Punjab News

September 11, 2009

ਪੰਜਾਬਣ ਬਣ ਕੇ ਦਿਲ ਮੋਹ ਰਹੀ ਹੈ ਦੀਆ

 

ਬਗੈਰ ਸ਼ੱਕ ਬੇਹੱਦ ਖੂਬਸੂਰਤ ਦੀਆ ਮਿਰਜ਼ਾ ‘ਜੋ ਹੋ ਗਿਆ ਸੋ ਹੋ ਗਿਆ’ ਨੂੰ ਛੱਡ ਕੇ ਵਰਤਮਾਨ ਸਮੇਂ ’ਚ ਆਪਣੀ ਫ਼ਿਲਮ ‘ਕਿਸਾਨ’ ਨਾਲ ਅੱਗੇ ਵਧਣ ਲਈ ਹਰ ਪੱਖੋਂ ਪੂਰਾ ਜ਼ੋਰ ਲਾ ਰਹੀ ਹੈ। ਮਿਸ ਏਸ਼ੀਆ ਪੈਸੇਫਿਕ ਦੀਆ ਦੀ ਇਕ ਹੋਰ ਫ਼ਿਲਮ ‘ਐਸਿਡ ਫੈਕਟਰੀ’ ਵੀ ਤਿਆਰ ਹੈ, ਜਿਸ ’ਚ ਉਸ ਨੇ ਬਾਕਾਇਦਾ ਆਪ ਐਕਸ਼ਨ ਕੀਤੇ ਹਨ। ਦੀਆ ਦੀ ਮਿਹਨਤ ਦਾ ਇਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਨੇ ਐਕਸ਼ਨ ਨਿਰਦੇਸ਼ਕ ਟੀਨੂੰ ਵਰਮਾ ਤੋਂ ਪੂਰਾ ਅੱਧਾ ਮਹੀਨਾ ਟ੍ਰੇਨਿੰਗ ਲਈ। ਸਲਮਾਨ ਦੇ ਭਰਾ ਸੋਹੇਲ ਖਾਨ ਨਾਲ ਅੱਜਕਲ੍ਹ ਬਾਕਾਇਦਾ ਪੰਜਾਬ ਆ ਕੇ ਆਪਣੀ ਨਵੀਂ ਫ਼ਿਲਮ ‘ਕਿਸਾਨ’ ਦਾ ਪ੍ਰਚਾਰ ਕਰ ਰਹੀ ਦੀਆ ਆਸਵੰਦ ਹੈ ਕਿ ‘ਕਿਸਾਨ’ ’ਚ ਉਸ ਵੱਲੋਂ ਨਿਭਾਇਆ ਪ੍ਰੀਆ ਦਾ ਕਿਰਦਾਰ ਸਭ ਨੂੰ ਪਸੰਦ ਆਏਗਾ। ਦੂਸਰੇ ਪਾਸੇ ‘ਐਸਿਡ ਫੈਕਟਰੀ’ ’ਚ ਉਸ ਨੇ ਖਲਨਾਇਕਾ ਦੀ ਭੂਮਿਕਾ ਨਿਭਾਈ ਹੈ। ਦੀਆ ਨੇ ਆਪਣੇ ਕੈਰੀਅਰ ’ਚ ਵੱਖਰਾਪਨ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ‘ਕਿਸਾਨ’ ’ਚ ਜੈਕੀ ਸ਼ਰਾਫ਼ ਵਰਗੇ ਤਜਰਬੇਕਾਰ ਅਭਿਨੇਤਾ ਨਾਲ ਕੰਮ ਕਰਨਾ ਤੇ ਅਰਬਾਜ਼ ਖਾਨ-ਸੋਹੇਲ ਖਾਨ ਨਾਲ ਪਰਦੇ ’ਤੇ ਕੰਮ ਕਰਨਾ ਦੀਆ ਲਈ ਰੁਮਾਂਟਿਕ ਅਨੁਭਵ ਰਿਹਾ ਹੈ।
ਐਸਿਡ ਫੈਕਟਰੀ ਦਾ ਸਾਰਾ ਹੀ ਲਾਹਾ ਉਹ ਲਵੇਗੀ ਕਿਉਂਕਿ ਛੇ ਨਾਇਕਾਂ ਦੀ ਫ਼ਿਲਮ ’ਚ ਉਹ ਇਕਲੌਤੀ ਨਾਇਕਾ ਹੈ। ਪੁਨੀਤ ਦੇ ਨਿਰਦੇਸ਼ਨ ਦਾ ਜ਼ਿਕਰ ਕਰਦੀ ਦੀਆ ਕਹਿੰਦੀ ਹੈ ਕਿ ਪੰਜਾਬ ਦੇ ਪਿਛੋਕੜ ਤੇ ਸੱਭਿਆਚਾਰ ’ਤੇ ਆਧਾਰਿਤ ਖੂਬਸੂਰਤ ਫ਼ਿਲਮ ‘ਕਿਸਾਨ’ ਬਣਾ ਕੇ ਪੁਨੀਤ ਨੇ ਉਸ ਨੂੰ ਅਮੀਰ ਪੰਜਾਬੀ ਸੱਭਿਆਚਾਰ ਤੋਂ ਜਾਣੂ ਹੋਣ ਦਾ ਮੌਕਾ ਦਿੱਤਾ ਹੈ। ‘ਦਸ’, ‘ਪ੍ਰਣੀਤਾ’, ‘ਫਿਰ ਹੇਰਾ ਫੇਰੀ’, ‘ਸ਼ੂਟ ਐਟ ਲੋਖੰਡਵਾਲਾ’ ਫ਼ਿਲਮਾਂ ਦਾ ਹਿੱਸਾ ਰਹਿ ਚੁੱਕੀ ਦੀਆ ਹੁਣ ਪੰਜਾਬਣ ਬਣ ਕੇ ‘ਕਿਸਾਨ’ ਨਾਲ ਦਿਲ ਮੋਹ ਰਹੀ ਹੈ।
-ਸੁਖਜੀਤ ਕੌਰ



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO