Punjab News

March 20, 2010

ਵਿਸਵ ਕਬੱਡੀ ਕੱਪ-2010 ਵਿਚ 10 ਕੌਮਾਂਤਰੀ ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ- ਪੀ.ਐਸ. ਔਜਲਾ

nijher-06

ਲੁਧਿਆਣਾ, 20 ਮਾਰਚ: (ਗੁਰਮੀਤ ਨਿੱਝਰ ) ਸ. ਪੀ.ਐਸ. ਔਜਲਾ ਸਕੱਤਰ ਸਪੋਰਟਸ ਅਤੇ ਯੁੱਵਕ ਸੇਵਾਵਾਂ ਵਿਭਾਗ  ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਰਾਜ ਵਿੱਚ  3 ਅਪ੍ਰੈਲ ਤੋ 12 ਅਪ੍ਰੈਲ ਤੱਕ ਵਿਸਵ ਕਬੱਡੀ ਕੱਪ-2010 ਕਰਵਾਇਆ ਜਾ ਰਿਹਾ ਹੈ, ਜਿਸ  ਵਿਚ ਦੁਨੀਆਂ ਭਰ ਦੀਆਂ 10 ਕੌਮਾਂਤਰੀ ਕਬੱਡੀ ਦੀਆਂ ਟੀਮਾਂ ਭਾਗ ਲੈਣਗੀਆਂ।
  ਸ. ਔਜਲਾ ਅੱਜ ਇਥੇ ਗੁਰੂ ਨਾਨਕ ਸਟੇਡੀਅਮ ਵਿਖੇ ਵਿਸਵ ਕਬੱਡੀ ਕੱਪ-2010 ਸਬੰਧੀ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
   ਸ. ਔਜਲਾ ਨੇ ਦੱਸਿਆ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ 3 ਅਪ੍ਰੈਲ ਨੂੰ ਪਟਿਆਲਾ ਵਿਖੇ ਹੋਵੇਗਾ, ਜਦ ਕਿ 12 ਅਪ੍ਰੈਲ ਨੂੰ ਫਾਈਨਲ ਮੁਕਾਬਲਾ ਅਤੇ ਸਮਾਪਤੀ ਸਮਾਰੋਹ ਗੁਰੂ ਨਾਨਕ ਸਟੇਡੀਮ ਲੁਧਿਆਣਾ ਵਿਖੇ ਹੋਵੇਗਾ। ਉਹਨਾ ਅਗੇ ਦੱਸਿਆ ਕਿ ਵਿਸਵ ਕਬੱਡੀ ਕੱਪ ਦਾ ਮੁਕਾਬਲਾ 4 ਅਪ੍ਰੈਲ ਨੂੰ ਸੰਗਰੂਰ ਵਿਖੇ, 5 ਅਪ੍ਰੈਲ ਨੂੰ ਜਲੰਧਰ ਵਿਖੇ, 6 ਅਪ੍ਰੈਲ ਨੂੰ ਹੋਸ਼ਿਆਰਪੁਰ ਵਿਖੇ, 7 ਅਪ੍ਰੈਲ ਨੂੰ ਗੁਰਦਾਸਪੁਰ ਵਿਖੇ, 8 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ, 10 ਅਪ੍ਰੈਲ ਨੂੰ ਬਠਿੰਡਾ ਵਿਖੇ ਅਤੇ 12 ਅਪ੍ਰੈਲ ਨੂੰ  ਲੁਧਿਆਣਾ ਵਿਖੇ ਤੀਸਰੇ ਤੇ ਚੌਥੇ ਨੰਬਰ ਦਾ ਮੁਕਾਬਲਾ ਅਤੇ ਫਾਈਨਲ ਮੁਕਾਬਲਾ ਵਿਖੇ ਹੋਵੇਗਾ। ਉਹਨਾ ਦੱਸਿਆ ਕਿ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਦੇ ਮੌਕੇ ਤੇ ਨਾਰਥ ਜੋਨ  ਕਲਚਰਲ  ਸੈਟਰ ਪਟਿਆਲਾ ਵਲੋ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਉਹਨਾ ਕਿਹਾ ਕਿ ਇਸ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਸ਼ਾਨਦਾਰ ਹੋਣਗੇ ਅਤੇ ਇਸ ਵਿਚ ਦਸ ਰਾਜਾਂ ਦੇ ਸਭਿਆਚਾਰਕ ਗਰੁੱਪਾ ਦੀ ਸਹਾਇਤਾ ਦੇ ਨਾਲ ਚੋਟੀ ਦੇ ਪੰਜਾਬੀ ਗਾਇਕ, ਕੋਰਿੳਗ੍ਰਾਫਰ ਸਮਾਂ ਬੰਨਣਗੇ।
  ਸ. ਔਜਲਾ ਨੇ ਦੱਸਿਆ ਕਿ ਇਸ ਟੂੁਰਨਾਮੈਟ ਲਈ ਇੰਗਲੈਡ, ਅਮਰੀਕਾ, ਕਨੇਡਾ, ਪਾਕਿਸਤਾਨ, ਇਰਾਨ, ਆਸਟ੍ਰੇਲੀਆ, ਇਟਲੀ, ਸਪੇਨ, ਸਕਾਟਲੈਡ ਅਤੇ ਮੇਜਬਾਨ ਦੇਸ਼ ਦੀਆਂ 10 ਟੀਮਾਂ ਭਾਗ ਲੈਣਗੀਆਂ। ਇਸ ਚੈਪੀਅਨਸ਼ਿਪ ਨੂੰ ਜਿੱਤਣ ਵਾਲੀ ਟੀਮ ਨੂੰ ਇਕ ਕਰੋੜ ਰੁਪਏ, ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51 ਲਖ ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 25 ਲਖ ਰੁਪਏ ਇਨਾਮ ਵਜੋ ਮਿਲਣਗੇ।
  ਵਿਸਵ ਕਬੱਡੀ ਕੱਪ-2010 ਦੇ  ਵਾਈਸ ਚੇਅਰਮੈਨ ਸ. ਸਿਕੰਦਰ ਸਿੰਘ ਮਲੂਕਾ ਨੇ ਦਸਿਆ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਮੁੱਖ ਮੰਤਵ ਸਾਡੀ ਮਾਂ ਖੇਡ ਕਬੱਡੀ ਨੂੰ ਵਧੇਰੇ ਪਰਫੁੱਲਤ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣਾ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋ ਕਬੱਡੀ ਖੇਡ ਨੂੰ ਮਾਨਤਾ ਦੇ ਦਿੱਤੀ ਗਈ ਹੈ ਅਤੇ ਹੁਣ ਕਬੱਡੀ ਦੇ ਖਿਡਾਰੀਆਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀਆਂ ਮਿਲ ਸਕਣਗੀਆਂ। ਉਹਨਾ ਕਿਹਾ ਕਿ ਕਬੱਡੀ ਖੇਡ ਨੂੰ ਏਸ਼ੀਆ ਅਤੇ ਉਲੰੳਪਿਕ ਪੱਧਰ ਤੇ ਸ਼ਾਮਿਲ ਕਰਨ ਲਈ ਯਤਨ ਕੀਤੇ ਜਾਣਗੇ। ਉਹਨਾ ਕਿਹਾ ਕਿ ਇਸ ਤੋਂ ਇਲਾਵਾ ਹਰ ਟੀਮ ਨੂੰ 5-5 ਲੱਖ ਰੁਪਏ ਅਤੇ ਵਧੀਆ ਰੇਡਰ ਅਤੇ ਜਾਫੀ ਨੂੰ ਟਰੈਕਟਰ ਅਤੇ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।  
    ਇਸ ਤੋਂ ਪਹਿਲਾਂ ਸ. ਪੀ.ਐਸ. ਔਜਲਾ  ਨੇ ਲੁਧਿਆਣਾ ਜਿਲਾ ਅਧਿਕਾਰੀਆਂ ਨਾਲ ਵਿਸਵ ਕਬੱਡੀ ਕੱਪ-2010 ਸਬੰਧੀ ਕੀਤੇ ਜਾ ਰਹੇ ਅਗੇਤਰੇ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਇਸ ਕਬੱਡੀ ਕੱਪ ਨੂੰ ਸਫਲਤਾ ਪੂਰਵਿਕ ਨੇਪਰੇ ਚਾੜ•ਨ ਲਈ ਵੱਖ ਵੱਖ ਵਿਭਾਗਾਂ ਦੀਆਂ ਡਿਊਟੀਆ ਲਗਾਈਆਂ ਗਈਆਂ ਹਨ। ਉਹਨਾ ਇਹ ਵੀ ਦੱਸਿਆ ਕਿ ਪੱਤਰਕਾਰਾਂ ਦੀ ਸਹੂਲਤ ਲਈ ਗੁਰੂ ਨਾਨਕ ਸਟੇਡੀਅਮ ਵਿਖੇ ਮੀਡੀਆ ਸੈਟਰ ਵੀ ਬਣਾਇਆ ਜਾਵੇਗਾ।
  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਪ੍ਰਗਟ ਸਿੰਘ ਡਾਇਰੈਕਟਰ ਸਪੋਰਟਸ, ਸ਼੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ,  ਸ਼੍ਰੀ ਹਰਸ਼ ਬਾਂਸਲ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਿਸ, .ਸ਼੍ਰੀ ਕੁਲਦੀਪ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ, ਸ਼੍ਰੀ ਦਵਿੰਦਰ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਸ਼੍ਰੀ ਮਨਪ੍ਰੀਤ ਸਿੰਘ ਛੱਤਵਾਲ ਐਸ.ਡੀ.ਐਮ.(ਪੂਰਬੀ), ਸ਼੍ਰੀ ਪ੍ਰੇਮ ਚੰਦ ਐਸ.ਡੀ.ਐਮ. (ਪੱਛਮੀ), ਸ਼੍ਰੀ ਜਗੀਰ ਨਾਹਰ ਜਿਲਾ ਸਪੋਰਟਸ ਅਫਸਰ ਹਾਜਰੳ ਸਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO