ਚੰਡੀਗੜ੍ਰ, 15 ਸਤੰਬਰ :ਬਾਲ ਭਲਾਈ ਕਾਉਂਸਲ ਪੰਜਾਬ ਦੇ ਪ੍ਰਧਾਨ ਅਤੇ ਰਾਜਪਾਲ ਪੰਜਾਬ ਜਨ.(ਸੇਵਾਮੁਕਤ) ਡਾ. ਐਸ.ਐਫ.ਰੋਡਰਿਗਜ, ਪੀ.ਵੀ.ਐਸ.ਐਮ., ਵੀ.ਐਸ.ਐਮ ਨੇ ਬੱਚਿਆਂ ਦੇ ਸਮੁੱਚੇ ਵਿਕਾਸ ਵਿੱਚ ਸੁਧਾਰ ਲਿਆਉਣ ਲਈ ਉਚਿੱਤ ਕਦਮ ਚੁੱਕੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਹੈ।ਬਾਲ ਭਲਾਈ ਕਾਉਂਸਲ ਦੀ ਜਨਰਲ ਬਾਡੀ ਦੀ ਰਾਜ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਨੇ ਚੰਡੀਗੜ੍ਹ ਪ੍ਰਸਾਸਨ ਨੂੰ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ਪ੍ਰਾਜੈਕਟਾਂ ਦੀ ਤਰਜ ਤੇ ਨਵੇ‘ ਪ੍ਰਾਜੈਕਟ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।ਰਾਜਪਾਲ ਨੇ ਸਮਾਜ ਵਿੱਚ ਬਾਲੜੀ ਭਰੂਣ ਹੱਤਿਆਂ ਵਰਗੀ ਬੁਰਾਈ ਨੂੰ ਰੋਕਣ ਲਈ ਗੈਰ-ਸਰਕਾਰੀ ਸੰਗਠਨਾਂ ਦੀ ਸਮੂਲੀਅਤ ਦੀ ਲੋੜ‘ਤੇ ਜ਼ੋਰ ਦਿੱਤਾ ਤਾਂ ਜੋ ਗਰੀਬ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਾਉਣ ਲਈ ਸਰਕਾਰ ਵਲੋ‘ ਚਲਾਈਆਂ ਵੱਖ ਵੱਖ ਸਕੀਮਾਂ ਦਾ ਲਾਭ ਉਠਾਇਆ ਜਾ ਸਕੇ। ਜਨਰਲ
ਰੋਡਰਿਗਜ਼ ਨੇ ਬੱਚਿਆਂ ਦੀਆਂ ਸਿਹਤ ਸਮੱਸਿਆਂਵਾ ਨੂੰ ਗੰਭੀਰਤਾ ਨਾਲ ਲਿਆ ਅਤੇ ਇੱਛਾ ਜਾਹਿਰ ਕੀਤੀ ਕਿ ਵੱਖ ਵੱਖ ਸਿਹਤ ਸਮੱਸਿਆਵਾਂ ਤੋ‘ ਪੀੜਤ ਬੱਚਿਆਂ ਦੇ ਚੈਕ-ਅਪ ਲਈ ਸਿਹਤ ਅਧਿਕਾਰੀਆਂ ਵਲੋ‘ ਉਚਿੱਤ ਕਦਮ ਚੁੱਕੇ ਜਾਣ।ਰਾਜਪਾਲ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ, ਪੋਸਟਿਕ ਅਹਾਰ ਪ੍ਰਦਾਨ ਕਰਨ ਦੇ ਨਾਲ ਨਾਲ ਰੋਜਗਾਰ ਲਈ ਕਿੱਤਾਮੁੱਖੀ ਸਿਖਲਾਈ ਮੁਹੱਇਆ ਕਰਾਉਣ ਦੀ ਲੋੜ‘ਤੇ ਵੀ ਜ਼ੋਰ ਦਿੱਤਾ।ਉਨ੍ਹਾਂ ਬਾਲ ਭਲਾਈ ਕਾਉ‘ਸਲ ਦੇ ਮੈ‘ਬਰਾਂ ਨੂੰ ਬੱਚਿਆ ਦਰਮਿਆਨ ਨਸ਼ਿਆਂ ਦੀ ਆਦਤ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ‘ਤੇ ਜ਼ੋਰ ਦਿੱਤਾ।ਉਨ੍ਹਾਂ ਪੰਜਾਬ ਵਿੱਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋ‘ ਵੱਧ ਦਰਖਤ ਲਗਾਉਣ ਦੀ ਲੋੜ‘ਤੇ ਜ਼ੋਰ ਦਿੱਤਾ।