
ਮੁਕਤਸਰ, 30 ਦਸੰਬਰ (ਸ਼ਮਿੰਦਰਪਾਲ)- ਪੰਜਾਬੀ ਯੂਥ ਕਲੱਬ ਅਤੇ ਲੋਕ ਗਾਇਕ ਕਲਾਂ ਮੰਚ ਮੁਕਤਸਰ ਦੇ ਸਹਿਯੋਗ ਨਾਲ ਸਰਕਾਰੀ ਸੈਕੰਡਰੀ ਸਕੂਲ(ਲੜਕੇ) ਭਾਗਸਰ ਵਿਖੇ ਪੰਜਵਾਂ ਸੱਭਿਆਚਾਰਕ ਮੇਲਾ ‘ਦੋ ਪੈਰ ਘੱਟ ਤੁਰਨਾ’ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮਾਰਕੀਟ ਕਮੇਟੀ ਮੁਕਤਸਰ ਦੇ ਚੇਅਰਮੈਨ ਸ: ਜਗਜੀਤ ਸਿੰਘ ਹਨੀ ਬਰਾੜ ਨੇ ਕੀਤਾ। ਜਦੋਂ ਕਿ ਮੇਲੇ ਦੇ ਮੁੱਖ ਮਹਿਮਾਨ ਸ: ਮਨਜੀਤ ਸਿੰਘ ਸੰਧੂ ਸ਼ੇਰੇਵਾਲਾ ਚੇਅਰਮੈਨ ਜਿਲਾ ਪ੍ਰੀਸ਼ਦ ਮੁਕਤਸਰ ਸਨ। ਵੋਮੈਨ ਸੈਲ ਪੰਜਾਬ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਜਗਸੀਰ ਕੌਰ ਸੰਧੂ, ਅਕਾਲੀ ਆਗੂ ਸ: ਗੁਰਚਰਨ ਸਿੰਘ ਮਹਾਂਬੱਧਰ ਤੇ ਯੂਥ ਅਕਾਲੀ ਆਗੂ ਸ੍ਰੀ ਰਵੀ ਸੇਖੋਂ ਚਿੱਬੜਾਂਵਾਲੀ ਵਿਸ਼ੇਸ਼ ਮਹਿਮਾਨ ਸਨ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਗੁਰਦੀਪ ਸਿੰਘ ਦੇ ਕਵਿਸ਼ਰੀ ਜਥੇ ਨੇ ਕੀਤੀ। ਉਸ ਤੋਂ ਬਾਅਦ ਉੱਘੇ ਗਾਇਕ ਬਲਧੀਰ ਮਾਹਲਾ, ਭੋਲਾ ਯਮਲਾ, ਗੁਰਸੇਵਕ ਚੰਨ, ਬਾਬਾ ਅੰਗਰੇਜ਼, ਗੁਰਚਰਨ ਚਰਨਾ, ਜਗਸੀਰ ਜੱਗਾ, ਜਸਵਿੰਦਰ ਮਾਨ, ਪੰਮਾ ਪੂਹਲਾ, ਗੁਰਮੇਲ ਮਾਗਟ, ਵੀਰ ਬਲਜਿੰਦਰ, ਗੁਰਚਰਨ ਸੱਲਣ, ਹੈਪੀ ਰੁਪਾਣਾ, ਜੱਗੀ ਪੂਹਲੀ, ਬੂਟਾ ਸੋਨੀ, ਜੰਗ ਦਰਦੀ, ਮਿੱਠੂ ਚੰਨ, ਬਿੰਦਰ ਸੁਹੇਲੇਵਾਲਾ ਤੇ ਪ੍ਰਗਟ ਗੰਧੜ ਆਦਿ ਨੇ ਆਪੋਂ ਆਪਣੇ ਗੀਤਾਂ ਨਾਲ ਦਰਸ਼ਕਾ ਨੂੰ ਕੀਲੀ ਰੱਖਿਆ। ਫੇਰ ‘ ਮਾਝੇ ਦੀਏ ਮੋਮਬੱਤੀਏ’ ਵਾਲੀ ਗਾਇਕਾ ਜਸਪਾਲ ਜੱਸੀ ਨੇ ਲੋਕ ਤੱਥ ਤੇ ਸੋਹਣਿਆ ਸੱਜਣਾ ਆਦਿ ਗੀਤ ਗਾ ਕੇ ਬੱਲੇ-ਬੱਲੇ ਕਰਵਾਈ। ਗਾਇਕਾ ਅਮਰਜੀਤ ਮੰਡੇਰ ਮੋਹਾਲੀ, ਬੀਬਾ ਅਮਨ ਢਿੱਲੋਂ, ਬੀਬਾ ਪਰਮਜੀਤ ਪੰਮੀ ਨੇ ਵੀ ਵਧੀਆ ਅਦਾਕਾਰੀ ਦਿਖਾਈ। ਤਾੜੀਆਂ ਦੀ ਆਵਾਜ ਵਿੱਚ ਕਰਤਾਰ ਰਮਲਾ ਤੇ ਤੇਜਵੀਰ ਰਾਜੂ ਸਟੇਜ਼ ਤੇ ਪੁੱਜੇ। ਇਸ ਜੋੜੀ ਨੇ ਪਤਾ ਲੱਗੂ ਜਦੋਂ ਚੌਲ ਖੁਵਾਤੇ ਭਈਆਂ ਨੇ ਤੇ ਹੋ ਗਈ ਫੇਲ ਮੈਂ ਪਲੱਸ ਟੂ ਚੋਂ ਚੰਨਾ ਆਦਿ ਗੀਤ ਗਾ ਕੇ ਵਾਹ-ਵਾਹ ਖੱਟੀ। ਇਸ ਤੋਂ ਬਾਅਦ ਛਿੰਦਾ ਬਰਾੜ-ਕਰਨਪ੍ਰੀਤ ਕੌਰ, ਬਲਦੇਵ ਲਹਿਰੀ-ਨੀਤੂ ਘੋਲੀਆ, ਜਸਵਿੰਦਰ ਜੱਸੂ-ਸਪਨਾ ਬਰਾੜ, ਜੱਸ ਬਾਈ-ਕੋਮਲ ਗਿੱਲ, ਰਾਣਾ ਰਣਜੀਤ-ਕਮਲਜੀਤ ਰਾਣੀ, ਗੁਰਮੇਲ ਵਧਾਈਆਂ ਵਾਲਾ-ਰੁਪਿੰਦਰ ਕੌਰ, ਭੱਟੀ ਭਾਗਸਰ ਵਾਲਾ-ਰਮਨਦੀਪ ਭੁੱਲਰ, ਨਿਰਮਲ ਸਿੱਧੂ-ਨਿਰਮਲ ਜੋਤ, ਗੁਰਨਾਮ ਕੋਮਲ-ਸੰਦੀਪ ਧਾਲੀਵਾਲ, ਰਾਜਿੰਦਰ ਹੀਰਾ-ਮਨਜੀਤ ਮਾਨ, ਸੁਖਵੰਤ ਆਲਮ-ਕੁਲਦੀਪ ਦੀਪੂ, ਕਰਨੈਲ ਸ਼ੌਕੀ-ਮਨਜੀਤ ਸੇਖੋਂ ਆਦਿ ਦੋਗਾਣਾ ਜੋੜੀਆਂ ਨੇ ਚੰਗਾ ਰੰਗ ਬੰਨਿਆ। ਇਸ ਮੇਲੇ ਦੀ ਰਿਕਾਰਡਿੰਗ ਟੀ ਵੀ ਪ੍ਰੋਗਰਾਮ ‘ਦੋ ਪੈਰ ਘੱਟ ਤੁਰਨਾ’ ਲਈ ਸੁਖਪਾਲ ਸਿੰਘ ਢਿੱਲੋਂ ਦੀ ਨਿਰੇਦਸ਼ਨਾ ਹੇਠ ਕੀਤੀ ਗਈ। ਇਸ ਸਮੇਂ ਸ: ਬਲਕਰਨ ਸਿੰਘ ਬਰਾੜ, ਸੁਖਪਾਲ ਸਿੰਘ ਗਿੱਲ, ਗੁਰਦੀਪ ਸਿੰਘ ਬਰਾੜ ਤੇ ਸਰਬਨ ਸਿੰਘ ਧਾਲੀਵਾਲ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਮੇਲੇ ਵਿੱਚ ਜਥੇਦਾਰ ਜੰਗੀਰ ਸਿੰਘ, ਸਰਬਨ ਸਿੰਘ ਬਰਾੜ, ਪ੍ਰਕਾਸ਼ ਸਿੰਘ ਪੱਪਾ, ਬਲਕਾਰ ਸਿੰਘ ਬਰਾੜ, ਰੁਪਿੰਦਰ ਸੇਖੋਂ, ਪ੍ਰੀਤ ਭੰਗਚੜੀ, ਜਸਵੀਰ ਭੁੱਲਰ, ਸ਼ਮਿੰਦਰਪਾਲ, ਭੁਪਿੰਦਰ ਕੁਮਾਰ ਤੇ ਨਿਰਭੋਲ ਸਿੰਘ ਆਦਿ ਸ਼ਖਸੀਅਤਾ ਮੌਜ਼ੂਦ ਸਨ।
ਫੋਟੋ ਕੈਪਸ਼ਨ: ਪਿੰਡ ਭਾਗਸਰ ਵਿਖੇ ਕਰਵਾਏ ਗਏ ਪੰਜਵੇਂ ਸੱਭਿਆਚਾਰਕ ਮੇਲੇ ਦੌਰਾਨ ਕਰਤਾਰ ਰਮਲਾ, ਸਪਨਾ ਬਰਾੜ, ਜਸਵਿੰਦਰ ਜੱਸੂ ਤੇ ਜਸਪਾਲ ਜੱਸੀ ਕਲਾਕਾਰ ਆਪਣੀ ਗਾਇਕੀ ਦਾ ਜੌਹਰ ਦਿਖਾਉਂਦੇ ਹੋਏ।
ਫੋਟੋ: ਸ਼ਮਿੰਦਰਪਾਲ ਮੁਕਤਸਰ