ਜਿਲਾ ਫ਼ਤਹਿਗੜ•ਸਾਹਿਬ ਵਿੱਚ ਅੱਠਵਾਂ ਥਾਣਾ ਹੋਂਦ ਵਿੱਚ ਆਇਆ

ਫਤਿਹਗੜਸਾਹਿਬ,1 ਅਪ੍ਰੈਲ(ਗੁਰਪ੍ਰੀਤ ਮਹਿਕ) : ਜ਼ਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਨੇ ਵੀਰਵਾਰ ਨੂੰ ਬਡਾਲੀ ਆਲਾ ਸਿੰਘ ਪੁਲਿਸ ਚੌਂਕੀ ਨੂੰ ਜ਼ਿਲ•ੇ ਦਾ ਅੱਠਵਾਂ ਥਾਣਾ ਐਲਾਨ ਕਰ ਦਿੱਤਾ। ਉਨਾਂ ਨੇ ਇੰਸਪੈਕਟਰ ਸੁਰਜੀਤ ਸਿਘ ਧਨੋਆ ਨੂੰ ਇਸ ਨਵੇਂ ਥਾਣੇ ਦੀ ਦੇਖ ਰੇਖ ਦੀ ਜਿੰਮੇਵਾਰੀ ਸੌਂਪਦੇ ਹੋਏ ਉਨਾ ਦੇ ਲਈ ਸੁਭਕਾਮਨਾਵਾਂ ਵੀ ਦਿੱਤੀ। ਐਸ ਐਸ ਪੀ ਨੇ ਦੱਸਿਆ ਕਿ ਜੁਰਮ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਜ਼ਿਲੇ ਵਿੱਚ ਬਡਾਲੀ ਆਲਾ ਸਿੰਘ, ਚੂੰਨੀ , ਸ਼ਮਸਪੁਰ ਅਤੇ ਸਦਰ ਮੰਡੀ ਗੋਬਿੰਦਗੜ ਸਮੇਤ ਚਾਰ ਨਵੇਂ ਥਾਣੇ ਬਣਾਉਣ ਦਾ ਪ੍ਰਪੋਜਲ ਵਿਭਾਗ ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਬਡਾਲੀ ਆਲਾ ਸਿੰਘ ਨੂੰ ਹੀ ਮਨਜੂਰੀ ਮਿਲੀ। ਇਸ ਮੌਕੇ ਤੇ ਉਨਾਂ ਦੇ ਨਾਲ ਪਹੁੰਚੇ ਐਸ ਪੀ ਹੈਡ ਕੁਵਾਟਰ ਜਸਪ੍ਰੀਤ ਸਿਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਨਵੇਂ ਐਲਾਨ ਗਏ ਬਡਾਲੀ ਆਲਾ ਸਿਘ ਥਾਣੇ ਨੇ ਅੱਜ ਤੋਂ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਦੇ ਮੂਲੇਪੁਰ ਥਾਣੇ ਦੇ ਅੱਠ, ਸਰਹਿੰਦ ਦੇ 12, ਫਤਿਹਗੜ• ਸਾਹਿਬ ਦੇ 14 ਅਤੇ ਬਸੀ ਪਠਾਣਾਂ ਥਾਣੇ ਦੇ 7 ਪਿੰਡਾਂ ਸਮੇਤ ਕੁਲ 41 ਪਿੰਡਾਂ ਨੂੰ ਇਸ ਨਵੇਂ ਥਾਣੇ ਨਾਲ ਜੋੜ ਦਿੱਤਾ ਗਿਆ ਹੈ, ਜਿੱਥੇ ਜੁਰਮ ਕਰਨ ਵਾਲਿਆਂ ਤੇ ਥਾਣਾ ਮੁਖੀ ਸੁਰਜੀਤ ਸਿਘ ਧਨੋਆ ਸਿਕੰਜਾ ਕੱਸਣਗੇ। ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲਾ ਫਤਿਹਗੜ• ਸਾਹਿਬ ਵਿੱਚ ਅਮਲੋਹ, ਮੰਡੀ ਗੋਬਿੰਦਗੜ•, ਸਰਹਿੰਦ, ਮੂਲੇਪੁਰ, ਖਮਾਣੋਂ, ਫਤਿਹਗੜ• ਸਾਹਿਬ ਅਤੇ ਬਸੀ ਪਠਾਣਾਂ ਸਮੇਤ ਸੱਤ ਥਾਣੇ ਜ਼ਿਲੇ ਵਿੱਚ ਹੋਣ ਵਾਲੇ ਅਪਰਾਧ ਤੇ ਨਜਰ ਰਖੱਦੇ ਸੀ। ਹੁਣ ਇਸ ਨਵੇਂ ਥਾਣੇ ਦੀ ਹੋਂਦ ਵਿੱਚ ਆ ਜਾਣ ਨਾਲ ਇਲਾਕੇ ਵਿੱਚ ਪਹਿਲੇ ਦੀ ਤੁਲਨਾ ਵਿੱਚ ਜਿੱਥੇ ਜੁਰਮ ਘੱਟ ਹੋਵੇਗਾ, ਉਥੇ ਸਮਾਜ ਵਿਰੋਧੀ ਤੱਤਾਂ ਤੇ ਵੀ ਨਜਰ ਰੱਖੀ ਜਾ ਸਕੇਗੀ।
ਫੋਟੋ ਕੈਪਸ਼ਨ : ਫਤਿਹਗੜ ਸਾਹਿਬ ਵਿੱਚ ਨਵੇਂ ਥਾਣੇ ਬਡਾਲੀ ਆਲਾ ਸਿੰਘ ਦੇ ਮੁਖੀ ਸੁਰਜੀਤ ਸਿੰਘ ਧਨੋਆ
ਬੱਚਿਆਂ ਨੂੰ ਕਾਪੀਆਂ ਦੇ ਕੇ ਸਨਮਾਨਿਤ ਕੀਤਾ
ਫ਼ਤਹਿਗੜ• ਸਾਹਿਬ, 1 ਅਪ੍ਰੈਲ (ਗੁਰਪ੍ਰੀਤ ਮਹਿਕ ) : ਯੰਗ ਬਲੱਡ ਸਪੋਰਟਸ ਕਲੱਬ ਸਰਾਣਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਚੰਗੀਆਂ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਹਰ ਸਾਲ ਦੀ ਤਰਾਂ ਬੈਗ ਅਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਦੂਸਰੇ ਬੱਚੇ ਵੀ ਮਿਹਨਤ ਕਰਨ ਅਤੇ ਚੰਗੇ ਨੰਬਰ ਲੈ ਕੇ ਪਾਸ ਹੋਣ । ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਨਹਿਰੂ ਯੂਵਾ ਕੇਂਦਰ ਫ਼ਤਿਹਗੜ ਸਾਹਿਬ ਦੇ ਜਿਲਾ ਯੂਥ ਕੋਆਰਡੀਨੇਟਰ ਸ. ਪਰਮਜੀਤ ਸਿੰਘ ਨੇ ਕਲੱਬ ਦੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਹੋਰਨਾ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਕੇਸਰ ਸਿੰਘ, ਸੈਕਟਰੀ ਹਰਚੰਦ ਸਿੰਘ, ਸ਼ੇਰ ਸਿੰਘ, ਮਿੰਦਰ ਸਿੰਘ, ਘੁੰਮਣ ਸਿੰਘ ਅਤੇ ਸਕੂਲ ਸਟਾਫ਼ ਪਰਵਿੰਦਰ ਕੌਰ, ਮੰਜੂ ਰਾਣੀ ਅਤੇ ਸ਼ੀਲਾ ਦੇਵੀ ਆਦਿ ਹਾਜ਼ਰ ਸਨ ।
ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਅਧੀਨ ਜ਼ਿਲ•ੇ ਦੇ 55 ਲਾਭ ਪਾਤਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ :-ਡਿਪਟੀ ਕਮਿਸ਼ਨਰ
ਫਤਹਿਗੜ ਸਾਹਿਬ, 1 ਅਪਰੈਲ (ਗੁਰਪ੍ਰੀਤ ਮਹਿਕ ) : ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਅਧੀਨ ਪਿਛਲੇ ਵਿੱਤੀ ਵਰੇ ਦੌਰਾਨ ਜ਼ਿਲਾ ਉਦਯੋਗ ਕੇਂਦਰ, ਪੰਜਾਬ ਖਾਦੀ ਅਤੇ ਦਿਹਾਤੀ ਉਦਯੋਗ ਬੋਰਡ ਅਤੇ ਖਾਦੀ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਜ਼ਿਲੇ ਦੇ 55 ਲਾਭ ਪਾਤਰਾਂ ਨੂੰ ਵੱਖ ਵੱਖ ਕਾਰੋਬਾਰ ਸ਼ੁਰੂ ਕਰਨ ਲਈ 2 ਕਰੋੜ 91 ਲੱਖ ਰੁਪਏ ਦਾ ਕਰਜਾ ਘੱਟ ਵਿਆਜ਼ ਦਰ ਤੇ ਵੱਖ ਵੱਖ ਬੈਂਕਾਂ ਤੋਂ ਦਿਵਾਇਆ ਗਿਆ ਅਤੇ 93 ਲੱਖ 27 ਹਜ਼ਾਰ ਰੁਪਏ ਦੀ ਸਬਸਿਡੀ ਵੀ ਮੁਹੱਈਆ ਕਰਵਾਈ ਗਈ । ਇਹ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ ਦੱਸਿਆ ਕਿ ਇਹ ਸਕੀਮ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਇਸ ਸਕੀਮ ਨੂੰ ਪਾਰਦਰਸ਼ੀ ਬਣਾਉਣ ਵਾਸਤੇ ਜ਼ਿਲਾ ਪੱਧਰ ਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲਾ ਟਾਸਕ ਫੋਰਸ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੁਆਰਾ ਇਸ ਸਕੀਮ ਅਧੀਨ ਮੈਰਿਟ ਦੇ ਅਧਾਰ ਤੇ ਕੇਸ ਪਾਸ ਕੀਤੇ ਜਾਂਦੇ ਹਨ।
ਉਨਾਂ ਦੱਸਿਆ ਕਿ ਇਸ ਸਕੀਮ ਅਧੀਨ 25 ਤੋਂ 35 ਫੀਸਦੀ ਤੱਕ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਲਈ ਲਾਭ ਪਾਤਰ ਨੂੰ ਸਬਸਿਡੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਕਿਸੇ ਵੀ ਪ੍ਰੋਜੈਕਟ ਲਈ 25 ਲੱਖ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਦਿਵਾਇਆ ਜਾਂਦਾ ਹੈ । ਉਨਾਂ ਦੱਸਿਆ ਕਿ ਆਮ ਸ਼੍ਰੇਣੀ ਦੇ ਲਾਭ ਪਾਤਰ ਨੂੰ 10 ਫੀਸਦੀ ਅਤੇ ਰਾਖਵੀਆਂ ਸ਼੍ਰੇਣੀਆਂ ਨੂੰ 5 ਫੀਸਦੀ ਸਰਮਾਇਆ ਆਪਣੇ ਕੋਲੋਂ ਲਗਾਉਣਾ ਹੁੰਦਾ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਲਘੂ ਉਦਯੋਗ ਸਥਾਪਤ ਕਰਨ ਦੇ ਨਾਲ ਨਾਲ ਸਿਲਾਈ ਕਢਾਈ, ਮਧੂ ਮੱਖੀ ਪਾਲਣ, ਫਰਨੀਚਰ, ਮੋਬਾਇਲ ਮੁਰੰਮਤ, ਦੁੱਧ ਤੋਂ ਵਸਤਾਂ ਤਿਆਰ ਕਰਨਾ, ਖੇਤੀਬਾੜੀ ਦੇ ਔਜਾਰ, ਟੈਂਟ ਹਾਊਸ, ਤੇਲ ਤੇ ਖਲ ਦਾ ਕਾਰੋਬਾਰ, ਫੋਟੋਗਰਾਫੀ, ਵੀਡੀਓਗਰਾਫੀ ਅਤੇ ਹੋਰ ਕਿਸੇ ਵੀ ਤਰਾਂ ਦਾ ਕਾਰੋਬਾਰੀ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਲਿਆ ਜਾ ਸਕਦਾ ਹੈ।
ਜ਼ਿਲਾ ਮੈਨੇਜਰ ਖਾਦੀ ਬੋਰਡ ਸ: ਭਰਪੂਰ ਸਿੰਘ ਦੁਲੱਟ ਨੇ ਦੱਸਿਆ ਕਿ ਇਸ ਸਕੀਮ ਅਧੀਨ ਉਤਪਾਦਨ ਸ਼ੁਰੂ ਕਰਨ ਲਈ 5 ਲੱਖ ਤੱਕ ਦਾ ਕਰਜਾ ਬਿਨਾਂ ਕਿਸੇ ਗਰੰਟੀ ਤੋਂ ਲਾਭ ਪਾਤਰ ਨੂੰ ਬੈਂਕ ਤੋਂ ਦਿਵਾਇਆ ਜਾਂਦਾ ਹੈ। ਉਨਾਂ ਇਹ ਵੀ ਦੱਸਿਆ ਕਿ 10 ਲੱਖ ਤੱਕ ਦਾ ਕਰਜਾ ਲੈਣ ਲਈ ਲਾਭ ਪਾਤਰ ਦਾ ਪੜਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਹੈ ਅਤੇ 10 ਲੱਖ ਤੋਂ 25 ਲੱਖ ਤੱਕ ਦਾ ਕਾਰੋਬਾਰ ਕਰਨ ਲਈ ਕਰਜਾ ਲੈਣ ਵਾਲਾ ਲਾਭ ਪਾਤਰ ਘੱਟੋ ਘੱਟ 8ਵੀਂ ਪਾਸ ਜ਼ਰੂਰ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਉਠਾਉਣ ਲਈ ਲਾਭ ਪਾਤਰ ਨੂੰ ਸ਼ੁਰੂ ਕੀਤੇ ਜਾਣ ਵਾਲੇ ਕੰਮ ਦੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਲਾਭ ਪਾਤਰ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਵਾਸਤੇ ਖਾਦੀ ਬੋਰਡ ਵੱਲੋਂ ਜ਼ਿਲਾ ਪੱਧਰ, ਰਾਜ ਪੱਧਰ, ਰਾਸ਼ਟਰ ਪੱਧਰ ਅਤੇ ਅੰਤਰ ਰਾਸ਼ਟਰੀ ਪੱਧਰ ਤੱਕ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਅੰਤਰ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਉਦਮੀ ਦਾ 80 ਫੀਸਦੀ ਖਰਚਾ ਬੋਰਡ ਵੱਲੋਂ ਦਿੱਤਾ ਜਾਂਦਾ ਹੈ।