
ਜਰਗ,ਜੌੜੇਪੁਲ 16 ਦਸੰਬਰ (ਨਰਪਿੰਦਰ ਸਿੰਘ ਬੈਨੀਪਾਲ) ‘‘ਬੜਕ’’ ਕੈਸਿਟ ਦੇ ਗੀਤ ਇਕ ਗਭਰੂ ਦੇ ਨਾਲ ਮੈਨੂੰ ਪਿਆਰ ਹੋ ਗਿਆ ਹਿੱਟ ਗੀਤ ਨਾਲ ਚਰਚਾ ‘ਚ ਰਹਿਣ ਵਾਲੀ ਗਾਇਕ ਜੋੜੀ ਗੁਰਮੀਤ ਰਾਹੀ ਤੇ ਊਸ਼ਾ ਹੀਰਾ ਜਲਦੀ ਹੀ ਲੈ ਕੇ ਆ ਰਿਹੇ ਨੇ ਆਪਣੀ ਧਾਰਮਿਕ ਕੈਸਿਟ। ਇਸ ਕੈਸਿਟ ਬਾਰੇ ਜਾਣਕਾਰੀ ਦਿੰਦਿਆ ਗਾਇਕ ਜੋੜੀ ਨੇ ਦੱਸਿਆਂ ਕਿ ਜਲਦ ਹੀ ਰਿਲਿਜ਼ ਹੋਣ ਵਾਲੀ ਧਾਰਮਿਕ ਕੈਸਿਟ ਸਾਕਾ ਸਰਹੰਦ ਨੂੰ ਸਮਰਪਿਤ ਹੈ। ਜਿਸ ਨੂੰ ਐਸ.ਏ.ਵੀ. ਕੰਪਨੀ ਵੱਲੋਂ ਰਿਲਿਜ਼ ਕੀਤਾ ਜਾਂ ਰਿਹਾ ਹੈ। ਇਸ ਕੈਸਿਟ ਦੇ ਗੀਤਾ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਹੈਪੀ ਲਲਹੇੜੀ, ਲੀਲ ਦਿਆਲਪੁਰੀ, ਪ੍ਰਮਾਣ ਭਾਮੀਆਂ, ਸੁੱਖੀ ਭਮਾਰਸੀ ਜੀ ਨੇ ਲਿਖਿਆ ਹੈ। ਕੈਸਿਟ ਦਾ ਸੰਗੀਤ ਸੰਗੀਤਕਾਰ ਮੇਜਰ ਜਗਦੀਸ਼ ਜੀ ਨੇ ਤਿਆਰ ਕੀਤਾ ਹੈ। ਇਸ ਕੈਸਿਟ ਦੇ ਵੀਡੀਓ ਆਰ.ਕੇ. ਮੈਨਰੋ ਵੀਡੀਓ ਡਾਇਰੈਕਟਰ ਨੇ ਵੱਖ-ਵੱਖ ਖੂਬਸੂਰਤ ਲੋਕੇਸ਼ਨਾ ਤੇ ਫ਼ਿਲਮਾਏ ਹਨ। ਉਹਨਾਂ ਨੇ ਕਿਹਾ ਕਿ ਅਸੀ ਆਸ ਕਰਦਾ ਹਾਂ ਕਿ ਸਰੋਤਿਆਂ ਨੇ ਜਿਸ ਤਰਾਂ ਸਾਡੀਆਂ ਪਹਿਲੀਆਂ ਕੈਸਿਟਾਂ ਨੂੰ ਪਿਆਰ ਦਿੱਤਾਂ ਹੈ। ਉਸੇ ਤਰਾਂ ਇਸ ਕੈਸਿਟ ਨੂੰ ਵੀ ਪਿਆਰ ਦੇਣਗੇ। ਇਸ ਮੌਕੇ ਤੇ ਲੋਕ ਗਾਇਕ ਲਖਵੀਰ ਲੱਕੀ ਖੰਨਾ, ਗੀਤਕਾਰ ਪ੍ਰੀਤ ਟਿਵਾਣਾ, ਸੁਖਵਿੰਦਰ ਸਿੰਘ ਰੌਣੀ, ਗੀਤਕਾਰ ਕਾਲਾ ਰੌਣੀ ਅਤੇ ਰਣਜੀਤ ਧੀਮਾਨ ਹਾਜਰ ਸਨ।