ਫਤਿਹਗੜ ਸਾਹਿਬ, 14 ਮਾਰਚ(ਗੁਰਪ੍ਰੀਤ ਮਹਿਕ) : ਪਿੰਡ ਦਾਲੋਮਾਜਰਾ ਵਿੱਚ ਐਂਤਵਾਰ ਨੂੰ ਕੁਸ਼ਤੀ ਮੁਕਾਬਲਿਆਂ ਦਾ ਆਯੋਜਨ ਕੀਤਾ । ਗਿਆ। ਜਿਸ ਵਿੱਚ ਪੰਜਾਬ ਭਰ ਤੋਂ ਸ਼ਾਮਲ 100 ਤੋਂ ਵੀ ਜ਼ਿਆਦਾ ਪਹਿਲਵਾਨਾਂ ਨੇ ਸਾਨਦਾਰ ਕੁਸ਼ਤੀਆਂ ਦੇ ਦਾਂਵ ਪੇਚ ਲਗਾ ਜਿੱਤ ਹਾਸਲ ਕੀਤੀ । ਪਿੰਡ ਦੇ ਹੀ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਸਾਹੀ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਮੁਕਾਬਲਿਆਂ
ਵਿੱਚ ਨਗਰ ਕੌਂਸਲ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਜਿਸ ਪ੍ਰਕਾਰ ਨੌਜਵਾਨਾਂ ਵਿੱਚ ਕੁਸ਼ਤੀਆਂ ਪ੍ਰਤੀ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ, ਅਜਿਹੇ ਵਿੱਚ ਕੁਸ਼ਤੀਆਂ ਦੇ ਆਯੋਜਨਾਂ ਤੋਂ ਨੌਜਵਾਨਾਂ ਵਿੱਚ ਨਵੀ ਚੇਤਨਾ ਪੈਦਾ ਹੁੰਦੀ ਹੈ। ਨਰਿੰਦਰ ਸਾਹੀ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲੇ ਪ੍ਰਤੀ ਸਾਲ ਕਰਵਾਏ ਜਾਂਦੇ ਹਨ ਤਾਂ ਕਿ ਪਿੰਡ ਦੇ ਨੌਜਵਾਨ ਨਸ਼ੇ ਅਤੇ ਹੋਰ
ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਖੇਡ ਪ੍ਰਤੀ ਪ੍ਰੇਰਿਤ ਹੋ ਸਕੇ। ਇਸ ਮੌਕੇ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਮੁਕਾਬਲੇ ਵਿੱਚ ਝੰਡੀ ਦੀ ਕੁਸ਼ਤੀ ਦੇ ਰੁਸਤਮੇ ਹਿੰਦ ਪਰਮਿੰਦਰ ਸਿੰਘ ਦੇ ਨਾਮ ਰਹੀ ਜਿਸ ਨੂੰ ਨਰਿੰਦਰ ਸਿੰਘ ਸਾਹੀ ਦੇ ਵੱਲੋਂ ਯਾਮਹਾ ਮੋਟਰ ਸਾਇਕਲ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕੁਸ਼ਤੀ ਮੁਕਾਬਲੇ ਦੌਰਾਨ ਬਲਵਿੰਦਰ ਸਿੰਘ ਵੱਲੋਂ ਦੰਦਾਂ ਨਾਲ ਉਠਾਏ ਗਏ 1 ਕੁਇੰਟਲ ਭਾਰ ਅਤੇ ਮੇਜਰ ਸਿੰਘ ਵੱਲੋਂ 150 ਕਿਲੋਂ ਉਠਾਏ ਗਏ ਭਾਰ ਤੇ ਮੁਕਾਬਲੇ ਵਿੱਚ ਸ਼ਾਮਲ ਦਰਸ਼ਕਾਂ ਨੂੰ ਮੰਤਰ ਮੂਗਧ ਕਰ ਦਿੱਤਾ। ਇਸ ਮੌਕੇ ਜਸਵੀਰ ਸਿੰਘ ਚੇਅਰਮੈਨ ਬਲਾਕ ਸੰਮਤੀ ਚੇਅਰਮੈਨ, ਸ਼ੇਰ ਸਿੰਘ, ਬਲਵੀਰ ਸਿੰਘ ਸਾਹੀ, ਮਲਕੀਤ ਸਿੰਘ, ਲਖਵਿੰਦਰ ਸਿੰਘ, ਗੁਰਜੀਤ ਸਿੰਘ , ਚਰਨਜੀਤ ਸਿੰਘ, ਪਰਮਜੀਤ ਸਿੰਘ ਦੇ ਇਲਾਵਾ ਹੋਰ ਹਾਜਰ ਸਨ।
ਫੋਟੋ ਕੈਪਸ਼ਨ : ਝੰਡੀ ਦੀ ਕੁਸ਼ਤੀ ਦੀ ਸ਼ੁਰੂਆਤ ਕਰਵਾਉਂਦ ਹੋਏ ਨਗਰ ਕੌਂਸਲ ਪ੍ਰਧਾਨ ਗੁਰਵਿੰਦਰ ਸਿੰਘ ਭੱਟੀ ਅਤੇ ਨਰਿੰਦਰ ਸਿੰਘ ਸਾਹੀ ਬਲਾਕ ਸੰਮਤੀ ਮੈਂਬਰ। ਫੋਟੋ ਗੁਰਪ੍ਰੀਤ ਮਹਿਕ