Punjab News

March 30, 2010

65ਵਾਂ ਰਾਸ਼ਨ ਵੰਡ ਸਮਾਗਮ-ਮੰਗਾਂ ਲਈ ਧਰਨਾ-ਸਥਾਪਨਾ ਦਿਵਸ ਆਯੋਜਿਤ

65ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ

nijher-01

ਲੁਧਿਆਣਾ 30 ਮਾਰਚ -ਗੁਰਮੀਤ ਸਿੰਘ ਨਿੱਝਰ-ਨਾਰੀ ਏਕਤਾ ਆਸਰਾ ਸੰਸਥਾ ਵ¤ਲੋਂ ਸਮਾਜ ਸੇਵਾ ਦੀ ਲੜੀ ਤਹਿਤ ਚਲਾਏ ਗਏ ਪ੍ਰੋਗਰਾਮ ਅਧੀਨ ਗਰੀਬ ਵਿਧਵਾ ਅਤੇ ਬੇਸਹਾਰਾ ਲੋੜਵੰਦ ਔਰਤਾਂ ਦੀ ਮਦਦ ਲਈ ਸੰਸਥਾ ਵ¤ਲੋਂ 65ਵਾਂ ਰਾਸ਼ਨ ਵੰਡ ਸਮਾਗਮ ਸੰਸਥਾ ਦੀ ਚੇਅਰਪਰਸਨ ਬੀਬੀ ਕੁਲਵਿੰਦਰ ਕੌਰ ਗੋਗਾ ਅਤੇ ਪ੍ਰਧਾਨ ਬੀਬੀ ਮਧੂ ਵਰਮਾ ਦੀ ਅਗਵਾਈ ਹੇਠ ਗੁਰਦੁਆਰਾ ਸ਼੍ਰੀ ਅਕਾਲ ਸਾਹਿਬ ਪ੍ਰਤਾਪ ਨਗਰ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿ¤ਚ ਮੁ¤ਖ ਮਹਿਮਾਨ ਠੇਕੇਦਾਰ ਕੰਵਲਇੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਵਿੰਦਰਪਾਲ ਸਿੰਘ ਗਰਚਾ ਸੀਨੀਅਰ ਅਕਾਲੀ ਆਗੂ , ਸ. ਸੋਹਣ ਸਿੰਘ ਗੋਗਾ ਨਿ¤ਜੀ ਸਕਤਰ ਜੇਲ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸ. ਤਜਿੰਦਰ ਸਿੰਘ ਬੰਗਾ ਪ੍ਰਧਾਨ ਗੁਰਦੁਆਰਾ ਸਾਹਿਬ ਰਾਮ ਨਗਰ, ਸ. ਜਤਿੰਦਰ ਸਿੰਘ ਬੰਗਾ ਚੇਅਰਮੈਨ ਆਰ ਆਰ ਭਰਦਵਾਜ ਮਾਰਕੀਟ ਸ਼ਾਮਲ ਹੋਏ। ਇਸ ਮੌਕੇ ਤੇ ਮਹਿਮਾਨਾਂ ਨੇ ਸਂੈਕੜੇ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਰਾਸ਼ਨ ਵੰਡਿਆ । ਠੇਕੇਦਾਰ ਕੰਵਲਇੰਦਰ ਸਿੰਘ ਮੈਂਬਰ ਐਸ ਜੀ ਪੀ ਸੀ ਨੇ ਕਿਹਾ ਕਿ ਸਮਾਜ ਦੀ ਸੇਵਾ ਉਤਮ ਸੇਵਾ ਹੈ ਸਾਨੂੰ ਆਪਣੇ ਰੁਝੇਵੇਂ ਭਰੇ ਸਮੇਂ ਵਿ¤ਚੋਂ ਕੁ¤ਝ ਸਮਾਂ ਕ¤ਢ ਕੇ ਸਮਾਜਸੇਵੀ ਕੰਮਾਂ ਵਿਚ ਹਿਸਾ ਲੈਣਾ ਚਾਹੀਦਾ ਹੈ। ਸ¤ਚੇ ਮਨ ਨਾਲ ਕੀਤੀ ਗਈ ਸੇਵਾ ਹਮੇਸ਼ਾ ਲੇਖੇ ਲਗਦੀ ਹੈ। ਔਰਤਾਂ ਵ¤ਲੋਂ ਜ¤ਥੇਬੰਦੀ ਬਣਾ ਕੇ ਸਮਾਜ ਸੇਵਾ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨਾ ਮਹਾਨ ਪੁੰਨ ਵਾਲਾ ਕੰਮ ਹੈ। ਇਸ ਮੌਕੇ ਤੇ ਸੁਖਦੇਵ ਸਿੰਘ ਸ਼ੀਰਾ , ਮੁਖਵਿੰਦਰ ਸਿੰਘ ਦਹੇਲਾ, ਸ. ਗੁਰਤੇਜ ਸਿੰਘ , ਸੁਰਜੀਤ ਸਿੰਘ ਕਲਸੀ, ਭੁਪਿੰਦਰ ਸਘ , ਤੇਜਿੰਦਰ ਸਿੰਘ ਸੈਣੀ, ਬਾਪੂ ਕਾਹਨ ਸਿੰਘ, ਪਰਵਿੰਦਰ ਸਿੰਘ ਸੈਣੀ, ਜਗਦੇਵ ਸਿੰਘ ਗੋਹਲਵੜੀਆ, ਸਤਵੀਰ ਸਿੰਘ ਭ¤ਟੀ, ਹਰਕ੍ਰਿਸ਼ਨ ਸਿੰਘ , ਸੁਰਜੀਤ ਸਿੰਘ , ਬੀਬੀ ਗੁਰਜੀਤ ਕੌਰ, ਕਮਲੇਸ਼ ਜਾਂਗੜਾ, ਸੁਰਿੰਦਰ ਕੌਰ, ਡਾ. ਹਰਪਾਲ ਸਿੰਘ ਬੇਦੀ, ਹਰਦੀਪ ਹੈਰੀ, ਮਨਜੀਤ ਕੌਰ, ਸੁਨੀਤਾ ਮਹਾਜਨ, ਸੁਨੀਤਾ ਗੋਇਲ, ਕੁਲਜੀਤ ਸਿੰਘ, ਧੰਜਲ ਤੋ ਇਲਾਵਾ ਵਡੀ ਗਿਣਤੀ ਵਿ¤ਚ ਆਗੂ ਹਾਜਰ ਸਨ। ਇਸ ਮੌਕੇ ਤੇ ਕੈਬਿਨਟ ਮੰਤਰੀ ਜ¤ਥੇਦਾਰ ਗਾਬੜੀਆ ਦੇ ਕੋਟੇ ਤਂੋ ਜਗਦੇਵ ਸਿੰਘ ਗੋਹਲਵੜੀਆ ਨੇ ਸੰਸਥਾ ਨੂੰ 50 ਹਜਾਰ ਰੁਪੲੈ ਦੀ ਗ੍ਰਾਂਟ ਪੇਟ ਕੀਤੀ ।

ਦੀ ਰੈਵੀਨਿਉ ਪਟਵਾਰ ਯੂਨੀਅਨ ਦਾ ਹ¤ਕੀ ਮੰਗਾਂ ਲਈ ਧਰਨਾ

-nijher-02
ਲੁਧਿਆਣਾ 30 ਮਾਰਚ (ਗੁਰਮੀਤ ਸਿੰਘ ਨਿੱਝਰ) ਦੀ ਰੈਵੀਨਿਉ ਪਟਵਾਰ ਯੂਨੀਅਨ ਪੰਜਾਬ ਦੇ ਸ¤ਦੇ ਤੇ ਜਿਲ•ਾ ਲੁਧਿਆਣਾ ਦੇ ਸਮੂਹ ਪਟਵਾਰੀਆਂ ਨੇ ਪ੍ਰਧਾਨ ਸ਼੍ਰੀ ਪਰਮਿੰਦਰ ਸਿੰਘ ਤੂਰ ਦੀ ਪ੍ਰਧਾਨਗੀ ਹੇਠ ਡੀ ਸੀ ਦਫਤਰ ਲੁਧਿਆਣਾ ਦੇ ਸਾਹਮਣੇ ਆਪਣੀਆਂ ਜਾਇਜ ਅਤੇ ਹ¤ਕੀ ਮੰਗਾਂ ਲਈ ਧਰਨਾ ਦਿਤਾ ਅਤੇ ਇਕ ਮੈਮੋਰੰਡਮ ਮਾਨਯੋਗ ਡੀ ਸੀ ਸਾਹਿਬ ਲੁਧਿਆਣਾ ਨੂੰ ਜਲੂਸ ਦੀ ਸ਼ਕਲ ਵਿ¤ਚ  ਜਾ ਦਿਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਘ ਦਫਤਰ ਸਕਤਰ ਪੰਜਾਬ ਭਿੰਦਰਪਾਲ ਸਿੰਘ ਜਿਲਾ ਖਜਾਨਚੀ ਰੁਪਿੰਦਰ ਸਿੰਘ ਗਰੇਵਾਲ ਤਹਿ: ਪੂਰਬੀ , ਕਰਨਜਸਪਾਲ ਸਿੰਘ ਤਹਿ: ਪਛਮੀ, ਸੁਖਦੇਵ ਸਿੰਘ ਸਮਰਾਲਾ, ਰਣਜੀਤ ਸਿੰਘ ਪਾਇਲ, ਸੁਰਿੰਦਰਪਾਲ ਸਿੰਘ ਜਗਰਾਓਂ, ਭੂਸ਼ਨ ਕੁਮਾਰ ਰਾਏਕੋਟ, ਮੋਹਣ ਸਿੰਘ , ਸੁਖਮਿੰਦਰ ਸਿੰਘ ਬਰਾੜ, ਬਲਵਿੰਦਰ ਸਘ , ਦਰਸ਼ਨ ਸਿੰਘ ਬਰਸਾਲ, ਸੁਖਦੇਵ ਸਿੰਘ ਚੌਹਾਨ ਆਦਿ ਆਗੂਆਂ ਨੇ ਸਰਕਾਰ ਦੀ ਜਮ ਕੇ ਨਿਖੇਧੀ ਕੀਤੀ ਕਿ ਪਿਛਲੇ 24 ਸਾਲਾਂ ਤੋਂ ਪਟਵਾਰੀਆਂ ਨੂੰ ਇਕੋ ਹੀ ਭ¤ਤੇ ਮਿਲ ਰਹੇ ਹਨ। ਉਨਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਜਦੋਂ ਕਿ ਸਰਕਾਰਾਂ ਨੇ ਆਪਣੇ ਵਿਧਾਇਕਾਂ , ਮੰਤਰੀਆਂ ਦੇ ਭਤਿਆਂ ਵਿ¤ਚ ਪਿਛਲੇ 24 ਸਾਲਾਂ ਵਿਚ ਤਕਰੀਬਨ 10 ਗੁਣਾ ਵਾਧਾ ਕਰ ਦਿ¤ਤਾ ਹੈ। ਪਟਵਾਰੀ ਨੂੰ ਸਰਕਾਰੀ ਦਫਤਰ ਵੀ ਨਹੀਂ ਦਿ¤ਤਾ ਗਿਆ ਜਿਸ ਦੇ ਬਦਲੇ ਅ¤ਜ ਅ¤ਤ ਮਹਿੰਗਾਈ ਵਿਚ ਸਿਰਫ 35 ਰੁਪਏ ਪ੍ਰਤੀ ਮਹੀਨਾ ਦਫਤਰੀ ਕਿਰਾਇਆ ਭਤਾ ਦੇ ਕੇ ਪਟਵਾਰੀ ਨੂੰ ਜਲੀਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਟੇਸ਼ਨਰੀ ਭ¤ਤਾ 25 ਰੁਪਏ , ਬਸਤਾ ਭਤਾ 25 ਰੁਪਏ, ਸਫਰੀ ਭ¤ਤਾ 250 ਤੋਂ 480 ਰੁਪਏ ਦਿਤਾ ਜਾ ਰਿਹਾ ੲ ਜੋ ਕਿ ਨਾ ਦੇ ਬਰਾਬ ਹੈ। ਪਟਵਾਰੀਆਂ ਨੇ ਪੇ ਸਕੇਲ ਦੀਆਂ ਤਰੁਟੀਆਂ ਦੂਰ ਕਰਨ ਦੇ ਨਾਲ ਨਾਲ ਜਥੇਬੰਦੀ ਨੇ ਬਿਲਕੁਲ ਜਾਇਜ ਮੰਗ ਰ¤ਖਦਿਆਂ ਮੰਗ ਕੀਤੀ ਹੈ ਕਿ ਮਹੀਨਾਵਾਰ ਦਫਤਰੀ ਕਿਰਾਇਆ ਇਕ ਹਜਾਰ ਰੁਪਏ, ਸਟੇਸ਼ਨਰੀ ਭ¤ਤਾ 500 ਰੁਪਏ, ਬਸਤਾ ਭ¤ਤਾ 500 ਰੁਪਏ, ਸਫਰੀ ਭਤਾ ਇਕ ਸਾਰ ਬਜਵਾਂ 1500 ਰੁਪਏ ਮਹੀਨਾ , ਅਤੇ ਸਹਾਇਕ ਦਫਤਰ ਕਾਨੂੰਗੋ ਨੂੰ ਇਕ ਹਜਾਰ ਰੁਪਏ ਸਪੈਸ਼ਨ ਭ¤ਤਾ ਦੇਣ ਦੀ ਮੰਗ ਕੀਤੀ ਹੈ।ਜੇਕਰ ਉਪਰੋਕਤ ਮੰਗਾਂ ਮੰਨ ਕੇ ਜਲਦੀ ਨਾ ਲਾਗੂ ਕੀਤੀਆਂ ਗਈਆਂ ਤਾਂ ਇਸ ਤੇ ਗੰਭੀਰ ਸਿ¤ਟੇ ਵੀ ਨਿਕਲ ਸਕਦੇ ਹਨ ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਜਨਰਲ ਸਕ¤ਤਰ ਜਿਲ•ਾ ਲੁਧਿਆਣਾ ਦਰਸ਼ਨ ਕੁਮਾਰ ਨੇ ਪ¤ਤਰਕਾਰਾ ਨੂੰ ਦਸਿਆ ਕਿ ਜ¤ਥੇਬੰਦੀ ਦੀ ਅਗਲੀ ਮੀਟਿੰਗ 3 ਅਪ੍ਰੈਲ 2010 ਨੂੰ ਲੁਧਿਆਣਾ ਦੇ ਮੁਕਾਮ ਤੋਂ ਹੋਣ ਜਾ ਰਹੀ ਹੈ।

ਪਾਹਵਾ ਚੈਰੀਟੇਬਲ ਹਸਪਤਾਲ  37 ਵੇ ਸਥਾਪਨਾ ਦਿਵਸ ਆਯੋਜਿਤ

nijher-00

 ਲੁਧਿਆਣਾ, 30 ਮਾਰਚ (ਗੁਰਮੀਤ ਸਿੰਘ ਨਿੱਝਰ) ਚੈਰੀਟੇਬਲ ਹਸਪਤਾਲ ਅਤੇ ਸਵੈ-ਸੇਵੀ ਸੰਸਥਾਵਾਂ ਲੋਕਾਂ ਨੂੰ  ਬਿਹਤਰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਿਚ ਵੱਡਮੁੱਲਾ ਯੋਗਦਾਨ ਅਦਾ ਕਰ ਰਹੀਆਂ ਹਨ ਅਤੇ ਮਾਨਵਤਾ ਦੀ ਭਲਾਈ ਹਿੱਤ ਲੋਕਾਂ ਦੀ ਸੇਵਾ ਕਰਨ ਵਿਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ।  ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲ•, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਨੇ ਸ. ਨਿਹਾਲ ਸਿੰਘ ਪਾਹਵਾ ਚੈਰੀਟੇਬਲ ਹਸਪਤਾਲ ਦੇ 37 ਵੇ ਸਥਾਪਨਾ ਦਿਵਸ ਤੇ  ਹਸਪਤਾਲ ਵਿਖੇ ਆਯੋਜਿਤ ਇਕ ਜਨਰਲ ਮੈਡੀਕਲ ਕੈਪ ਦਾ ਉਦਘਾਟਨ ਕਰਨ ਉਪਰੰਤ ਕੀਤਾ।  ਸ. ਗਾਬੜੀਆ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ, ਪ੍ਰੰਤੂ ਚੈਰੀਟੇਬਲ ਹਪਸਤਾਲ ਅਤੇ ਸਮਾਜ-ਸੇਵੀ ਸੰਸਥਾਵਾਂ ਵੀ ਲੋਕਾਂ ਦੀ ਜ਼ਿੰਮੇਵਾਰੀ ਨਾਲ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਸੰਸਥਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾ ਕਿਹਾ ਕਿ ਡਾਕਟਰੀ ਇਲਾਜ਼ ਦਿਨੋ ਦਿਨ ਮਹਿੰਗਾ ਅਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਇਸ ਲਈ ਹਸਪਤਾਲ ਦੇ ਟਰੱਸਟੀ ਸ਼੍ਰੀ ਚੇਤਨ ਪਾਹਵਾ ਵਲੋ ਇਸ ਪੱਛੜੇ ਅਤੇ ਲੋੜਵੰਦ ਇਲਾਕੇ ਵਿਚ ਇਹ ਚੈਰੀਟੇਬਲ ਹਸਪਤਾਲ ਸਥਾਪਿਤ ਕਰਕੇ ਪੁੰਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਉਹਨਾ ਕਿਹਾ ਕਿ  ਗਰੀਬ ਲੋਕਾਂ ਦੀ ਸੇਵਾ ਕਰਨਾ ਉਤਮ ਅਤੇ ਭਲੇ ਦਾ ਕੰਮ ਹੈ, ਇਸ ਲਈ ਸਵੈ-ਸੇਵੀ ਸੰਸਥਾਵਾਂ ਨੂੰ ਇਸ ਕੰਮ ਵਿੱਚ ਵੱਧ ਚੜ• ਕੇ ਅੱਗੇ ਆਉਣਾ ਚਾਹੀਦਾ ਹੈ।  ਇਸ ਮੌਕੇ ਤੇ ਸ. ਗਾਬੜੀਆ ਨੇ ਹਸਪਤਾਲ ਦੇ ਮਲਟੀ ਸਪੈਸ਼ਲਿਸਟੀ ਅਪਰੇਸ਼ਨ ਥੀਏਟਰ ਅਤੇ ਮਰੀਜ਼ਾਂ ਲਈ ਇੰਨਡੋਰ ਵਿੰਗ ਦਾ ਉਦਘਾਟਨ ਵੀ ਕੀਤਾ। ਉਹ ਵੱਖ ਵੱਖ ਵਾਰਡਾਂ ਵਿਚ ਦਾਖਲ ਮਰੀਜਾਂ ਨੂੰ ਮਿਲੇ ਅਤੇ ਉਹਨਾਂ ਦਾ ਹਾਲ-ਚਾਲ ਪੁੱਛਿਆ। ਉਹਨਾਂ ਹਸਪਤਾਲ ਨੂੰ 2.50 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।  ਹਸਪਤਾਲ ਦੇ ਟ੍ਰਸੱਟੀ ਸ਼੍ਰੀ ਚੇਤਨ ਪਾਹਵਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਹ  ਹਸਪਤਾਲ 1973 ਵਿਚ ਸਥਾਪਿਤ ਹੋਇਆ ਸੀ। ਉਹਨਾਂ ਦੱਸਿਆ ਕਿ ਹਸਪਤਾਲ ਦੇ ਸਰਜਰੀ ਵਿਭਾਗ ਲਈ 50 ਲੱਖ ਰੁਪਏ ਦੀਆਂ ਨਵੀਆਂ ਮਸ਼ੀਨਾਂ ਖਰੀਦੀਆਂ ਗਈਆਂ ਹਨ ਅਤੇ ਹਸਪਤਾਲ ਵਿਚ ਅਪਰੇਸ਼ਨ ਥੀਏਟਰ ਰੂਮ ਅਤੇ ਵਾਰਡ ਰੂਮ ਦੀ ਵੀ ਨਵੀ ਉਸਾਰੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਇਹ ਹਸਪਤਾਲ ਮੈਸ. ਏਵਨ ਇਸਪਾਤ ਅਤੇ ਪਾਵਰ ਲਿਮਟਿਡ ਲੁਧਿਆਣਾ ਦੇ ਵਡਮੁੱਲੇ ਸਹਿਯੋਗ ਦੁਆਰਾ ਚਲਾਇਆ ਜਾ ਰਿਹਾ ਹੈ। ਸ. ਓਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਸਵੈ-ਸੇਵੀ ਸੰਸਥਾਵਾਂ ਨੂੰ ਮਾਨਵਤਾ ਦੀ ਭਲਾਈ ਲਈ ਗਰੀਬ ਅਤੇ ਲੋੜਵੰਦ ਵਿਅੱਕਤੀਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਵੱਧ ਚੜ• ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਹੰਬੜਾਂ ਵਿਖੇ ਮਾਤਾ ਕੁਸ਼ੱਲਿਆ ਦੇਵੀ ਪਾਹਵਾ ਚੈਰੀਟੇਬਲ ਹਸਪਤਾਲ ਸਫਲਤਾ ਪੂਰਵਿਕ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਹਸਪਤਾਲ ਦੇ ਮੈਡੀਕਲ ਸੁਪਰਡੰਟ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ  ਜਨਰਲ ਕੈਪ ਵਿਚ ਵੱਖ ਵੱਖ ਬੀਮਾਰੀਆਂ ਨਾਲ ਸਬੰਧਤ 850 ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਮਨਜੀਤ ਸਿੰਘ ਖਾਲਸਾ, ਸ. ਜਗਦੇਵ ਸਿੰਘ ਗੋਹਲਵੜੀਆ, ਸ਼੍ਰੀ ਚੇਤਨ ਪਾਹਵਾ, ਡਾ. ਸੁਰਿੰਦਰ ਸਿੰਘ, ਸ. ਗੁਰਮੀਤ ਸਿੰਘ ਕੁਲਾਰ, ਸ. ਓਕਾਰ ਸਿੰਘ ਪਾਹਵਾ, ਸ਼੍ਰੀ ਸੋਹਣ ਸਿੰਘ ਗੋਗਾ,  ਸ਼੍ਰੀ ਹਰਪ੍ਰੀਤ ਸਿੰਘ ਬੇਦੀ, ਸ. ਮਹਿੰਦਰ ਸਿੰਘ ਸੀਹ ਅਤੇ ਸ. ਬਲਜਿੰਦਰ ਸਿੰਘ  ਪਨੇਸਰ ਹਾਜਰ ਸਨ।

 

 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO