ਜਗਰਾਉਂ, 278ਜੁਲਾਈ (ਸੁਖਦੇਵ ਗਰਗ) : ਪਤੀ ਤੋਂ ਦੁਖੀ ਮਹਿਲਾ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਐਂਟੀਕਰਪਸ਼ਨ ਕ੍ਰਾਈਮ ਪ੍ਰਵੈਨਸ਼ਨ ਅਤੇ ਕਮਿਉਨਿਟੀ ੳਰੀਐਟਿਡ ਪੋਲਿਸਿੰਗ ਸੁਸਾਇਟੀ (ਰਜਿ:) ਨੂੰ ਦਿੱਤੀ ਦਰਖਾਸਤ ਤੇ ਸੰਸਥਾ ਵੱਲੋਂ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਅੱਜ ਸੰਸਥਾ ਦਾ ਵਫ਼ਦ ਕੌਮੀ ਪ੍ਰਧਾਨ ਵਰਿੰਦਰ ਸਿੰਘ ਸੰਤ ਅਤੇ ਪੰਜਾਬ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਹੇਠ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਐਸ.ਪੀ. (ਐਚ) ਗੁਰਪ੍ਰੀਤ ਸਿੰਘ ਤੂਰ ਨੂੰ ਮਿਲਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਕੌਮੀ ਪ੍ਰਧਾਨ ਵਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਰਾਜੇਸ਼ ਜੈਨ ਨੇ ਦੱਸਿਆ ਕਿ ਨੀਨਾ ਰਾਣੀ ਪਤਨੀ ਸਤਨਾਮ ਸਿੰਘ ਵਾਸੀ ਮੁੱਲਾਪੁਰ ਨੇ ਸੰਸਥਾ ਨੂੰ ਦਰਖਾਸਤ ਦਿੱਤੀ ਹੈ ਕਿ ਉਸ ਦਾ ਪਤੀ ਰਾਤ ਨੂੰ ਸ਼ਰਾਬ ਪੀ ਕੇ ਗਾਲੀ ਗਲੋਚ ਕਰਦਾ ਹੈ ਅਤੇ ਕੁੱਟ ਮਾਰ ਕਰਕੇ ਰਾਤ ਨੂੰ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ। ਉਨਾਂ ਦੱਸਿਆ ਕਿ ਨੀਨਾ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ, ਜੂਆ ਖੇਡਦਾ ਹੈ, ਬੱਚਿਆਂ ਦੀ ਪੜ•ਾਈ ਲਈ ਅਤੇ ਘਰ ਦਾ ਖਰਚਾ ਨਹੀਂ ਦਿੰਦਾ ਜਦਕਿ ਨੀਨਾ ਰਾਣੀ ਕਪੜੇ ਸਲਾਈ ਕਰਕੇ ਘਰ ਦਾ ਖਰਚਾ ਚਲਾਉਂਦੀ ਹੈ। ਉਨਾਂ ਦੱਸਿਆ ਕਿ ਇਨਾਂ ਦੇ ਦੋ ਬੱਚੇ 14 ਸਾਲ ਦਾ ਬੇਟਾ ਅਤੇ 8 ਸਾਲ ਦੀ ਬੇਟੀ ਹੈ। ਸੰਸਥਾ ਦੇ ਦੋਵੇਂ ਆਗੂਆਂ ਨੇ ਦੱਸਿਆ ਕਿ ਅਸੀਂ ਅੱਜ ਸੰਸਥਾ ਦਾ ਵਫ਼ਦ ਲੈ ਕੇ ਪੁਲਿਸ ਜ਼ਿਲਾ ਲੁਧਿਆਣਾ ਦੇ ਐਸ. ਐਸ. ਪੀ. ਸਾਹਿਬ ਨੂੰ ਮਿਲਣ ਲਈ ਆਏ ਸੀ ਪਰ ਉਨਾਂ ਦੀ ਗੈਰ ਹਾਜ਼ਰੀ ਕਾਰਨ ਅਸੀ ਐਸ. ਪੀ. (ਐਚ) ਨੂੰ ਮਿਲ ਕੇ ਪੀੜਤ ਮਹਿਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਹੈ। ਇਸ ਸਮੇਂ ਪੀੜਤ ਮਹਿਲਾ ਨੀਨਾ ਰਾਣੀ ਦੇ ਨਾਲ ਉਸ ਦੀ ਮਾਤਾ ਕੁਸ਼ੱਲਿਆ ਰਾਣੀ ਵੀ ਹਾਜ਼ਰ ਸੀ ਜਿਸ ਨੇ ਆਪਣੀ ਲੜਕੀ ’ਤੇ ਹੁੰਦੇ ਅੱਤਿਆਚਾਰ ਦੀ ਗਵਾਹੀ ਭਰੀ। ਸੰਸਥਾ ਦੇ ਵਫ਼ਦ ਨੂੰ ਐਸ ਪੀ (ਐਚ) ਗੁਰਪ੍ਰੀਤ ਸਿੰਘ ਤੂਰ ਨੇ ਭਰੋਸਾ ਦਿੱਤਾ ਕਿ ਮਹਿਲਾ ਨੂੰ ਪੂਰਾ ਇਨਸਾਫ ਮਿਲੇਗਾ ਅਤੇ ਕਸੂਰਵਾਰ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਇਸ ਸਮੇਂ ਸੰਸਥਾ ਦੇ ਲੇਡੀਜ਼ ਵਿੰਗ ਦੇ ਪ੍ਰਧਾਨ ਤੇਜਿੰਦਰ ਕੌਰ, ਜਨਰਲ ਸਕੱਤਰ ਜਸਵਿੰਦਰ ਕੌਰ, ਬਲਾਕ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਪਰਮਿੰਦਰ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਤੁਲ ਮਲਹੋਤਰਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।