ਕੰਪਨੀ ਦੀ 10,000 ਰੁਪਏ ਮੁਆਵਜਾ ਦੇਣ ਦਾ ਹੁਕਮ
ਫਤਿਹਗੜ੍ਹ ਸਾਹਿਬ, 27 ਮਾਰਚ(ਗੁਰਪ੍ਰੀਤ ਮਹਿਕ) : ਸੇਵਾਵਾਂ ਵਿੱਚ ਕਮੀ ਅਤੇ ਖਪਤਕਾਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸਾਨ ਕਰਨ ਦੇ ਦੋਸ਼ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਨੇ ਕੋਟਕ ਮਹਿੰਦਰਾ ਪ੍ਰਾਇਮ ਲਿਮਟਿਡ ਨੂੰ 10 ਹਜਾਰ ਰੁਪਏ ਦਾ ਮੁਆਵਜਾ ਦੇਣ ਦੇ ਹੁਕਮ ਦਿੱਤੇ ਹਨ । ਸਰਹਿੰਦ ਨਿਵਾਸੀ ਸੰਜੀਵ ਚੋਪੜਾ ਨੇ 10 ਨਵੰਬਰ 2009 ਨੂੰ ਉਪਭੋਗਤਾ ਅਦਾਲਤ ਦੇ ਪਾਸ ਸਿਕਾਇਤ ਦਰਜ ਕਰਵਾਈ ਸੀ। ਜਿਸ ਵਿੱਚ ਸੰਜੀਵ ਨੇ ਫੋਰਮ ਨੂੰ ਦੱਸਿਆ ਕਿ ਉਸ ਨੇ ਟਾਟਾ ਇੰਡੀਗੋ ਕਾਰ ਕੋਟਕ ਮਹਿੰਦਰਾ ਪ੍ਰਾਇਮ ਲਿਮਟਿਡ ਸਾਲ 2006 ਵਿੱਚ ਫਾਈਨਾਂਸ ਕਰਵਾਈ ਸੀ। ਸਾਰੀਆਂ ਕਿਸਤਾਂ ਸਮੇਂ ਤੇ ਭਰਨ ਦੇ ਬਾਵਜੂਦ ਕੰਪਨੀ ਨੇ ਉਨ੍ਹਾਂ ਨੂੰ ਅੱਜ ਤੱਕ ਨੌ ਆਜੇਕਸ਼ਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਨੇ ਸਮੇਂ ਤੋਂ ਪਹਿਲਾਂ ਉਨ੍ਹਾਂ ਦੇ ਵੱਲੋਂ ਦਿੱਤੇ ਗਏ ਅਡਵਾਂਸ ਚੈਕ ਨੂੰ ਬੈਂਕ ਵਿੱਚ ਲਗਾ ਦਿੱਤਾ, ਜੋ ਡਿਸਆਨਰ ਹੋ ਗਿਆ ਸੀ। ਜਿਸ ਤੇ ਉਨ੍ਹਾਂ ਨੇ ਤੁਰੰਤ ਨਕਦ ਰਾਸ਼ੀ ਜਮ੍ਹਾ ਕਰਵਾ ਦਿੱਤੀ ਸੀ। ਲੇਕਿਨ ਕੰਪਨੀ ਨੇ 2,170 ਰੁਪਏ ਕਰ ਰਿਕਵਰੀ ਜਮ੍ਹਾ ਕਰਵਾਉਣ ਨੂੰ ਕਿਹਾ। ਜੋ ਕਿਸੇ ਵੀ ਹਿਸਾਬ ਨਾਲ ਨਹੀਂ ਬਣਦੀ। ਫੋਰਮ ਨੇ ਦੋਨੇ ਪੱਖਾਂ ਦੀ ਸੁਣਵਾਈ ਦੇ ਬਾਦ ਕੰਪਨੀ ਦੀਆਂ ਦਲੀਲਾਂ ਨੂੰ ਨਕਾਰਦੇ ਹੋਏ ਆਪਣੇ ਫੈਸਲੇ ਵਿੱਚ ਕਿਹਾ ਕਿ ਸੰਜੀਵ ਚੋਪੜਾ ਦੇ ਵੱਲੋਂ ਕੋਈ ਨਹੀਂ ਰਹਿੰਦਾ। ਫਿਰ ਵੀ ਉਨ੍ਹਾਂ ਨੂੰ ਐਨ ਓ ਸੀ ਨਹੀਂ ਜਾਰੀ ਕੀਤੀ ਗਈ। ਇਸ ਲਈ ਕੰਪਨੀ ਦੀਆਂ ਸੇਵਾਵਾਂ ਵਿੱਚ ਕਮੀ ਅਤੇ ਗਾਹਦ ਨੂੰ ਮਾਨਸਿਕ ਰੂਪ ਵਿੱਚ ਪ੍ਰੇਸਾਨ ਕਰਨ ਦੇ ਦੋਸ਼ ਵਿੱਚ ਉਪਭੋਗਤਾ ਨੂੰ 10 ਹਜਾਰ ਰੁਪਏ ਮੁਆਵਜਾ ਦੇ ਰੂਪ ਵਿੱਚ ਅਦਾ ਕਰਨੇ ਹੋਣਗੇ। ਇਸ ਦੇ ਨਾਲ ਨਾਲ ਉਸ ਨੂੰ ਆਦੇਸ਼ ਦੇ ਪ੍ਰਤੀ ਮਿਲਣ ਦੇ ਇਕ ਮਹੀਨੇ ਅੰਦਰ ਐਨ ਓ ਸੀ ਵੀ ਜਾਰੀ ਕਰਨੀ ਹੋਵੇਗੀ।
ਪੰਥ ਰਤਨ ਜਥੇਦਾਰ ਟੋਹੜਾਂ ਦੀ ਪੰਥ ਪ੍ਰਤੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ: ਜਥੇਦਾਰ ਚਲੈਲਾ
ਫਤਹਿਗੜ੍ਹ ਸਾਹਿਬ, 27 ਮਾਰਚ : (ਗੁਰਪ੍ਰੀਤ ਮਹਿਕ) : ਸ਼੍ਰੋਮਣੀ ਅਕਾਲੀ ਦਲ ਦੇ ਐੱਨ.ਆਰ.ਆਈ ਵਿੰਗ ਜ਼ਿਲਾ ਫਤਿਹਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਫਤਿਹਗੜ੍ਹ ਸਾਹਿਬ ਵਿਖੇ ਹੋਈ। ਜਿਸ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਸਲਾਨਾ 6ਵੀਂ ਬਰਸੀ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਐੱਨ.ਆਰ.ਆਈ. ਵਿੰਗ ਦੇ ਜ਼ਿਲਾ ਪ੍ਰਧਾਨ ਜਥੇਦਾਰ ਗੁਰਜੰਟ ਸਿੰਘ ਚਲੈਲਾ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਸਲਾਨਾ 6ਵੀਂ ਬਰਸੀ ਪਿੰਡ ਟੋਹੜਾ ਵਿਖੇ ਮਨਾਉਣ ਨੂੰ ਲੈ ਕੇ ਪਿੰਡ ਪੱਧਰ ਤੇ ਮੀਟਿੰਗਾਂ ਦਾ ਸਿਲਸਿਲਾ ਵੱਡੇ ਪੱਤਰ ਤੇ ਸ਼ੁਰੂ ਕੀਤਾ ਗਿਆ ਹੈ ਤੇ ਇਸ ਬਰਸੀ ਮੋਕੇ ਲੱਖਾਂ ਦੀ ਗਿਣਤੀ ਵਿਚ ਅਕਾਲੀ ਦਲ ਤੇ ਵਰਕਰ ਸਮੂਲੀਅਤ ਕਰਕੇ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਚਲੈਲਾ ਨੇ ਕਿਹਾ ਕਿ ਪੰਥ ਰਤਨ ਜਥੇਦਾਰ ਟੋਹੜਾ ਇਕ ਬੇਦਾਗ ਸਖਸੀਅਤ ਰਹੇ ਹਨ ਤੇ ਉਨ੍ਹਾਂ ਦੀ ਪੰਥ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਉਨ੍ਹਾਂ ਵਲੋਂ ਪੰਥ ਪ੍ਰਤੀ ਅਰਪਣ ਕੀਤੀਆਂ ਸੇਵਾਵਾਂ ਸਦਕਾ ਜਥੇਦਾਰ ਟੋਹੜਾ ਦਾ ਨਾਮ ਦੁਨੀਆਂ ਤੇ ਸੁਨਹਿਰੀ ਅੱਖਰਾਂ ਵਿਚ ਲਿਖੀਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ਤੋਂ ਪਿੰਡ ਟੋਹੜਾ ਵਿਖੇ ਇਕ ਵੱਡਾ ਕਾਫਲਾ ਰਵਾਨਾ ਹੋਵੇਗਾ ਤੇ ਬਰਸੀ ਮੌਕੇ ਪਹੁੰਚਣ ਵਾਲੇ ਸੀਨੀਅਰ ਅਕਾਲੀ ਆਗੂਆਂ ਦੇ ਵਿਚਾਰ ਸੁਨੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਸਰੂਪ ਸਿੰਘ ਚਲੈਲਾ, ਚਰਨਜੀਤ ਸਿੰਘ ਚੰਨੀ, ਜਰਮਲ ਸਿੰਘ ਨਲੀਨਾ, ਹਰਿੰਦਰ ਸਿੰਘ ਹਰਦਾਸਪੁਰ, ਅਮਰ ਸਿੰਘ ਬਾਗ ਸਿੰਕੰਦਰ, ਵਰਿਆਮ ਸਿੰਘ ਫੱਗਣਮਾਜਰਾ, ਇੰਦਰਜੀਤ ਸਿੰਘ ਸੇਠੀ, ਗੁਰਦੀਪ ਸਿੰਘ ਖਲੀਫੇਵਾਲ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਦੀਦਾਰ ਸਿੰਘ ਰੀਠਖੇੜੀ, ਜੁਝਾਰ ਸਿੰਘ ਕਸਿਆਣਾ, ਆਦਿ ਵੀ ਹਾਜ਼ਰ ਸਨ।
ਜਿਲ੍ਹਾ ਪੱਧਰੀ ਸਮਾਗਮ ਹੋਇਆ
ਫਤਿਹਗੜ੍ਹ ਸਾਹਿਬ, 27 ਮਾਰਚ(ਗੁਰਪ੍ਰੀਤ ਮਹਿਕ) : ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਵ ਟੀ ਬੀ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਾ ਸਤਵੰਤ ਭੱਲਾ, ਸਿਵਲ ਸਰਜਨ ਫਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ ਟੀ ਬੀ ਦੀ ਬਿਮਾਰੀ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਾਤਾ ਗੁਜਰੀ ਸਕੂਲ ਅਤੇ ਦੇਸ਼ ਭਗਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਕ ਰੈਲੀ ਕੱਢੀ ਗਈ ਜਿਸ ਨੂੰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸ੍ਰੀ ਦਾਰਪਾਲ ਅਤੇ ਹਰਭਜਨ ਸਿੰਘ ਜੱਲੋਵਾਲ ਵੱਲੋਂ ਟੀ ਬੀ ਦੀ ਬਿਮਾਰੀ ਉਤੇ ਬਣਾਏ ਗਏ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਤੇ ਡਾ ਜਸਵੰਤ ਸਿਘ , ਐਸ ਐਮ ਓ ਅਤੇ ਦਾਰਪਾਲ ਨੂੰ ਟੀ ਬੀ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਡਾ ਤਰਸੇਮ ਲਾਲ ਮੱਟੂ, ਡਾ ਅਵਿਨਾਸ ਜਿੰਦਲ, ਡਾ ਗੁਲਜਾਰ ਸਿੰਘ ਨੇ ਵੀ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾ ਨਿਰਵੈਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ , ਡਾ ਰਮਨੀਕ ਕੌਰ, ਐਸ ਐਮ ਓ ਚਨਾਰਥਲ ਕਲਾਂ, ਡਾ ਕੰਗ, ਐਸ ਐਮ ਓ ਬਸੀ ਪਠਾਣਾਂ, ਡਾ ਆਸਵੰਤ ਕੌਰ, ਪਰਮਿੰਦਰ ਸਿੰਘ, ਬੀ ਈ ਈ , ਹਰਜਿੰਦਰ ਕੌਰ ਮਾਂਗਟ, ਰਾਜਦੀਪ, ਹਰਸ਼ਵਿੰਦਰ ਸਿੰਘ, ਅਨਿਲ ਕੁਮਾਰ, ਹਰਮਨਦੀਪ ਸਿੰਘ ਆਦਿ ਨੇ ਭਾਗ ਲਿਆ।
ਡਾ ਸਤਵੰਤ ਭੱਲਾ ਵੱਲੋਂ ਸਮਾਰੋਹ ਵਿੱਚ ਆਏ ਹੋੲੈ ਲੋਮਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 2003 ਤੋਂ ਸਰਕਾਰ ਵੱਲੋਂ ਆਰ ਐਨ ਟੀ ਸੀ ਪੀ ਅਧੀਨ ਟੀ ਬੀ ਦੇ ਮਰੀਜਾਂ ਨੂੰ ਉਪਲਬੱਧ ਕਰਵਾਈਆ ਜਾ ਰਹੀਆਂ ਮੁਫਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਫੇਫੜਿਆਂ ਦੀ ਟੀ ਬੀ ਦਾ ਇਕ ਮਰੀਜ 10 ਤੋਂ 15 ਬੰਦਿਆਂ ਨੂੰ ਟੀ ਬੀ ਦੀ ਬਿਮਾਰੀ ਦੇ ਸਕਦਾ ਹੈ। ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤੇ ਤੋਂ ਵੱਧ ਖਾਂਸੀ ਹੋਵੇ ਤਾਂ ਉਹ ਤੁਰੰਤ ਨੇੜੇ ਦੇ ਸਿਹਤ ਕੇਂਦਰ ਤੇ ਜਾ ਕੇ ਮੁਫਤ ਬਲਗਮ ਦੀ ਜਾਂਚ ਕਰਵਾਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਛੇ ਮਾਈਕਰੋਸਕੋਪਿਕ ਸੈਂਟਰ ਹਨ ਜਿਥੇ ਬਲਗਮ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ। ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ , ਅਮਲੋਹ, ਨੰਦਪੁਰ ਕਲੌੜ, ਚਨਾਰਥਲ ਕਲਾਂ ਅਤੇ ਸੰਘੋਲ । ਜੇਕਰ ਕਿਸੇ ਵਿਅਕਤੀ ਨੂੰ ਟੀ ਬੀ ਦੀ ਬਿਮਾਰੀ ਹੋ ਜਾਵੇ ਤਾਂ ਉਸ ਨੂੰ ਸਰਕਾਰ ਵੱਲੋਂ ਮੁਫਤ ਦਵਾਈ ਦਿੱਤੀ ਜਾਂਦੀ ਹੈ, ਜੋ ਕਿ ਸਾਰੇ ਸਿਹਤ ਕੇਂਦਰਾਂ ਤੇ ਉਪਲਬੱਧ ਹੈ।
ਡਾ ਸੁਦੇਸ਼ ਕੁਮਾਰੀ ਜ਼ਿਲ੍ਹਾ ਟੀ ਬੀ ਅਫ਼ਸਰ ਫਤਿਹਗੜ੍ਹ ਸਾਹਿਬ ਨੇ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤੇ ਤੋਂ ਵੱਧ ਖਾਂਸੀ ਹੋਵੇ ਤਾਂ ਉਸ ਦੀ ਅਣਦੇਖੀ ਨਾ ਕਰਨ ਅਤੇ ਤੁਰੰਤ ਬਲਗਮ ਦੀ ਮੁਫਤ ਜਾਂਚ ਲਈ ਨੇੜੇ ਦੇ ਸਿਹਤ ਕੇਂਦਰ ਤੇ ਜਾਣ। ਸਮਾਰੋਹ ਵਿੱਚ ਦੇਸ਼ ਭਗਤ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਟੀ ਬੀ ਦੀ ਬਿਮਾਰੀ ਤੇ ਇਕ ਨਾਟਕ ਦੀ ਪੇਸ਼ਕਾਰੀ ਕੀਤੀ ਗਈ।
ਕੇਂਦਰੀ ਸਹਿਕਾਰੀ ਬੈਂਕ ਦੀ ਇਜਲਾਸ ਹੋਇਆ
ਫਤਿਹਗੜ• ਸਾਹਿਬ,27 ਮਾਰਚ(ਗੁਰਪ੍ਰੀਤ ਮਹਿਕ) : ਫਤਿਹਗੜ ਸਾਹਿਬ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਦਾ ਆਮ ਇਜਲਾਸ ਸੁਖਦੇਵ ਸਿੰਘ ਸਲਾਣੀ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਤੇ ਨਰਦੇਵ ਸਿੰਘ ਆਕੜੀ ਪ੍ਰਧਾਨ ਪੰਜਾਬ ਖੇਤੀਬਾੜੀ ਸਭਾਵਾਂ ਪ੍ਰਧਾਨ ਯੂਨੀਅਨ ਨੇ ਹਾਜਰ ਪ੍ਰਧਾਨਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਦੱਸਿਆ ।
ਇਸ ਮੌਕੇ ਬੈਂਕ ਦੀ ਸਲਾਨਾ 2008-09 ਦੀ ਸਲਾਨਾ ਕਾਰੋਬਾਰੀ ਰਿਪੋਰਟ ਪਾਸ ਕੀਤੀ ਗਈ। ਸਾਲ 2009 ਨੂੰ ਖ਼ਤਮ ਹੋਏ ਵਿੱਤੀ ਸਾਲ ਦੇ ਸੁੱਧ ਮੁਨਾਫੇ ਦੀ ਵੰਡ ਦੀ ਮਨਜੂਰੀ ਦਿੱਤੀ ਗਈ। ਬੈਂਕ ਦੀ ਅਧੀਕਾਰਤ ਪੂੰਜੀ ਦੀ ਹੱਦ 10 ਕਰੋੜ ਕੀਤੀ ਗਈ। ਬੈਂਕ ਦੇ ਬਾਈਲਾਜ 19 ਅਧੀਨ ਬੈਂਕ ਦੀ ਉਧਾਰ ਲੈਣ ਦੀ ਸਮਰਥਾ 30 ਗੁਣਾ ਤੋਂ ਵਧਾ ਕੇ 60 ਗੁਣਾ ਕੀਤੀ ਗਈ। ਬੈਂਕ ਦੇ ਬਾਈਲਾਜ 58 ਅਧੀਨ ਬੈਂਕ ਦਾ ਨਿਰੀਖਣ ਕਰਨ ਦਾ ਅਧਿਕਾਰ ਰਿਜਰਵ ਬੈਂਕ ਆਰ ਬੀ ਆਈ ਦੇ ਨਾਲ ਨਾਬਾਰਡ ਐਨ ਏ ਬੀ ਏ ਆਰ ਡੀ ਨੂੰ ਦੇਣ ਦੀ ਮਨਜੂਰੀ, ਪ੍ਰਸ਼ਾਸਕ ਦੀ ਗੈਰ ਮੌਜੂਦਗੀ ਵਿੱਚ ਕੰਮ ਚਲਾਉਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸਰਕਾਰੀ ਅਧਿਕਾਰੀ ਦੇ ਨਾਲ ਇਕ ਮੈਂਬਰ ਸੁਭਾਵਾਂ ਦੇ ਪ੍ਰਧਾਨਾਂ ਵਿੱਚੋਂ ਲੈਣ ਦੀ ਮਨਜੂਰੀ ਦਿੱਤੀ ਗਈ। ਪ੍ਰਸਾਸ਼ਕ ਵੱਲੋਂ ਬੈਂਕ ਦੀਆਂ ਬ੍ਰਾਂਚਾਂ ਬੰਦ ਕਰਨ ਦਾ ਮੱਤਾ ਰੱਦ ਕੀਤਾ ਗਿਆ। ਵੈਦਿਆ ਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ। ਪ੍ਰਾਇਮਰੀ ਵਿਕਾਸ ਫੰਡ ਵਿਚੋਂ ਸਭਾਵਾਂ ਨੂੰ ਵਾਟਰ ਕੂਲਰ ਦੇਣ ਲਈ ਵੀ ਮਤਾ ਪਾਸ ਕੀਤਾ ਗਿਆ। ਆਮ ਇਜਲਾਸ ਵੱਲੋਂ ਸਭਾਵਾਂ ਦੇ ਮੁਲਾਜਮਾਂ ਦੇ ਗਰੇਡ ਪੰਜਾਬ ਦੇ ਮੁਲਾਜਮਾਂ ਅਨੁਸਾਰ ਰੀਵਾਈਜ ਕਰਨ ਲਈ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਬੈਂਕ ਵਿੱਚ ਵੱਡੇ ਪੱਧਰ ਤੇ ਸੁਧਾਰ ਕਰਨ ਲਈ ਵੀ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਸਮੇਂ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫਤਿਹਗੜ ਸਾਹਿਬ ਸੁਖਦੇਵ ਸਿੰਘ ਸ਼ਾਂਤ ਸੀ ਈ ਓ ਬੈਂਕ, ਬਲਵੀਰ ਸਿੰਘ ਏ ਆਰ ਬਸੀ, ਮੈਨੇਜਰ ਹੈਡ ਆਫਿਸ ਰਣਜੀਤ ਸਿੰਘ, ਪ੍ਰਧਾਨ ਸਭਾ ਦਰਬਾਰਾ ਸਿੰਘ ਪੰਜੌਲੀ, ਗੁਰਭੇਜ ਸਿੰਘ ਮੁੱਲੇਪੁਰ, ਪ੍ਰੇਮ ਸਿੰਘ ਰੱਤੋਂ, ਬਲਜੀਤ ਸਿੰਘ ਪ੍ਰਧਾਨ ਸਲੇਮਪੁਰ, ਮੀਤ ਪ੍ਰਧਾਨ ਪਮੌਰ, ਪ੍ਰਧਾਨ ਛਲੇੜੀ ਕਲਾਂ ਅਤੇ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵੱਲੋਂ ਵੀ ਕੇਸਰ ਸਿੰਘ ਪ੍ਰਧਾਨ ਪੰਜਾਬ, ਸੰਤੋਖ ਸਿੰਘ ਖਨਿਆਣ, ਲਖਵੀਰ ਸਿੰਘ ਡਡਹੇੜੀ, ਗੁਰਬਚਨ ਸਿੰਘ ਮੈਂਬਰ ਸਟੇਟ ਕਮੇਟੀ, ਜੋਗਿੰਦਰ ਸਿੰਘ ਜ਼ਿਲਾ ਪ੍ਰਧਾਨ, ਕੁਲਦੀਪ ਸਿੰਘ ਪੋਲਾ ਆਦਿ ਨੇ ਵਿਚਾਰ ਰੱਖੇ।
ਟਰੈਫਿਕ ਵਿਵਸਥਾ ਦੇ ਸੁਧਾਰ ਲਈ 12.50 ਕਰੋੜ ਰੁਪਏ ਦੀ ਤਜ਼ਵੀਜ਼ : ਚੰਦਰ ਸ਼ੇਖਰ
ਫਤਹਿਗੜ ਸਾਹਿਬ 27 ਮਾਰਚ(ਗੁਰਪ੍ਰੀਤ ਮਹਿਕ) : ਵਧੀਕ ਡਾਇਰੈਕਟਰ ਜਨਰਲ ਪੰਜਾਬ ਪੁਲਸ ( ਟਰੈਫਿਕ ) ਸ੍ਰੀ ਚੰਦਰ ਸ਼ੇਖਰ ਨੇ ਬੱਚਤ ਭਵਨ ਵਿਖੇ ਸਮਾਜ ਸੇਵੀ ਸੰਸਥਾਵਾਂ ਨਾਲ ਸਬੰਧਤ ਪੰਜਾਬ ਪੁਲਿਸ ਸਟੇਟ ਅਪੈਕਸ ਕਮੇਟੀ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਮੁੱਚੀ ਟਰੈਫਿਕ ਵਿਵਸਥਾ ਵਿੱਚ ਹੋਰ ਸੁਧਾਰ ਲਿਆਉਣ ਲਈ ਨੈਸ਼ਨਲ ਹਾਈਵੇ ਨੂੰ ਸ਼ੰਭੂ ਤੋਂ ਜ¦ਧਰ, ਜਲੰਧਰ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਪਠਾਣਕੋਟ ਤੱਕ ਤਿੰਨ ਜੋਨਾਂ ਵਿੱਚ ਵੰਡਕੇ ਇਨਾਂ ਦੇ ਇੰਚਾਰਜ਼ ਏ.ਆਈ.ਜੀ. ਰੈਂਕ ਦੇ ਅਧਿਕਾਰੀ ਲਗਾਏ ਜਾਣਗੇ ਅਤੇ ਰਾਜ ਦੀਆਂ ਹੋਰ ਪ੍ਰਮੁੱਖ ਸੜਕਾਂ ਤੇ ਵੀ ਟਰੈਫਿਕ ਵਿਵਸਥਾ ਮਜਬੂਤ ਕੀਤੀ ਜਾਵੇਗੀ। ਉਨਾਂ ਕਿਹਾ ਕਿ ਟਰੈਫਿਕ ਪੁਲਿਸ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਵਾਸਤੇ 12 ਕਰੋੜ 50 ਲੱਖ ਰੁਪਏ ਦੀ ਤਜ਼ਵੀਜ਼ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ। ਜਿਸ ਦੀ ਮਨਜੂਰੀ ਮਿਲਣ ਤੋਂ ਬਾਅਦ ਟਰੈਫਿਕ ਵਿਵਸਥਾ ਵਿੱਚ ਬਹੁਤ ਵੱਡਾ ਸੁਧਾਰ ਆਵੇਗਾ ਅਤੇ ਸੜਕ ਹਾਦਸਿਆ ਵਿੱਚ ਅਜਾਈਂ ਜਾਣ ਵਾਲੀਆਂ ਅਨਮੋਲ ਜਾਨਾਂ ਨੂੰ ਕਾਫੀ ਹੱਦ ਤੱਕ ਬਚਾਇਆ ਜਾ ਸਕੇਗਾ । ਇਹ ਜਾਣਕਾਰੀ
ਸ੍ਰੀ ਸ਼ੇਖਰ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਕੁਲ ਆਬਾਦੀ ਸਿਰਫ 2 ਕਰੋੜ 70 ਲੱਖ ਹੈ ਜਦੋਂ ਕਿ ਵਾਹਨਾ ਦੀ ਗਿਣਤੀ 50 ਲੱਖ ਤੋਂ ਵੀ ਵੱਧ ਹੈ। ਉਨਾਂ ਦੱਸਿਆ ਕਿ ਵਾਹਨਾ ਦੀ ਵਧੇਰੇ ਗਿਣਤੀ, ਸੜਕਾਂ ਦੇ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਗਲਤੀਆਂ ਹੀ ਜਿਆਦਾਤਰ ਹਾਦਸਿਆਂ ਦਾ ਕਾਰਨ ਬਣਦੀਆਂ ਹਨ । ਉਨਾਂ ਪੰਜਾਬ ਵਾਸੀਆਂ ਨੂੰ ਯਕੀਨ ਦਵਾਇਆ ਕਿ ਟਰੈਫਿਕ ਨਿਯਮਾਂ ਸਬੰਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਕੋਈ ਵੀ ਵਿਅਕਤੀ ਚਾਹੇ ਉਹ ਕਿੰਨੇ ਵੀ ਵੱਡੇ ਰੁਤਬੇ ਵਾਲਾ ਕਿੳ ਨਾ ਹੋਵੇ, ਕਾਨੂੰਨ ਦੀ ਉਲਘਣਾ ਕਰਨ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਟਰੈਫਿਕ ਵਿਵਸਥਾ ਨੂੰ ਸਚਾਰੂ ਬਣਾਉਣ ਵਾਸਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸੰਭਵ ਯਤਨ ਕੀਤੇ ਜਾਣਗੇ । ਉਨਾਂ ਇਹ ਵੀ ਯਕੀਨ ਦਵਾਇਆ ਕਿ ਕਮਿਊਨਿਟੀ ਪੁਲਿਸਿੰਗ ਦੀ ਵਿਵਸਥਾ ਨੂੰ ਹੋਰ ਮਜਬੂਤ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਫੱਟੜ ਹੋਣ ਵਾਲੇ ਵਿਅਕਤੀਆਂ ਨੂੰ ਬਚਾਉਣ ਲਈ ਸਮਾਜ ਸੇਵੀ ਸੰਸਥਾਵਾਂ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਹੁਣ ਤੱਕ ਇਕੱਲੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੀ 110 ਐਂਬੂਲੈਸਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 65 ਹਾਈਵੇ ਪੈਟਰੋ¦ਿਗ ਲਈ ਸਰਕਾਰੀ ਐਂਬੂਲੈਸਾਂ ਕੰਮ ਕਰ ਰਹੀਆ ਹਨ । ਇਸ ਤੋਂ ਇਲਾਵਾ 50 ਮੋਟਰ ਸਾਇਕਲ ਸਵਾਰ ਵੀ ਸਟੇਟ ਹਾਈਵੇਜ਼ ਤੇ ਯਾਤਰੀਆਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ ।
ਇਸ ਤੋਂ ਪਹਿਲਾ ਵਧੀਕ ਡਾਇਰੈਕਟਰ ਜਨਰਲ ਪੁਲਿਸ (ਟਰੈਫਿਕ ) ਨੇ ਸਮਾਜ ਸੇਵਕਾਂ ਵੱਲੋਂ ਦਾਨ ਕੀਤੀਆਂ ਚਾਰ ਐਂਬੂਲੈਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ , ਜਿਹੜੀਆਂ ਕਿ ਅਮਲੋਹ , ਗਿੱਦੜਬਾਹਾ, ਮਾਨਸਾ ਅਤੇ ਮਾਛੀਵਾੜਾ ਵਿਖੇ ਸੇਵਾਵਾਂ ਨਿਭਾਉਣਗੀਆਂ । ਇਸ ਤੋਂ ਇਲਾਵਾ ਉਨਾਂ ਅੰਗਹੀਣਾਂ ਨੂੰ ਟਰਾਈ ਸਾਇਕਲ, ਬੇ ਸਹਾਰਾ ਬਿਰਧਾਂ ਨੂੰ ਹੈਲਪਸ ਇੰਡੀਆ ਵੱਲੋਂ ਰਾਸ਼ਨ ,ਕੱਪੜੇ ਅਤੇ ਹੋਰ ਮਾਲੀ ਸਹਾਇਤਾ ਅਤੇ ਵਿਧਵਾ ਔਰਤਾਂ ਨੂੰ ਸਲਾਈ ਮਸ਼ੀਨਾਂ ਵੀ ਵੰਡੀਆਂ । ਕਮੇਟੀ ਦੇ ਚੇਅਰਮੈਨ ਆਈ.ਜੀ. ਪੀ.ਏ.ਪੀ. ਸ੍ਰ: ਗੁਰਦੇਵ ਸਿੰਘ ਸਹੋਤਾ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਤੋਂ 100 ਤੋਂ ਵੱਧ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਟਾਟਾ ਇੰਸਟੀਚਿਊਟ ਫਾਰ ਸੋਸ਼ਲ ਸਾਇੰਸ ਮੁੰਬਈ ਤੋਂ ਡਾ ਪੀ.ਕੇ ਸ਼ਾਹਜਹਾ ਅਤੇ ਡਾ. ਸਵਿਤਾ ਬੈਨਰਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਇੱਕ ਵਫਦ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ । ਉਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਨਸ਼ੇ ,ਦਹੇਜ ਪ੍ਰਥਾ, ਵਾਤਾਵਰਣ ਪ੍ਰਦੁਸ਼ਣ ਅਤੇ ਟਰੈਫਿਕ ਵਰਗੀਆਂ ਸਮੱਸਿਆਵਾਂ ਦਾ ਹੱਲ ਲੋਕਾਂ ਨੂੰ ਜਾਗਰੂਕ ਕਰਕੇ ਹੀ ਕੀਤਾ ਜਾ ਸਕਦਾ ਹੈ। ਸ੍ਰੀ ਆਰ.ਪੀ. ਸਿੰਘ ਆਈ .ਜੀ. ਟਰੈਫਿਕ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਟਰੈਫਿਕ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟਰੈਫਿਕ ਸਿਸਟਮ ਮੈਨੇਜਮੈਂਟ ਨੂੰ ਹੋਰ ਪੁਖਤਾ ਬਣਾਉਣ ਲਈ ਨੈਸ਼ਨਲ ਹਾਈਵੇ ਉੱਤੇ ਅਤਿ ਆਧੁਨਿਕ ਸਹੂਲਤਾਂ ਵਾਲੇ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ ।
ਫ਼ਤਹਿਗੜ ਸਾਹਿਬ ਦੇ ਐਸ.ਐਸ.ਪੀ. ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ•ਾ ਟਰੈਫਿਕ ਪੁਲਿਸ ਵੱਲੋਂ ਨੈਸ਼ਨਲ ਹਾਈਵੇ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੂਰੀ ਚੌਕਸੀ ਵਰਤੀ ਜਾਵੇਗੀ । ਇਸ ਮੀਟਿੰਗ ਨੂੰ ਗੁਰਪ੍ਰੀਤ ਸਿੰਘ ਤੂਰ ਐਸ.ਪੀ. ਲੁਧਿਆਣਾ , ਗੁਰਸ਼ਰਨਜੀਤ ਸਿੰਘ ਸਕੱਤਰ ਪੰਜਾਬ ਪੁਲਿਸ ਸਟੇਟ ਅਪੈਕਸ ਕਮੇਟੀ, ਪ੍ਰੋ: ਉਦੇ ਪ੍ਰਤਾਪ ਸਿੰਘ, ਫ਼ਤਹਿਗੜ• ਸਾਹਿਬ ਦੇ ਐਸ.ਪੀ. ਸ੍ਰ: ਜਸਪ੍ਰੀਤ ਸਿੰਘ ਸਿੱਧੂ, ਡਾ . ਮਨਮੋਹਨ ਕੋਸ਼ਲ, ਅਸ਼ਵਨੀ ਅਬਰੋਲ, ਡਾ ਨਰੇਸ ਪਰੂਥੀ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ ।
ਪੂਰਨ ਰੂਪ ਵਿੱਚ ਥੈਲੀਓ ਬਾਹਰ ਆਈ :- ਮਾਨ
ਫਤਿਹਗੜ ਸਾਹਿਬ, 27 ਮਾਰਚ (ਗੁਰਪ੍ਰੀਤ ਮਹਿਕ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅੱਜ ਇੱਕ ਪੰਜਾਬ ਦੇ ਸਮੁੱਚੇ ਜ਼ਿਲਿ•ਆਂ ਦੇ ਅਹੁਦੇਦਾਰਾਂ ਅਤੇ ਮੈਬਰਾਨ ਵਰਕਿੰਗ ਕਮੇਟੀ ਦੀ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਅੱਜ ਦੇ ਹਾਊਸ ਨੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋ ਵਿਧਾਨ ਸਭਾ ਵਿੱਚ ਸਿੱਖ ਕੌਮ ਦੇ ਕਾਤਿਲ ਅਤੇ ਪੰਜਾਬ ਨਾਲ ਬੀਤੇ 62 ਸਾਲਾਂ ਤੋਂ ਧੋਖੇ ਫਰੇਬ ਕਰਦੇ ਆ ਰਹੇ ਕਾਂਗਰਸੀਆਂ ਦੀਆਂ ਤਾਰੀਫਾਂ ਦੇ ਪੁੱਲ ਬੰਨਦੇ ਹੋਏ ਜੋ ‘‘ਧੰਨਵਾਦ ਮਤਾ ਪਾਸ ਕੀਤਾ ਹੈ, ਉਸਦੀ ਸਰਬ ਸੰਮਤੀ ਨਾਲ ਪੁਰਜ਼ੋਰ ਨਿਖੇਧੀ ਕਰਦੇ ਹੋਏ ਮਤਾ ਪਾਸ ਕੀਤਾ ਹੈ ਅਤੇ ਕਿਹਾ ਹੈ ਕਿ ਜਿਸ ਕਾਂਗਰਸ ਜਮਾਤ ਨੇ ਬਲਿਊ ਸਟਾਰ ਦੀ ਫੌਜੀ ਕਾਰਵਾਈ ਕਰਵਾਈ, ਸਿੱਖ ਕੌਮ ਦਾ ਕਤਲੇਆਮ ਕੀਤਾ, ਕਾਲੀਆਂ ਸੂਚੀਆਂ ਬਣਾਈਆਂ, ਸਿੱਖ ਕੌਮ ਦੀ ਨੌਜਵਾਨੀ ਨੂੰ ਜ਼ੇਲਾਂ ਵਿੱਚ ਡੱਕਿਆ, ਪੰਜਾਬ ਦੇ ਡੈਮ, ਨਦੀਆ, ਦਰਿਆਵਾਂ ਦੇ ਪਾਣੀਆਂ, ਪੰਜਾਬ ਦੀ ਰਾਜਧਾਨੀ ਚੰਡੀਗੜ•, ਪੰਜਾਬੀ ਬੋਲਦੇ ਇਲਾਕੇ ਜ਼ਬਰੀ ਪੰਜਾਬ ਤੋਂ ਬਾਹਰ ਰੱਖੇ ਅਤੇ ਪੰਜਾਬ ਅਤੇ ਸਿੱਖ ਕੌਮ ਨੂੰ ਕਦੀ ਵੀ ਇਨਸਾਫ ਨਾ ਦਿੱਤਾ, ਉਸਦਾ ਸ: ਬਾਦਲ ਧੰਨਵਾਦ ਕਰਕੇ ਸਿੱਖ ਕੌਮ ਅਤੇ ਪੰਜਾਬੀਆਂ ਦੇ ਅੱਲੇ ਜਖਮਾਂ ਉ¤ਤੇ ਲੂਣ ਛਿੜਕਣ ਦੀ ਅਸਹਿ ਕਾਰਵਾਈ ਕਰ ਰਹੇ ਹਨ। ਇਸ ਲਈ ਅਸੀਂ ਇਸ ਧੰਨਵਾਦ ਮਤੇ ਨੂੰ ਰੱਦ ਕਰਦੇ ਹੋਏ ਰਿਸ਼ਵਤਖੋਰ ਕਾਂਗਰਸੀਆਂ ਅਤੇ ਬਾਦਲ ਦਲੀਆਂ ਦੇ ਕੇਸ ਵਾਪਿਸ ਲੈਣ ਦੀ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਕਾਰਵਾਈ ਵੀ ਇਨਾ ਦੋਵਾਂ ਜਮਾਤਾਂ ਦਾ ਦੋਸਤਾਨਾ ਮੈਚ ਹੈ, ਜਿਸਨੂੰ ਬਿਲਕੁਲ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਰਿਸ਼ਵਤਖੋਰ ਕਾਂਗਰਸੀਆਂ, ਬਾਦਲ ਦਲੀਆਂ ਜਿਨਾ ਉ¤ਤੇ ਚਾਰਸ਼ੀਟਾਂ ਲੱਗ ਚੁੱਕੀਆਂ ਹਨ, ਉਨਾ ਨੂੰ ਅਜਿਹਾ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਇਸੇ ਮਤੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੀ ਮਿਆਦ 23 ਅਗਸਤ 2009 ਨੂੰ ਖਤਮ ਹੋ ਚੁੱਕੀ ਹੈ, ਜਿਸਦੀ ਚੋਣ ਸਮੇ ਨਾਲ ਕਰਾਉਣਾ ਸੈਟਰ ਹਕੂਮਤ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ, ਉਹ ਬਾਦਲ ਦਲੀਆਂ ਨੂੰ ਅੰਦਰੂਨੀ ਸਹਿਯੋਗ ਕਰਕੇ ਇਨ•ਾ ਚੋਣਾਂ ਕਰਾਉਣ ਲਈ ਆਨੇ ਬਹਾਨੇ ਦੇਰੀ ਕਰ ਰਹੀ ਹੈ। ਜਿਸ ਵਿੱਚ ਬਾਦਲ ਦਲੀਏ ਸਿੱਧੇ ਤੌਰ ਤੇ ਭਾਈਵਾਲ ਹਨ। ਇਸ ਮਤੇ ਵਿੱਚ ਸੈਟਰ ਅਤੇ ਬਾਦਲ ਹਕੂਮਤ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਤੁਰੰਤ ਅਗਲੇਰੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਅੱਜ ਦੇ ਇਕੱਠ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਐਚ ਐਸ ਬਰਾੜ ਨੇ ਜੋ 24–2-2010 ਨੂੰ ਪਾਰਟੀ ਵੱਲੋ ਦਿੱਤੇ ਗਏ ਯਾਦ ਪੱਤਰ ਅਨੁਸਾਰ ਸਹੀ ਅਤੇ ਸਵੱਛ ਚੋਣਾਂ ਕਰਾਉਣ ਅਤੇ ਸਾਡੇ ਵੱਲੋ ਭੇਜੇ ਸੁਝਾਵਾਂ ਅਨੁਸਾਰ ਕਾਰਵਾਈ ਕਰਨ ਲਈ ਸਾਨੂੰ ਪੱਤਰ ਲਿਖਿਆ ਹੈ, ਉਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਧੰਨਵਾਦੀ ਹੈ। ਅੱਜ ਦੀ ਮੀਟਿੰਗ ਨੇ ਇਹ ਵੀ ਫੈਸਲਾ ਕੀਤਾ ਹੈ ਕਿ 31 ਜੁਲਾਈ ਨੂੰ ਜਗਰਾਓ ਵਿਖੇ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਅਤੇ ਪਿੰਡ ਪਿੰਡ, ਸ਼ਹਿਰ ਸ਼ਹਿਰ ਜਮਹੂਰੀਅਤ ਅਤੇ ਅਮਨਮਈ ਤਰੀਕੇ ਖਾਲਿਸਤਾਨ ਦੇ ਮਿਸ਼ਨ ਨੂੰ ਪਹੁੰਚਾਉਣ ਲਈ ‘‘ਪੈਦਲ ਯਾਤਰਾੂ ਕਰਦੇ ਹੋਏ ਪੂਰੇ ਪੰਜਾਬ ਵਿੱਚ ਉਚੇਚਾ ਯਤਨ ਕੀਤਾ ਜਾਵੇਗਾ ਅਤੇ ਪਾਰਟੀ ਨੂੰ ਪਿੰਡ ਪੱਧਰ ਦੀ ਇਕਾਈ ਤੇ ਸ਼ਹਿਰੀ ਵਾਰਡ ਪੱਧਰ ਦੀਆਂ ਇਕਾਈਆਂ ਨੂੰ ਮਜ਼ਬੂਤ ਕਰਨ ਅਤੇ ਆਪੋ ਆਪਣੇ ਮੋਰਚਿਆਂ ਉ¤ਤੇ ਜ਼ਿੰਮੇਵਾਰੀ ਸਾਂਭਣ ਦੀ ਹਦਾਇਤ ਕੀਤੀ ਗਈ ਹੈ। ਸ: ਮਾਨ ਨੇ ਆਪਣੀ ਤਕਰੀਰ ਵਿੱਚ ਜਿੱਥੇ ਸਮੁੱਚੇ ਪੰਜਾਬ ਤੋਂ ਆਏ ਅਹੁਦੇਦਾਰਾਂ ਦਾ ਉਚੇਚਾ ਧੰਨਵਾਦ ਕੀਤਾ ਉ¤ਥੇ ਉਨ•ਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਜੋ ਇੱਕ ਕਾਨਫਰੰਸ ਦਾ ਰੂਪ ਦਾ ਧਾਰ ਗਈ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਲਕ ਦੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਖਾਲਿਸਤਾਨ ਦਾ ਕੇਸ ਜਿੱਤਣ ਉਪਰੰਤ ਆਏ ਉਭਾਰ ਦੀ ਪ੍ਰਤੱਖ ਮਿਸਾਲ ਹੈ। ਹੁਣ ਸਾਡਾ ਇਹ ਫਰਜ਼ ਬਣਦਾ ਹੈ ਕਿ ਸਿੱਖ ਕੌਮ ਨੂੰ ਵਿਵਾਦਾਂ ਵਿੱਚ ਉਲਝਾਉਣ ਵਾਲੀਆਂ ਸ਼ਾਜਿਸਾਂ ਦਾ ਮੂੰਹ ਤੋੜ ਜਵਾਬ ਦਿੰਦੇ ਹੋਏ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਵਿਸ਼ਵਾਸ ਰੱਖਦੇ ਹੋਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉ¤ਚਤਾ ਨੂੰ ਪ੍ਰਵਾਨ ਕਰਦੇ ਹੋਏ ਦ੍ਰਿੜਤਾ ਅਤੇ ਇਮਾਨਦਾਰੀ ਨਾਲ ਮੰਜ਼ਿਲ ਵੱਲ ਵੱਧਿਆ ਜਾਵੇ। ਖਾਲਿਸਤਾਨ ਦੀ ਮੰਜ਼ਿਲ ਸਾਨੂੰ ਗੱਲਵੱਕੜੀ ਪਾਉਣ ਲਈ ਉਤਾਵਲੀ ਖੜੀ ਹੈ। ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਜਮਹੂਰੀਅਤ ਤੇ ਅਮਨਮਈ ਤਰੀਕੇ ਆਜ਼ਾਦ ਹੋਣ ਤੋਂ ਨਹੀਂ ਰੋਕ ਸਕਦੀ। ਅੱਜ ਦੀ ਮੀਟਿੰਗ ਇਹ ਵੀ ਤੌਖਲਾ ਪ੍ਰਗਟ ਕੀਤਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਅਚਾਨਕ ਹੀ ਹਰ ਪੰਦਰਾ ਵੀਹ ਦਿਨ ਬਾਅਦ ਅਲੋਪ ਹੋ ਜਾਂਦੇ ਹਨ, ਇਸਦੀ ਆਜ਼ਾਦਾਨਾ ਤੌਰ ਤੇ ਜਾਂਚ ਕੀਤੀ ਜਾਵੇ ਕਿ ਸੁਖਬੀਰ ਬਾਦਲ ਗੁਪਤ ਤੌਰ ਤੇ ਕਿਹੜੇ ਮੁਲਕਾਂ ਵਿੱਚ ਚਲੇ ਜਾਂਦੇ ਹਨ, ਉ¤ਥੇ ਉਹ ਗੁਪਤ ਤੌਰ ਤੇ ਕੀ ਕਰਦੇ ਹਨ।
