Punjab News

April 1, 2010

ਭਾਰਤੀ ਕਬਡੀ ਖਿਡਾਰੀਆਂ ਦੀ 17 ਵਿਚੋਂ 14 ਦੀ ਟੀਮ ਬਣਾਈ

1_apr-_nijher-04
ਲੁਧਿਆਣਾ 1 ਅਪ੍ਰੈਲ (ਗੁਰਮੀਤ ਨਿੱਝਰ) ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਅਤੇ ਵਿਸ਼ਵ ਕਬਡੀ ਕਪ ਦੇ ਵਾਇਸ ਚੇਅਰਮੈਨ ਸ. ਸਿਕੰਦਰ ਸੰਘ ਮਲੂਕਾ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਭਾਰਤੀ ਕਬਡੀ ਖਿਡਾਰੀਆਂ ਦੀ ਟੀਮ ਦੇ ਐਲਾਨ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਿ¤ਜੀ ਰੁਚੀ ਲੈ ਕੇ ਵਰਡ ਕਬਡੀ ਕਪ ਦੀ ਕਾਮਯਾਬੀ ਲਈ ਯਤਨਸ਼ੀਲ ਹਨ। ਭਾਰਤ ਦੀ ਨੰਬਰ 1 ਟੀਮ ਤੇ ਸਮੂਚੇ ਭਾਰਤੀਆਂ ਨੂੰ ਨਾਜ ਹੈ। ਟੀਮਾਂ ਦੀਆਂ ਤਿਆਰੀਆਂ ਤੋਂ ਬਾਅਦ ਵਿਸ਼ਵ ਕਬਡੀ ਕਪ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਜਿਸ ਵਿਚ ਮੰਗਤ ਸਿੰਘ ਮੰਗੀ ਟੀਮ ਦੇ ਕਪਤਾਨ ਹੋਣਗੇ ਅਤੇ ਹਰਵਿੰਦਰ ਸਿੰਘ ਦੁਲਾ ਸੁਰਖਪੁਰੀਆ ਟੀਮ ਦੇ ਵਾਇਸ ਕਪਤਾਨ ਹੋਣਗੇ। ਸ. ਮਲੂਕਾ ਨੇ ਕਿਹਾ ਕਿ 14 ਖਿਡਾਰੀ ਭਾਰਤੀ ਟੀਮ ਦੀ ਮੇਜਬਾਨੀ ਕਰਨਗੇ। ਜਿਨਾਂ ਵਿਚੋਂ 10 ਖਿਡਾਰੀ ਖੇਡਣਗੇ ਅਤੇ 4 ਖਿਡਾਰੀਆਂ ਨੂੰ ਸਹਾਇਕ ਤੌਰ ਤੇ ਰਖਿਆ ਗਿਆ ਹੈ। ਡੋਪ ਟੈਸਟ ਉਪਰਾਂਤ ਕੋਚਿੰਗ ਕਂਪ ਵਿਚ ਭਾਰਤੀ ਟੀਮ ਚੁਣਨ ਲਈ ਫਾਇਨਲ ਟਰਾਇਲ ਤੋਂ ਬਾਅਦ 14 ਖਿਡਾਰੀਆਂ ਦੇ ਨਾਮਾਂ ਦੀ ਸੂਚੀ ਜਾਰੀ ਕੀਤੀ ਗਈ ਜਿਨਾਂ ਵਿਚ ਧਾਵੀ ਖਿਡਾਰੀ, ਬਲਵਿੰਦਰ ਸਿੰਘ ਕਾਕਾ ਕਾਹਰੀਸਾਰੀ, ਹਰਵਿੰਦਰ ਸਿੰਘ ਦੁਲਾ ਸੁਖਪੁਰੀਆ, ਗੁਲਜਾਰ ਸਿੰਘ ਮੂਣਖ, ਸੰਦੀਪ ਸਿੰਘ ਸੁਰਖਪੁਰੀਆ, ਸੁਖਬੀਰ ਸਿੰਘ ਸਰਾਵਾਂ , ਹਰਵਿੰਦਰ ਸਿੰਘ ਨਿਕਾ, ਲਖਵਿੰਦਰ ਸਿੰਘ ਲਾਡੀ, ਜਾਫੀ ਟੀਮ ਲਈ ਖੁਸ਼ਦੀਪ ਸਿੰਘ ਦਿੜਬਾ, ਹਰਦੀਪ ਸਿੰਘ ਢਿ¤ਲੋਂ, ਕਰਮਜੀਤ ਕਰਮੀ ਬਰੜਵਾਲ, ਸੁਕਾ ਭੰਡਾਲ, ਮੰਗਤ ਸਿੰਘ ਮੰਗੀ ਬਗਾ, ਨਗਿੰਦਰ ਰਾਮ ਬਿਟੂ ਦੁਮਾਲ, ਜਗਸੀਰ ਸਿੰਘ ਸੀਰਾ ਪਿਥੋ ਨੂੰ ਸ਼ਾਮਲ ਕੀਤਾ ਗਿਆ। ਧਾਵੀ ਲਈ ਸਟਂਡ ਬਾਈ ਕਰਤਾਰ ਸਿੰਘ ਹਰਿਆਣਾ, ਹਰਜਿੰਦਰ ਸਿੰਘ ਭੁਟੋ ਅਤੇ ਜਾਫੀ ਲਈ ਸਟੈਂਡ ਬਾਈ ਨਰਪਿੰਦਰ ਸਿੰਘ ਢੋਡਰੀਆਂ ਵਾਲਾ, ਅਜੀਤਪਾਲ ਸਿੰਘ ਲਾਲੀ ਸ਼ਾਮਲ ਹਨ। ਇਸ ਮੌਕੇ ਤੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਪ੍ਰਗਟ ਸਿੰਘ ਨੇ ਦ¤ਸਿਆ ਕਿ ਚੁਣੇ ਗਏ ਖਿਡਾਰੀਆਂ ਦੀ ਉਮਰ 19 ਤੋਂ 32 ਸਾਲ ਦੇ ਵਿਚਕਾਰ ਹੈ। ਉਨਾਂ ਕਿਹਾ ਕਿ 17 ਖਿਡਾਰੀਆਂ ਵਿਚੋਂ 14 ਖਿਡਾਰੀਆਂ ਦੀ ਟੀਮ ਬਣਾਈ ਗਈ ਹੈ ਜਦਕਿ 2 ਪੋਜੀਟਿਵ ਹਨ ਅਤੇ ਇਕ ਖਿਡਾਰੀ ਦਾ ਰਿਜਲਟ ਨਹੀਂ ਆਇਆ ਹੈ। ਇਨਾਂ ਤਿੰਨਾਂ ਖਿਡਾਰੀਆਂ ਕਰਕੇ ਟੀਮ ਦੀ ਸਲੈਕਸ਼ਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਪੋਜੀਟਿਵ ਆਏ ਖਿਡਾਰੀਆਂ ਦਾ ਪ੍ਰੋਸੈਸ ਕੰਪਲੀਟ ਨਹੀਂ ਹੈ। ਦੋਹਾਂ ਖਿਡਾਰੀਆਂ ਨੂੰ ਨੋਟਿਸ ਭੇਜ ਦਿਤਾ ਗਿਆ ਹੈ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO