Punjab News

March 12, 2010

ਫਤਿਹਗੜ ਸਾਹਿਬ ਵਿਖੇ ਹੋਣ ਵਾਲੀ 29ਵੀਂ ਰਾਸ਼ਟਰੀ ਨੈੱਟਬਾਲ ਨੈਸ਼ਨਲ ਚੈਪੀਅਨਸ਼ਿਪ ਦੀਆਂ ਤਿਆਰੀਆਂ ਮੁੰਕਮਲ : ਅਮਰਿੰਦਰ ਲਿਬੜਾ

12PATJAGDEVSonu3
ਫਤਿਹਗੜ ਸਾਹਿਬ, 12 ਮਾਰਚ (ਜਗਦੇਵ)  ਪੰਜਾਬ ਨੈਟਬਾਲ ਐਸੋਸੀਏਸ਼ਨ ਵਲੋਂ ਜ਼ਿਲਾ ਨੈਟਬਾਲ ਐਸੋਸੀਏਸ਼ਨ ਫਤਿਹਗੜ• ਸਾਹਿਬ ਦੇ ਸਹਿਯੋਗ ਨਾਲ ਕਰਵਾਈ ਜਾ ਰਾਸ਼ਟਰ-ਪੱਧਰੀ 29ਵੀਂ ਨੈਸ਼ਨਲ ਸੀਨੀਅਰ ਮੈਨ ਅਤੇ ਵੂਮੈਨ ਨੈੱਟਬਾਲ ਨੈਸ਼ਨਲ ਚੈਪੀਅਨਸ਼ਿਪ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਿਹਗੜ• ਸਾਹਿਬ ਵਿਖੇ ਭਰਵੀਂ ਇੱਕਤਰਤਾ ਹੋਈ । ਜਿਸ ਵਿਚ ਆਈ.ਜੀ. ਕੰਪਿਊਟਰ ਸ਼੍ਰੀ ਜਗਦੀਸ਼ ਕੁਮਾਰ ਪ੍ਰਧਾਨ ਪੰਜਾਬ ਨੈਟਬਾਲ ਐਸੋਸੀਏਸ਼ਨ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਨੈੱਟਬਾਲ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਸਰਪ੍ਰਸਤ ਤੇ ਨੌਜਵਾਨ ਆਗੂ ਸ. ਅਮਰਿੰਦਰ ਸਿੰਘ ਲਿਬੜਾ ਨੇ ਦੱਸਿਆ ਕਿ 25 ਮਾਰਚ ਤੋਂ 28 ਮਾਰਚ ਤੱਕ ਹੋ ਰਹੀ ਚਾਰ ਰੋਜ਼ਾ ਰਾਸ਼ਟਰ ਪੱਧਰੀ ਨੈੱਟਬਾਲ ਨੈਸ਼ਨਲ ਚੈਂਪੀਅਨਸ਼ਿਪ ਵਿਚ 21 ਰਾਜਾਂ ਤੋਂ ਲਗਭਗ 42 ਦੇ ਕਰੀਬ ਖਿਡਾਰੀਆਂ ਦੀਆਂ ਟੀਮਾਂ ਸਮੂਲੀਅਤ ਕਰਨਗੀਆਂ ਤੇ ਇਹ ਚੈਪੀਅਨਸ਼ਿਪ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਿਹਗੜ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ। ਜਿਸ ਸਬੰਧੀ ਸਾਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਮੀਟਿੰਗ ਵਿਚ ਪੰਜਾਬ ਭਰ ਦੇ ਲਗਭਗ ਸਾਰੇ ਹੀ ਜ਼ਿਲਿਆਂ ਦੇ ਆਹੁੱਦੇਦਾਰਾਂ ਨੇ ਸਮੂਲੀਅਤ ਕੀਤੀ ਤੇ ਇਸ ਚੈਪੀਅਨਸ਼ਿਪ ਨੂੰ ਸਫਲ ਕਰਨ ਲਈ ਹੋਰ ਵਿਚਾਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਨਾਥ ਸ਼ਰਮਾ, ਡਾ. ਹਰਜਿੰਦਰ ਸਿੰਘ ਧਨੋਆ, ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਪਿੰਰਸੀਪਲ ਆਰ.ਐਂਸ. ਬਾਜਵਾ, ਹਰੀਸ਼ ਦੁੱਪਰ, ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੋਂਸਲਰ ਸਰਹਿੰਦ, ਗੁਰਬਿਕਰਮਜੀਤ ਸਿੰਘ ਨਾਗਰਾ, ਹਰਿੰਦਰ ਸਿੰਘ ਲਟੋਰ, ਦਵਿੰਦਰ ਸਿੰਘ ਹੂਸੈਨਪੁਰਾ, ਸੁਰਜੀਤ ਸਿੰਘ, ਬਚਿੱਤਰ ਸਿੰਘ ਪੰਜੋਲਾ, ਭੁਪਿੰਦਰ ਸਿੰਘ, ਗੁਰਸ਼ਰਨ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ ਪੰਮੀ, ਆਦਿ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ  ਆਈ.ਜੀ. ਕੰਪਿ ਸ਼੍ਰੀ ਜਗਦੀਸ਼ ਕੁਮਾਰ ਤੇ ਅਮਰਿੰਦਰ ਸਿੰਘ ਲਿਬੜਾ ਫਤਿਹਗੜ• ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। । (ਫੋਟੋ ਜਗਦੇਵ ) ਪੱਤਰਕਾਰ ਫਤਿਹਗੜ• ਸਾਹਿਬ। ਇਹ ਕੈਪਸ਼ਨ 12 ਪੀ.ਏ.ਟੀ ਜਗਦੇਵ ਲਿਬੜਾ ਨੰਬਰ 4 ਦੀ ਹੈ।
 

 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO