Punjab News

April 16, 2010

ਆਂਗਣਵਾੜੀ ਮੁਲਾਜ਼ਮ ਯੂਨੀਅਨ-ਪੀ. ਐਸ.ਈ.ਬੀ. ਇੰਪਲਾਇਜ਼ ਜੁਆਇੰਅ ਫੋਰਮ -ਦੀ ਕਲਾਸ ਫੋਰ ਗੌਰਮਿੰਟ ਇੰਪਲਾਇਜ਼ ਯੂਨੀਅਨ -ਵਿਧਾਇਕ ਸ: ਰਿਪਜੀਤ ਸਿੰਘ ਬਰਾੜ

ਸ਼੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸ਼ਮਿੰਦਰਪਾਲ) -ਬੀਤੇ ਦਿਨ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦਾ ਇਕ ਵਫਦ ਯੂਨੀਅਨ ਦੀ ਕੌਮੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਾਇਰੈਕਟਰ ਮਾਧਵੀ ਕਟਾਰੀਆਂ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਮਿਲਿਆ। ਯੂਨੀਅਨ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਵਫਦ ਨੇ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ ਦਾ ਸਮਾਂ ਸਵੇਰੇ 7:30 ਤੋਂ 10:30 ਤੱਕ ਕੀਤਾ ਜਾਵੇ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਆਂਗਣਵਾੜੀ ਸੈਂਟਰਾਂ ਵਿੱਚ ਵੀ ਛੁੱਟੀਆ ਕੀਤੀਆ ਜਾਣ। ਪੰਜਾਬ ਵਿੱਚ ਜਿਹੜੇ 6 ਹਜ਼ਾਰ ਦੇ ਲੱਗਭਗ ਨਵੇਂ ਸੈਂਟਰ ਖੋਲੇ ਗਏ ਹਨ, ਉਹਨਾ ਸੈਂਟਰਾਂ ਵਿੱਚ ਬਰਤਨ ਅਤੇ ਸਟੇਸ਼ਨਰੀ ਦੇ ਸਮਾਨ ਜਲਦੀ ਭੇਜਿਆ ਜਾਵੇ, ਸੈਂਟਰਾਂ ਵਿੱਚ ਗੈਸ ਚੁੱਲੇ ਅਤੇ ਸਿ¦ਡਰ ਦਿੱਤੇ ਜਾਣ, ਈ ਟੀ ਟੀ ਤੇ ਏਨਮ ਦੇ ਕੋਰਸ ਸਮੇਂ ਆਂਗਣਵਾੜੀ ਵਰਕਰਾਂ ਦਾ ਕੌਟਾ ਰਾਖਵਾ ਰੱਖਿਆਂ ਜਾਵੇ। ਵਰਕਰ ਤੇ ਹੈਲਪਰ ਦੀ ਮੌਤ ਹੋਣ ਸਮੇਂ ਉਸ ਦੀ ਆਸ਼ਰਿਤ ਨੂੰ ਨੌਕਰੀ ਦਿੱਤੀ ਜਾਵੇ, ਜਾਬ ਟ੍ਰੇਨਿੰਗ ਲੈਣ ਸਮੇਂ ਵਰਕਰਾਂ ਨੂੰ ਨੇੜੇ ਦੇ ਟ੍ਰੇਨਿੰਗ ਸੈਂਟਰਾਂ ਵਿੱਚ ਭੇਜਿਆ ਜਾਵੇ ਅਤੇ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧਾ ਕੀਤਾ ਜਾਵੇ। ਇਸ ਤੋਂ ਇਲਾਵਾਂ ਵਰਕਰਾਂ ਤੇ ਹੈਲਪਰਾਂ ਦੀਆਂ ਦੁੱਖ ਤਕਲੀਫ਼ਾ ਸੁਨਣ ਲਈ ਸ਼ਿਕਾਇਤ ਨਿਵਾਰਨ ਕਮੇਟੀਆਂ ਬਣਾਈਆਂ ਜਾਣ। ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆਂ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾ ਦੀਆਂ ਸਾਰੀਆਂ ਮੰਗਾਂ ਸਬੰਧੀ ਇਕ ਫਾਇਲ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜ ਰਹੇ ਹਨ ਅਤੇ ਸ਼ਿਕਾਇਤ ਨਿਵਾਰਨ ਕਮੇਟੀਆਂ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਹੀ ਬਣਾ ਦਿਤੀਆਂ ਜਾਣਗੀਆ। ਯੂਨੀਅਨ ਦੇ ਵਫ਼ਦ ਵਿੱਚ ਸ੍ਰੀਮਤੀ ਛਿੰਦਰਪਾਲ ਕੌਰ ਭੂੰਗਾ, ਸ੍ਰੀਮਤੀ ਜਸਵੀਰ ਕੌਰ ਦਸੂਹਾ, ਸ੍ਰੀਮਤੀ ਬਲਜੀਤ ਕੌਰ ਰਕੋਲੀ ਤੇ ਸ੍ਰੀਮਤੀ ਰੀਮਾ ਰੋਪੜ, ਆਦਿ ਵੀ ਸ਼ਾਮਿਲ ਸਨ।

ਸ਼੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸ਼ਮਿੰਦਰਪਾਲ) -ਪੀ. ਐਸ.ਈ.ਬੀ. ਇੰਪਲਾਇਜ਼ ਜੁਆਇੰਅ ਫੋਰਮ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਤੋੜ ਕੇ ਇਸ ਦਾ ਨਿਗਮੀਕਰਨ/ ਨਿੱਜੀਕਰਨ ਕੀਤੇ ਜਾਣ ਦਾ ਮੁਕਤਸਰ ਦੇ ਸਮੁੱਚੇ ਬਿਜਲੀ ਕਾਮਿਆਂ ਨੇ ਡਟਵਾਂ ਵਿਰੋਧ ਕੀਤਾ। ਅੱਜ ਹੜਤਾਲ ਦੇ ਦੂਸਰੇ ਦਿਨ ਮੁਕਤਸਰ ਮੰਡਲ ਅਤੇ ਪੀ ਅਤੇ ਐਮ ਮੰਡਲ ਦੇ ਸਮੁੱਚੇ ਸਾਥੀਆਂ ਨੇ ਇਕੱਠੇ ਹੋ ਕੇ ਹੜਤਾਲ ਵਿੱਚ ਭਾਗ ਲਿਆ। ਹੜਤਾਲੀ ਸਾਥੀਆਂ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਤੋੜ ਕੇ ਕਾਰਪੋਰੇਸ਼ਨ ਬਨਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਸੰਬੋਧਨ ਕਰਦਿਆ ਬੁਲਾਰਿਆ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਲੋਕ ਮਾਰੂ, ਮੁਲਾਜ਼ਮ ਮਾਰੂ ਫੈਸਲੇ ਨੂੰ ਨਾ ਬਦਲਿਆ ਤਾ ਇਸ ਦਾ ਪੰਜਾਬ ਦੀ ਅਵਾਮ ਤੇ ਬਹੁਤ ਬੁਰਾ ਅਸਰ ਪਵੇਗਾ। ਬਿਜਲੀ ਸਾਡੇ ਜੀਵਨ ਦਾ ਇੱਕ ਅਹਿਮ ਅੰਗ ਬਣ ਗਈ ਹੈ। ਇਸ ਤੋਂ ਬਿਨ•ਾਂ ਸਾਡਾ ਗੁਜਾਰਾ ਨਹੀਂ। ਇਸੇ ਦਾ ਫਾਇਦਾ ਉਠਾਦਿਆ ਸਰਕਾਰ ਬਿਜਲੀ ਬੋਰਡ ਨੂੰ ਪ੍ਰਾਈਵੇਟ ਸ਼ਰਮਾਏਦਾਰਾਂ ਦੇ ਹੱਥਾਂ ਵਿੱਚ ਸੌਪਣ ਵੱਲ ਵੱਧ ਰਹੀ ਹੈ। ਕਰਜੇ ਦੀ ਮਾਰ ਝੱਲ ਰਹੀ ਕਿਸਾਨੀ ਤੇ ਹੋਰ ਬੋਝ ਵੱਧ ਜਾਵੇਗਾ। ਉਸਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋ ਜਾਵੇਗੀ। ਸਰਕਾਰ ਕਿਵੇਂ ਇਹ ਵਾਅਦਾ ਕਰ ਰਹੀ ਹੈ ਕਿ ਉਹ ਲੋਕ ਭਲਾਈ ਵਾਲਾ ਅਕਾਰਾਂ ਤੋੜ ਕੇ ਮੁਨਾਫ਼ਾ ਕਮਾਉਣ ਵਾਲਾ ਅਦਾਰਾ ਬਣਾ ਕੇ ਕਿਵੇ ਲੋਕਾਂ ਨੂੰ ਵਧੀਆਂ ਅਤੇ ਸਸਤੀ ਬਿਜਲੀ ਦੇ ਸਕਣਗੇ। ਬੁਲਾਰਿਆਂ ਨੇ ਕਿਹਾ ਕਿ ਬਿਜਲੀ ਬੋਰਡ ਨੂੰ ਤੋੜਨ ਨਾਲ ਕਿਸਾਨਾਂ ਨੂੰ ਮਿਲਦੀ ਰਿਆਇਤੀ ਦਰਾ ਤੇ ਬਿਜਲੀ ਤੇ ਅਸਰ ਪਵੇਗਾ, ਜਿਸ ਨਾਲ ਕੇਂਦਰ ਦੇ ਅੰਨ ਭੰਡਾਰ ਤੇ ਬਹੁਤ ਮਾੜਾ ਅਸਰ ਪਵੇਗਾ ਅਤੇ ਸਾਨੂੂੰ ਦੁਬਾਰਾ ਦੂਸਰੇ ਮੁਲਕਾਂ ਤੋਂ ਆਨਾਜ਼ ਮੰਗਵਾਉਣਾ ਪਵੇਗਾ। ਇਸ ਲਈ ਕੇਂਦਰ ਸਰਕਾਰ ਦੀ ਸਰਕਾਰ ਇਸ ਨੂੰ ਦੁਬਾਰਾ ਵਿਚਾਰ ਕੇ ਕੇਂਦਰ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਦੂਸਰੇ ਬਿਜਲੀ ਬੋਰਡਾਂ ਵਾਂਗ ਮਿਲਦੀਆਂ ਸਹੂਲਤਾਂ ਜਾਰੀ ਰੱਖੀਆਂ ਜਾਣ। ਇਸ ਰੈਲੀ ਨੂੰ ਸ੍ਰੀ ਗੁਰਮੀਤ ਸਿੰਘ, ਨਛੱਤਰ ਥਾਂਦੇਵਾਲਾ, ਕਾਲੀ ਚਰਨ, ਮੁਖਤਿਆਰ ਸਿੰਘ, ਬਖਤੌਰ ਸਿੰਘ, ਛਿੰਦਰਪਾਲ ਸਿੰਘ, ਕਾਮਰੇਡ ਰਛਪਾਲ ਸਿੰਘ, ਕੁਲਵੰਤ ਸਿੰਘ, ਬਲਜੀਤ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਗੁਰਪਾਲ ਸਿੰਘ, ਬਲਦੇਵ ਸੋਥਾ, ਭਗਵੰਤ ਸਿੰਘ, ਨੰਦ ਲਾਲ, ਨਗਰ ਕੌਸਲ ਮੁਲਾਜ਼ਮ ਆਗੂ ਅਮਰਜੀਤ ਸਿੰਘ ਆਦਿ ਆਗੂਆਂ ਤੋਂ ਇਲਾਵਾ ਇੱਕ ਵਿਦਿਆਰਥਣ ਪੂਨਮ ਸਿੰਘ ਨੇ ਸੰਬੋਧਨ ਵੀ ਕੀਤਾ।

ਸ਼੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸ਼ਮਿੰਦਰਪਾਲ) -ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ਵਿੱਚ ਅੱਜ ਕੈਨਾਲ ਕਲੌਨੀ ਮੁਕਤਸਰ ਵਿਖੇ ਜਿਲੇ ਦੇ ਸਮੁੱਚੇ ਦਰਜਾ ਚਾਰ ਕਰਮਚਾਰੀਆਂ ਨੇ ਰੋਸ ਰੈਲੀ ਕੀਤੀ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਿ ਕਿਹਾ ਕਿ ਸਰਕਾਰ ਸ਼ਰੇਆਮ ਜਨਤਾ ਅਤੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਮੌਕੇ ਰੇਵਤ ਸਿੰਘ, ਬਚਨ ਸਿੰਘ, ਮੁਖਤਿਆਰ ਸਿੰਘ, ਬੀਰਬਲ ਸ਼ਰਮਾ, ਹਰਭਗਵਾਨ ਸਿੰਘ, ਹਰਬੰਸ ਲਾਲ, ਜਗਦੀਸ਼ ਸਿੰਘ, ਗੁਰਦਰਸਨ ਸਿੰਘ ਢਿੱਲੋਂ, ਕਾਲਾ ਸਿੰਘ ਬੇਦੀ ਆਦਿ ਨੇ ਸੰਬੋਧਨ ਕੀਤਾ।


ਸ਼੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸ਼ਮਿੰਦਰਪਾਲ) -ਦੀ ਕਲਾਸ ਫੋਰ ਗੌਰਮਿੰਟ ਇੰਪਲਾਇਜ਼ ਯੂਨੀਅਨ ਸਿੱਖਿਆਂ ਵਿਭਾਗ ਦੀ ਇੱਕ ਭਰਵੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਹਰਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਚੌਥੀ ਵਾਰ ਕੌਰ ਸਿੰਘ ਯੂਨੀਅਨ ਸਿੱਖਿਆ ਵਿਭਾਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਗਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਬਹਾਦਰ ਰਾਮ ਚੇਅਰਮੈਨ, ਪ੍ਰਕਾਸ਼ ਕੌਰ ਮੀਤ ਪ੍ਰਧਾਨ, ਸ਼ੇਰੂ ਰਾਮ ਤੇ ਸੁਖਪਾਲ ਕੌਰ ਉਪ ਪ੍ਰਧਾਨ, ਗੁਰਤੇਜ ਸਿੰਘ ਜਨਰਲ ਸਕੱਤਰ, ਲਾਲਾ ਰਾਮ ਕੈਸ਼ੀਅਰ, ਜੀਤ ਸਿੰਘ ਪ੍ਰਚਾਰਕ ਸਕੱਤਰ, ਹੁਕਮਾ ਰਾਮ ਜਿਲਾ ਸਹਾਇਕ ਸਕੱਤਰ, ਮੰਗਲ ਰਾਮ ਐਡੀਟਰ, ਹਾਕਮ ਸਿੰਘ ਸਲਾਹਕਾਰ ਅਤੇ ਨਛੱਤਰ ਸਿੰਘ, ਮੂਰਤੀ ਦੇਵੀ, ਗੁਰਮੀਤ ਸਿੰਘ, ਜਸਕਰਨ ਸਿੰਘ, ਸੋਹਨ ਲਾਲ, ਪਰਮਿੰਦਰ ਸਿੰਘ, ਪ੍ਰਕਾਸ਼ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਅਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।

ਸ਼੍ਰੀ ਮੁਕਤਸਰ ਸਾਹਿਬ , 16 ਅਪ੍ਰੈਲ (ਸ਼ਮਿੰਦਰਪਾਲ) -ਕਾਂਗਰਸ ਦੇ ਵਿਧਾਇਕ ਸ: ਰਿਪਜੀਤ ਸਿੰਘ ਬਰਾੜ ਨੇ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਭਰ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਹਿੱਤਾ ਦੀ ਰਾਖੀ ਕਰੇ ਤੇ ਉਹਨਾ ਨੂੰ ਕਿਸੇ ਵੀ ਤਰ•ਾ ਦਾ ਨੁਕਸਾਨ ਨਾ ਹੋਣ ਦਿੱਤਾ ਜਾਵੇ। ਅੱਜ ਮੁਕਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ: ਬਰਾੜ ਨੇ ਬਿਜਲੀ ਮੁਲਾਜ਼ਮਾ ਦੇ ਪੱਖ ਵਿੱਚ ਕਿਹਾ ਕਿ 51 ਸਾਲ ਪਹਿਲਾ ਪੰਜਾਬ ਵਿੱਚ ਸਿਰਫ਼ 68 ਮੈਗਾਵਾਟ ਹੀ ਬਿਜਲੀ ਪੈਦਾ ਹੁੰਦੀ ਸੀ, ਪਰ ਅੱਜ ਬਿਜਲੀ ਬੋਰਡ ਮੁਲਾਜਮਾਂ ਦੀ ਸਖ਼ਤ ਮਿਹਨਤ ਸਦਕਾ ਪੰਜਾਬ ਰਾਜ 9 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕਰ ਰਿਹਾ। ਉਹਨਾ ਕਿਹਾ ਕਿ ਪੰਜਾਬ ਸਰਕਾਰ ਨੇ ‘ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ’ ਦੋ ਕਾਰਪੋਰੇਸ਼ਨਾ ਤਾ ਬਣਾ ਦਿੱਤੀਆਂ ਹਨ, ਪਰ ਹਜਾਰਾ ਮੁਲਾਜ਼ਮਾਂ ਦੇ ਭਵਿੱਖ ਦਾ ਕੀ ਹੋਵੇਗਾ ਇਸ ਬਾਰੇ ਕੁਝ ਨਹੀਂ ਉਲੀਕਿਆ ਗਿਆ ਤੇ ਸਿਰਫ਼ ਜਬਾਨੀ ਹੀ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਜਦਕਿ ਬਾਅਦ ਵਿੱਚ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਜਾਵੇਗੀ। ਸਰਕਾਰ ਨੂੰ ਮੁਲਾਜ਼ਮਾਂ ਨਾਲ ਲਿਖਤੀ ਤੌਰ ਤੇ ਵਾਅਦਾ ਕਰਨਾ ਚਾਹੀਦਾ ਸੀ ਕਿਉਕਿ ਬਿਜਲੀ ਬੋਰਡ ਦੇ ਮੁਲਾਜ਼ਮਾ ਦੇ ਭਵਿੱਖ ਬਾਰੇ ਸੋਚਣਾ ਸਰਕਾਰ ਦੀ ਮੁੱਢਲੀ ਜੁੰਮੇਵਾਰੀ ਹੈ।

 



 
 
 


HOME | CONTACT | ADVERTISING | OUR WRITERS| PRESS REPORTER PUNJAB NEWS E-MAIL

ROZANA PUNJAB NEWS, 1250-Ames Av #101 Milptas CA-95035 (U.S.A)
PH: +1 408.598.1010 / +1 510.978.4100, FAX: +1 408.547.0522, Email : info@5abnews.com
All rights are Reserved © 2006 - 2009
,
5abnews.com
Design and Development :
TEJ INFO