
ਤੇਰੀ ਮੇਰੀ ਇਕੋ ਜਿੰਦੜੀ’ ਅਤੇ ਭੋਜਪੁਰੀ ਵਿਚ ਬਣਨ ਵਾਲੀ ‘ਹਮ ਤੁਮਾਰ ਤੁਮ ਹਮਾਰ’ ਵਿੱਚ ਸਖਤ ਐਸਐਸਪੀ ਦੀ ਭੂਮਿਕਾ ਨਿਭਾਉਂਦੇ ਹੋਏ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਸਿੱਧੂ
ਕਪੂਰਥਲਾ 24 ਦਸੰਬਰ (ਅਸ਼ੋਕ ਗੋਗਨਾ/ਕਾਲੀਆ)ਸਿੱਖਿਆ ਦੇ ਖੇਤਰ ਵਿੱਚ ਪੰਜਾਬ ਭਰ ਵਿਚ ਨਾਮਣਾ ਖੱਟਣ ਵਾਲੇ ਲਾਰਡ ਕ੍ਰਿਸ਼ਨਾ ਪੋਲੀਟੈਕਨੀਕਲ ਕਾਲਜ ਕਪੂਰਥਲਾ ਦੇ ਚੇਅਰਮੈਨ ਇੰਦਰਜੀਤ ਸਿੰਘ ਸਿੱਧੂ ਨੇ ਹੁਣ ਪੰਜਾਬੀ ਅਤੇ ਭੋਜਪੁਰੀ ਤੇ ਹਿੰਦੀ ਫਿਲਮਾਂ ਵਿਚ ਵੀ ਪ੍ਰਵੇਸ਼ ਕਰ ਲਿਆ ਹੈ। ਜਿਸਦਾ ਅਗਾਜ ਉਨਾਂ ਪੰਜਾਬੀ ਵਿੱਚ ਬਣਨ ਵਾਲੀ ਸਾਗਰ ਇੰਟਰਨੈਸ਼ਨਲ ਬੰਬੇ ਦੇ ਬੈਨਰ ਹੇਠ ਬਣਨ ਵਾਲੀ ਬਨਣ ਵਾਲੀ ‘ਤੇਰੀ ਮੇਰੀ ਇਕੋ ਜਿੰਦੜੀ’ ਅਤੇ ਭੋਜਪੁਰੀ ਵਿਚ ਬਣਨ ਵਾਲੀ ‘ਹਮ ਤੁਮਾਰ ਤੁਮ ਹਮਾਰ’ ਵਿੱਚ ਸਖਤ ਐਸਐਸਪੀ ਦੀ ਭੂਮਿਕਾ ਨਿਭਾਈ, ਜਿਸਦੀ ਸ਼ੂਟਿੰਗ ਉਨਾਂ ਆਪਣੇ ਕਾਲਜ ਦੇ ਸੁੰਦਰ ਕੁਦਰਤੀ ਨਜਾਰਿਆ ਵਿਚ ਕੀਤੀ। ਵਰੇ 2003 ਵਿੱਚ ਕਪੂਰਥਲੇ ਦੇ ਪਿਛਲੇ ਖੇਤਰ ਸੁਭਾਨਪੁਰ ਰੋਡ ਤੇ ਪੈਂਦੇ ਪਿੰਡ ਨਿਜ਼ਾਮਪੁਰ ਵਿਚ ਕਰੋੜਾ ਰੁਪਏ ਦੀ ਲਾਗਤ ਨਾਲ ਬਣੇ ਲਾਰਡ ਕ੍ਰਿਸ਼ਨਾ ਪੋਲੀਟੈਕਨੀਕਲ ਕਾਲਜ ਦੇ ਚੇਅਰਮੈਨ ਦਾ ਐਕਟਿੰਗ ਖੇਤਰ ਵਿੱਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਸ੍ਰੀ ਸਿੱਧੂ ਨੇ ਦੱਸਿਆ 1976 ਤੋਂ ਲੈ 1981 ਤੱਕ ਸਰਕਾਰੀ ਕਾਲਜ ਮੁਕਤਸਰ ਵਿਚ ਪੜਾਈ ਦੇ ਦੌਰਾਨ ਬੰਬਈ ਦੇ ਮਸ਼ਹੂਰ ਐਕਟਰ ਮੰਗਲ ਢਿਲੋਂ ਜੋ ਕਿ ਉਨਾਂ ਦੇ ਸੀਨੀਅਰ ਵਿਦਿਆਰਥੀ ਵੀ ਸਨ। ਉਨਾਂ ਨਾਲ ਕਈਆਂ ਨਾਟਕਾਂ ਤੇ ਸਕਿੱਟਾਂ ਵਿਚ ਭਾਗ ਲੈ ਕੇ ਚੰਗਾ ਨਾਮਨਾ ਖੱਟਿਆ। ਜਿਸਦੇ ਬਾਅਦ ਉਨਾਂ ਨੇ ਕਾਲਜ ਦੀ ਬਾਸਕਟਬਾਲ ਦੀ ਟੀਮ ਦੇ ਕਪਤਾਨ ਵੀ ਰਹੇ। ਵਰੇ 1992 ਵਿਚ ਤਕਨੀਕੀ ਸਿੱਖਿਆ ਖੇਤਰ ਵਿਚ ਸ਼ੁਰੂਆਤ ਕਰਨ ਤੋਂ ਬਾਅਦ ਸਿੱਧੂ ਨੇ ਇਸ ਸ਼ੋਕ ਨੂੰ ਫਿਰ ਤੋਂ ਜਿੰਦਾ ਕੀਤਾ ਹੈ। ਇੰਨਾ ਦੋਨਾ ਫਿਲਮਾਂ ਵਿਚ ਸਖਤ ਅਤੇ ਇਮਾਨਦਾਰੀ ਦੀ ਭੂਮਿਕਾ ਨਿਭਾਉਣ ਵਾਲੇ ਸਿੱਧੂ ਨੂੰ ਉਮੀਦ ਹੈ ਕਿ ਕਰੀਬ 10 ਮਹੀਨਿਆ ਤੋਂ ਬਾਅ ਆਉਣ ਵਾਲੀਆ। ਇਹ ਦੋਨੋ ਫਿਲਮਾਂ ਨੂੰ ਪੰਜਾਬ, ਬਿਹਾਰ ਅਤੇ ਦਿੱਲੀ ਵਿਚ ਭਰਪੂਰ ਹੁੰਗਾਰਾ ਮਿਲੇਗਾ। ਕਿਉਂਕਿ ਇੰਨਾ ਦੋਨਾਂ ਫਿਲਮਾਂ ਵਿਚ ਸਖ਼ਤ ਅਤੇ ਇਮਾਨਦਾਰੀ ਦੀ ਭੂਮਿਕਾ ਨਿਭਾਉਣ ਵਾਲੇ ਸ੍ਰੀ ਸਿੱਧੂ ਨੂੰ ਉਮੀਦ ਹੈ ਕਿ ਕਰੀਬ 10 ਮਹੀਨਿਆਂ ਤੋਂ ਬਾਅਦ ਆਉਣ ਵਾਲੀਆ। ਇਸ ਦੋਨਾਂ ਫਿਲਮਾਂ ਨੂੰ ਪੰਜਾਬ, ਬਿਹਾਰ ਅਤੇ ਦਿੱਲੀ ਵਿਚ ਭਰਪੂਰ ਹੁੰਗਾਰਾ ਮਿਲੇਗਾ। ਕਿਉਂਕਿ ਇੰਨਾ ਖੂਬਸੂਰਤ ਕੀਮਤੀ ਨਜਾਰਿਆ ਦਾ ਲੋਕ ਮਜਾ ਉਠਾਣਗੇ। ਜ਼ਿਕਰਯੋਗ ਹੈ ਕਿ ਇਸ ਫਿਲਮ ਦੇ ਗਾਣਿਆ ਦੀ ਸ਼ੂਟਿੰਗ ਕਾਲਜ ਦੇ ਕੈਂਪਸ ਵਿਚ ਵੀ ਹੋ ਚੁੱਕੀ ਹੈ।