ਅਹਿਮਦਾਬਾਦ-ਸੋਹਰਾਬੂਦੀਨ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਨੇ ਅੱਜ ਸੀ.ਬੀ.ਆਈ ਅੱਗੇ ਆਤਮਸਮਰਪਣ ਕਰ ਦਿੱਤਾ ਜਿਸ ਉਪਰੰਤ ਉਸ ਨੂੰ ਗ੍ਰਿਫ਼ਤਾਰ ਕਰਕੇ ਵਿਸ਼ੇਸ਼ ਸੀ.ਬੀ.ਆਈ ਜੱਜ ਏ. ਵਾਈ. ਦਵੇ ਦੀ ਅਦਾਲਤ ਵਿਚ ਪੇਸ਼ ਕੀਤਾ ਜਿਨ੍ਹਾਂ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅਦਾਲਤ ਵਿਚ ਪੇਸ਼ੀ ਮੌਕੇ ਹੈਰਾਨੀਜਨਕ ਗੱਲ ਇਹ ਰਹੀ ਕਿ ਸੀ.ਬੀ.ਆਈ ਨੇ ਸ਼ਾਹ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈਣ ਦੀ ਮੰਗ ਨਹੀਂ ਕੀਤੀ ਜਿਸ ਕਾਰਨ ਅਦਾਲਤ ਨੇ ਉਸ ਨੂੰ 7 ਅਗਸਤ ਤੱਕ ਨਿਆਇਕ ਹਿਰਾਸਤ ਵਿਚ ਸਾਬਰਮਤੀ ਕੇਂਦਰੀ ਜੇਲ੍ਹ ਭੇਜਣ ਦਾ ਆਦੇਸ਼ ਦਿੱਤਾ ਜਿਥੇ ਉਸ ਨੂੰ ਇਕ ਬੱਤੀ ਤੇ ਪੱਖੇ ਦੀ ਸਹੂਲਤ ਦਿੱਤੀ ਗਈ ਹੈ। ਇਥੇ ਉਸ ਨੂੰ ਸੁਣਵਾਈ ਅਧੀਨ ਕੈਦੀਆਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਇਸ ਤੋਂ ਪਹਿਲਾਂ ਸ਼ਾਹ ਨਾਟਕੀ ਢੰਗ ਨਾਲ ਭਾਜਪਾ ਦੇ ਮੁੱਖ ਦਫਤਰ ਵਿਖੇ ਪੁੱਜਾ ਜਿਥੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਝੂਠੇ ਮਾਮਲੇ ਵਿਚ ਫਸਾਇਆ ਗਿਆ ਹੈ। ਉਸ ਨੇ ਕਿਹਾ ਕਿ ਮੇਰੇ ਖਿਲਾਫ ਦੋਸ਼ ਪੱਤਰ ਸੀ. ਬੀ. ਆਈ. ਨੇ ਨਹੀਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਤਿਆਰ ਕੀਤਾ ਹੈ। ਕਤਲ ਤੇ ਅਗਵਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਾਹ ਜੋ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਹਨ, ਨੇ ਕਿਹਾ ਕਿ ਉਹ ਕੋਈ ਭਗੌੜਾ ਨਹੀਂ ਹੈ ਤੇ ਸਮੇਂ ਦੀ ਘਾਟ ਕਾਰਨ ਉਹ ਸੀ. ਬੀ. ਆਈ. ਦੇ ਸੰਮਨਾਂ ’ਤੇ ਹਾਜ਼ਰ ਨਹੀਂ ਹੋ ਸਕਿਆ। ਉਸ ਨੇ ਕਿਹਾ ਕਿ 22 ਜੁਲਾਈ ਨੂੰ ਮੈਨੂੰ 11 ਵਜੇ ਕਿਹਾ ਗਿਆ ਕਿ 1 ਵਜੇ ਹਾਜ਼ਰ ਹੋਇਆ ਜਾਵੇ।ਗੁਜਰਾਤ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਅਮਿਤ ਸ਼ਾਹ ਦੀ ਸੋਹਰਾਬੂਦੀਨ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਨੇ ਕਿਹਾ ਹੈ ਕਿ ਹੁਣ ਰਾਜ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਅਣਸੁਖਾਂਵੇਂ ਸਵਾਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸੁਪਰੀਮਕੋਰਟ ਦੀ ਨਿਗਰਾਨੀ ਹੇਠ ਹੋ ਰਹੀ ਮੁਕਾਬਲੇ ਦੀ ਜਾਂਚ ਵਿਚ ਵਾਪਰੇ ਘਟਨਾ ਕ੍ਰਮ ਕਾਰਨ ਭਾਜਪਾ ਘਬਰਾ ਗਈ ਹੈ। ਇਸ ਲਈ ਜਾਂਚ ਵਿਚ ਰੁਕਾਵਟ ਪਾਉਣ ਲਈ ਦਬਾਅ ਵਾਲੇ ਦਾਅਪੇਚ ਅਪਣਾ ਰਹੀ ਹੈ। ਕਾਂਗਰਸ ਦੇ ਬੁਲਾਰੇ ਸ਼ਕੀਲ ਅਹਿਮਦ ਨੇ ਇਥੇ ਕਿਹਾ ਕਿ ਸ਼ਾਹ ਕੇਵਲ ਗ੍ਰਹਿ ਰਾਜ ਮੰਤਰੀ ਸੀ ਤੇ ਉਹ ਆਈ.ਪੀ.ਐਸ ਅਫਸਰਾਂ ਦੇ ਤਬਾਦਲੇ ਕਰ ਸਕਦਾ ਸੀ ਜਦ ਕਿ ਰਾਜ ਵਿਚ ਬਹੁਤ ਸਾਰੇ ਆਈ.ਪੀ.ਐਸ ਅਫਸਰਾਂ ਦੇ ਤਬਾਦਲੇ ਨਰਿੰਦਰ ਮੋਦੀ ਨੇ ਕੀਤੇ ਹਨ। ਅਹਿਮਦ ਨੇ ਕਿਹਾ ਕਿ ਸਾਡਾ ਇਹ ਮੰਨਣਾ ਹੈ ਕਿ ਇਸ ਸਬੰਧ ਵਿਚ ਬਹੁਤ ਸਾਰੇ ਸਵਾਲ ਮੋਦੀ ਕੋਲੋਂ ਪੁੱਛੇ ਜਾਣਗੇ ਜਿਨ੍ਹਾਂ ਦਾ ਜਵਾਬ ਉਨ੍ਹਾਂ ਨੂੰ ਦੇਣਾ ਪਵੇਗਾ। ਕਾਂਗਰਸ ਦੇ ਇਕ ਹੋਰ ਬੁਲਾਰੇ ਅਭੀਸ਼ੇਕ ਮਨੂ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ‘‘ ਕੀ ਤੁਸੀਂ ਸੋਚਦੇ ਹੋ ਕਿ ਸੀ.ਬੀ.ਆਈ ਮੂਰਖਾਂ ਨਾਲ ਭਰੀ ਪਈ ਹੈ ਜੋ ਝੂਠੇ ਤੇ ਬੇਬੁਨਿਆਦ ਦੋਸ਼ ਲਾ ਕੇ ਆਪਣੇ ਸਮੁੱਚੇ ਕੈਰੀਅਰ ਨੂੰ ਦਾਅ ’ਤੇ ਲਾ ਲਵੇਗੀ ਜਿਨ੍ਹਾਂ ਦੋਸ਼ਾਂ ਦੀ ਜਾਂਚ- ਪੜਤਾਲ ਸੁਪਰੀਮ ਕੋਰਟ ਨੇ ਕਰਨੀ ਹੈ।’’ਕੇਵਲ 2 ਘੰਟੇ ਦੇ ਵਕਫ਼ੇ ਵਿਚ ਕਾਨੂੰਨੀ ਸਲਾਹ ਮਸ਼ਵਰੇ ਉਪਰੰਤ ਤਿਆਰੀ ਨਾਲ ਹਾਜ਼ਰ ਹੋਣਾ ਸੰਭਵ ਹੀ ਨਹੀਂ ਸੀ। ਇਸੇ ਤਰ੍ਹਾਂ ਹੀ 23 ਜੁਲਾਈ ਨੂੰ ਪੇਸ਼ ਹੋਣ ਲਈ 2 ਘੰਟਿਆਂ ਦਾ ਸਮਾਂ ਦਿੱਤਾ ਗਿਆ ਤੇ ਇਸ ਦਿਨ ਸ਼ਾਮ 5 ਵਜੇ ਮੇਰੇ ਵਿਰੁੱਧ ਦੋਸ਼-ਪੱਤਰ ਦਾਇਰ ਕਰ ਦਿੱਤਾ ਗਿਆ। 46 ਸਾਲਾ ਸ਼ਾਹ ਜਿਸ ਨੇ ਦੋਸ਼-ਪੱਤਰ ਦਾਇਰ ਹੋਣ ਤੋਂ ਬਾਅਦ ਬੀਤੇ ਕਲ੍ਹ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੇ ਕਿਹਾ ਕਿ ਉਹ ਸੀ. ਬੀ. ਆਈ. ਦਫ਼ਤਰ ਪੇਸ਼ ਹੋਣ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਉਸ ਨੂੰ ਅਦਾਲਤ ਉਪਰ ਪੂਰਾ ਭਰੋਸਾ ਹੈ ਤੇ ਯਕੀਨ ਹੈ ਕਿ ਉਸ ਵਿਰੁੱਧ ਲਾਏ ਦੋਸ਼ ਝੂਠੇ ਸਾਬਤ ਹੋਣਗੇ। ਸੀ. ਬੀ. ਆਈ. ਦੇ ਸੰਮਨਾਂ ਤੋਂ ਬਾਅਦ ਲਾਪਤਾ ਹੋਏ ਸ਼ਾਹ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪਿਛਲੇ ਦਿਨਾਂ ਦੌਰਾਨ ਉਹ ਕਿਥੇ ਰਹੇ ਤਾਂ ਉਸ ਨੇ ਹਲਕੇ ਫੁਲਕੇ ਅੰਦਾਜ਼ ਵਿਚ ਕਿਹਾ ਕਿ ਮੈਂ ਤੁਹਾਡੇ ਵਰਗੇ ਕਿਸੇ ਮਿੱਤਰ ਦੀ ਰਿਹਾਇਸ਼ ’ਤੇ ਸੀ। ਸ਼ਾਹ ਨੇ ਦੋਸ਼ ਲਾਇਆ ਕਿ ਸੋਹਰਾਬੂਦੀਨ ਦੀ ਰਿਹਾਇਸ਼ ਤੋਂ 40 ਏ. ਕੇ 47 ਰਾਈਫ਼ਲਾਂ, 100 ਦੇ ਲਗਭਗ ਗਰਨੇਡ ਤੇ ਇਕ ਲੱਖ ਰੁਪਏ ਦੇ ਮੁੱਲ ਦਾ ਗੋਲੀ ਸਿੱਕਾ ਬਰਾਮਦ ਹੋਇਆ ਸੀ। ਉਸ ਨੇ ਸਵਾਲ ਕੀਤਾ ਕੀ ਅਜਿਹੇ ਵਿਅਕਤੀ ਨੂੰ ਕੋਈ ਨਿਰਦੋਸ਼ ਕਹਿ ਸਕਦਾ ਹੈ? ਇਥੇ ਵਰਨਣਯੋਗ ਹੈ ਕਿ ਸੀ. ਬੀ. ਆਈ. ਵੱਲੋਂ ਦਾਇਰ ਦੋਸ਼-ਪੱਤਰ ਵਿਚ ਸ਼ਾਹ ਵਿਰੁੱਧ 2005 ਵਿਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸੋਹਰਾਬੂਦੀਨ ਤੇ ਉਸ ਦੀ ਪਤਨੀ ਕੌਸਰ ਬੀ ਦੇ ਮਾਮਲੇ ਵਿਚ ਕਤਲ, ਅਗਵਾ ਤੇ ਸਬੂਤ ਨਸ਼ਟ ਕਰਨ ਦੇ ਦੋਸ਼ ਲਾਏ ਗਏ ਹਨ।