Punjab News

April 8, 2010

ਕੱਬਡੀ ਖੇਡ ਨੂੰ ਉਤਸ਼ਾਹਿਤ-ਪੁਲਸ ਦੀ ਭਰਤੀ ਮੁਲਤਵੀ-ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ : ਡਾ. ਮੱਟੂ

ਸਰਕਾਰ ਵਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ : ਡਾ. ਮੱਟੂ

08ATJAGHealth1

 

ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਨੰਦਪੁਰ ਕਲੌੜ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਡਾ: ਤਰਸੇਮ ਲਾਲ ਮੱਟੂ, ਸੀਨੀਅਰ ਮੈਡੀਕਲ ਅਫਸਰ ਇੰ:, ਪੀ ਨੰਦਪੁਰ ਕਲੌੜ ਨੇ ਸੰਬੋਧਨ ਕਰਦਿਆਂ ਸਰਕਰ ਵਲੋਂ ਫਰੀ ਸਹੂਲਤਾਂ ਜਿਵੇ ਕਿ ਗਰੀਬ ਪ੍ਰੀਵਾਰਾਂ ਅਤੇ ਅਨੁਸੂਚਿਤ ਜਾਤੀ ਦੇ ਸਾਰੇ ਪ੍ਰੀਵਾਰਾ ਨੂੰ ਸਰਕਾਰੀ ਸੰਸਥਾਵਾਂ ਵਿਖੇ ਜਣੇਪਾ ਕਰਵਾਉਣ ਲਈ ਜਣੇਪੇ ਦਾ ਪ੍ਰਬੰਧ, ਇਸ ਦੇ ਲਈ ਸਰਕਾਰ ਵਲੋਂ 200 ਰੁ: ਸਮੂਲ ਡਲਿਵਰੀ ਕੇਸਾਂ ਨੂੰ 700 ਰੁ: ਤੋਂ ਇਲਾਵਾਂ ਕੇਵਲ ਦੋ ਬੱਚਿਆਂ ਤੱਕ ਹੀ ਸੀਮਤ ਹਨ, ਦਿਤੇ ਜਾਂਦੇ ਹਨ। ਵਿਸ਼ਵ ਸਿਹਤ ਦਿਵਸ ਦੇ ਮੌਕੇ ਤੇ ਬੁਲਾਰਿਆਂ ਨੇ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸਿਹਤ ਨੂੰ ਵਧੇਰੇ ਚੰਗਾ ਬਣਾਉਣ ਲਈ ਸਮਾਜ ਸੇਵਾ ਸੰਸਥਾਵਾਂ, ਸਮੂਹ ਮਹਿਕਮੀਆਂ ਵਿਸ਼ੇਸ਼ ਕਰਕੇ ਸਿਹਤ ਮਹਿਕਮੇ ਵਲੋਂ ਦਿਤੀਆਂ ਜਾਂਦੀਆਂ ਸਿਹਤ ਸਹੂਲਤਾਂ ਤੋਂ ਇਲਾਵਾ ਲੋਕਾ ਵਿਚ ਲਹਿਰ ਪੈਦਾ ਕੀਤੀ ਜਾਵੇ ਕਿ ਸ਼ਹਿਰਾਂ ਵਿਚ ਰਹਿੰਦੇ ਲੋਕਾਂ ਦੀ ਸਿਹਤ ਚੰਗੀ ਬਣਾਈ ਜਾਵੇ ਅਤੇ ਵਾਤਾਵਰਣ ਦੇ ਆਲੇ-ਦੁਆਲੇ ਦੀ ਸਾਫ ਸਫਾਈ, ਵਧੇਰੇ ਰੁੱਖ ਲਗਾਉਣਾ, ਪਿੰਡਾ ਵਿਚੋ ਸ਼ਹਿਰਾਂ ਵੱਲ ਲੋਕਾਂ ਦੇ ਪਲਾਨ ਨੂੰ ਰੋਕਣਾ ਅਤੇ ਸਾਫ-ਸਵੱਛ ਪਾਣੀ ਦਾ ਇਸਤੇਮਾਲ ਕਰਨਾ ਅਤੇ ਆਪਣੇ ਬੱਚਿਆਂ ਨੂੰ ਸਰਕਾਰ ਵਲੋਂ ਸੱਤ ਮਾਰੂ ਬੀਮਾਰੀਆਂ ਦੇ ਫਰੀ ਟੀਕੀਆਂ ਦੇ ਬਾਰੇ ਵੀ ਜਾਗਰੂਕ ਕੀਤਾ।  ਡਾ: ਤਰਸੇਮ ਲਾਲ ਮੱਟੂ ਨੇ ਦੱਸਿਆ ਕਿ ਅੱਜ ਦੇ ਵਿਸ਼ਵ ਸਿਹਤ ਦਿਵਸ ਤੇ ਸਰਕਾਰ ਵਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਕਿਉਂਕਿ ਕਿਸੇ ਮੁੱਲਕ ਦੀ ਖੁਸ਼ਹਾਲੀ ਉਸਦੇ ਸਿਹਤਮੰਦ ਬੱਚੇ, ਮਾਵਾਂ, ਨੌਜਵਾਨ ਅਤੇ ਬਜੁੱਰਗਾਂ ਦੀ ਸਿਹਤ ਤੋਂ ਹੀ ਪਰਖੀ ਜਾ ਸਕਦੀ ਹੈ। ਇਸ ਪ੍ਰੋਗਰਾਮ ਵਿਚ ਡਾ: ਬ੍ਰਿਜ ਲਾਲ, ਡਾ: ਐਨ ਡਾ: ਜਸਬੀਰ ਕੌਰ, ਸ੍ਰੀ ਗੁਰਦੀਪ ਸਿੰਘ ਬੀ ਸ੍ਰੀ ਸੁਖਵਿੰਦਰ ਸਿੰਘ ਬੀ ਆਦਿ ਨੇ ਸੰਬੋਧਨ ਕੀਤਾ।
ਕੈਪਸ਼ਨ : ਵਿਸ਼ਵ ਸਿਹਤ ਦਿਵਸ ਮੌਕੇ ਨੰਦਪੁਰ ਕਲੋੜ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬੁਲਾਰੇ ।

ਕੱਬਡੀ ਖੇਡ ਨੂੰ ਉਤਸ਼ਾਹਿਤ ਕਰਕੇ ਬਾਦਲ ਨੇ ਨੌਜਵਾਨਾਂ ਨੂੰ ਮਾਂ ਖੇਡ ਨਾਲ ਜੋੜਿਆ : ਗੁਰਮੁੱਖ ਸੁਹਾਗਹੇੜੀ

 08PATJAGDEVSuhaghari2


ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ )  ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਕੇ ਅੰਤਰ ਰਾਸ਼ਟਰੀ ਪੱਧਰ ਤੇ ਲਿਜਾਉਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕੱਬਡੀ ਖਿਡਾਰੀਆਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਹੈ, ਜਿਸ ਨਾਲ ਪੰਜਾਬ ਦਾ ਨੌਜਵਾਨ ਕਬੱਡੀ ਵੱਲ ਹੋਰ ਆਕਰਸ਼ਿਤ ਹੋ ਕੇ ਕੱਬਡੀ ਖੇਡ ਨਾਲ ਜੁੜੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਲਿਤ ਨੌਜਵਾਨ ਆਗੂ ਗੁਰਮੁੱਖ ਸਿੰਘ ਸੁਹਾਗਹੇੜੀ ਨੇ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਸੁਹਾਗਹੇੜੀ ਨੇ ਕਿਹਾ ਕਿ ਜਿੱਥੇ ਪੰਜਾਬ ਦੀ ਨੌਜਵਾਨੀ ਨਸ਼ਿਆਂ, ਪਤਿਤਪੁਣੇ ਤੇ ਸਮਾਜ ਵਿਚ ਫੈਲੀਆਂ ਬਦਫੈਲੀਆਂ ਦਾ ਸ਼ਿਕਾਰ ਹੋ ਰਹੀ ਹੈ, ਉਸ ਨੂੰ ਸੰਭਾਲਣ ਲਈ ਵੀ ਬਾਦਲ ਸਰਕਾਰ ਨੇ ਨੌਜਵਾਨਾਂ ਲਈ ਵੱਡੇ ਵੱਡੇ ਪ੍ਰੋਜੈਕਟ ਲਿਆ ਕੇ ਰੁਜ਼ਗਾਰ ਦੇ ਵਸੀਲੇ ਮੁੱਹਈਆ ਕਰਵਾਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਸਾਨੀਪੁਰ, ਸੁਰਿੰਦਰ ਸਿੰਘ ਛੋਟਾ, ਹਰਪਾਲ ਸਿੰਘ ਸੁਹਾਗਹੇੜੀ ਤੇ ਅਕਾਲੀ ਦਲ ਦੇ ਹੋਰ ਨੋਜਵਾਨ ਵੀ ਹਾਜ਼ਰ ਸਨ।

ਕੈਪਸ਼ਨ : ਗੁਰਮੁੱਖ ਸਿੰਘ ਸੁਹਾਗਹੇੜੀ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ । (ਫੋਟੋ ਜਗਦੇਵ)  ਪੱਤਰਕਾਰ ਫਤਿਹਗੜ੍ਹ ਸਾਹਿਬ।  
                                      ਪੁਲਸ ਦੀ ਭਰਤੀ ਪ੍ਰਕ੍ਰਿਆ ਮੁਲਤਵੀ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ੍ਰ. ਗੁਰਪ੍ਰੀਤ ਸਿੰਘ ਗਿੱਲ  ਨੇ ਦੱਸਿਆ  ਕਿ  ਪਟਿਆਲਾ ਜੋਨ ਵਿੱਚ ਪੈਂਦੇ  ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੁਲਿਸ ਕਾਡਰ ਅਤੇ ਪੰਜਾਬ ਪੁਲਿਸ ਆਰਮਡਜ਼ ਪੁਲਿਸ ਕਾਡਰ ਵਿੱਚ ਪੁਰਸ਼ ਸਿਪਾਹੀਆ ਦੀ ਭਰਤੀ ਪ੍ਰਕ੍ਰਿਆ ਜੋ ਕਿ 9 ਅਪ੍ਰੈਲ ਨੂੰ ਸ਼ੁਰੂ ਹੋਣੀ ਸੀ , ਉਹ   ਪੜ੍ਹਨ ਵਾਲੇ ਉਮੀਦਵਾਰਾਂ  ਦੀਆਂ ਚੱਲ ਰਹੀਆਂ  ਪ੍ਰੀਖਿਆਵਾਂ ਨੂੰ  ਮੁੱਖ  ਰੱਖਦਿਆਂ  ਇਹ ਭਰਤੀ ਪ੍ਰਕ੍ਰਿਆ ਮੁਲਤਵੀ ਕੀਤੀ ਜਾਂਦੀ ਹੈ ।  ਉਨ੍ਹਾਂ ਦੱਸਿਆ ਕਿ  ਦੁਬਾਰਾ ਭਰਤੀ ਪ੍ਰਕ੍ਰਿਆ ਦੀ ਮਿਤੀ ਬਾਰੇ  ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ ।
ਜ਼ਿਲੇ ਦੇ ਲਾਭਪਾਤਰਾਂ ਨੂੰ 11 ਕਰੋੜ 62 ਲੱਖ ਰੁਪਏ ਦੀ ਮਾਲੀ ਸਹਾਇਤਾ ਵੰਡੀ : ਯਸ਼ਵੀਰ ਮਹਾਜ਼ਨ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ ) ਡਿਪਟੀ ਕਮਿਸ਼ਨਰ ਸ਼੍ਰੀ ਯਸ਼ਵੀਰ ਮਹਾਜਨ ਨੇ  ਦੱਸਿਆ ਕਿ  ਸਮਾਜਿਕ ਸੁਰੱਖਿਆ ਵਿਭਾਗ ਨੇ ਬੀਤੇ ਵਿੱਤੀ ਵਰ੍ਹੇ ਦੌਰਾਨ  ਜ਼ਿਲ੍ਹੇ ਵਿੱਚ  ਸਮਾਜ ਭਲਾਈ ਸਕੀਮਾਂ ਅਧੀਨ 42,040 ਲਾਭਾਪਾਤਰਾਂ ਨੂੰ 11 ਕਰੋੜ 62 ਲੱਖ 900 ਰੁਪਏ ਦੀ  ਵਿੱਤੀ ਸਹਾਇਤਾ  ਵੰਡੀ । ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 27,779 ਲਾਭਪਾਤਰਾਂ ਨੂੰ 7 ਕਰੋੜ 55 ਲੱਖ 14 ਹਜਾਰ ਰੁਪਏ ਦੀ  ਪੈਨਸ਼ਨ ਵੰਡੀ ਗਈ । ਉਨ੍ਹਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਅਤੇ 65 ਸਾਲ ਤੋਂ ਵੱਧ ਉਮਰ ਦੇ ਮਰਦ ਜਿਹਨਾਂ ਦੀ ਇਕੱਲੇ ਹੋਣ ਦੀ ਸੂਰਤ ਵਿੱਚ ਮਹੀਨੇਵਾਰ ਆਮਦਨ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਦੋਵੇਂ ਪਤੀ ਪਤਨੀ ਜਿਉਂਦੇ ਹੋਣ ਦੀ ਸੂਰਤ ਵਿੱਚ 1500 ਰੁਪਏ ਪ੍ਰਤੀ ਮਹੀਨਾ  ਹੋਵੇ , ਨੂੰ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।  ਇਸ ਤੋਂ ਇਲਾਵਾ  ਇੰਦਰਾ ਗਾਂਧੀ ਰਾਸ਼ਟਰੀ ਬੁਢਾਪਾ ਪੈਨਸ਼ਨ ਸਕੀਮ ਅਧੀਨ  ਵੀ  91 ਲੱਖ 90 ਹਜ਼ਾਰ 400 ਰੁਪਏ ਦੀ  ਵਿੱਤੀ ਸਹਾਇਤਾ 2872 ਲਾਭ ਪਾਤਰਾਂ ਨੂੰ ਵੰਡੀ ਗਈ। ਸ੍ਰੀ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਵਿਭਾਗ ਵੱਲੋਂ  ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 5778 ਲਾਭਪਾਤਰਾਂ ਨੂੰ 1 ਕਰੋੜ 56 ਲੱਖ 52 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ  ਵੰਡੀ ਗਈ । ਇੱਥੇ ਵਰਨਣਯੋਗ ਹੈ ਕਿ ਇਸ ਸਕੀਮ ਅਧੀਨ 60 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ  ਜਿਹਨਾਂ ਦੇ ਜੀਵਨ ਨਿਰਵਾਹ ਦਾ ਕੋਈ ਸਾਧਨ ਨਹੀਂ ਹੈ ਜਾਂ ਪਤੀ ਦੀ ਮੌਤ ਹੋ ਜਾਣ ਕਾਰਨ ਜਾਂ ਪਤੀ ਦੇ ਕਮਾਉਣ ਤੋਂ ਅਸਮਰਥ ਹੋਣ ਕਾਰਨ ਗੁਜ਼ਾਰਾ ਮੁਸ਼ਕਲ ਚਲਦਾ ਹੋਵੇ, ਨੂੰ 250 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਆਸਰਿਤ ਬੱਚਿਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 2874 ਲਾਭਪਾਤਰਾਂ ਨੂੰ 78 ਲੱਖ 86 ਹਜ਼ਾਰ 750 ਰੁਪਏ ਦੀ ਵਿੱਤੀ ਸਹਾਇਤਾ  ਵੰਡੀ  ਗਈ । ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ 21 ਸਾਲ ਤੋਂ ਘੱਟ ਉਮਰ ਦਾ ਅਜਿਹਾ ਬੱਚਾ ਜਿਹੜਾ ਮਾਤਾ ਪਿਤਾ ਦੀ ਮੌਤ ਹੋ ਜਾਣ ਕਾਰਨ ਜਾਂ ਘਰ ਤੋਂ ਲਗਾਤਾਰ ਮਾਤਾ ਪਿਤਾ ਦੀ ਗੈਰ ਹਾਜ਼ਰੀ ਕਾਰਨ ਜਾਂ ਉਸ ਦੀ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਦੇਖਭਾਲ ਤੋਂ ਵੰਚਿਤ ਹੋ ਗਿਆ ਹੋਵੇ, ਦਾ ਲਾਭਪਾਤਰ ਬੱਚਾ ਅਤੇ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਬੱਚਿਆਂ ਨੂੰ ਪ੍ਰਤੀ ਬੱਚਾ ਪ੍ਰਤੀ ਮਹੀਨਾ 250 ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਸ਼੍ਰੀ ਮਹਾਜਨ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ 2657 ਲਾਭਪਾਤਰਾਂ ਨੂੰ 71 ਲੱਖ 57 ਹਜ਼ਾਰ 750 ਰੁਪਏ ਦੀ  ਮਾਲੀ ਸਹਾਇਤਾ ਵੰਡੀ ਗਈ । ਉਨ੍ਹਾਂ ਦੱਸਿਆ ਕਿ  ਇਸ ਸਕੀਮ ਅਧੀਨ ਸਥਾਈ ਤੌਰ ਤੇ ਨਕਾਰਾ, ਨੇਤਰਹੀਣ, ਵਿਕਲਾਂਗ, ਗੂੰਗੇ ਅਤੇ ਬੋਲੇ ਮੰਦਬੁੱਧੀ ਵਿਅਕਤੀਆਂ ਨੂੰ 250 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ  ਕਿ ਰਾਸ਼ਟਰੀ ਪਰਿਵਾਰਕ ਲਾਭ ਸਕੀਮ ਅਧੀਨ  80 ਲਾਭਪਾਤਰਾਂ ਨੂੰ 8 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇੱਥੇ ਵਰਨਣਯੋਗ ਹੈ ਕਿ ਇਸ ਸਕੀਮ ਅਧੀਨ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਣ ਕਾਰਨ ਉਸ ਦੇ ਪਰਿਵਾਰ ਨੂੰ 10 ਹਜ਼ਾਰ ਰੁਪਏ  ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ : ਅਜਾਇਬ ਸਿੰਘ
ਫਤਿਹਗੜ੍ਹ ਸਾਹਿਬ, 8 ਅਪ੍ਰੈਲ (ਜਗਦੇਵ )  ਅਜਾਇਬ ਸਿੰਘ ਕੌਂਸਲਰ ਸਰਹਿੰਦ ਸ਼ਹਿਰ ਸ਼ਹਿਰ ਦੇ ਪਤਵੰਤਿਆਂ ਸਮੇਤ ਅੱਜ ਦਸ਼ਨਾਮੀ ਅਖਾੜਾ ਸਰਹਿੰਦ ਸ਼ਹਿਰ ਦੇ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਨੂੰ ਮਹਾ ਨਿਰਵਾਣੀ ਅਖਾੜਾ ਸਰਹਿੰਦ ਸ਼ਹਿਰ ਨੂੰ ਸ਼੍ਰੀ ਹਰਿਦੁਆਰ ਉਤਰਾਖੰਡ ਵਲੋਂ ਆਚਾਰੀਆ ਮਹਾਂ ਮੰਡਲੇਸ਼ਵਰ ਦੀ ਉਪਾਧੀ ਮਿਲਣ ਤੇ ਕੀਤੇ ਜਾ ਰਹੇ ਵਿਸ਼ੇਸ਼ ਸਨਮਾਨ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਲਏ ਰਵਾਨਾ ਹੋਏ। ਇਸ ਮੌਕੇ ਕੌਂਸਲਰ ਸ. ਅਜਾਇਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਨੂੰ ਮਹਾ ਨਿਰਵਾਣੀ  ਸਰਹਿੰਦ ਸ਼ਹਿਰ ਨੂੰ ਸ਼੍ਰੀ ਹਰਿਦੁਆਰ ਉਤਰਾਖੰਡ ਵਲੋਂ ਆਚਾਰੀਆ ਮਹਾਂ ਮੰਡਲੇਸ਼ਵਰ ਦੀ ਉਪਾਧੀ ਮਿਲਣ ਨਾਲ ਸਰਹਿੰਦ ਦਾ ਨਾਮ ਅੰਤਰ ਰਾਸ਼ਟਰੀ ਪੱਧਰ ਤੇ ਰੁਸ਼ਨਾ ਗਿਆ ਹੈ। ਉਨ੍ਹਾਂ ਕਿਹਾ ਕਿ 1008 ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦਾ ਸਰਹਿੰਦ ਪਹੁੰਚਣ ਤੇ ਵੀ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ।



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO