Punjab News

July 27, 2010

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ

ਸ਼੍ਰੀ ਮੁਕਤਸਰ ਸਾਹਿਬ, 27 ਜੁਲਾਈ (ਸੁਨੀਲ ਬਾਂਸਲ) : ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਡੈਮੋਕਰੇਟਿਕ ਇੰਪਲਾਈਜ਼ ਫਰੰਟ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਕਥਿਤ ਗ਼ੈਰ-ਜਿੰਮੇਵਾਰਾਨਾ ਵਤੀਰੇ ਅਤੇ ਡੀ.ਜੀ.ਐਸ.ਈ.ਵੱਲੋਂ ਲਏ ਫ਼ੈਸਲਿਆਂ ਦੇ ਵਿਰੋਧ ਵਿੱਚ ਜ਼ਿਲਾ ਸਿੱਖਿਆ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਪ੍ਰਾਇਮਰੀ ਸਕੂਲਾਂ ਨੂੰ ਕੱਲਬ ਕਰਨ ਦੇ ਫ਼ੈਸਲੇ ਨੂੰ ਅਧਿਆਪਕ ਵਿਰੋਧੀ ਆਖਿਆ ਜਿਸ ਨਾਲ ਤਰੱਕੀਆਂ ਦਾ ਰਾਹ ਬੰਦ ਹੋ ਜਾਵੇਗਾ। ਉਨਾਂ ਕਿਹਾ ਕਿ ਭਾਵੇਂ ਡੀ.ਜੀ.ਐਸ.ਈ.ਵੱਲੋਂ ਹੱਕ ਵਿੱਚ ਦਲੀਲਾਂ ਦਿੱਤੀਆਂ ਹਨ ਪਰ ਭਵਿੱਖ ਵਿੱਚ ਇਸ ਦੇ ਸਿੱਟੇ ਮਾਰੂ ਹੀ ਨਿਕਲਣਗੇ। ਬੁਲਾਰਿਆਂ ਨੇ ਬੋਰਡ ਦੇ ਚੇਅਰਮੈਨ ਦੇ ਅੱਠਵੀਂ ਤੋਂ ਬਾਰਵੀਂ ਤੱਕ ਦੀਆਂ ਜਮਾਤਾਂ ਦੇ ਦਾਖ਼ਲੇ ਤਰੀਕਾ ਨੂੰ ਗ਼ੈਰ-ਤਰਕ ਢੰਗ ਨਾਲ ਬਦਲਣ ਨੂੰ, ਸਲਾਨਾ ਦੀ ਤਿਆਰੀ ਵਿੱਚ ਵਰਤੀ ਜਾਂਦੀ ਲਾਪਰਵਾਹੀ ਦੀ ਵਿਰੋਧਤਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਅਧਿਕਾਰ ਦੇ ਸਮੇਂ ’ਚ ਵਾਧਾ ਕਰਨ ਦੀ ਥਾਂ ਅਹੁੱਦੇ ਤੋਂ ਹਟਾਉਣਾ ਬਣਦਾ ਹੈ। ਉਨਾਂ ਲੋਕ ਹਿੱਤ ਦੇ ਨਾਂ ਹੇਠ ਕੀਤੀਆਂ ਜਾਂਦੀਆਂ ਅਧਿਆਪਕਾਂ ਨਾਲ ਜ਼ਿਆਦਤੀਆਂ ਦੀ ਪੁਰਜ਼ੋਰ ਨਿੰਦਾ ਕੀਤੀ। ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਜ਼ਿਲਾ ਮੁਕਤਸਰ ਵੱਲੋਂ ਵੀ ਧਰਨੇ ਵਿੱਚ ਸਮੂਲੀਅਤ ਕੀਤੀ ਗਈ। ਫ਼ੈਡਰੇਸ਼ਨ ਆਗੂਆਂ ਨੇ ਪੇ-ਕਮਿਸ਼ਨ ਦੇ ਰਹਿੰਦੇ ਬਕਾਇਆ ਸੰਬੰਧੀ ਪੱਤਰ ਜਾਰੀ ਕਰਨ, ਠੇਕੇ ਤੇ ਭਰਤੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਖ਼ਾਲੀ ਪੋਸਟਾਂ ਨੂੰ ਭਰਨ, ਜ਼ਿਲਾ ਪ੍ਰੀਸ਼ਦ ਅਧੀਨ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਉਣ, ਨਿੱਜੀਕਰਨ ਬੰਦ ਕਰਨ ਸੰਬੰਧੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਧਰਨੇ ਉਪੰਰਤ ਸ਼ਹਿਰ ਵਿੱਚ ਰੋਸ ਰੈਲੀ ਕਰਨ ਮਗਰੋਂ ਇਥੋਂ ਦੇ ਕੋਟਕਪੂਰਾ ਚੌਂਕ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ  ਪੁਤਲਾ ਸਾੜਿਆ ਗਿਆ। ਇਸ ਧਰਨੇ ਵਿੱਚ ਸਰਪ੍ਰਸਤ ਹਿੰਮਤ ਸਿੰਘ, ਜਸਵਿੰਦਰ ਝਬੇਲਵਾਲੀ, ਕੁਲਵਿੰਦਰ ਸਿੰਘ, ਮਨੋਹਰ ਦਾਸ ਸ਼ਰਮਾ, ਜਗਸੀਰ ਗਿੱਲ, ਬਲਵਿੰਦਰ ਸਿੰਘ ਥਾਂਦੇਵਾਲਾ, ਬਲਰਾਜ ਦੋਦਾ, ਪਵਨ ਕੁਮਾਰ, ਮਿੱਠੂ ਰਾਮ, ਸਰਦੂਲ ਸਿੰਘ ਸੰਧੂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਯੂਨੀਅਨ ਆਗੂ ਸ਼ਾਮਲ ਸਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO