Punjab News

August 30, 2009

ਬਾਸਕਿਟ ਬਾਲ ਖੇਡ ਵਿਚ ਸੇਂਟ ਮਹਾਂਪ੍ਰਗਿਆ ਸਕੂਲ ਦੀਆਂ ਜ਼ਿਲ੍ਹੇ ਪੱਧਰ ਤੇ ਅਹਿਮ ਪ੍ਰਾਪਤੀਆਂ

khed ਜਗਰਾਉਂ (ਸੁਖਦੇਵ ਗਰਗ) : ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਿੱਚ ਬਾਸਕਿਟ ਬਾਲ ਖੇਡ ਦੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ ਦੀ ਗਰਾਊਂਡ ’ਚ ਪਿਛਲੇ ਦਿਨੀਂ ਕਰਵਾਈਆਂ ਗਈਆਂ ਜਿਸ ’ਚ ਲੁਧਿਆਣਾ ਜ਼ਿਲ੍ਹੇ ਦੇ 8 ਜ਼ੋਨਾਂ ਦੀਆਂ ਕੁੜੀਆਂ ਅਤੇ ਮੁੰਡਿਆਂ ਦੀਆਂ 14, 17 ਅਤੇ 19 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿਚ ਜਗਰਾਉਂ ਜੋਨ ਵਲੋਂ ਮੁੰਡਿਆਂ ਦੀ ਅੰਡਰ 14 ਸਾਲ ਦੀ ਟੀਮ ਵਿਚ ਸੇਂਟ ਮਹਾਂਪ੍ਰਗਿਆ ਸਕੂਲ ਜਗਰਾਉਂ ਅਤੇ ਸਰਕਾਰੀ ਹਾਈ ਸਕੂਲ ਗੁੜੇ ਦੇ ਬੱਚਿਆਂ ਨੇ ਰਲ ਮਿਲ ਕੇ ਭਾਗ ਲਿਆ ਅਤੇ ਬਹੁਤ ਸਾਲਾਂ ਬਾਅਦ ਜ਼ਿਲ੍ਹੇ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਜੋਨ ਅਤੇ ਸਕੂਲ ਦਾ ਨਾਂ ਉਚਾ ਕੀਤਾ। ਇਸ ਟੀਮ ਵਿਚੋਂ ਪੰਜ ਬੱਚੇ ਸਟੇਟ ਪੱਧਰ ਦੀ ਟੀਮ ਦੇ ਕੈਂਪ ਲਈ ਚੁਣੇ ਗਏ।

ਅੰਡਰ-14 ਸਾਲ ਕੁੜੀਆਂ ਦੀ ਟੀਮ ਵਿਚ ਸੇਂਟ ਮਹਾਂਪ੍ਰਗਿਆ ਸਕੂਲ ਜਗਰਾਉਂ ਅਤੇ ਜੀ.ਐਚ.ਜੀ. ਅਕੈਡਮੀ ਦੇ ਬੱਚਿਆਂ ਨੇ ਜਗਰਾਉਂ ਜੋਨ ਦੀ ਪ੍ਰਤੀਨਿਧਤਾ ਕੀਤੀ। ਇਸ ਟੀਮ ਨੇ ਵੀ ਜ਼ਿਲ੍ਹੇ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਜਗਰਾਉਂ ਦੀ ਸ਼ਾਨ ਬਣਾਈ। ਇਸ ਟੀਮ ਵਿਚੋਂ ਦੋ ਕੁੜੀਆਂ ਦੀ ਚੋਣ ਸਟੇਟ ਪੱਧਰ ਦੇ ਟੂਰਨਾਮੈਂਟ ਲਈ ਲੁਧਿਆਣਾ ਜਿਲ੍ਹਾ ਦੀ ਟੀਮ ਵਿਚ ਹੋ ਗਈ। ਸੇਂਟ ਮਹਾਂਪ੍ਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਜਾਨਦੀਪ ਸੰਧੂ ਨੇ ਇਨ੍ਹਾਂ ਪ੍ਰਾਪਤੀਆਂ ਤੋਂ ਖੁਸ਼ ਹੋ ਬੱਚਿਆਂ ਅਤੇ ਡੀ.ਪੀ.ਈ ਹਰਵਿੰਦਰ ਸਿੰਘ ਰੂਮੀ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸਹੂਲਤਾਂ ਦੀ ਕੋਈ ਕਮੀ ਨਹੀਂ ਆਉਣ ਦਿਆਂਗੇ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO