Punjab News

March 27, 2010

ਕੌਮੀ ਪੱਧਰ ਦੀ ਨੈਟਬਾਲ ਚੈਂਪੀਅਨਸ਼ਿਪ ਦੇ ਤੀਜੇ ਦਿਨ ਮੁੜੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ

27_March_FGS_11ਫਤਿਹਗੜ ਸਾਹਿਬ, 27 ਮਾਰਚ(ਗੁਰਪ੍ਰੀਤ ਮਹਿਕ) :  29ਵੀਂ ਸੀਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ ਦੇ ਤੀਜੇ ਦਿਨ ਪੰਜਾਬ ਦੇ ਮੁੰਡੇ  ਅਤੇ ਕੁੜੀਆਂ  ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾ ਹਾਸਲ ਕਰਦੇ ਹੋਏ ਕਵਾਟਰ ਫਾਈਨਲ ਵਿੱਚ ਜਗਾ ਬਣਾ ਲਈ। ਸਥਾਨਕ ਬਾਬਾ ਫਤਿਹ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੀ ਇਸ ਚਾਰ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡਿਆਂ ਨੇ ਪਹਿਲਾ ਜੰਮੂ ਕਸ਼ਮੀਰ ਨੂੰ 14-4 ਦੇ ਵੱਡੇ ਫਰਕ ਨਾਲ ਫਿਰ ਚੰਡੀਗੜ 20-4 ਨਾਲ ਮਾਤ ਦੇ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਪੰਜਾਬ ਵੱਲੋਂ ਸੈਂਟਰ ਮੈਨ ਦੀ ਪੋਜ਼ੀਸਨ ਤੇ ਖੇਡਦੇ ਹੋਏ ਸਰੀਫ ਖਾਨ ਨੇ ਅਤੇ ਡਿਫੇਂਸ ਵਿੱਚ ਖੇਡਦੇ ਹੋਏ ਜਸਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰਾਂ ਪੰਜਾਬ ਦੀ ਮਹਿਲਾ ਟੀਮ ਨੇ ਮਹਾਰਾਸ਼ਟਰਾਂ ਨੂੰ 9-2 ਦੇ ਫਰਕ ਨਾਲ ਹਰਾ ਕੇ ਕਵਾਟਰ ਫਾਈਨਲ ਵਿੱਚ ਦਾਖਲਾ ਪੱਕਾ ਕੀਤਾ। ਦਿਨ ਦੇ ਕੁਝ ਹੋਰ ਮੈਚਾਂ  ਵਿੱਚ ਛੱਤੀਸ਼ਗੜ ਨੇ ਮਹਾਰਾਸਟਰ ਨੂੰ , ਬਿਹਾਰ ਨੇ ਹਿਮਾਚ ਪ੍ਰਦੇਸ਼ ਨੂੰ ਅਤੇ ਝਾਰਖੰਡ ਨੇ ਆਂਧਰਾ ਪ੍ਰਦੇਸ਼ ਨੂੰ ਹਰਾਇਆ। ਜਦਕਿ ਕੁੜੀਆਂ ਦੇ ਵਰਗ ਵਿੱਚ ਪੱਛਮੀ ਬੰਗਾਲ ਨੇ ਛੱਤੀਸਗੜ•, ਮਹਾਰਾਸ਼ਟਰਾ ਨੇ ਉੜੀਸਾ ਅਤੇ ਕੇਰਲਾ ਨੇ ਉੜੀਸ ਨੂੰ 24-13 ਨਾਲ ਹਰਾ ਕੇ ਜਿੱਤ ਹਾਸਲ ਕੀਤੀ।  