ਜਗਰਾਉਂ, 1 ਅਕਤੂਬਰ (ਸੁਖਦੇਵ ਗਰਗ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਨੇ ਜਗਰਾਉਂ ਦੇ ਅਗਾਂਹਵਧੂ ਸੋਚ ਦੇ ਮਾਲਕ, ਮਿਹਨਤੀ ਨੌਜਵਾਨ ਅਤੇ ਮਨੀਸ਼ ਤਿਵਾੜੀ ਚੋਣ ਸਮੇਂ ਅਹਿਮ ਰੋਲ ਨਿਭਾਉਣ ਵਾਲੇ ਮਨੀਸ਼ ਕੁਮਾਰ ਗੋਇਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਹੈ, ਤਾਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਣ। ਉਨਾਂ ਦੀ ਨਿਯੁਕਤੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਨਰਲ ਤੇ ਪੰਜਾਬ ਖਾਦੀ ਬੋਰਡ ਦੇ ਸਾਬਕਾ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫ਼ਾ, ਇੰਦਰਜੀਤ ਸਿੰਘ ਕਾਸਾਵਾਦ, ਸੈਕਟਰੀ ਪੰਜਾਬ, ਮੇਜਰ ਸਿੰਘ
ਮੁੱਲਾਂਪੁਰ ਐਨ. ਆਰ. ਆਈ. ਗੁਰਮੇਲ ਸਿੰਘ ਜ਼ਿਲਾ ਮੀਤ ਪ੍ਰਧਾਨ, ਕੁਲਦੀਪ ਸਿੰਘ ਘਾਗੂ ਯੂਥ ਆਗੂ, ਕਮਲਦੀਪ ਬਾਂਸਲ ਸੈਕਟਰੀ ਜ਼ਿਲਾ ਕਮੇਟੀ, ਗੋਪਾਲ ਸ਼ਰਮਾ, ਰਵਿੰਦਰ ਸੱਭਰਵਾਲ (ਫੀਨਾ), ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਪਵਨ ਗੋਇਲ, ਮੋਹਤਕਰ ਸੇਤੀਆ, ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਹਰੀ ਸਿੰਘ ਖਾਈ, ਗੁਰਬਿੰਦਰ ਸਿੰਘ ਅਟਵਾਲ, ਰਣਇੰਦਰ ਸਿੰਘ ਪੱਪੂ ਰਾਮੂਵਾਲੀਆ, ਰਾਕੇਸ਼ ਸ਼ਰਮਾ, ਸ਼ੀਸ਼ੂਪਾਲ ਸਿੰਘ, ਸਤਪਾਲ ਪਰਮਿੰਦਰ ਸਿੰਘ ਬਿੱਟੂ, ਜੀਵਨ ਝਾਂਜੀ, ਖਰੈਤੀ ਲਾਲ, ਪੰਕਜ ਗੋਇਲ ਆਦਿ ਕਾਂਗਰਸ ਆਗੂਆਂ ਨੇ ਮੁਨੀਸ਼ ਗੋਇਲ ਨੂੰ ਉਨਾਂ ਦੀ ਨਿਯੁਕਤੀ ਤੇ ਵਧਾਈ ਦਿੱਤੀ ਹੈ।