ਅੱਜ ਦੀ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਸ: ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਸ: ਮਾਨ ਤੋਂ ਇਲਾਵਾ ਇਕਬਾਲ ਸਿੰਘ ਟਿਵਾਣਾ, ਪ੍ਰੋ: ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ, ਗੁਰਿੰਦਰਪਾਲ ਸਿੰਘ ਧਨੋਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਇਮਾਨ ਸਿੰਘ ਮਾਨ, ਵਰਿੰਦਰ ਸਿੰਘ ਮਾਨ ਯੂਥ ਪ੍ਰਧਾਨ, ਮਨਜੀਤ ਸਿੰਘ ਮੱਲ•ਾ ਮੀ: ਪ੍ਰਧਾਨ ਯੂਥ ਵਿੰਗ, ਸੁਰਿੰਦਰ ਸਿੰਘ ਅਕਾਲਗੜ• ਬੋਰਾਂ ਸਦਰ ਏ ਖਾਲਿਸਤਾਨ, ਅਨੂਪ ਸਿੰਘ ਸੰਧੂ ਲੁਧਿਆਣਾ, ਸੁਖਜੀਤ ਸਿੰਘ ਕਾਲਾਅਫਗਾਨਾ ਗੁਰਦਾਸਪੁਰ, ਅਵਤਾਰ ਸਿੰਘ ਖੱਖ ਹੁਸ਼ਿਆਰਪੁਰ, ਕਸ਼ਮੀਰ ਸਿੰਘ ਲੱਖਣਕਲਾ ਕਪੂਰਥਲਾ, ਅਮਰੀਕ ਸਿੰਘ ਦਿਹਾਤੀ ਅੰਮ੍ਰਿਤਸਰ, ਸਵਿੰਦਰ ਸਿੰਘ ਚੋਹਲਾ ਤਰਨਤਾਰਨ, ਬਲਕਾਰ ਸਿੰਘ ਭੱਟੀ ਮੁਕਤਸਰ, ਗੁਰਜੰਟ ਸਿੰਘ ਕੱਟੂ, ਸੁਰਿੰਦਰ ਸਿੰਘ ਸੱਦੋਵਾਲੀਆ ਬਰਨਾਲਾ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ ਸ਼ਹਿਰੀ, ਬਾਪੂ ਮਹਿਲ ਸਿੰਘ ਪਟਿਆਲਾ ਦਿਹਾਤੀ, ਹਰਪਾਲ ਸਿੰਘ ਕੁੱਸਾ ਮੋਗਾ, ਅੰਗਰੇਜ਼ ਸਿੰਘ ਫੌਜੀ ਫਿਰੌਜ਼ਪੁਰ, ਕ੍ਰਮਜੀਤ ਸਿੰਘ ਸਿੱਖਾਵਾਲਾ ਫਰੀਦਕੋਟ, ਤਰਲੋਕ ਸਿੰਘ ਡੱਲਾ ਜਗਰਾਓ, ਜੱਸਾ ਸਿੰਘ ਗੱਲਵੱਡੀ ਖੰਨਾ, ਬਲਬੀਰ ਸਿੰਘ ਮੰਡੇਰ ਮਾਨਸਾ, ਦਵਿੰਦਰ ਸਿੰਘ ਨਵਾਂਸ਼ਹਿਰ, ਹਰਜੀਤ ਸਿੰਘ ਸੰਜੂਮਾ ਸੰਗਰੂਰ, ਰਣਜੀਤ ਸਿੰਘ ਸੰਤੋਖਗੜ• ਰੋਪੜ, ਕੁਲਦੀਪ ਸਿੰਘ ਭਾਗੋਵਾਲ ਮੋਹਾਲੀ, ਗੁਰਦਿਆਲ ਸਿੰਘ ਘੱਲੂਮਾਜਰਾ ਫਤਿਹਗੜ• ਸਾਹਿਬ, ਕੁਲਵੰਤ ਸਿੰਘ ਸੰਧੂ, ਬੀਬੀ ਤੇਜ ਕੌਰ ਇਸਤਰੀ ਵਿੰਗ ਰੋਪੜ, ਬੀਬੀ ਬਲਜਿੰਦਰ ਕੌਰ ਧੀਰਪੁਰ ਫਤਿਹਗੜ• ਸਾਹਿਬ, ਸਰੂਪ ਸਿੰਘ ਬਾਦਸ਼ਾਹਪੁਰ, ਜਸਵੰਤ ਸਿੰਘ ਚੀਮਾਂ, ਰੂਬੀ ਬਰਾੜ, ਸੁਰਜੀਤ ਸਿੰਘ ਅਰਾਈਆਂ, ਬਹਾਦਰ ਸਿੰਘ ਭਸੌੜ, ਬਾਬਾ ਅਮਰਜੀਤ ਸਿੰਘ, ਨਿਰਮਲ ਸਿੰਘ ਘਰਾਚੋ, ਸੁਖਜਿੰਦਰ ਸਿੰਘ ਕਾਜ਼ਮਪੁਰ ਆਦਿ ਹਾਜਰ ਸਨ।
ਦੋ ਨਸ਼ੇ ਦੇ ਸੌਦਗਾਰਾਂ ਵਿਰੁਧ ਕੇਸ ਦਰਜ
ਫਤਿਹਗੜ ਸਾਹਿਬ, 27 ਮਾਰਚ(ਗੁਰਪ੍ਰੀਤ ਮਹਿਕ) : ਜ਼ਿਲਾ ਪੁਲਿਸ ਨੇ ਨਸ਼ਾ ਵਿਰੋਧੀ ਸੈਲ ਨੇ ਨਸ਼ੇ ਦੇ ਸੌਦਗਾਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਵਿੱਚ ਦੋ ਵਿਅਕਤੀਆਂ ਤੋਂ 45 ਕਿਲੋਂ ਗ੍ਰਾਮ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋਨੇ ਦੋਸ਼ੀਆਂ ਦੇ ਵਿਰੁੱਧ ਫਤਿਹਗੜ• ਸਾਹਿਬ ਥਾਣੇ ਵਿੱਚ ਐਨ ਡੀ ਪੀ ਐਸ ਐਕਟ ਦੇ ਤਹਿਤ ਅਲਗ ਅਲਗ ਮਾਮਲੇ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੈਲ ਦੇ ਏ ਐਸ ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਕਰ ਹੀ ਪੁਲਿਸ ਟੀਮ ਨੇ ਰੇਲਵੇ ਪੁਲ ਦੇ ਨੇੜੇ ਤੋਂ ਸਰਹਿੰਦ ਨਿਵਾਸੀ ਸਕੂਟਰ ਸਵਾਰ ਸੰਜੀਵ ਕੁਮਾਰ ਨੂੰ 20 ਕਿਲੋਂ ਭੁੱਕੀ ਸਮੇਤ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਪ੍ਰੋਫੈਸਰ ਕਲੋਨੀ ਦੇ ਵੱਲ ਜਾ ਰਿਹਾ ਸੀ। ਇਸੇ ਤਰ•ਾਂ ਪਿੰਡ ਖੇੜਾ ਦੇ ਨੇੜੇ ਤੋਂ ਟੀਮ ਗਸ਼ਤ ਦੇ ਦੌਰਾਨ ਇਸੇ ਪਿੰਡ ਦੇ ਰਹਿਣ ਵਾਲੇ ਤ੍ਰਿਲੋਚਨ ਸਿੰਘ ਕੋਲੋਂ 25 ਕਿਲੋਂ ਗ੍ਰਾਮ ਭੁੱਕੀ ਬਰਾਮਦ ਕੀਤੀ ਹੈ।
ਦੜਾ ਸੱਟਾ ਲਗਾਉਂਦੇ ਹੋਇਆ ਫੜਿਆ
ਫਤਿਹਗੜ ਸਾਹਿਬ, 27 ਮਾਰਚ(ਗੁਰਪ੍ਰੀਤ ਮਹਿਕ) : ਸਿਟੀ ਪੁਲਿਸ ਚੌਂਕੀ ਮੁਖੀ ਰਾਜਵੰਤ ਸਿੰਘ ਦੇ ਆਦੇਸ਼ ਤੇ ਕਾਰਵਾਈ ਕਰਦੇ ਹੋਏ ਹੈਡ ਕਾਂਸਟੇਬਲ ਕਰਮਜੀਤ ਸਿੰਘ ਨੇ ਇਕ ਵਿਅਕਤੀ ਨੂੰ ਰੰਗੇਹੱਥੀ ਦੜਾ ਸੱਟਾ ਲਗਾਉਂਦੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਗਿਆਨ ਤੋਂ 610 ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦੋਸ਼ੀ ਦੇ ਵਿਰੁੱਧ 13ਏ/3/67 ਗੈਂਬ¦ਿਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖਾਲਸਾ ਨੇ ਇਨਾਮ ਵੰਡੇ
ਫਤਹਿਗੜ ਸਾਹਿਬ 27 ਮਾਰਚ ਗੁਰਪ੍ਰੀਤ ਮਹਿਕ : ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਦਾ ਅੰਦਾਜਾ ਉਥੇ ਦੇ ਲੋਕਾਂ ਦੀ ਸਿੱਖਿਆ ਦੇ ਪੱਧਰ ਤੋਂ ਲਗਾਇਆ ਜਾ ਸਕਦਾ ਹੈ ਕਿਉਂਕਿ ਮਿਆਰੀ ਸਿੱਖਿਆ ਹਾਸਲ ਕਰਕੇ ਹੀ ਵਿਦਿਆਰਥੀ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ: ਬਿਕਰਮਜੀਤ ਸਿੰਘ ਖਾਲਸਾ ਮੁੱਖ ਸੰਸਦੀ ਸਕੱਤਰ ਨੇ ਖੱਟੜਾ ਮਾਡਰਨ ਹਾਈ ਸਕੂਲ ਦੇ 12 ਵੇਂ ਸਲਾਨਾ ਇਨਾਮ ਵੰਡ ਸਮਾਰੋਹ ਦੇ ਮੌਕੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਉਪਰੰਤ ਸੰਬੋਧਨ ਕਰਦਿਆਂ ਕੀਤਾ ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਅਤੇ ਮਿਆਰੀ ਸਿੱਖਿਆ ਦੀਆਂ ਸਹੂਲਤਾਂ ਉਪਲੱਭਧ ਕਰਵਾਉਣ ਲਈ ਯਤਨਸ਼ੀਲ ਹੈ। ਉਨਾਂ ਆਖਿਆ ਕਿ ਸਰਕਾਰੀ ਵਿੱਦਿਅਕ ਸੰਸਥਾਵਾਂ ਦੇ ਨਾਲ ਨਾਲ ਪ੍ਰਾਈਵੇਟ ਮਾਨਤਾ ਪ੍ਰਾਪਤ ਵਿੱਦਿਅਕ ਸੰਸਥਾਵਾਂ ਵੀ ਸਿੱਖਿਆ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ । ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਮੁਕਾਬਲੇ ਦੇ ਯੁੱਗ ਵਿੱਚ ਕਾਮਯਾਬੀ ਹਾਸਲ ਕਰਨ ਲਈ ਸੱਚੀ ਲਗਨ ਅਤੇ ਮਿਹਨਤ ਨਾਲ ਪੜਾਈ ਕਰਨ । ਉਨਾਂ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਚੰਗੀ ਸਿਹਤ ਲਈ ਖੇਡਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਣਾ ਦਿੱਤੀ । ਉਨਾਂ ਨੇ ਇਸ ਮੌਕੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 50 ਹਜਾਰ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ।
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸ੍ਰ: ਜਗਦੀਪ ਸਿੰਘ ਚੀਮਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਸਕੂਲ ਅਕਾਦਮਿਕ ਖੇਤਰ ਦੇ ਨਾਲ ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਚੰਗੀਆਂ ਮੱਲਾਂ ਮਾਰ ਰਿਹਾ ਹੈ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਅਨੁਸਾਸ਼ਨ ਵਿੱਚ ਰਹਿ ਕੇ ਮਿਆਰੀ ਸਿੱਖਿਆ ਹਾਸਲ ਕਰਨ ਅਤੇ ਕੌਮਾਂਤਰੀ ਤੇ ਕੌਮੀ ਪੱਧਰ ਤੇ ਰੋਜ਼ਗਾਰ ਹਾਸਲ ਕਰਨ ਲਈ ਆਪਣੇ ਵਿੱਚ ਸਵੈ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸ੍ਰ: ਅੰਮ੍ਰਿਤਪਾਲ ਸਿੰਘ ਰਾਜੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਅਤੇ ਸਰਮਾਇਆ ਹਨ। ਇਨ•ਾਂ ਦੀ ਸ਼ਖਸ਼ੀਅਤ ਦੇ ਵਿਕਾਸ ਵਿੱਚ ਮਾਪਿਆ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੁੰਦਾ ਹੈ।
ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰ: ਅਮਰਜੀਤ ਸਿੰਘ ਖੱਟੜਾ ਨੇ ਸਕੂਲ ਦੀ ਸਲਾਨਾ ਰਿਪੋਰਟ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ । ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਖੱਟੜਾ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਮੀਤ ਪ੍ਰਧਾਨ ਸੁਰਿੰਦਰ ਸਿੰਘ , ਸ਼ਹਿਰੀ ਪ੍ਰਧਾਨ ਬਸੀ ਪਠਾਣਾ ਮਲਕੀਅਤ ਸਿੰਘ ਮਠਾੜੂ, ਖੁਸ਼ਹਾਲ ਸਿੰਘ, ਕੇਵਲ ਕ੍ਰਿਸ਼ਨ ਜ਼ਿਲਾ ਪ੍ਰਧਾਨ ਲੋਕ ਭਲਾਈ ਪਾਰਟੀ ਆਦਿ ਹਾਜਰ ਸਨ ।