ਸਵੇਰ ਦੇ ਸ਼ੈਸਨ ਵਿੱਚ ਖੇਡ ਪ੍ਰਮੋਟਰ ਅਤੇ ਜ਼ਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਧਨੋਆ ਵਿਸ਼ੇਸ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦਕਿ ਸ਼ਾਮ ਦੇ ਸ਼ੈਸਨ ਵਿੱਚ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰੋ: ਆਰ ਪੀ ਐਸ ਬਾਜਵਾ, ਜਸਪਾਲ ਸਿੰਘ ਪੰਮੀ, ਅਵਤਾਰ ਸਿੰਘ ਤਾਰੀ, ਜਸਵੀਰ ਸਿੰਘ ਜੱਸੀ ਅਤੇ ਭੁਪਿੰਦਰ ਸਿੰਘ ਵੀ ਵਿਸ਼ੇਸ ਤੌਰ ਤੇ ਆਦਿ ਹਾਜਰ ਹੋਏ। ਜਿਕਰਯੋਗ ਹੈ ਕਿ ਚੱਲ ਰਹੀ 29ਵੀਂ ਸੀਨੀਅਰ ਨੈਟਬਾਲ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੀ ਸ਼ੁਰੂਆਤ ਨੈਟਬਾਲ ਐਸੋਸ਼ੀਏਸ਼ਨ ਦੇ ਜਿਲਾ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਵਲੋਂ ਕੀਤੀ ਗਈ ਜਦੋਂਕਿ ਇਸ ਚੈਂਪੀਅਨਸ਼ਿਪ ਵਿਚ ਨੈਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਪੀ.ਕੇ.ਪਾਂਡੇ, ਨੈਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਪ੍ਰਧਾਨ  ਜਗਦੀਸ਼ ਕੁਮਾਰ ਮਿੱਤਲ ਵੀ ਵਿਸ਼ੇਸ਼ ਤੌਰ ਤੇ ਇਸ ਚੈਂਪੀਅਨਸ਼ਿਪ ਵਿਚ ਪਹੁੰਚੇ। ਕਲ• ਹੋਏ ਲੜਕੀਆਂ ਦੇ ਮੁਕਾਬਲਿਆਂ ਵਿਚ  ੳਤਰਾਖੰਡ ਨੇ ਚੰਡੀਗੜ ਨੂੰ 6-7 ਨਾਲ, ਕੇਰਲਾ ਨੇ ਮਹਾਰਾਸ਼ਟਰਾ ਨੂੰ 25-5, ਪੰਜਾਬ ਨੇ ਉੜੀਸਾ ਨੂੰ 23-14 ਨਾਲ ਹਰਾਇਆ। ਇਸੇ ਤਰਾਂ ਲੜਕਿਆਂ ਦੇ ਮੁਕਾਬਲਿਆ ਵਿਚ ਕੇਰਲਾ ਨੇ ਮਹਾਰਾਸ਼ਟਰਾ ਨੂੰ 18-20, ਚੰਡੀਗੜ ਨੇ ਜੰਮੂ ਕਸ਼ਮੀਰ ਨੂੰ 19-16, ਰਾਜਸਥਾਨ ਨੇ ਆਂਧਰਾ ਪ੍ਰਦੇਸ਼ ਨੇ 16-8, ਉੜੀਸਾ ਨੇ ਮਧਪ੍ਰਦੇਸ਼ ਨੂੰ 25-2, ਵੈਸਟ ਬੰਗਾਲ ਨੇ ਬਿਹਾਰ ਨੂੰ 20-11, ਪੰਜਾਬ ਨੇ ਉਤਰਾਖੰਡ ਨੂੰ 15-3 ਮਾਤ ਦਿੱਤੀ ਅਤੇ  ਦਿੱਲੀ ਨੇ ਬਿਹਾਰ ਨੂੰ ਵੱਡੇ ਫਰਕ ਨਾਲ ਹਰਾਇਆ। ਇਸ ਮੌਕੇ ਉਤੇ ਪੀ.ਪੀ.ਐਸ ਹਰਿੰਦਰਜੀਤ ਸਿੰਘ ਜਿਲਾ ਪ੍ਰਧਾਨ  ਜ¦ਧਰ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਸੁਰਜੀਤ ਸਿੰਘ, ਹਰੀਸ਼ ਧੁੱਪਰ, ਕਰਮਜੀਤ ਸਿੰਘ, ਕੋਚ ਸੁਖਪਾਲ ਸਿੰਘ, ਨਿਰਮਲ ਸਿੰਘ ਗੋਲਡੀ, ਪ੍ਰਿੰਸੀਪਲ ਐਮ.ਐਲ. ਬਾਂਸਲ, ਪ੍ਰੋ:ਸ਼ੋਏਬ ਜਫਰ, ਸਕੂਲ ਦੇ ਪ੍ਰਿੰਸੀਪਲ ਆਰ.ਐਸ.ਬਾਜਵਾ, ਗੁਰਸ਼ਰਨ ਸਿੰਘ ਸੋਨੀ ਆਦਿ ਹਾਜ਼ਰ ਸਨ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO