Punjab News

March 30, 2010

ਅਦਾਲਤਾਂ ਦਾ ਦੌਰਾ -ਸਲਾਨਾ ਖੇਡ ਮੇਲਾ-ਕਰਮਚਾਰੀਆਂ ਦੀ ਮੀਟਿੰਗ -ਬਿਜਲੀ ਮੁਲਾਜਮਾਂ ਨੇ ਧਰਨੇ ਦਿੱਤੇ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨੇ ਫ਼ਤਹਿਗੜ ਸਾਹਿਬ ਦੀ ਅਦਾਲਤਾਂ ਦਾ ਦੌਰਾ ਕੀਤਾ ।
ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) :  ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਨਵਾਬ ਸਿੰਘ ਨੇ  ਫਤਿਹਗੜ• ਸਾਹਿਬ ਦੀ ਅਦਾਲਤਾਂ ਦਾ ਦੌਰਾ ਕਰਨ ਦੇ ਲਈ ਦੋ ਦਿਨ ਦੇ ਦੌਰੇ ਤੇ ਅੱਜ ਇੱਥੇ ਪੁੱਜੇ । ਇਸ ਮੌਕੇ ਤੇ ਮਾਨਯੋਗ ਜਸਟਿਸ ਨਵਾਬ ਸਿੰਘ ਨੂੰ ਕੋਰਟ ਵਿੱਚ ਮਾਰਚ ਪਾਸਟ ਨੇ ਸਲਾਮੀ ਦਿੱਤੀ ਅਤੇ ਮੌਕੇ ਤੇ ਹਾਜਰ ਜਿਲਾ ਅਤੇ ਸੈਸ਼ਨ ਜੱਜ ਉਦੈ ਸਿੰਘ ਗੇਰਾ ਅਤੇ ਹੋਰਨਾਂ ਜੱਜਾਂ ਡੀ ਪੀ ਕੇ ਬੇਦੀ, ਨਵਜੋਤ ਕੌਰ ਸੋਹਲ, ਐਸ ਕੇ ਸਿੱਧੂ ਅਤੇ ਏ ਕੇ ਬਾਂਸਲ , ਫ਼ਤਹਿਗੜ ਸਾਹਿਬ ਦੇ  ਡੀ ਸੀ ਯਸ਼ਵੀਰ ਮਹਾਜਨ , ਐਸ ਐਸ ਪੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚੱਕਲ, ਸਕੱਤਰ ਗੁਰਪ੍ਰੀਤ ਸਿੰਘ ਸੈਣੀ ਅਤੇ ਹੋਰਨਾਂ ਵਕੀਲਾਂ ਨੇ  ਜੋਰਦਾਰ ਸਵਾਗਤ ਕੀਤਾ ।
ਜਸਟਿਸ ਨਵਾਬ ਸਿੰਘ ਨੇ ਬਾਰ ਰੂਮ ਵਿੱਚ ਵਕੀਲਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ । ਆਪਣੇ ਸੰਬੋਧਨ ਵਿੱਚ ਜਸਟਿਸ ਨਵਾਬ ਸਿੰਘ ਨੇ ਕਿਹਾ ਕਿ ਉਹ ਵਕੀਲਾਂ ਦੇ ਸਹਿਯੋਗ ਲਈ ਸਦਾ ਤਿਆਰ ਹਨ। ਉਨਾਂ ਕਿਹਾ ਕਿ ਜੇ ਉਨਾਂ ਨੂੰ ਅਦਾਲਤੀ ਫੈਸਲਾਂ ਦੀ ਨਕਲ ਮਿਲਣ ਵਿੱਚ ਦੇਰੀ ਹੁੰਦੀ ਹੈ ਜਾਂ ਕੋਈ ਕਰਮਚਾਰੀ ਉਨਾਂ ਨਾਲ ਠੀਕ ਤਰਾਂ ਨਾਲ ਵਿਵਹਾਰ ਨਹੀਂ ਕਰਦਾ ਤਾਂ ਉਹ ਤੁਰੰਤ ਧਿਆਨ ਵਿੱਚ ਲਿਆਉਣ। ਉਨਾਂ ਭਰੋਸਾ ਦਵਾਇਆ ਕਿ ਉਹ ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਵਿੱਚ ਹਰ ਤਰ•ਾਂ ਦਾ ਸਹਿਯੋਗ ਦੇਣਗੇ। ਆਪਣੇ ਸੰਬੋਧਨ ਵਿੱਚ ਉਨਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਜਾਦਿਆਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਡੀ ਐਸ ਚੱਕਲ ਅਤੇ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ ਨੇ ਜਸਟਿਸ ਨਵਾਬ ਸਿੰਘ ਦਾ ਬਾਰ ਰੂਮ ਪੁੱਜਣ ਤੇ ਜੀ ਆਇਆ ਕਿਹਾ। ਇਸ ਮੌਕੇ ਤੇ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਰਣਜੀਤ ਸਿੰਘ ਗਰੇਵਾਲ, ਤਜਿੰਦਰ ਸਿੰਘ, ਐਨ ਕੇ ਪੂਰੀ, ਸੰਜੀਵ ਚੋਪੜਾ,ਰਾਜਵੀਰ ਸਿੰਘ ਗਰੇਵਾਲ, ਨਵੀਨ ਬਹਲ, ਅਨਿਲ ਗੁਪਤਾ ਅਤੇ ਗਿਆਨ ਸਿੰਘ ਸੈਣੀ ਆਦਿ ਹਾਜਰ ਸਨ।
ਜਸਟਿਸ ਨਵਾਬ ਸਿੰਘ ਨੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿੱਚ ਵੀ ਮੱਥਾ ਟੇਕਿਆ, ਜਿੱਥੇ ਉਨਾਂ  ਨੂੰ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ।
ਸਲਾਨਾ ਖੇਡ ਮੇਲਾ 31 ਤੋ
ਫਤਿਹਗੜ ਸਾਹਿਬ,30 ਮਾਰਚ(ਗੁਰਪ੍ਰੀਤ ਮਹਿਕ) :  ਰਿਮਟ ਗਰੁੱਪ ਆਫ ਇੰਸਟੀਚਿਉਟ ਵੱਲੋਂ 6 ਵੀਂ ਸਲਾਨਾ ਐਥਲੇਟਿਕ ਮੀਟ 31 ਮਾਰਚ ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਜਿਸ ਦੇ ਪਹਿਲੇ ਦਿਨ 31 ਮਾਰਚ ਨੂੰ 10:30 ਵਜੇ ਉਦਘਾਟਨ ਮੁੱਖ ਮਹਿਮਾਨ ਜ਼ਿਲਾ ਫਤਿਹਗੜ ਸਾਹਿਬ ਦੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਕਰਨਗੇ। ਮੀਟ ਦੇ ਦੂਜੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਰਿਮਟ ਗਰੁੱਪ ਦੇ ਚੇਅਰਮੈਨ ਹੁਕਮਚੰਦ ਬਾਂਸਲ ਮੁੱਖ ਰੂਪ ਵਿੱਚ ਸ਼ਿਰਕਤ ਕਰਨਗੇ।  
 ਕਰਮਚਾਰੀਆਂ ਦੀ ਮੀਟਿੰਗ ਹੋਈ
ਫਤਹਿਗੜ੍ਰ ਸਾਹਿਬ, 30 ਮਾਰਚ (ਗੁਰਪ੍ਰੀਤ ਮਹਿਕ) :  ਪੰਜਾਬ ਸਟੇਟ ਕਰਮਚਾਰੀ ਦਲ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਹਰੀ ਸਿੰਘ ਟੌਹੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੁੰ ਮਹਿੰਗਾਈ ਭੱਤੇ ਦੀ ਜਨਵਰੀ ਤੋਂ ਕਿਸ਼ਤ ਦਿੱਤੀ ਜਾਵੇ ਅਤੇ ਨਾਲ ਹੀ ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ, ਖਾਲੀ ਪਈਆਂ ਅਸਾਮੀਆਂ ਨੁੰ ਤੁਰੰਤ ਭਰਿਆ ਜਾਵੇ ਜਿਸ ਨਾਲ ਸਰਕਾਰੀ ਕੰਮਕਾਜ ਠੀਕ ਢੰਗ ਨਾਲ ਚੱਲ ਸਕੇ ਅਤੇ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕੇ। ਇਸ ਮੀਟਿੰਗ ਵਿਚ ਜਿਲਾ ਪ੍ਰਧਾਨ ਸੁੱਚਾ ਸਿੰਘ ਰੈਂਲੋ, ਇੰਦਰ ਸਿੰਘ ਪ੍ਰਧਾਨ ਪੀ.ਡਬਲਯੂ .ਡੀ ਇੰਪਲਾਈਜ਼ ਯੂਨੀਅਨ, ਜਨਰਲ ਸਕੱਤਰ ਸਰਦੂਲ ਸਿੰਘ ਜੱਲਾ, ਮੰਗਤ ਰਾਮ ਸ਼ਰਮਾ, ਵਿਜੇ ਸਿੰਘ , ਗਰੀਬ ਸਿੰਘ ਮੈੜਾ, ਲਛਮਣ ਸਿੰਘ ਗਿੱਲ, ਗਿਆਨ ਸਿੰਘ ਰੈਂਲੋ, ਸ਼ੇਰ ਸਿੰਘ ਡੰਗੇੜੀਆ, ਲਾਲ ਸਿੰਘ ਲਾਲੀ ਮੁਹਾਲੀ ਤੋਂ ਇਲਾਵਾ ਹੋਰ ਅਹੁੱਦੇਦਾਰਾਂ ਅਤੇ ਮੁਲਾਜ਼ਮਾਂ ਨੇ ਇਸ ਮੀਟਿੰਗ ਵਿਚ ਆਪੋ ਆਪਣੇ ਵਿਚਾਰ ਰੱਖੇ।
ਬਿਜਲੀ ਮੁਲਾਜਮਾਂ ਨੇ ਧਰਨੇ ਦਿੱਤੇ
ਫਤਹਿਗੜ੍ਰ ਸਾਹਿਬ, 30 ਮਾਰਚ (ਗੁਰਪ੍ਰੀਤ ਮਹਿਕ) :  ਅੱਜ ਜੁਅਇੰਟ ਫਾਰਮ ਪੰਜਾਬ ਰਾਜ ਬਿਜਲੀ ਬੋਰਡ ਦੇ ਸੱਦੇ ਉਤੇ ਸਬ ਡਵੀਜਨਾਂ ਸ਼ਹਿਰੀ ਸਰਹਿੰਦ, ਦਿਹਾਤੀ ਸਰਹਿੰਦ, ਬਸੀ ਪਠਾਣਾਂ ਦਿਹਾਤੀ ਅਤੇ ਸ਼ਹਿਰੀ, ਬਡਾਲੀ ਆਲਾ ਸਿੰਘ ਅਤੇ ਚੌਰਵਾਲਾ ਦੇ ਦਫਤਰਾਂ ਅਗੇ ਪੰਜਾਬ ਸਰਕਾਰ/ਬੋਰਡ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਰੋਸ ਧਰਨੇ ਦਿੱਤੇ ਗਏ ਅਤੇ ਪੂਰਨ ਰੂਪ ਵਿੱਚ ਹੜਤਾਲ ਕੀਤੀ ਗਈ। ਹੜਤਾਲ ਦੌਰਾਨ ਸਾਰੇ ਦਫਤਰ,  ਕੈਸ਼ ਕਾਊਂਟਰ ਅਤੇ ਤਕਨੀਕੀ ਕੰਮ ਬੰਦ ਰਹੇ। ਸਰਹਿੰਦ ਡਵੀਜਨ ਦੇ ਮੇਨ ਗੇਟ ਤੇ ਵੱਡੀ ਗਿਣਤੀ ਵਿਚ ਮੁਲਾਜਮਾਂ ਨੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ ਰੋਸ ਧਰਨਾ ਦਿੱਤਾ ਇਸ ਧਰਨੇ ਵਿਚ ਪੰਜਾਬ ਸਰਕਾਰ ਦੀਆਂ ਬੋਰਡ ਨੂੰ ਵੱਖ-ਵੱਖ ਭਾਗਾਂ ਵਿਚ ਵੰਡਣ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਬੋਰਡ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਗੇ। ਇਸ ਤੋਂ ਇਲਾਵਾ ਸਰਕਾਰ ਦੀਆਂ ਨੀਤੀਆਂ ਦੇ ਅਧਾਰ ਤੇ ਜੋ ਕੰਮ ਆਉਟ ਸੋਰਸਿੰਗ ਰਾਹੀਂ ਕਰਵਾਏ ਜਾ ਰਿਹਾ ਉਸ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਬੋਰਡ ਦੇ ਜਿਨਾਂ ਕਰਮਚਾਰੀਆਂ ਦੀ ਡਿਊਟੀ ਦੌਰਾ ਮੌਤ ਹੋ ਚੁੱਕੀ ਹੈ ਉਨਾਂ• ਦੇ ਆਸ਼ਿਰਤਾਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ, ਪੰਜਾਵਾ ਪੇ ਕਮਿਸ਼ਨ ਜੋ ਬੋਰਡ ਵਿਚ ਲਾਗੂ ਕੀਤਾ ਹੈ ਦੀਆਂ ਤਰੁਟੀਆਂ ਨੂੰ ਤੁਰੰਤ ਦੂਰ ਕੀਤਾ ਜਾਵੇ ਅਤੇ ਵੇਜ ਫਾਰਮੂਲੇਸ਼ਨ ਕਮੇਟੀ ਦੁਆਰਾ ਸੁਝਾਈ ਗਈ 3.5 ਫੀਸਦੀ ਦੀ ਦਰ ਨਾਲ ਇਕੰਰੀਮੈਂਟ ਲਾਈ ਜਾਵੇ ਅਤੇ ਪ੍ਰਮੋਸ਼ਨ ਸਕੇਲਾਂ ਦੀਆਂ ਦੋ ਇਕੰਰੀਮੈਂਟਾਂ ਨੂੰ ਪਹਿਲਾਂ ਦੀ ਤਰਾਂ ਰੱਖਿਆ ਜਾਵੇ ਅਤੇ ਕਰਮਚਾਰੀਆਂ ਦਾ ਬਣਦਾ ਏਰੀਅਰ ਤੁਰੰਤ ਦਿੱਤਾ ਜਾਵੇ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਗੁਰਦੀਪ ਸਿੰਘ ਟਿਵਾਣਾਂ, ਮਹਿੰਦਰਪਾਲ ਸਿੰਘ, ਬਚਿੱਤਰ ਸਿੰਘ, ਤਾਰਾ ਸਿੰਘ, ਮਹਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਮੰਗਤ ਸਿੰਘ, ਰਤਨ ਲਾਲ, ਦਲਬਾਰਾ ਸਿੰਘ, ਰਾਮਲਾਲ ਸ਼ਰਮਾ, ਜੋਗਿੰਦਰ ਸਿੰਘ, ਆਦਿ ਨੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਪਰਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO