂ ਅਤੇ ਸ਼ਹਿਰਾਂ ਵਿਚ ਲੱਗ ਚੁੱਕੀਆਂ ਹਨ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਦੀ ‘ਮੇਸਨ ਫੈਲੋ’, ਸ੍ਰੀਮਤੀ ਕਿਰਨ ਸੋਨੀ ਦੀ ਇਸ ¦ਦਨ ਪ੍ਰਦਰਸ਼ਨੀ ਵਿਚ ਰਾਜਸਥਾਨੀ ਚਿੱਤਰਕਲਾ ਅਤੇ ਚਿੱਤਰਕਲਾ ਰਾਹੀਂ ਰਾਜਸਥਾਨੀ ਲੋਕਾਂ ਦੇ ਬਹੁਪੱਖੀ ਜੀਵਨ ਅਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਵਾਇਤਾਂ ਨੂੰ ਉਸ ਵੱਲੋਂ ਬੇਬਾਕੀ ਨਾਲ ਉਜਾਗਰ ਕੀਤਾ ਦੱਸਿਆ ਜਾਂਦਾ ਹੈ।