Punjab News

March 20, 2010

ਕੌਮੀ ਫੁੱਟਬਾਲ ਲੀਗ ਵਿੱਚ ਜੇ ਸੀ ਟੀ ਨੇ ਮੁੰਬਈ ਨੂੰ ਹਰਾਇਆ

ਲੁਧਿਆਣਾ, 20 ਮਾਰਚ (ਗੁਰਮੀਤ ਸਿੰਘ ਨਿੱਝਰ) : ਰਾਸ਼ਟਰੀ ਫੁੱਟਬਾਲ ਲੀਗ 17ਵੇਂ ਗੇੜ ਦੇ ਇੱਕ ਅਹਿਮ ਮੁਕਾਬਲੇ ਵਿੱਚ ਮੇਜ਼ਬਾਨ ਜੇ ਸੀ ਟੀ ਨੇ ਮੁੰਬਈ ਫੁੱਟਬਾਲ ਕਲੱਬ ਨੂੰ 1-0 ਨਾਲ ਹਰਾ ਕੇ ਕੁੱਲ ਤਿੰਨ ਅੰਕ ਹਾਸਲ ਕਰਦਿਆਂ ਅੰਕ ਤਾਲਿਕਾ ਵਿੱਚ 22 ਅੰਕਾਂ ਨਾਲ ਸੱਤਵੇਂ ਸਥਾਨ ਤੇ ਪੁੱਜ ਗਈ ਹੈ। ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡੇ ਗਏ ਇਸ ਮੈਚ ਵਿੱਚ ਜੇ ਸੀ ਟੀ ਦਾ ਪੂਰਾ ਸਮਾਂ ਦਬਦਬਾ ਰਿਹਾ, ਪਰ ਟੀਮ ਨੂੰ ਗੋਲ ਕਰਨ ਦੀ ਸਫਲਤਾ 55ਵੇਂ ਮਿੰਟ ਵਿੱਚ ਉਸ ਵੇਲੇ ਮਿਲੀ ਜਦੋਂ ਜੇ ਸੀ ਟੀ ਦੇ ਨਾਈਜੀਰੀਅਨ ਮੂਲ ਦੇ ਖਿਡਾਰੀ ਮੈਨੂਅਲ ਨੇ ਸਿਰ ਮਾਰ ਕੇ ਗੋਲ ਕਰਕੇ ਆਪਣੀ ਟੀਮ 1-0 ਦੀ ਬੜ੍ਹਤ ਦਿਵਾਈ, ਜੋ ਅੰਤ ਵਿੱਚ ਜਿੱਤ ਤੇ ਰੂਪ ਵਿੱਚ ਹੋ ਨਿਬੜੀ, ਜੇ ਸੀ ਟੀ ਨਰਿੰਦਰ ਸਿੰਘ ਨੂੰ ਮੈਨ ਆਫ ਦਾ ਮੈਚ ਵਜੋਂ ਪੰਜ ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ।  ਪੰਜਾਬ ਫੁੱਟਬਾਲ ਸੰਘ ਦੇ ਸਕੱਤਰ ਇੰਦਰ ਸਿੰਘ ਨੇ ਦੱਸਿਆ ਕਿ ਜੇ ਸੀ ਟੀ ਦਾ ਅਗਲਾ ਮੈਚ 27 ਮਾਰਚ ਨੂੰ ਡੈਂਪੋ ਗੋਆ ਵਿਖੇ ਹੋਵੇਗਾ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO