ਐਡਮਿੰਟਨ-ਪੰਜਾਬ ਸਰਕਾਰ ਦੇ ਚੀਫ ਪਾਰਲੀਮੈਂਟਰੀ ਸੈਕਟਰੀ ਖੇਤੀਬਾੜੀ ਵਿਭਾਗ ਸ. ਸੋਹਣ ਸਿੰਘ ਠੰਡਲ ਦਾ ਅਲਬਰਟਾ ਦੀ ਰਾਜਧਾਨੀ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ. ਠੰਡਲ ਐਡਮਿੰਟਨ ਵਿਚ ਪੰਜਾਬੀ ਐਮ. ਐਲ. ਏ. ਪੀਟਰ ਸੰਧੂ ਦੇ ਦਫ਼ਤਰ ਵਿਚ ਪੁੱਜੇ, ਜਿਥੇ ਉਨ੍ਹਾਂ ਨੂੰ ਪੀਟਰ ਸੰਧੂ ਨੇ ਅਲਬਰਟਾ ਸਰਕਾਰ ਵੱਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ. ਠੰਡਲ ਨੂੰ ਜੀ ਆਇਆਂ ਆਖਣ ਲਈ ਪੀਟਰ ਸੰਧੂ ਦੇ ਦਫ਼ਤਰ ਵਿਚ ਸਨੀ ਬੜੈਚ, ਮਨਮੋਹਨ ਧਾਲੀਵਾਲ, ਨਿਰਭੈ ਗਰੇਵਾਲ, ਜਰਨੈਲ ਸਿੰਘ ਧਾਮੀ, ਬੂਟਾ ਗਿੱਲ, ਨਿਰਮਲ ਗਰੇਵਾਲ, ਅਵਤਾਰ ਮੋਹੀ, ਜਸਮੇਲ ਗਰੇਵਾਲ, ਗੁਰਨਾਮ ਸਿੰਘ ਡੌਡ ਤੇ ਸ਼ਹਿਰ ਦੀਆਂ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਉਪਰੰਤ ਸ. ਠੰਡਲ , ਪੀਟਰ ਸੰਧੂ ਦੇ ਹਲਕੇ ਵਿਚ ਉਨ੍ਹਾਂ ਵੱਲੋਂ ਕਰਵਾਏ ਇਕ ਸੱਭਿਆਚਾਰਕ ਮੇਲੇ ਵਿਚ ਵੀ ਸ਼ਾਮਿਲ ਹੋਏ ਜਿਥੇ ਉਨ੍ਹਾਂ ਨੇ ਮੇਲੇ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕੀਤਾ।